Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

'ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

November 26, 2019 09:59 AM

'ਗੁਰੂ ਨਾਨਕ ਬਾਣੀ ਚਿੰਤਨ’ ਸਿਧਾਂਤ ਤੇ ਵਿਚਾਰ' ਪੁਸਤਕ ਰੀਲੀਜ਼ ਕੀਤੀ ਗਈ ਤੇ ਕਵੀ ਦਰਬਾਰ ਕਰਵਾਇਆ


ਬਰੈਂਪਟਨ, (ਡਾ. ਝੰਡ) - ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਨੂੰ 'ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ' ਦੀ ਪ੍ਰਸੰਗਿਕਤਾ' ਵਿਸ਼ੇ 'ਤੇ ਇਕ-ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਸਫ਼ਲਤਾ-ਪੂਰਵਕ ਕਰਵਾਇਆ ਗਿਆ। ਸਮਾਗਮ ਦੀ ਸ਼ੁਭ-ਸ਼ੁਰੂਆਤ ਪਤਵੰਤਿਆਂ ਵੱਲੋਂ ਗਿਆਨ ਦੀਆਂ ਪ੍ਰਤੀਕ 'ਮੋਮਬੱਤੀਆਂ' ਜਗਾ ਕੇ ਕੀਤੀ ਗਈ ਅਤੇ ਇਸ ਦੇ ਨਾਲ ਹੀ ਮੰਚ-ਸੰਚਾਲਕ ਪ੍ਰੋ.ਜਗੀਰ ਸਿੰਘ ਕਾਹਲੋਂ ਵੱਲੋਂ ਭਾਰਤ ਤੋਂ ਆਏ ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕਰ ਦਲੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਸਿੰਘ ਤਿਆਗੀ, ਅਮਰੀਕਾ ਤੋਂ ਆਏ ਵਿਦਵਾਨ ਦਿਲਵੀਰ 'ਦਿਲ ਨਿੱਜਰ', ਪਾਕਿਸਤਾਨ ਤੋਂ ਆਏ ਲੇਖਕ ਮੁਹੰਮਦ ਖਾਲਿਦ, ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਦੇ ਚੇਅਰਪਰਸਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਅਤੇ ਮੀਤ-ਪ੍ਰਧਾਨ ਸੁਰਜੀਤ ਕੌਰ ਨੂੰ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਕਿਹਾ ਗਿਆ। ਸੈਮੀਨਾਰ ਦੀ ਸਫ਼ਲਤਾ ਲਈ ਮੰਚ-ਸੰਚਾਲਕ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਵੱਲੋਂ ਭੇਜਿਆ ਗਿਆ ਸ਼ੁਭ-ਇੱਛਾਵਾਂ ਨਾਲ ਲਬਰੇਜ਼ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਮੋਹਨ ਤਿਆਗੀ ਨੇ ਆਪਣੇ ਕੁੰਜੀਵਤ-ਭਾਸ਼ਨ ਵਿਚ ਗੁਰੂ ਨਾਨਕ ਦੇਵ ਜੀ ਨੂੰ ਕਰਮਯੋਗੀ, ਯਥਾਰਥਵਾਦੀ, ਗਰੀਬਾਂ ਦੇ ਸੱਚੇ ਸਾਥੀ ਤੇ ਹਮਦਰਦ ਆਦਿ ਸੰਬੋਧਨਾਂ ਨਾਲ ਸੰਬੋਧਨ ਕਰਦਿਆਂ ਹੋਇਆਂ ਦੇਸ਼-ਵਿਦੇਸ਼ ਵਿਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਦੇ ਆਗੂਆਂ, ਜੋਗੀਆਂ, ਸਿੱਧਾਂ, ਨਾਥਾਂ, ਕਾਜ਼ੀਆਂ, ਮੁੱਲਾਂ ਤੇ ਪੰਡਤਾਂ ਨਾਲ ਸੰਵਾਦ ਰਚਾਉਣ ਦੀ ਗੱਲ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਨਾਨਕ ਬਾਣੀ ਵਿਚ ਸਚਿਆਰ, ਭੈਅ, ਭਾਉ, ਬਰਾਬਰੀ, ਸਾਂਝੀਵਾਲਤਾ, ਕੁਦਰਤ, ਵਾਤਾਵਰਣ, ਆਦਿ ਦੇ ਵਰਨਣ ਨੂੰ ਬਾਖ਼ੂਬੀ ਉਭਾਰਿਆ ਅਤੇ ਅਜੋਕੇ ਪ੍ਰਸੰਗ ਵਿਚ ਇਨ੍ਹਾਂ ਦੀ ਮਹੱਤਤਾ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਿਸ ਨਾਲ ਅਗਲੇ ਬੁਲਾਰਿਆਂ ਨੂੰ ਬੋਲਣ ਲਈ ਸਾਰਥਿਕ ਸੇਧ ਮਿਲੀ।
ਸੈਮੀਨਾਰ ਦੇ ਪਹਿਲੇ ਬੁਲਾਰੇ ਡਾ. ਗੁਰਨਾਮ ਕੌਰ ਨੇ ਆਪਣੇ ਸੰਬੋਧਨ ‘ਗੁਰੂ ਨਾਨਕ ਅਤੇ ਨਾਰੀਵਾਦ’ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੇ ਗਏ ਸ਼ਬਦ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ" ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਗੁਰੂ ਜੀ ਨੇ ਇਸਤਰੀ ਜਾਤੀ ਦਾ ਭਰਪੂਰ ਸਨਮਾਨ ਕੀਤਾ ਹੈ। ਉਨ੍ਹਾਂ ਗੁਰੂ ਨਾਨਕ ਬਾਣੀ ਵਿਚ ਆਏ ਗ੍ਰਿਹਸਤੀ-ਜੀਵਨ ਅਤੇ ਇਸਤਰੀ-ਜਾਤੀ ਨਾਲ ਸਬੰਧਿਤ ਚਿੰਨ੍ਹਾਂ ਸੋਹਾਗਣ, ਸੋਭਾਵੰਤੀ, ਨਾਰ ਆਦਿ ਦੀ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਉਸ ਮਾਲਕ ਪ੍ਰਮਾਤਮਾ ਨੂੰ ਪੁਰਸ਼ ਅਤੇ ਧਰਤੀ ਦੇ ਜੀਵਾਂ (ਮਨੁੱਖਾਂ) ਨੂੰ ਇਸਤਰੀ ਰੂਪ ਵਿਚ ਦਰਸਾਇਆ ਹੈ। ਆਪਣੇ ਸੰਬੋਧਨ ਵਿਚ ਉਨ੍ਹਾਂ ਦਾਈ ਦੌਲਤਾਂ ਤੇ ਗੁਰੂ ਨਾਨਕ ਦੀ ਭੇਣ ਬੇਬੇ ਨਾਨਕੀ ਜੀ ਦਾ ਵਿਸ਼ੇਸ਼ ਜਿ਼ਕਰ ਕਰਦਿਆਂ ਕਿਹਾ ਕਿ ਉਹ ਬਾਲਕ ਗੁਰੂ ਨਾਨਕ ਨੂੰ ਪਛਾਨਣ ਵਾਲੀਆਂ ਪਹਿਲੀਆਂ ਔਰਤਾਂ ਸਨ। ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ 'ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ' ਵਿਚ ਗੁਰੂ ਨਾਨਕ ਦੇਵ ਜੀ ਨੂੰ ਜੀਵਨ ਵਿਚ ਅਧਿਆਤਮਵਾਦੀ ਤੇ ਯਥਾਰਥਵਾਦੀ ਪਹੁੰਚ ਵਾਲਾ 'ਪਰਮ-ਮਨੁੱਖ' ਕਿਹਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਉੱਪਰ ਜ਼ੋਰ ਦਿੰਦਿਆਂ ਹੋਇਆਂ ਇਨ੍ਹਾਂ ਦੀ ਅਜੋਕੇ ਯੁੱਗ ਵਿਚ ਸਫ਼ਲਤਾ-ਪੂਰਵਕ ਚੱਲ ਰਹੀ ਲੰਗਰ ਦੀ ਪ੍ਰਥਾ ਅਤੇ 'ਖਾਲਸਾ-ਏਡ', 'ਸੇਵਾ ਫ਼ੂਡ', 'ਯੂਨਾਈਟਿਡ ਸਿੱਖਸ', ‘ਸਿੱਖ ਨੌਜੁਆਨ ਸਭਾ ਮਲੇਸ਼ੀਆ’ ਵਰਗੀਆਂ ਨਿਸ਼ਕਾਮ ਸੇਵਾ-ਸੰਸਥਾਵਾਂ ਦਾ ਵਿਸ਼ੇਸ਼ ਜਿ਼ਕਰ ਕੀਤਾ। ਅਗਲੇ ਬੁਲਾਰੇ ਪਰਮ ਸਰਾਂ ਨੇ ਆਪਣੇ ਪੇਪਰ 'ਗੁਰੂ ਨਾਨਕ ਦੀ ਵਿਚਾਰਧਾਰਾ ਤੇ ਅਸੀਂ' ਵਿਚ ਕਿਹਾ ਕਿ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਭੁੱਲ ਕੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹਾਂ ਅਤੇ ਆਪਣੇ ਜੀਵਨ ਵਿਚ ਠੋਕਰਾਂ ਖਾ ਰਹੇ ਹਾਂ। ਉਨ੍ਹਾਂ ਬਾਣੀ ਵਿਚ ਗੁਰੂ ਜੀ ਵੱਲੋਂ ਦਿੱਤੀ ਗਈ ਸੇਧ ਉੱਪਰ ਚੱਲਣ 'ਤੇ ਜ਼ੋਰ ਦਿੱਤਾ।
ਸੈਮੀਨਾਰ ਦੇ ਚੌਥੇ ਬੁਲਾਰੇ ਡਾ. ਡੀ.ਪੀ. ਸਿੰਘ ਦੇ ਪੇਪਰ 'ਨਾਨਕ ਬਾਣੀ ਵਿਚ ਸੰਸਾਰ-ਅਮਨ ਤੇ ਸਾਂਝੀ-ਵਾਲਤਾ ਦਾ ਪਰਿਪੇਖ' ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀ ਦੁਨੀਆਂ ਵਿਚ ਇਸ ਸਮੇਂ ਅਮੀਰੀ-ਗ਼ਰੀਬੀ ਦਾ ਵੱਡਾ ਪਾੜਾ ਹੈ ਅਤੇ ਇਹ ਵਿਕਾਸਸ਼ੀਲ ਦੇਸ਼ਾਂ ਵਿਚ ਹੋਰ ਵੀ ਵਧੇਰੇ ਹੈ। ਰਿਸ਼ਵਤਖ਼ੋਰੀ, ਨਸ਼ੇਖੌਰੀ, ਚੋਰ-ਬਾਜ਼ਾਰੀ ਅਤੇ ਲੁੱਟ-ਖਸੁੱਟ ਅੱਜਕੱਲ੍ਹ ਆਮ ਗੱਲ ਹੈ। ਗੁਰਬਾਣੀ ਦੀਆਂ ਕਈ ਤੁਕਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਇਨ੍ਹਾਂ ਤੋਂ ਦੂਰ ਰਹਿਣ ਦੀ ਗੱਲ ਬਾਖ਼ੂਬੀ ਕੀਤੀ। ਅਗਲੇ ਬੁਲਾਰੇ ਸੁਰਜੀਤ ਕੌਰ ਨੇ ਆਪਣੇ ਪੇਪਰ 'ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ' ਵਿਚ ਕਿਹਾ ਕਿ ਅਸੀ ਅੱਜ ਵੀ ਓਸੇ ਤਰ੍ਹਾਂ ਜ਼ਾਤਾਂ-ਪਾਤਾਂ ਤੇ ਧਰਮਾਂ ਵਿਚ ਵੰਡੇ ਹੋਏ ਹਾਂ ਅਤੇ ਕੁਦਰਤ ਦਾ ਨਿਰਾਦਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਨਾ-ਲਾਇਕੀਆਂ ਦੇ ਕਾਰਨ ਹੀ ਹਵਾ ਤੇ ਪਾਣੀ ਦੂਸਿ਼ਤ ਹੋ ਰਹੇ ਹਨ ਅਤੇ ਪਾਣੀ ਦੇ ਸਰੋਤ ਸੁੱਕਦੇ ਤੇ ਮੁੱਕਦੇ ਜਾ ਰਹੇ ਹਨ। ਗੁਰੂ ਨਾਨਕ ਦੀ ਬਾਣੀ ਦੀਆਂ ਕਈ ਤੁਕਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਸੇਧ ਲੈ ਕੇ ਇਨ੍ਹਾਂ ਦੁਸ਼ਵਾਰੀਆਂ ਤੋਂ ਨਿਜਾਤ ਪਾਉਣੀ ਚਾਹੀਦੀ ਹੈ। ਇਸ ਦੌਰਾਨ ਅਮਰੀਕਾ ਦੇ ਵਿਦਵਾਨ ਦਿਲਵੀਰ ਦਿਲ ਨਿੱਜਰ ਨੇ ਜਨਮ-ਸਾਖੀਆਂ ਵਿਚ ਗੁਰੂ ਨਾਨਕ ਨਾਲ ਜੁੜੀਆਂ ਕਰਾਮਾਤਾਂ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਪਰਨ ਕਰਨ ਅਜਾਇਬ ਸਿੰਘ ਸੰਘਾ ਨੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ ਦੂਰ ਹੋਣ ਦੀ ਗੱਲ ਕੀਤੀ, ਜਦ ਕਿ ਪਾਕਿਸਤਾਨੀ ਲੇਖ਼ਕ ਮੁਹੰਮਦ ਖਾਲਿਦ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਨਾਲ ਸਬੰਧਿਤ ਤਿਆਰ ਕੀਤੀ ਗਈ ਆਪਣੀ ਅਚਿੱਤਰ ਅੰਗਰੇਜ਼ੀ ਪੁਸਤਕ ‘ਵਾਕਿੰਗ ਵਿਦ ਨਾਨਕ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੀ ਕਾਰਵਾਈ ਨੂੰ ਖ਼ੂਬਸੂਰਤੀ ਨਾਲ ਸਮੇਟਦਿਆਂ ਹੋਇਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸਾਰੇ ਹੀ ਬੁਲਾਰਿਆਂ ਨੇ ਆਪਣੇ ਵਿਚਾਰ ਬੜੇ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਹਰੇਕ ਬੁਲਾਰੇ ਦਾ ਨਜ਼ਰੀਆ ਅਤੇ ਕਹਿਣ ਦਾ ਤਰੀਕਾ ਆਪੋ-ਆਪਣਾ ਹੁੰਦਾ ਹੈ ਪਰ ਉਨ੍ਹਾਂ ਦੇ ਵਿਚਾਰ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਇਰਦ-ਗਿਰਦ ਹੀ ਰਹੇ ਹਨ। ਉਨ੍ਹਾਂ ਆਪਣੇ ਦੋ ਵਾਰ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਤਮਸਤਿਕ ਹੋਣ ਦੀ ਗੱਲ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਕਹੀ ਅਤੇ ਗੁਰੂ ਜੀ ਦੀਆਂ ਚੌਹਾਂ ਉਦਾਸੀਆਂ ਦੌਰਾਨ ਭਾਈ ਮਰਦਾਨੇ ਦੇ ਡੂੰਘੇ ਸਾਥ ਤੇ ਚੌਥੀ ਉਦਾਸੀ ਦੇ ਅਖ਼ੀਰਲੇ ਸਮੇਂ ਉਸ ਦੇ ਸਾਥ ਦੇ ਛੱਡ ਜਾਣ ਦਾ ਬਿਆਨ ਬੜੇ ਭਾਵੁਕ ਸ਼ਬਦਾਂ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਵਿਡੰਬਨਾ ਦੀ ਗੱਲ ਹੈ ਕਿ ਭਾਈ ਮਰਦਾਨਾ ਜੋ ਏਨਾ ਲੰਮਾਂ ਸਮਾਂ ਗੁਰੂ ਜੀ ਦੇ ਸ਼ਬਦਾਂ ਨੂੰ ਰਬਾਬ ਨਾਲ ਸੰਗੀਤਕ ਸਾਥ ਦਿੰਦਾ ਰਿਹਾ, ਦੇ ਵਾਰਸਾਂ ਨੂੰ ਅੱਜ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਆਗਿਆ ਨਹੀਂ ਹੈ। ਸੈਮੀਨਾਰ ਵਾਲੇ ਇਸ ਭਾਗ ਦਾ ਸੰਚਾਲਨ ਡਾ. ਅਮਰਦੀਪ ਸਿੰਘ ਬਿੰਦਰਾ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਦੌਰਾਨ ਵਿਸ਼ਵ ਪੰਜਾਬੀ ਕਾਨਫ਼ਰੰਸ ਵੱਲੋਂ 22 ਤੇ 23 ਜੂਨ 2019 ਨੂੰ ਬਰਂੈਪਟਨ ਵਿਚ ਕਰਵਾਈ ਗਈ 'ਦੋ-ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ' ਵਿਚ ਪੜ੍ਹੇ ਗਏ ਖੋਜ-ਪੱਤਰਾਂ ਨੂੰ ਡਾ. ਮੋਹਨ ਤਿਆਗੀ ਅਤੇ ਡਾ. ਕੰਵਰ ਜਸਮਿੰਦਰਪਾਲ ਸਿੰਘ ਵੱਲੋਂ ਸੰਪਾਦਿਤ ਕਰਕੇ ਤਿਆਰ ਕੀਤੀ ਗਈ ਖ਼ੂਬਸੂਰਤ ਪੁਸਤਕ 'ਗੁਰੂ ਨਾਨਕ ਬਾਣੀ : ਚਿੰਤਨ, ਸਿਧਾਂਤ ਤੇ ਵਿਹਾਰ' ਲੋਕ-ਅਰਪਿਤ ਕੀਤੀ ਗਈ। ਇਸ ਦੇ ਨਾਲ ਹੀ ਮਹੀਨਾਵਾਰ ਰਿਸਾਲੇ ‘ਅੱਖਰ’ ਦਾ ਅਕਤੂਬਰ ਅੰਕ ਵੀ ਰੀਲੀਜ਼ ਕੀਤਾ ਗਿਆ।
ਸਮਾਗ਼ਮ ਦੇ ਤੀਸਰੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੇ 550'ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਕਵੀ-ਦਰਬਾਰ ਹੋਇਆ ਜਿਸ ਵਿਚ ਦੇਸ਼-ਵਿਦੇਸ਼ ਤੋਂ ਆਏ ਕਵੀਆਂ/ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਅਮਰੀਕਾ ਤੋਂ ਉਚੇਚੇ ਤੌਰ ‘ਤੇ ਆਏ ਕਵੀ ਰਵਿੰਦਰ ਸਹਿਰਾਅ, ਭਾਰਤ ਤੋਂ ਆਈ ਕਵਿੱਤਰੀ ਮਨਜੀਤ ਇੰਦਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਤਿਆਗੀ, ਅਮਰੀਕਾ ਤੋਂ ਆਏ ਦਿਲਵੀਰ ਦਿਲ ਨਿੱਜਰ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਸ਼ਾਇਰ ਮਲਵਿੰਦਰ ਸ਼ਾਮਲ ਸਨ। ਮਨਜੀਤ ਇੰਦਰਾ ਦੀ ਤਰੰਨਮ ਵਿਚ ਗਾਈ ਕਵਿਤਾ ‘ਸੰਧਿਆ ਵੇਲੇ ਠਾਕਰ ਦੁਆਰੇ, ਕੋਈ ਦੀਪ ਧਰੇ’ ਅਤੇ ਰਵਿੰਦਰ ਸਹਿਰਾਅ ਦੀ ਕਵਿਤਾ ‘ਨਾਨਕ ਤੂੰ ਸਾਥੋਂ ਰੁੱਸਿਆ ਰੁੱਸਿਆ ਕਿਉਂ ਹੈ’ ਤਾਂ ਸਰੋਤਿਆਂ ਨੂੰ ਇਕ ਤਰ੍ਹਾਂ ਕੀਲ ਗਈਆਂ ਲੱਗਦੀਆਂ ਸਨ। ਪ੍ਰਧਾਨਗੀ-ਮੰਡਲ ਵਿਚਲੇ ਹੋਰ ਕਵੀਆਂ ਤੋਂ ਇਲਾਵਾ ਇਸ ਕਵੀ-ਦਰਬਾਰ ਵਿਚ ਵਿਚ ਅਮਰਜੀਤ ਪੰਛੀ, ਪ੍ਰੀਤਮ ਧੰਜਲ, ਗੁਰਦੇਵ ਚੌਹਾਨ, ਪਰਮਜੀਤ ਢਿੱਲੋਂ, ਹਰਮੇਸ਼, ਸੁਰਿੰਦਰਜੀਤ, ਜਤਿੰਦਰ ਰੰਧਾਵਾ, ਪਿਆਰਾ ਸਿੰਘ ਕੁੱਦੋਵਾਲ, ਹਰਦਿਆਲ ਝੀਤਾ, ਮੱਲ ਸਿੰਘ ਬਾਸੀ, ਅਵਤਾਰ ਸਿੰਘ ਅਰਸ਼ੀ, ਇਕਬਾਲ ਛੀਨਾ, ਅਨੂਪ ਬਬਰਾ, ਅਜਮੇਰ ਪ੍ਰਦੇਸੀ, ਹਰਜਿੰਦਰ ਸਿੰਘ ਭਸੀਨ ਸਮੇਤ 40 ਕਵੀਆਂ/ਕਵਿੱਤਰੀਆਂ ਨੇ ਭਾਗ ਲਿਆ ਜਿਸ ਦਾ ਸੰਚਾਲਨ ਕਵਿੱਤਰੀ ਸੁਰਜੀਤ ਕੌਰ ਵੱਲੋਂ ਬਾਖ਼ੂਬੀ ਕੀਤਾ ਗਿਆ। ਅਖ਼ੀਰ ਵਿਚ ਇਸ ਸੈਮੀਨਾਰ ਦੇ ਮੁੱਖ-ਪ੍ਰਬੰਧਕਾਂ ਸਰਪ੍ਰਸਤ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਵਿੱਲੋਂ ਸੈਮੀਨਾਰ ਵਿਚ ਭਾਗ ਲੈਣ ਵਾਲੇ ਸਮੂਹ ਬੁਲਾਰਿਆਂ ਅਤੇ ਕਵੀਆਂ/ਕਵਿੱਤਰੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ