ਟਾਈਗਰ ਸ਼ਰਾਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬਾਗੀ 3’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਫਿਲਮ ਦੀ ਸ਼ੂਟਿੰਗ ਸਰਬੀਆ ਵਿੱਚ ਚੱਲ ਰਹੀ ਹੈ ਜਿੱਥੇ ਟਾਈਗਰ ਦੇ ਨਾਲ ਸ਼ਰਧਾ ਕਪੂਰ ਵੀ ਮੌਜੂਦ ਹੈ। ਸੁਣਨ ਵਿੱਚ ਆਇਆ ਹੈ ਕਿ ਟਾਈਗਰ ਇਸ ਫਿਲਮ ਲਈ ਸਰਬੀਆ ਵਿੱਚ ਲਗਾਤਾਰ 25 ਦਿਨ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰਨਗੇ। ਇਸ ਦੇ ਲਈ ਥਾਈਲੈਂਡ, ਬੁਲਗਾਰੀਆ ਅਤੇ ਸਰਬੀਆ ਤੋਂ ਹੀ ਸਪੈਸ਼ਲ ਸਟੰਟ ਟੀਮ ਨੂੰ ਰਿਕਰੂਟ ਕੀਤਾ ਗਿਆ ਹੈ। ਇਸ ਦੇ ਜ਼ਰੀਏ ਮੇਕਰਸ ਇਸ ਫਿਲਮ ਵਿੱਚ ਐਕਸ਼ਨ ਨੂੰ ਇੱਕ ਅਲੱਗ ਹੀ ਲੈਵਲ 'ਤੇ ਲੈ ਕੇ ਜਾਣਾ ਚਾਹੰੁਦੇ ਹਨ।
ਟੀਮ ਇਥੇ ਸੈਕਿੰਡ ਹਾਫ ਦਾ ਮੇਜਰ ਪਾਰਟ ਸ਼ੂਟ ਕਰਨ ਵਿੱਚ ਲੱਗੀ ਹੋਈ ਹੈ। ‘ਬਾਗੀ’ ਸੀਰੀਜ਼ ਦੀ ਇਸ ਤੀਸਰੀ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ ਤੇ ਇਹ ਅਗਲੇ ਸਾਲ ਛੇ ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਟਾਈਗਰ-ਸ਼ਰਧਾ ਦੇ ਇਲਾਵਾ ਰਿਤੇਸ਼ ਦੇਸ਼ਮੁਖ, ਅੰਕਿਤਾ ਲੋਖੰਡੇ ਅਤੇ ਵਿਜੇ ਵਰਮਾ ਵੀ ਨਜ਼ਰ ਆਉਣਗੇ।