ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਤੇ ਅਭਿਨੇਤਰੀ ਜੈਲਲਿਤਾ ਦੀ ਜੀਵਨੀ 'ਤੇ ਆਧਾਰਤ ਫਿਲਮ ‘ਥਲਾਈਵਾ’ ਦਾ ਪਹਿਲਾ ਪੋਸਟਰ ਤੇ ਵੀਡੀਓ ਰਿਲੀਜ਼ ਹੋ ਗਿਆ ਹੈ। ਪੋਸਟਰ ਵਿੱਚ ਜੈਲਲਿਤਾ ਬਣੀ ਕੰਗਨਾ ਰਨੋਤ ਹਰੇ ਰੰਗ ਦੀ ਸਾੜੀ ਵਿੱਚ ਹੱਥਾਂ ਨਾਲ ਜਿੱਤ ਦਾ ਇਸ਼ਾਰਾ ਕਰਦੇ ਹੋਏ ਮੁਸਕਰਾਉਂਦੀ ਨਜ਼ਰ ਆ ਰਹੀ ਹੈ।
ਪ੍ਰੋਸਥੈਟਿਕ ਮੇਕਅਪ ਨਾਲ ਉਸ ਦਾ ਕਾਇਆ ਕਲਪ ਹੋ ਗਿਆ ਹੈ। ਵੀਡੀਓ ਵਿੱਚ ਜੈਲਲਿਤਾ ਦਾ ਫਿਲਮ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫਰ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਪਾਸੇ ਕੰਗਨਾ ਦੀ ਲੁਕ ਦੀ ਤਾਰੀਫ ਹੋ ਰਹੀ ਹੈ ਤਾਂ ਦੂਸਰੇ ਪਾਸੇ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ। ਕਿਸੇ ਨੇ ਐਨੀਮੇਟਿਡ ਕਿਰਦਾਰ ਦੀ ਤਰ੍ਹਾਂ ਕਿਹਾ ਹੈ, ਤਾਂ ਕੁਝ ਨੇ ਕੰਗਨਾ ਦੇ ਲੁਕ ਦੀ ਤੁਲਨਾ ਕਮਲ ਹਾਸਨ ਦੇ ‘ਚਾਚੀ 420' ਦੇ ਮੇਕਅਪ ਨਾਲ ਕਰ ਦਿੱਤੀ।