Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਊਂਦੇ ਦੀ ਕੀਮਤ ਕੁਝ ਵੀ ਨਹੀਂ

November 26, 2019 09:15 AM

-ਮਾਸਟਰ ਮੋਹਣ ਲਾਲ (ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ)
ਗੈਰਤਮੰਦ ਲੋਕੋ, ਸੁਣਿਐ ਆਪਣੇ ਦੇਸ਼ ਦੇ ਇੱਕ ਮਹਾਨ ਵਿਗਿਆਨੀ ਦੀ ਲਾਸ਼ ਕਈ ਘੰਟੇ ਪਟਨਾ ਹਸਪਤਾਲ ਦੇ ਬਾਹਰ ਪਈ ਰਹੀ ਕਿ ਉਸ ਦੇ ਕੋਲ ਐਂਬੂਲੈਂਸ ਦਾ ਕਿਰਾਇਆ ਨਹੀਂ ਸੀ? ਸੁਣਿਐ ਨਿਤੀਸ਼ ਕੁਮਾਰ ਜੀ, ਤੁਹਾਡੇ ਬਿਹਾਰ ਦੀ ਰਾਜਧਾਨੀ ਪਟਨਾ 'ਚ ਇੱਕ ਵਿਗਿਆਨ ਦੀ ਲਾਸ਼ ਕਈ ਘੰਟੇ ਸਟੈ੍ਰਚਰ 'ਤੇ ਪਈ ਰਹੀ ਕਿਉਂਕਿ ਹਸਪਤਾਲ ਵਾਲੇ ਪੰਜ ਹਜ਼ਾਰ ਰੁਪਏ ਮੰਗਦੇ ਸਨ? ਮੋਦੀ ਜੀ, ਸ਼ਰਧਾਂਜਲੀ ਦੇ ਕੇ ਹੀ ਡਾਕਟਰ ਵਸ਼ਿਸ਼ਟ ਦੀ ਇਕਾਂਤ ਹੋਈ ਮੌਤ ਤੋਂ ਪਿੱਛੇ ਨਹੀਂ ਹਟੋਗੇ। ਦੇਸ਼ ਦੇ ਨੇਤਾ ਦੇਸ਼ ਦੀਆਂ ਸਿਆਸੀ ਪਾਰਟੀਆਂ ਸ਼ਾਇਦ ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ ਨੂੰ ਨਹੀਂ ਜਾਣਦੀਆਂ। ਉਨ੍ਹਾਂ ਕੋਲ ਦੇਸ਼ ਦੇ ਬੁੱਧੀਜੀਵੀਆਂ ਨੂੰ ਜਾਣਨ, ਪਛਾਣਨ ਜਾਂ ਸਮਝਣ ਦਾ ਸਮਾਂ ਹੀ ਕਿੱਥੇ ਹੈ। ਉਹ ਗਰੀਬੀ ਹਟਾਓ ਵਰਗੇ ਨਾਅਰਿਆਂ 'ਚੋਂ ਹੀ ਫੁਰਸਤ ਨਹੀਂ ਪਾ ਰਹੇ। ਸ਼ਾਇਦ ਉਹ ਸਮਝਦੇ ਹੋਣਗੇ ਕਿ ਬੁੱਧੀਜੀਵੀ ਤਾਂ ਸਮਾਜ 'ਤੇ ਬੋਝ ਹਨ।
ਮੈਂ ਤਾਂ ਸ਼ਰਮ ਨਾਲ ਮਰ ਗਿਆ ਕਿ ‘ਜੀਨੀਅਸੋਂ ਕੇ ਜੀਨੀਅਸ' ਇੱਕ ਮਹਾਨ ਵਿਗਿਆਨੀ, ਇੱਕ ਮਹਾਨ ਗਣਿਤ ਮਾਹਰ ਪੰਜ ਹਜ਼ਾਰ ਰੁਪਏ ਲਈ ਆਪਣੀ ਲਾਸ਼ ਦਾ ਨਿਰਾਦਰ ਕਰਵਾ ਕੇ ਚਲਦਾ ਬਣਿਆ। ਮੈਂ ਘੰਟਿਆਂ ਤੱਕ ਮੇਜ਼ 'ਤੇ ਮੂਧੇ ਮੂੰਹ ਮੱਥਾ ਟਿਕਾ ਕੇ ਸੋਚਦਾ ਰਿਹਾ ਕਿ ਇਸ ਦੇਸ਼ ਦੇ ਬੁੱਧੀਜੀਵੀਆਂ ਦਾ ਇਹ ਸਨਮਾਨ ਹੈ ਕਿ ਉਨ੍ਹਾਂ ਦੀ ਲਾਸ਼ ਪੈਸੇ ਦੀ ਘਾਟ ਕਾਰਨ ਸਟ੍ਰੈਚਰ 'ਤੇ ਪਈ ਰਹੇ।
ਚਲੋ ਸਮਾਜ ਦੀ ਗੱਲ ਮੈਂ ਬਾਅਦ 'ਚ ਕਰਦਾ ਹਾਂ। ਪਹਿਲਾਂ ਥੋੜ੍ਹੇ ਸ਼ਬਦਾਂ ਵਿੱਚ ਦੇਸ਼ ਦੇ ਇਸ ਮਹਾਨ ਖੋਜੀ ਬਾਰੇ ਕੁਝ ਕੁ ਗੱਲਾਂ ਪਾਠਕਾਂ ਦੇ ਸਾਹਮਣੇ ਰੱਖ ਲਵਾਂ। ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ਬਰਕਲੇ ਯੂਨੀਵਰਸਿਟੀ 'ਚ ਮੈਥ ਦੇ ਫੌਜੀ ਪ੍ਰੋਫੈਸਰ ਸਨ। ਉਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ‘ਜੀਨੀਅਸੋਂ ਕੇ ਜੀਨੀਅਸ’ ਦੀ ਉਪਾਧੀ ਨਾਲ ਨਿਵਾਜਿਆ ਸੀ। ਨਾਸਾ ਵਿੱਚ ਜਦੋਂ ਅਪੋਲੋ ਲਾਂਚ ਕੀਤਾ ਗਿਆ ਤਾਂ ਉਥੋਂ ਦੇ ਕੰਪਿਊਟਰ ਬੰਦ ਹੋ ਗਏ। ਤਦ ਅਮਰੀਕਾ ਦੇ ਵਿਗਿਆਨੀਆਂ ਨੇ ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ ਦੇ ਦਿਮਾਗ ਤੋਂ ਹੀ ਕੰਪਿਊਟਰ ਦਾ ਕੰਮ ਲਿਆ। ਅਮਰੀਕੀ ਵਿਗਿਆਨੀ ਡਾਕਟਰ ਵਸ਼ਿਸ਼ਟ ਦੇ ‘ਐਕੂਰੇਟ’ ਦਿਮਾਗ ਦੇ ਮੁਰੀਦ ਹੋ ਗਏ। ਗਣਿਤ 'ਚ ਉਨ੍ਹਾਂ ਨੇ ਪੀ ਐੱਚ ਡੀ ਕੀਤੀ। ਦੁਨੀਆ 'ਚ ਤਹਿਲਕਾ ਉਦੋਂ ਮਚਿਆ ਜਦੋਂ ਡਾਕਟਰ ਵਸ਼ਿਸ਼ਟ ਨੇ ਆਪਣੀ ਤਰਕ ਪੂਰਨ ਖੋਜ ਨਾਲ ਵਿਸ਼ਵ ਪ੍ਰਸਿੱਧ ਵਿਗਿਆਨੀ ਅਲਬਰਟ ਆਈਸਟੀਨ ਦੇ ‘ਸੰਖੇਪਤਾ ਸਿਧਾਂਤ’ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਖੋਜ ਪੂਰਨ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਕੋਲੰਬੀਆ ਇੰਸਟੀਚਿਊਟ ਆਫ ਮੈਥੇਮੈਟਿਕਸ ਦਾ ਡਾਇਰੈਕਟਰ ਲਾਇਆ।
ਬੁੱਧੀਜੀਵੀ ਵਿਅਕਤੀ ਦੀ ਤ੍ਰਾਸਦੀ ਇਹ ਵੀ ਹੁੰਦੀ ਹੈ ਕਿ ਉਹ ਸਮਝੌਤਾਵਾਦੀ ਨਹੀਂ ਹੁੰਦੇ। ਡਾਕਟਰ ਸਾਹਿਬ ਦੀ ਧਰਮ ਪਤਨੀ ਕੁਝ ਆਪਣੇ ਸੁਭਾਅ ਦੀ ਮਾਲਕ ਸੀ। ਗੁੱਸੇ 'ਚ ਉਸ ਨੇ ਡਾਕਟਰ ਵਸ਼ਿਸ਼ਟ ਦੇ ਸਾਰੇ ਖੋਜ ਪੱਤਰਾਂ ਨੂੰ ਸਾੜ ਦਿੱਤਾ। ਖੁਦ ਵੀ ਡਾਕਟਰ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਕੋਲ ਚਲੀ ਗਈ। ਡਾਕਟਰ ਵਸ਼ਿਸ਼ਟ ਨੂੰ ਇਸ ਨਾਲ ਡੂੰਘਾ ਧੱਕਾ ਲੱਗਾ। ਉਨ੍ਹਾਂ ਦਾ ਮਾਨਸਿਕ ਸੰਤੁਲਨ ਇਸ ਇਕੱਲੇਪਨ 'ਚ ਵਿਗੜ ਗਿਆ। ਛੇ ਸਾਲਾਂ ਤੱਕ ਪਾਗਲਾਂ ਵਰਗੀ ਹਾਲਤ 'ਚ ਘੁੰਮਦੇ ਰਹੇ। ਹੋਟਲਾਂ ਦੇ ਬਾਹਰ ਪਈ ਜੂਠ ਖਾਂਦੇ ਰਹੇ। ਚਲੋ ਇਹ ਚੰਗਾ ਹੋਇਆ ਕਿ ਉਨ੍ਹਾਂ ਦੇ ਭਰਾ ਅਯੋਧਿਆ ਪ੍ਰਸਾਦ ਸਿੰਘ ਨੇ ਉਨ੍ਹਾਂ ਨੂੰ ਲੱਭ ਕੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਡਾਕਟਰ ਵਸ਼ਿਸ਼ਟ ਇਸ ਪਾਗਲਾਂ ਵਰਗੀ ਵਿਵਸਥਾ 'ਚ ਇੱਕ ਕਾਪੀ ਅਤੇ ਇੱਕ ਪੈਨਸਿਲ ਫੜੀ ਰੱਖਦੇ, ਕਦੇ ਮੂਡ ਹੋਇਆ ਤਾਂ ਬੰਸਰੀ ਵਜਾਉਣ ਲੱਗਦੇ।
ਮੈਨੂੰ ਉਪਰੋਕਤ ਸਾਰੀਆਂ ਚੀਜ਼ਾਂ ਨਾਲ ਸਰੋਕਾਰ ਨਹੀਂ। ਮੈਨੂੰ ਦੁੱਖ ਹੈ ਕਿ ਇੱਕ ਮਹਾਨ ਵਿਗਿਆਨੀ, ਇੱਕ ਮਹਾਨ ਮੈਥ ਮਾਹਰ, ਇੱਕ ਮਹਾਨ ਵਿਦਵਾਨ ਨੂੰ ਸਮਾਜ ਜਾਂ ਸਰਕਾਰ ਨੇ ਕੀ ਦਿੱਤਾ? ਉਹ ਮਰਿਆ ਤਾਂ ਅੰਧਕਾਰ 'ਚ, ਲਾਸ਼ ਉਸ ਦੀ ਇਸ ਲਈ ਘੰਟਿਆਂ ਤੱਕ ਸਟ੍ਰੈਚਰ 'ਤੇ ਪਈ ਰਹੀ ਕਿ ਉਸ ਦੇ ਪਰਵਾਰ ਕੋਲ ਐਂਬੂਲੈਂਸ ਦਾ ਕਿਰਾਇਆ ਅਦਾ ਕਰਨ ਲਈ ਪੰਜ ਹਜ਼ਾਰ ਰੁਪਏ ਨਹੀਂ ਸਨ। ਉਸ ਦੀ ਲਾਸ਼ 'ਤੇ ਤਿਰੰਗਾ ਝੰਡਾ ਪਾਉਣ ਦਾ ਕੀ ਲਾਭ।
ਬਿਹਾਰ ਦੇ ਮਾਣਯੋਗ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੇ ਕੀ ਅਰਥ? ਮੋਦੀ ਵਰਗੇ ਮਜ਼ਬੂਤ ਪ੍ਰਧਾਨ ਮੰਤਰੀ ਦਾ ਸ਼ੋਕ ਸੰਦੇਸ਼ ਕਿਸ ਅਰਥ ਦਾ। ਭਾਵੇਂ ਸ਼ਰਧਾਂਜਲੀਆਂ ਦਿਓ ਜਾਂ ਬੁੱਤ ਬਣਾਓ, ਕਵਿਤਾਵਾਂ ਪੜ੍ਹੋ ਜਾਂ ਮਹਾਕਾਵਿ ਲਿਖੋ। ਅਸਲੀਅਤ ਸਮਾਜ ਅਤੇ ਸਰਕਾਰ ਦੇ ਸਾਹਮਣੇ ਆ ਗਈ ਹੈ। ਉਹ ਵੀ ਪਟਨਾ ਵਰਗੇ ਸ਼ਹਿਰ 'ਚ। ਬਿਹਾਰ ਸੂਬੇ ਦੀ ਸਭਿਆਚਾਰਕ, ਸਿਆਸੀ ਰਾਜਧਾਨੀ ਪਟਨਾ 'ਚ ਇੱਕ ਪਰਿਪੱਕ ਮੈਥ ਮਾਹਰ ਵੱਲੋਂ ਮੁਖਲਿਸੀ 'ਚ ਮੌਤ? ਸਮਾਜ ਅਤੇ ਸਰਕਾਰ ਦੋਵੇਂ ਸੋਚਣ। ਮੈਂ ਖੁਦ ਇਸ ਘਟਨਾ ਤੋਂ ਪ੍ਰੇਸ਼ਾਨ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’