Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਸਿੱਖਿਆ ਪ੍ਰਬੰਧ ਵਿੱਚ ਤਬਦੀਲੀਆਂ ਦੇ ਖਿਲਾਫ ਹਨ ਓਨਟਾਰੀਓ ਵਾਸੀ : ਰਿਪੋਰਟ

November 26, 2019 06:32 AM

ਕੁਈਨਜ਼ ਪਾਰਕ, 25 ਨਵੰਬਰ (ਪੋਸਟ ਬਿਊਰੋ) : ਸਿੱਖਿਆ ਪ੍ਰਬੰਧ ਵਿੱਚ ਤਬਦੀਲੀਆਂ ਕਰਨ ਲਈ ਕਾਹਲੀ ਡੱਗ ਫੋਰਡ ਸਰਕਾਰ ਨੂੰ ਸ਼ਾਇਦ ਲੋਕਾਂ ਤੋਂ ਸਹਿਯੋਗ ਨਾ ਮਿਲੇ। ਇਸ ਦਾ ਖੁਲਾਸਾ ਨਵੇਂ ਸਰਵੇਖਣ ਤੋਂ ਹੋਇਆ। ਇਸ ਤੋਂ ਇਹ ਸਾਹਮਣੇ ਆਇਆ ਕਿ ਓਨਟਾਰੀਓ ਵਾਸੀ ਸਿੱਖਿਆ ਉੱਤੇ ਹੋਣ ਵਾਲੇ ਖਰਚੇ ਤੋਂ ਲੈ ਕੇ ਕਲਾਸਾਂ ਦੇ ਆਕਾਰ ਤੱਕ ਕੀ ਸੋਚਦੇ ਹਨ।
ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪ੍ਰੋਵਿੰਸ ਦੇ ਹਰ ਹਿੱਸੇ ਤੋਂ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਘਾਟੇ ਨਾਲ ਨਜਿੱਠਣ ਦੀ ਥਾਂ ਸਿੱਖਿਆ ਸਬੰਧੀ ਖਰਚੇ ਨੂੰ ਪਹਿਲ ਦੇਣੀ ਚਾਹੀਦੀ ਹੈ। ਸਰਵੇਖਣ ਵਿੱਚ ਸ਼ਾਮਲ ਲੋਕਾਂ ਵਿੱਚੋਂ ਬਹੁਤਿਆਂ ਨੇ ਪੈਸੇ ਦੀ ਬਚਤ ਲਈ ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਵਰਗੇ ਕਦਮ ਨੂੰ ਗਲਤ ਦੱਸਿਆ।
ਇਹ ਸਰਵੇਖਣ ਓਨਟਾਰੀਓ ਪਬਲਿਕ ਸਕੂਲ ਬੋਰਡਜ਼ ਐਸੋਸਿਏਸ਼ਨ (ਓਪੀਐਸਬੀਏ) ਦੇ ਕਹਿਣ ਉੱਤੇ ਕਰਵਾਇਆ ਗਿਆ ਸੀ। ਇਸ ਸਮੇਂ ਓਪੀਐਸਬੀਏ, ਪ੍ਰੋਵਿੰਸ ਦੇ ਪਬਲਿਕ ਐਲੀਮੈਂਟਰੀ ਤੇ ਹਾਈ ਸਕੂਲ ਟੀਚਰਜ਼ ਯੂਨੀਅਨਜ਼ ਦੇ ਨਾਲ ਨਾਲ ਸਰਕਾਰ ਨਾਲ ਚੱਲ ਰਹੀ ਗੱਲਬਾਤ ਵਿੱਚ ਫਸੀ ਹੋਈ ਹੈ। ਇਹ ਰਲੀਜ਼ ਵਰਕ ਟੂ ਰੂਲ ਕੈਂਪੇਨ, ਜਿਸ ਨਾਲ ਪ੍ਰੋਵਿੰਸ ਭਰ ਦੇ ਸੈਂਕੜੇ ਐਲੀਮੈਂਟਰੀ ਤੇ ਹਾਈ ਸਕੂਲ ਪ੍ਰਭਾਵਿਤ ਹੋਣਗੇ, ਦੇ ਸੁ਼ਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਜਾਰੀ ਕੀਤੀ ਗਈ।
ਇਸ ਸਰਵੇਖਣ ਵਿੱਚ ਸਾਹਮਣੇ ਆਇਆ ਕਿ 61 ਫੀ ਸਦੀ ਓਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਪਬਲਿਕ ਐਜੂਕੇਸ਼ਨ ਉੱਤੇ ਖਰਚਾ ਕਰਨਾ ਪ੍ਰੋਵਿੰਸ ਦੇ 9 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਤੇ ਜਾਂ ਫਿਰ 357 ਬਿਲੀਅਨ ਦਾ ਕਰਜ਼ਾ ਲਾਹੁਣ ਤੋਂ ਕਿਤੇ ਜਿ਼ਆਦਾ ਜ਼ਰੂਰੀ ਹੈ। ਅਪਰੈਲ 2019 ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਫੋਰਡ ਸਰਕਾਰ ਨੇ ਸਿੱਖਿਆ ਉੱਤੇ 700 ਮਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਮੁਦਰਾਸਫਿਤੀ ਦੀ ਦਰ ਨਾਲ ਤਾਲਮੇਲ ਨਹੀਂ ਬਿਠਾ ਪਾਏਗਾ।
ਸਾਲ ਦੇ ਅਖੀਰ ਵਿੱਚ ਦਿੱਤੇ ਗਏ ਆਰਥਿਕ ਬਿਆਨ ਵਿੱਚ ਸਰਕਾਰ ਨੇ ਦੱਸਿਆ ਕਿ ਉਸ ਵੱਲੋਂ ਐਜੂਕੇਸ਼ਨ ਸੈਕਟਰ ਵਿੱਚ 186 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਹ ਬਹੁਤਾ ਕਰਕੇ ਪਾਲਿਸੀ ਬਦਲੇ ਜਾਣ ਤੇ ਸਕੂਲਾਂ ਵਿੱਚ ਦਾਖਲ ਹੋਏ ਵਾਧੂ ਵਿਦਿਆਥੀਆਂ ਕਾਰਨ ਹੈ। ਪ੍ਰੋਵਿੰਸ ਦੇ ਐਜੂਕੇਸ਼ਨ ਸਿਸਟਮ ਨੂੰ ਫੰਡ ਕਿਵੇਂ ਦੇਣੇ ਚਾਹੀਦੇ ਹਨ ਇਸ ਬਾਰੇ ਪੁੱਛੇ ਜਾਣ ਉੱਤੇ 65 ਫੀ ਸਦੀ ਨੇ ਦੱਸਿਆ ਕਿ ਇਹ ਸਕੂਲਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਤੇ ਮੁਦਰਾਸਫਿਤੀ ਦੀ ਦਰ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ।
25 ਫੀ ਸਦੀ ਦਾ ਮੰਨਣਾ ਹੈ ਕਿ ਇਹ ਪ੍ਰੋਵਿੰਸ ਦੇ ਸਮੁੱਚੇ ਖਰਚੇ ਦਾ ਕੁੱਝ ਹਿੱਸਾ ਹੋਣੇ ਚਾਹੀਦੇ ਹਨ ਤੇ ਸਕੂਲ ਬੋਰਡਾਂ ਨੂੰ ਦਿੱਤੇ ਗਏ ਬਜਟ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ। ਓਪੀਬੀਐਸਏ ਦੀ ਪ੍ਰੈਜ਼ੀਡੈਂਟ ਕੈਥੀ ਅਬ੍ਰਾਹਮ ਨੇ ਇੱਕ ਬਿਆਨ ਵਿੱਚ ਆਖਿਆ ਕਿ ਪ੍ਰੋਵਿੰਸ਼ੀਅਲ ਬਜਟ ਵਿੱਚ ਦੂਜੀ ਥਾਂ ਉੱਤੇ ਸੱਭ ਤੋਂ ਵੱਧ ਫੰਡ ਐਜੂਕੇਸ਼ਨ ਲਈ ਰੱਖਿਆ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਰਵੇਖਣ ਦੇ ਨਤੀਜਿਆਂ ਨਾਲ ਪਬਲਿਕ ਐਜੂਕੇਸ਼ਨ ਲਈ ਸਥਿਰ ਫੰਡਿੰਗ ਰੱਖਣ ਵਿੱਚ ਮਦਦ ਮਿਲੇਗੀ। ਕਲਾਸਾਂ ਦਾ ਆਕਾਰ ਵਧਾਉਣ ਦੇ ਮਾਮਲੇ ਵਿੱਚ ਓਨਟਾਰੀਓ ਵਾਸੀਆਂ ਨੇ ਰਲਵੀਂ ਮਿਲਵੀਂ ਰਾਇ ਪ੍ਰਗਟਾਈ ਜਦਕਿ 41 ਫੀ ਸਦੀ ਨੇ ਆਖਿਆ ਕਿ ਪੈਸੇ ਦੀ ਬਚਤ ਲਈ ਉਹ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਅਨੁਪਾਤ ਵਿੱਚ ਵਾਧਾ ਕਰਨ ਦੇ ਖਿਲਾਫ ਹਨ। ਚਾਰਾਂ ਵਿੱਚੋਂ ਇੱਕ ਨੇ ਆਖਿਆ ਕਿ ਉਹ ਕਲਾਸਾਂ ਦਾ ਆਕਾਰ ਵਧਾਏ ਜਾਣ ਦੇ ਖਿਲਾਫ ਹਨ ਜਦਕਿ 11 ਫੀ ਸਦੀ ਨੇ ਆਖਿਆ ਕਿ ਕਲਾਸਾਂ ਦਾ ਆਕਾਰ ਵਧਾਉਣ ਦੇ ਹੱਕ ਵਿੱਚ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ