Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਅਦਾਲਤ ਵੱਲੋਂ ਜਿੰਮ ਕੈਰਿਆਨਿਸ ਨੂੰ ਕੀਤਾ ਗਿਆ ਬਹਾਲ

November 26, 2019 05:47 AM

ਆਡਿਟ ਕਰਵਾਏ ਜਾਣ ਦੇ ਦਿੱਤੇ ਹੁਕਮ


ਟੋਰਾਂਟੋ, 25 ਨਵੰਬਰ (ਪੋਸਟ ਬਿਊਰੋ) : ਸੁਪੀਰੀਅਰ ਕੋਰਟ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਸਕਾਰਬੌਰੋ-ਐਗਿਨਕੋਰਟ ਤੋਂ ਕਾਉਂਸਲਰ ਜਿੰਮ ਕੈਰਿਆਨਿਸ ਨੂੰ ਹਾਲ ਦੀ ਘੜੀ ਬਹਾਲ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਖਰਚਿਆਂ ਦੇ ਸਬੰਧ ਵਿੱਚ ਆਡਿਟ ਕਰਵਾਏ ਜਾਣ ਦੇ ਵੀ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਹਨ।
ਸਿਟੀ ਆਫ ਟੋਰਾਂਟੋ ਅਨੁਸਾਰ 2018 ਵਿੱਚ ਹੋਈਆਂ ਚੋਣਾਂ ਸਬੰਧੀ ਕੈਰਿਆਨਿਸ ਦੇ ਵਿੱਤੀ ਸਟੇਟਮੈਂਟ ਵਿੱਚ ਦਰਸਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਖਰਚਿਆਂ ਦੀ ਹੱਦ ਨਿਰਧਾਰਤ ਖਰਚਿਆਂ ਦੀ ਹੱਦ ਨਾਲੋਂ 25,000 ਡਾਲਰ ਤੋਂ ਵੀ ਟੱਪ ਗਈ। ਇਸੇ ਕਾਰਨ ਹੀ ਉਨ੍ਹਾਂ ਨੂੰ ਵਾਰਡ 22 ਦੇ ਕਾਉਂਸਲਰ ਵਜੋਂ ਹਟਾਇਆ ਗਿਆ ਸੀ। ਪਰ ਕੈਰਿਆਨਿਸ ਨੇ ਇਹ ਤਰਕ ਦਿੱਤਾ ਕਿ ਇਹ ਪੇਪਰਵਰਕ ਵਿੱਚ ਹੋਈ ਕਲੈਰੀਕਲ ਗਲਤੀ ਸੀ ਤੇ ਸੁਪੀਰੀਅਰ ਕੋਰਟ ਦੇ ਜੱਜ ਵੱਲੋਂ ਉਨ੍ਹਾਂ ਨੂੰ ਬੈਨੇਫਿੱਟ ਆਫ ਦ ਡਾਊਟ ਦਿੱਤਾ ਜਾ ਰਿਹਾ ਹੈ। ਜੱਜ ਵੱਲੋਂ ਆਪਣੇ ਫੈਸਲੇ ਵਿੱਚ ਆਖਿਆ ਗਿਆ ਕਿ ਕੈਰਿਆਨਿਸ ਨੂੰ ਅਜਿਹੇ ਮਾਮਲੇ ਵਿੱਚ ਐਨੀ ਵੱਡੀ ਸਜ਼ਾ ਦੇਣਾ ਜਾਇਜ਼ ਨਹੀਂ ਹੈ ਜਦੋਂ ਗਲਤੀ ਕਿਸੇ ਹੋਰ ਦੀ ਲਾਪਰਵਾਹੀ ਕਾਰਨ ਹੋਈ ਹੈ।
ਫੈਸਲੇ ਵਿੱਚ ਅੱਗੇ ਆਖਿਆ ਗਿਆ ਕਿ ਹਾਲ ਦੀ ਘੜੀ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ ਕਿ ਕੈਰਿਆਨਿਸ ਨੇ ਜਾਣਬੁੱਝ ਕੇ ਮਿਥੀ ਹੋਈ ਹੱਦ ਨਾਲੋਂ ਵੱਧ ਖਰਚਾ ਕੀਤਾ। ਜੱਜ ਨੇ ਅੱਗੇ ਆਖਿਆ ਕਿ ਜੁਰਮਾਨਾ ਅਜਿਹੀ ਸੂਰਤ ਵਿੱਚ ਨਹੀਂ ਲਾਇਆ ਜਾ ਸਕਦਾ ਜੇ ਉਮੀਦਵਾਰ ਨੇ ਲਾਪਰਵਾਹੀ ਨਾਲ ਜਾਂ ਕਿਸੇ ਹੋਰ ਦੀ ਗਲਤੀ ਕਾਰਨ ਇਸ ਤਰ੍ਹਾਂ ਦਾ ਜੁਰਮ ਕੀਤਾ ਹੋਵੇ। ਜੱਜ ਨੇ ਇਹ ਵੀ ਆਖਿਆ ਕਿ ਜੇ ਇਹ ਸਿੱਧ ਹੋ ਜਾਂਦਾ ਹੈ ਕਿ ਕੈਰਿਆਨਿਸ ਨੇ ਸੋਚ ਸਮਝ ਕੇ ਤੇ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾਂ ਕੀਤੀ ਹੈ ਤਾਂ ਉਨ੍ਹਾਂ ਨੂੰ ਹੋਰ ਜੁਰਮਾਨਾ ਲਾਏ ਜਾਣ ਦੇ ਨਾਲ ਅਜੇ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਸੋਮਵਾਰ ਰਾਤ ਨੂੰ ਕੈਰਿਆਨਿਸ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਸਿਟੀ ਹਾਲ ਵਿੱਚ ਮੁੜ ਕੰਮ ਕਰਨ ਲਈ ਉਤਸ਼ਾਹਿਤ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ