Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਸੀਐਨ ਦੀ ਹੜਤਾਲ ਕਾਰਨ ਪੋਟਾਸ਼ ਦੀ ਖਾਣ ਬੰਦ

November 26, 2019 05:46 AM

550 ਕਾਮਿਆਂ ਦੀ ਹੋਵੇਗੀ ਆਰਜ਼ੀ ਛੁੱਟੀ


ਸਸਕੈਚਵਨ, 25 ਨਵੰਬਰ (ਪੋਸਟ ਬਿਊਰੋ) : ਨਿਊਟਰੀਅਨ ਲਿਮਟਿਡ ਦਾ ਕਹਿਣਾ ਹੈ ਕਿ ਕੈਨੇਡੀਅਨ ਨੈਸ਼ਨਲ ਰੇਲਵੇ ਕਾਰਪੋਰੇਸ਼ਨ ਦੀ ਹੜਤਾਲ ਕਾਰਨ ਉਨ੍ਹਾਂ ਵੱਲੋਂ ਆਪਣੀ ਸੱਭ ਤੋਂ ਵੱਡੀ ਪੋਟਾਸ਼ ਦੀ ਖਾਣ (ਮਾਈਨ) ਬੰਦ ਕੀਤੀ ਜਾ ਰਹੀ ਹੈ। ਖਾਦ ਬਣਾਉਣ ਵਾਲੀ ਇਸ ਵੱਡੀ ਕੰਪਨੀ ਦੇ ਇਸ ਫੈਸਲੇ ਨਾਲ 550 ਕਰਮਚਾਰੀਆਂ ਦੀ ਆਰਜ਼ੀ ਛੁੱਟੀ ਹੋ ਜਾਵੇਗੀ।
ਨਿਊਟਰੀਅਨ ਦੇ ਚੀਫ ਐਗਜ਼ੈਕਟਿਵ ਚੱਕ ਮਾਗਰੋ ਨੇ ਦੱਸਿਆ ਕਿ ਵਰਕਰਜ਼ ਨੂੰ ਇਸ ਸਬੰਧ ਵਿੱਚ ਅੱਜ ਨੋਟਿਸ ਮਿਲ ਜਾਣਗੇ ਕਿ 2 ਦਸੰਬਰ ਤੋਂ ਸ਼ੁਰੂ ਕਰਕੇ ਅਗਲੇ ਦੋ ਹਫਤਿਆਂ ਤੱਕ ਦੱਖਣਪੂਰਬੀ ਸਸਕੈਚਵਨ ਵਿੱਚ ਖਾਣ ਦੇ ਕੰਮ ਨੂੰ ਰੋਕ ਦਿੱਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਰੋਕਨਵਿੱਲੇ ਮਾਈਨ ਦੇ ਬਹੁਤੇ ਉਤਪਾਦ ਸੀਐਨ ਰੇਲ ਰਾਹੀਂ ਹੀ ਲਿਆਂਦੇ-ਲਿਜਾਏ ਜਾਂਦੇ ਹਨ ਤੇ ਸੀਐਨ ਰੇਲ ਇਸ ਸਮੇਂ ਦਸ ਫੀ ਸਦੀ ਵੀ ਕੰਮ ਨਹੀਂ ਕਰ ਰਹੀ।
ਮਾਗਰੋ ਨੇ ਆਖਿਆ ਕਿ ਖਰਾਬ ਮੌਸਮ ਤੇ ਟਰੇਡ ਵਿਵਾਦ ਕਾਰਨ ਪਹਿਲਾਂ ਤੋਂ ਹੀ ਚੱਲ ਰਹੀ ਮੰਦੀ ਤੇ ਹੁਣ ਇਸ ਹੜਤਾਲ ਕਾਰਨ ਕਿਸਾਨਾਂ ਤੇ ਖਾਣ ਵਿੱਚ ਕੰਮ ਕਰਨ ਵਾਲੇ ਵਰਕਰਜ਼ ਦਾ ਲੱਕ ਟੁੱਟ ਗਿਆ ਹੈ ਤੇ ਇਹ ਸਥਿਤੀ ਕਾਫੀ ਨਿਰਾਸ਼ਾਜਨਕ ਹੈ। ਹਫਤੇ ਤੋਂ ਚੱਲ ਰਹੀ ਇਸ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਕਿਊਬਿਕ ਦੇ ਸੈਂਕੜੇ ਕਿਸਾਨਾਂ ਵੱਲੋਂ ਟਰੈਕਟਰਾਂ ਦੇ ਕਾਫਲੇ ਨਾਲ ਅੱਜ ਮਾਂਟਰੀਅਲ ਦੀਆਂ ਸੜਕਾਂ ਉੱਤੇ ਮਾਰਚ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਲਕੇ ਦੇ ਆਫਿਸ ਸਾਹਮਣੇ ਮੱਕੀ ਦੇ ਢੇਰ ਲਾ ਦਿੱਤੇ ਗਏ।
ਓਟਵਾ ਵੱਲੋਂ ਕੁੱਝ ਇੰਡਸਟਰੀਜ਼ ਤੇ ਪ੍ਰੋਵਿੰਸ਼ੀਅਲ ਮੰਤਰੀਆਂ ਦੀ ਮੰਗ ਉੱਤੇ ਪਾਰਲੀਆਮੈਂਟ ਦੀ ਕਾਰਵਾਈ ਮੁੜ ਸੱਦੇ ਜਾਣ ਦੀ ਥਾਂ ਇਸ ਮਾਮਲੇ ਵਿੱਚ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਦੇਸ਼ ਭਰ ਵਿੱਚ 3200 ਸੀਐਨ ਕਰਮਚਾਰੀ ਮੰਗਲਵਾਰ ਸਵੇਰ ਤੋਂ ਹੜਤਾਲ ਉੱਤੇ ਹਨ। ਇਨ੍ਹਾਂ ਕਰਮਚਾਰੀਆਂ ਵੱਲੋਂ ਲੰਮੇਂ ਘੰਟਿਆਂ ਤੱਕ ਕੰਮ ਕਰਨ, ਥਕਾਵਟ ਤੇ ਕੰਮ ਦੇ ਖਤਰਨਾਕ ਹਾਲਾਤ ਦੇ ਬਾਵਜੂਦ 23 ਜੁਲਾਈ ਤੋਂ ਕੋਈ ਕਾਂਟਰੈਕਟ ਸਿਰੇ ਨਾ ਚੜ੍ਹਨ ਕਾਰਨ ਇਹ ਹੜਤਾਲ ਕੀਤੀ ਗਈ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ