Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸ਼ੋਹਰਤ ਮੇਰੇ ਸਿਰ 'ਤੇ ਨਹੀਂ ਚੜ੍ਹਦੀ : ਆਯੁਸ਼ਮਾਨ ਖੁਰਾਣਾ

November 25, 2019 09:03 AM

ਇਸ ਸਾਲ ‘ਆਰਟੀਕਲ 15’, ‘ਡ੍ਰੀਮਗਰਲ’, ‘ਬਾਲਾ’ ਵਰਗੀਆਂ ਸੁਪਰਹਿੱਟ ਫਿਲਮਾਂ ਕਰ ਚੁੱਕੇ ਅਭਿਨੇਤਾ ਆਯੁਸ਼ਮਾਨ ਖੁਰਾਣਾ ਅਗਲੇ ਸਾਲ ਦੇ ਲਈ ਵੀ ਆਪਣੀਆਂ ਦੋ ਫਿਲਮਾਂ ਦੇ ਨਾਲ ਤਿਆਰ ਹਨ। ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਅਤੇ ‘ਗੁਲਾਬੋ ਸਿਤਾਬੋ’ ਅਗਲੇ ਸਾਲ ਫਰਵਰੀ ਵਿੱਚ ਰਿਲੀਜ਼ ਹੋਣਗੀਆਂ। ਲਗਾਤਾਰ ਮਿਲ ਰਸਹੀ ਸਫਲਤਾ ਅਤੇ ਪ੍ਰਸਿੱਧੀ ਨੂੰ ਲੈ ਕੇ ਆਯੁਸ਼ਮਾਨ ਦਾ ਮੰਨਣਾ ਹੈ ਕਿ ਸਫਲਤਾ ਜ਼ਰੂਰੀ ਹੈ, ਪਰ ਉਸ ਦੇ ਨਾਲ ਜੋ ਸ਼ੋਹਰਤ ਮਿਲ ਰਹੀ ਹੈ, ਉਸ ਨੂੰ ਸਿਰ 'ਤੇ ਨਹੀਂ ਚੜ੍ਹਨ ਦੇਣਾ ਚਾਹੀਦਾ।
ਇਸ ਬਾਰੇ ਆਯੁਸ਼ਮਾਨ ਕਹਿੰਦੇ ਹਨ, ‘ਬਿਨਾ ਸਫਲਤਾ ਮਿਲੀ ਪ੍ਰਸਿੱਧੀ ਖਤਰਨਾਕ ਹੁੰਦੀ ਹੈ। ਸ਼ੋਹਰਤ ਹਾਸਲ ਕਰਨ ਵਾਲਾ ਇਨਸਾਨ ਖੁਦ ਨੂੰ ਸੈਲੀਬ੍ਰਿਟੀ ਸਮਝਣ ਲੱਗਦਾ ਹੈ, ਪ੍ਰੰਤੂ ਉਸ ਕੋਲ ਉਸ ਪ੍ਰਸਿੱਧੀ ਜਾਂ ਸ਼ੋਹਰਤ ਨੂੰ ਬਣਾਈ ਰੱਖਣ ਲਈ ਉਹ ਸਾਧਨ ਉਪਲਬਧ ਨਹੀਂ ਹੁੰਦੇ। ਪ੍ਰਸਿੱਧੀ ਸਫਲਤਾ ਦਾ ਪ੍ਰਤੀਫਲ ਹੈ। ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਸਫਲਤਾ ਨਾਲ ਖੁਦ ਬ ਖੁਦ ਆਉਂਦੀ ਹੈ। ਮੇਰਾ ਮੰਨਣਾ ਹੈ ਕਿ ਜਦ ਪ੍ਰਸਿੱਧੀ ਮਿਲਦੀ ਹੈ ਤਾਂ ਉਸ ਉਕਤ ਆਪਣਾ ਦਿਮਾਗ ਸਥਿਰ ਰੱਖਣ। ਮੇਰੇ ਪੈਰ ਇਸ ਲਈ ਜ਼ਮੀਨ 'ਤੇ ਰਹਿੰਦੇ ਹਨ, ਕਿਉਂਕਿ ਮੈਂ 17-18 ਸਾਲ ਦੀ ਘੱਟ ਉਮਰ ਵਿੱਚ ਰਿਐਲਿਟੀ ਸ਼ੋਜ਼ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਂ ਯੁਵਾ ਸੀ। ਬਹੁਤ ਜਲਦੀ ਪ੍ਰਸਿੱਧੀ ਮਿਲ ਗਈ, ਤਾਂ ਉਸ ਵਕਤ ਮੇਰੇ ਪੈਰ ਜ਼ਮੀਨ 'ਤੇ ਨਹੀਂ ਸਨ। ਮੈਂ ਤਾਂ ਲੜਖੜਾ ਕੇ, ਡਿੱਗ ਕੇ ਫਿਰ ਤੋਂ ਸਿੱਖਆ ਹੈ। ਇਸ ਲਈ ਹੁਣ ਸ਼ੋਹਰਤ ਸਿਰ 'ਤੇ ਨਹੀਂ ਚੜ੍ਹਦੀ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ