Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਟਰੰਪ ਵਿਰੁੱਧ ਮਹਾਂਦੋਸ਼ ਦੇ ਮਾਅਨੇ

November 25, 2019 08:57 AM

-ਦਰਬਾਰਾ ਸਿੰਘ ਕਾਹਲੋਂ

ਯੂਰਪੀਅਨ ਯੂਰਪੀਨ ਦੇ ਬ੍ਰਿਟੇਨ ਤੋਂ ਵੱਖ ਹੋਣ ਅਤੇ ਦੱਖਣੀ ਅਮਰੀਕਾ ਅੰਦਰ ਵੈਨਜ਼ੂਏਲਾ ਦੇ ਰਾਜਨੀਤਕ ਸੰਕਟ ਦੀਆਂ ਚੁਣੌਤੀਆਂ ਅਜੇ ਨਜਿੱਠੀਆਂ ਨਹੀਂ ਗਈਆਂ, ਉਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਨੇ ਵਿਸ਼ਵ ਦੀਆਂ ਰਾਜਨੀਤਕ, ਆਰਥਿਕ ਤੇ ਡਿਪਲੋਮੈਟਿਕ ਚੂਲਾਂ ਹਿਲਾ ਦਿੱਤੀਆਂ ਹਨ। ਅਮਰੀਕੀ ਸੰਵਿਧਾਨ ਤੇ ਰਾਜਨੀਤੀ ਅਨੁਸਾਰ ਕਿਸੇ ਵੀ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਪ੍ਰਕਿਰਿਆ ਪੂਰੇ ਰਾਸ਼ਟਰ, ਸਬੰਧਤ ਰਾਜਨੀਤਕ ਪਾਰਟੀ ਅਤੇ ਸੰਵਿਧਾਨਕ ਸੰਸਥਾਵਾਂ ਲਈ ਅਤਿ ਪੀੜਾਜਨਕ, ਸ਼ਰਮਨਾਕ ਅਤੇ ਕਲੰਕ ਭਰੀ ਹੁੰਦੀ ਹੈ।
ਅਮਰੀਕਾ ਦੇ ਪੂਰੇੇ ਲੋਕਤੰਤਰੀ ਇਤਿਹਾਸ ਵਿੱਚ ਅਜੇ ਤੱਕ ਟਰੰਪ ਤੋਂ ਪਹਿਲਾਂ ਸਿਰਫ ਤਿੰਨ ਰਾਸ਼ਟਰਪਤੀਆਂ ਦੇ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਸੰਵਿਧਾਨ ਅਨੁਸਾਰ ਕਾਰਜ ਪਾਲਿਕਾ, ਵਿਧਾਨ ਪਾਲਿਕਾ ਅਤੇ ਨਿਆਂ ਪਾਲਿਕਾ ਵਿੱਚ ਸ਼ਕਤੀਆਂ ਦੀ ਵੰਡ ਦੇ ਬਾਵਜੂਦ ਲੋਕਾਂ ਵੱਲੋਂ ਹਰ ਚਾਰ ਸਾਲ ਬਾਅਦ ਚੋਣ ਪ੍ਰਕਿਰਿਆ ਰਾਹੀਂ ਸਿੱਧੇ ਤੌਰ 'ਤੇ ਰਾਸ਼ਟਰਪਤੀ ਚੁਣੇ ਜਾਣ ਨਾਲ ਕਾਰਜ ਪਾਲਿਕਾ ਬਹੁਤ ਤਾਕਤਵਰ ਹੈ। ਫਿਰ ਵੀ ਰੋਕ ਅਤੇ ਸੰਤੁਲਨ ਵਿਧੀ ਕਾਰਨ ਇਸ ਨੂੰ ਤਾਨਸ਼ਾਹ ਬਣਨੋਂ ਰੋਕਿਆ ਗਿਆ ਹੈ। ਓਥੇ ਰਾਸ਼ਟਰਪਤੀ ਨੂੰ ਦੇਸ਼ ਧ੍ਰੋਹ, ਰਿਸ਼ਵਤ ਜਾਂ ਹੋਰ ਵੱਡੇ ਅਪਰਾਧਾਂ ਜਾਂ ਕੁਕਰਮਾਂ ਦੇ ਦੋਸ਼ਾਂ ਅਧੀਨ ਮਹਾਂਦੋਸ਼ ਪ੍ਰਕਿਰਿਆ ਰਾਹੀਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਹ ਸੰਵਿਧਾਨ ਵਿੱਚ ਦਰਜ ਹੈ। ਟਰੰਪ ਜਨਵਰੀ 2017 ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਲਗਾਤਾਰ ਵਿਵਾਦਾਂ ਵਿੱਚ ਘਿਰੇ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਰਾਸ਼ਟਰਪਤੀ ਐਸੀ ਹਮਲਾਵਰ ਮਾਨਸਿਕਤਾ ਵਾਲਾ ਵਿਅਕਤੀ ਹੈ ਕਿ ਪਕਾ ਨਹੀਂ ਕਦੋਂ ਕੀ ਕਹਿ ਦੇਣਾ ਅਤੇ ਕੀ ਕਰ ਦੇਣਾ ਹੈ? ਇਵੇਂ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਬਹੁਤ ਸਫ਼ਲ ਤੇ ਪੱਕੇ ਇਰਾਦੇ ਵਾਲਾ ਵਿਅਕਤੀ ਹੈ ਜਿਸ ਨੇ ਜਿਹੜੇ ਚੋਣ ਵਾਅਦੇ ਅਮਰੀਕੀ ਜਨਤਾ ਨਾਲ ਕੀਤੇ, ਉਨ੍ਹਾਂ ਨੂੰ ਪੁਗਾਉਣ ਲਈ ਦਲੇਰਾਨਾ ਢੰਗ ਨਾਲ ਯਤਨ ਕੀਤੇ। ਇਨ੍ਹਾਂ ਵਿੱਚ ਮੁੱਖ ਤੌਰ ਉਤੇ ‘ਅਮਰੀਕਾ ਫਸਟ' ਗ਼ੈਰ-ਕਾਨੂੰਨੀ ਪਰਵਾਸ ਰੋਕਣਾ, ਪੈਰਿਸ ਜਲਵਾਯੂ ਸੰਧੀ ਤੋਂ ਹਟਣਾ, ਈਰਾਨ ਨਾਲ ਐਟਮੀ ਸੰਧੀ ਤੋਂ ਹਟਣਾ, ਉਤਰੀ ਕੋਰੀਆ ਨੂੰ ਐਟਮੀ ਸ਼ਕਤੀ ਬਣਨ ਤੋਂ ਗੱਲਬਾਤ ਰਾਹੀਂ ਰੋਕਣਾ, ਅਮਰੀਕਾ ਵਿਰੋਧੀ ਕੈਨੇਡਾ ਅਤੇ ਮੈਕਸੀਕੋ ਨਾਲ ਕੀਤੀ ਨਾਫ਼ਟਾ ਸੰੰਧੀ ਕਰਨਾ, ਮੈਕਸੀਕੋ ਸਰਹੱਦ 'ਤੇ ਸੁਰੱਖਿਆ ਕੰਧ ਉਸਾਰਨਾ, ਓਬਾਮਾ ਕੇਅਰ ਸਿਹਤ ਸਬੰਧੀ ਪ੍ਰੋਗਰਾਮ ਵਾਪਸ ਲੈਣਾ, ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਆਦਿ ਸ਼ਾਮਲ ਹਨ। ਦੂਜੇ ਪਾਸੇ ਚੀਨ ਅਤੇ ਦੂਸਰੇ ਦੇਸ਼ਾਂ ਤੋਂ ਇੰਪੋਰਟ ਵਸਤਾਂ 'ਤੇ ਭਾਰੀ ਟੈਕਸ ਲਾ ਕੇ ਵਿਸ਼ਵ ਪੱਧਰ 'ਤੇ ਆਰਥਿਤ ਮੰਦੀ ਨੂੰ ਦਸਤਕ ਦੇਣਾ, ਦੇਸ਼ ਅੰਦਰ ਫਿਰਕੂ ਰੰਗ-ਭੇਦ ਉਕਸਾ ਕੇ ਹਿੰਸਕਾ ਮਾਹੌਲ ਪੈਦਾ ਕਰਨਾ, ਅਫ਼ਗਾਨਿਸਤਾਨ ਵਿੱਚੋਂ ਫ਼ੌਜ ਦੀ ਵਾਪਸੀ ਲਈ ਤਾਲਿਬਾਨ ਨਾਲ ਗੱਲਬਾਤ ਕਰਨੀ, ਈਰਾਨ ਨਾਲ ਟਕਰਾਅ ਭਰਿਆ ਮਾਹੌਲ ਪੈਦਾ ਬਣਾਉਣਾ ਟਰੰਪ ਦੇ ਅਤਿ ਨਿੰਦਣ ਯੋਗ ਕਾਰਜ ਹਨ।
ਉਸ ਨੇ ਵਿਰੋਧੀ ਧਿਰ ਡੈਮੋਕੇ੍ਰਟਿਕ ਪਾਰਟੀ ਪ੍ਰਤੀ ਲਗਾਤਾਰ ਹਮਲਾਵਰ ਨੀਤੀ ਅਪਣਾਈ। ਜਨਤਕ ਤੌਰ 'ਤੇ ਪੈਰ-ਪੈਰ 'ਤੇ ਝੂਠ ਬੋਲਣ ਅਤੇ ਲਗਾਤਾਰ ਮੀਡੀਆ ਵਿਰੋਧੀ ਵਤੀਰੇ ਕਾਰਨ ਵੀ ਉਹ ਸੁਰਖੀਆਂ ਵਿੱਚ ਰਿਹਾ ਹੈ, ਜੋ ਅਮਰੀਕਾ ਵਰਗੀ ਮਹਾਂ ਸ਼ਕਤੀ ਦੇ ਰਾਸ਼ਟਰਪਤੀ ਲਈ ਸ਼ੋਭਦਾ ਨਹੀਂ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨੇ ਟਰੰਪ ਵਿਰੁੱਧ ਮਹਾਂਦੋਸ਼ ਚਲਾ ਕੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਗੱਲ ਚਲਾਈ ਸੀ। ਇਸ ਪਾਰਟੀ ਦਾ ਕਾਂਗਰਸ ਦੇ ਹੇਠਲੇ ਪ੍ਰਤੀਨਿਧ ਸਦਨ ਵਿੱਚ ਵੱਡਾ ਬਹੁਮਤ ਹੈ। ਇਸ ਸਮੇਂ 435 ਸੀਟਾਂ ਡੈਮੋਕ੍ਰੇਟਿਕ ਪਾਰਟੀ ਅਤੇ 198 ਰਿਪਬਲਿਕਨ ਪਾਰਟੀ ਕੋਲ ਹਨ। ਸੌ ਮੈਂਬਰੀ ਉਪਰਲੇ ਸਦਨ ਸੈਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ 53 ਸੀਟਾਂ, ਡੈਮੋਕੇ੍ਰਟਾਂ ਕੋਲ 45 ਅਤੇ 2 ਅਜ਼ਾਦ ਮੈਂਬਰਾਂ ਕੋਲ ਹਨ। ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਆਪਣੀ ਪਾਰਟੀ ਵੱੋਲੋ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਚਲਾਉਣ ਦੇ ਦਬਾਅ ਤੋਂ ਬਚਦੀ ਰਹੀ ਹੈ। ਉਹ ਸਮਝਦੀ ਸੀ ਕਿ ਇਹ ਪ੍ਰਕਿਰਿਆ ਬਹੁਤ ਪੇਚੀਦਾ, ਪੀੜਾਜਨਕ ਤੇ ਕਲੰਕ ਭਰੀ ਹੁੰਦੀ ਹੈ। ਅਮਰੀਕਾ ਦੇ ਤਿੰਨਾਂ ਰਾਸ਼ਟਰਪਤੀਆਂ ਵਿਰੁੱਧ ਇਹ ਅਮਲ ਵਿੱਚ ਨਹੀਂ ਆ ਸਕੀ ਹੈ।
ਪਹਿਲੀ ਵਾਰ ਸੰਨ 1868 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਐਂਡਰਿਊ ਜਾਹਨਸਨ ਵੱਲੋਂ ਆਪਣੇ ਜੰਗੀ ਸਕੱਤਰ ਐਡਵਿਨ ਸਟੇਂਟਨ ਨੂੰ ਅਹੁਦੇ ਤੋਂ ਡਿਸਮਿਸ ਕਰਨ ਉਤੇ ਮਹਾਂਦੋਸ਼ ਸ਼ੁਰੂ ਕੀਤਾ ਗਿਆ ਸੀ। ਹੇਠਲੇ ਸਦਨ ਨੇ ਬਹੁਮਤ ਨਾਲ ਇਸ ਨੂੰ ਪਾਸ ਕਰ ਦਿੱਤਾ, ਪਰ ਇਸ 'ਤੇ ਅਮਲ ਤਦੇ ਸੰਭਵ ਸੀ, ਜੇ ਸੈਨੇਟ ਦੋ-ਤਿਹਾਈ ਬਹੁਮਤ ਨਾਲ ਇਸ ਨੂੰ ਪਾਸ ਕਰਦੀ। ਤ੍ਰਾਸਦੀ ਇਹ ਰਹੀ ਕਿ ਸੈਨੇਟ ਵਿੱਚ ਰਿਪਬਲਿਕਨਾਂ ਕੋਲ 80 ਪ੍ਰਤੀਸ਼ਤ ਤੋਂ ਵੱਧ ਸੀਟਾਂ ਹੋਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਮਤਾ ਪਾਸ ਨਾ ਹੋਣ ਕਾਰਨ ਮਹਾਂਦੋਸ਼ ਠੁੱਸ ਹੋ ਗਿਆ। ਸੰਨ 1998 ਵਿੱਚ ਮੋਨਿਕਾ ਲਵਿੰਸਕੀ ਕਾਂਡ ਬਾਰੇ ਉਦੋਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਵਿਰੁੱਧ ਮਹਾਂਦੋਸ਼ ਸ਼ੁਰੂ ਹੋਇਆ। ਹੇਠਲੇ ਸਦਨ ਵਿੱਚ ਪਾਸ ਹੋਣ ਤੋਂ ਬਾਅਦ ਇਹ ਵੀ ਸੈਨੇਟ ਵਿੱਚ ਪਾਸ ਨਾ ਹੋਣ ਕਰ ਕੇ ਉਹ ਬਚ ਗਏ। ਸੰਨ 1974 ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਵਿਰੁੱਧ ਵਾਟਰਗੇਟ ਸਕੈਂਡਲ ਬਾਰੇ ਮਹਾਂਦੋਸ਼ ਸ਼ੁਰੂ ਕੀਤਾ ਗਿਆ, ਪਰ ਹੇਠਲੇ ਸਦਨ ਵਿੱਚ ਵੋਟਿੰਗ ਤੋਂ ਪਹਿਲਾਂ ਹੀ ਉਹ ਅਸਤੀਫਾ ਦੇ ਗਏ ਸਨ। ਅੱਜ ਕੱਲ੍ਹ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਇਸ ਕਾਰਨ ਚੱਲ ਰਿਹਾ ਹੈ ਕਿ ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਵਿਦੇਸ਼ੀ ਦਖ਼ਲ ਦਾ ਗੁਨਾਹ ਕੀਤਾ ਹੈ ਜਿਸ ਤੋਂ ਸੰਵਿਧਾਨ ਵਰਜਦਾ ਹੈ। ਉਨ੍ਹਾਂ ਨੇ ਡੈਮੋਕੇ੍ਰਟਿਕ ਪਾਰਟੀ ਦੀ ਉਮੀਦਵਾਰੀ ਲਈ ਚੋਣ ਲੜ ਰਹੇ ਸਾਬਕਾ ਉਪ-ਰਾਸ਼ਟਰਪਤੀ ਜੋਅ ਬੀਡੇਨ ਅਤੇ ਵਪਾਰੀ ਲੜਕੇ ਵਿਰੁੱਧ ਭਿ੍ਰਸ਼ਟਾਚਾਰ ਦੀ ਜਾਂਚ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਸਦੀ ਨੂੰ ਜੁਲਾਈ 2019 ਵਿੱਚ ਟੈਲੀਫੋਨ ਕੀਤਾ ਸੀ। ਇਸ ਜਾਂਚ ਲਈ ਉਨ੍ਹਾਂ ਉਸ ਦੇਸ਼ ਨੂੰ 391 ਮਿਲੀਅਨ ਡਾਲਰ ਦੀ ਗਰਾਂਟ ਰੋਕੀ ਰੱਖੀ ਸੀ। ਮੁਖਬਰ ਵੱੱਲੋਂ ਇਹ ਗੱਲ ਜਨਤਕ ਕਰਨ 'ਤੇ ਟਰੰਪ ਨੇ ਇਹ ਰਾਸ਼ੀ ਜਾਰੀ ਕਰ ਦਿੱਤੀ। ਉਹ ਇਹ ਵੀ ਕਹਿੰਦੇ ਹਨ ਕਿ ਮੁਖ਼ਬਰ 'ਤੇ ਦੇਸ਼ ਧ੍ਰੋਹ ਦਾ ਕੇਸ ਚੱਲਣਾ ਚਾਹੀਦਾ ਹੈ। ਰਾਸ਼ਟਰਪਤੀ ਟਰੰਪ ਨੇ ਫਿਰ ਯੂਕਰੇਨ ਅਤੇ ਚੀਨ ਦੇ ਰਾਸ਼ਟਰਪਤੀਆਂ ਨੂੰ ਜੋਅ ਬੀਡੇਨ ਅਤੇ ਉਸ ਦੇ ਪੁੱਤਰ ਵਿਰੁੱਧ ਭਿ੍ਰਸ਼ਟਾਚਰ ਸਬੰਧੀ ਜਾਂਚ ਕਰਨ ਲਈ ਸ਼ਰੇਆਮ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਕਿਹਾ ਹੈ। ਉਹ ਆਪਣੇ ਵਿਰੁੱਧ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਹੋਣਾ 'ਤੇ ਬਹੁਤ ਗੁੱਸੇ ਵਿੱਚ ਹਨ। ਉਹ ਡੈਮੋਕੇ੍ਰਟਾਂ ਅਤੇ ਹੋਰ ਵਿਰੋਧੀਆਂ ਵਿਰੁੱਧ ਹੋਰ ਹਮਲਾਵਰ ਹੋ ਗਏ ਹਨ। ਉਨ੍ਹਾਂ ਨੇ ਪ੍ਰਤੀਨਿਧ ਹਾਊਸ ਕਮੇਟੀ ਨੂੰ ਵ੍ਹਾਈਟ ਹਾਊਸ ਤੋਂ ਮੰਗੇ ਜਾਣ ਵਾਲੇ ਦਸਤਾਵੇਜ਼ ਮੁਹੱਈਆ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਰਿਚਰਡ ਨਿਕਸਨ ਅਤੇ ਬਿਲ ਕਲਿੰਟਨ ਵਿਰੁੱਧ ਸਦਨ ਦੀ ਜੁਡੀਸ਼ੀਅਲ ਕਮੇਟੀ ਨੇ ਪਹਿਲਾਂ ਜਾਂਚ ਕੀਤੀ ਸੀ ਤੇ ਫਿਰ ਸਦਨ ਨੂੰ ਮਹਾਂਦੋਸ਼ ਦੀ ਕਾਰਵਾਈ ਕਰਨ ਲਈ ਸਿਫਾਰਸ਼ ਕੀਤੀ ਸੀ। ਟਰੰਪ ਕੇਸ ਵਿੱਚ ਵੀ ਜੁਡੀਸ਼ਲ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਟਾਈਮਜ਼ ਅਨੁਸਾਰ 435 ਮੈਂਬਰੀ ਹੇਠਲੇ ਸਦਨ ਦੇ 161 ਮੈਂਬਰਾਂ ਨੇ ਦੱਸਿਆ ਹੈ ਕਿ ਉਹ ਮਹਾਂਦੋਸ਼ ਦੇ ਹੱਕ ਵਿੱਚ ਹਨ, 75 ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਸ ਦੇ ਵਿਰੁੱਧ ਹਨ ਜਾਂ ਹਾਲੇ ਸਹਿਮਤ ਨਹੀਂ। ਲਗੱਭਗ 199 ਮੈਂਬਰਾਂ ਨੇ ਹਾਲੇ ਚੁੱਪ ਵੱਟੀ ਹੋਈ ਹੈ। ਜੇ ਹੇਠਲਾ ਸਦਨ ਮਹਾਂਦੋਸ਼ ਦਾ ਮਤਾ ਪਾਸ ਕਰੇਗਾ ਤਾਂ ਸੈਨੇਟ ਵਿੱਚ ਟਰੰਪ ਵਿਰੁੱਧ ਅਪਰਾਧਕ ਕੇਸ ਚੱਲੇਗਾ।
ਬਹੁਤ ਸਾਰੇ ਸਿਆਣਿਆਂ ਦੀ ਰਾਏ ਹੈ ਕਿ ਡੈਮੋਕੇ੍ਰਟਿਕ ਪਾਰਟੀ 2020 ਵਿੱਚ ਰਾਸ਼ਟਰਪਤੀ ਅਹੁਦਾ ਰਿਪਬਲਿਕਨਾਂ ਤੋਂ ਹਥਿਆਉਣ ਅਤੇ ਟਰੰਪ ਨੂੰ ਰਹਿੰਦੇ ਕਾਰਜਕਾਲ ਵਿੱਚ ਮਨਮਾਨੀਆਂ ਕਰਨ ਤੋਂ ਰੋਕਣ ਲਈ ਇਹ ਕਾਰਵਾਈ ਕਰ ਰਹੀ ਹੈ, ਪਰ ਉਨ੍ਹਾਂ ਦੇ ਇਹ ਰਾਜਨੀਤਕ ਮਨਸੂਬੇ ਵਿੱਚ ਸਫ਼ਲ ਨਾ ਹੋਏ ਤਾਂ ਟਰੰਪ ਦੀ ਮੁੜ ਜਿੱਤ ਯਕੀਨੀ ਹੋ ਸਕਦੀ ਹੈ। ਟਰੰਪ ਰਾਸ਼ਟਰਪਤੀ ਕਾਲਿਵਿਨ ਕੂਲਿਜ (1932-1929) ਤੋਂ ਬਾਅਦ ਪਹਿਲਾ ਰਾਸ਼ਟਰਪਤੀ ਹੈ ਜਿਸ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ, ਉਹ ਪੁਗਾਏ ਹਨ। ਅਮਰੀਕਾ ਨੂੰ ਮੁੜ ਤਾਕਤਵਰ ਮਹਾ-ਸ਼ਕਤੀ ਵਜੋਂ ਉਭਾਰਿਆ ਹੈ। ਪ੍ਰਤੀ ਜੀਅ ਜੀ ਡੀ ਪੀ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ। ਯੂਰਪੀ ਯੂਨੀਅਨ ਨਾਲੋਂ ਆਰਥਿਕ ਵਿਕਾਸ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ। ਮੱਧ ਵਰਗ ਦੀ ਆਮਦਨ ਵਿੱਚ ਵਾਧਾ ਕਰ ਕੇ ਉਸ ਦੀ ਖ਼ਰੀਦ ਸ਼ਕਤੀ ਵਧਾਈ ਹੈ। ਜੇ ਅਮਰੀਕੀ ਕਾਂਗਰਸ ਉਨ੍ਹਾਂ ਵਿਰੁੱਧ ਮਹਾਂਦੋਸ਼ ਚਲਾ ਕੇ ਅਹੁਦੇ ਤੋਂ ਲਾਂਭੇ ਕਰਦੀ ਹੈ ਤਾਂ ਇਸ ਦੇ ਅਮਰੀਕਾ ਤੇ ਵਿਸ਼ਵ ਲਈ ਮਾੜੇ ਨਤੀਜੇ ਨਿਕਲ ਸਕਦੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’