Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਦੇਸ਼ ਦੁਨੀਆ

‘ਪਾਕਿਸਤਾਨ ਵਿੱਚ ਸਿੱਖਾਂ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕ ਅੱਜ ਤੋਂ ਲੜੀਵਾਰ ਸ਼ੁਰੂ

November 25, 2019 08:09 AM

ਪੰਜਾਬੀ ਪੋਸਟ ਵੱਲੋਂ ਅੱਜ ਤੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕ ਛਾਪਣੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪੁਸਤਕ ਨੂੰ ਲੜੀਵਾਰ ਛਾਪਿਆ ਜਾਵੇਗਾ। ਅਖਬਾਰ ਦੇ ਹਰ ਅੰਕ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਤਸਵੀਰ ਅਤੇ ਸੰਖੇਪ ਵੇਰਵਾ ਪਾਠਕਾਂ ਦੇ ਲਾਭ ਹਿੱਤ ਛਾਪਿਆ ਜਾਵੇਗਾ। ਅੱਜ ਦੀ ਤਸਵੀਰ ‘ਗੁਰਦੁਆਰਾ ਜਨਮ ਅਸਥਾਨ’ ਨਨਕਾਣਾ ਸਾਹਿਬ ਤੇ ਜੰਡ ਸਾਹਿਬ ਦੀ ਹੈ।


‘ਗੁਰਦੁਆਰਾ ਜਨਮ ਅਸਥਾਨ’ ਨਨਕਾਣਾ ਸਾਹਿਬ
ਇਸ ਥਾਂ `ਤੇ ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਵਿਸਾਖ ਸੁਦੀ 3 (20 ਵਿਸਾਖ) ਸੰਮਤ 1526 (15 ਅਪ੍ਰੈਲ 1469) ਨੂੰ ਹੋਇਆ। ਉਹ ਕੋਠਾ ਜਿਸ `ਚ ਦਾਈ ਦੌਲਤਾਂ ਨੇ ਸਭ ਤੋਂ ਪਹਿਲਾ ਬਾਲ ਰੂਪ ਅੰਦਰ ਸਤਿਗੁਰੂ ਨਾਨਕ ਦਾ ਦੀਦਾਰ ਪਾਇਆ, ਉਹ ਇਹ ਥਾਂ ਸੀ। ਇਥੇ ਹੁਣ ਗੁਰਦੁਆਰਾ ਜਨਮ ਅਸਥਾਨ ਦੀ ਚੌਖੰਡੀ (ਪ੍ਰਕਾਸ਼ ਅਸਥਾਨ) ਹੈ। ਇਸ ਦੀ ਮੌਜ਼ੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਅਧੀਨ 1819-20 ਵਿੱਚ ਬਣੀ ਸੀ। ਚੌਖੰਡੀ ਦੇ ਬਾਹਰ ਸਾਹਮਣੇ ਖੁੱਲ੍ਹਾ ਬਰਾਂਡਾ ਹੈ ਜਿਸ ਨੂੰ ਬਾਰਾਂਦਰੀ ਦਾ ਨਾਮ ਦਿੱਤਾ ਗਿਆ ਹੈ, ਇਹ ਮਹੰਤ ਸਾਧੂ ਰਾਮ ਨੇ ਬਣਵਾਈ ਸੀ ਅਤੇ ਆਲੇ ਦੁਆਲੇ ਦਾ ਅਹਾਤਾ, ਦਰਸ਼ਨੀ ਡਿਉੜੀ ਦੇ ਉੱਪਰ ਦਾ ਹਿੱਸਾ ਅਤੇ ਬੁਰਜ ਗੁਰਦੁਆਰਾ ਕਮੇਟੀ ਨੇ ਬਣਵਾਏ। ਸਰੋਵਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਹੋਈ ।1944 ਵਿੱਚ ਇਸ ਦੇ ਪੋੜਾਂ ਦੀ ਨਵੇਂ ਸਿਰਿਉਂ ਉਸਾਰੀ ਬਾਬਾ ਗੁਰਮੁਖ ਸਿੰਘ ਜੀ ਹੋਰਾਂ ਕਰਵਾਈ। ਨਨਕਾਣਾ ਸਾਹਿਬ ਅਸਟੇਟ ਦਾ ਕੁੱਲ ਰਕਬਾ 17675 ਏਕੜ ਹੈ। ਇਹਦੇ ਵਿੱਚ ਵਾਹੀਵਾਨਾਂ ਦੀਆਂ ਬਸਤੀਆਂ, ਸਰਕਾਰੀ ਇਮਾਰਤਾਂ, ਸੜਕਾਂ, ਰੇਲਵੇ ਲਾਈਨ ਅਤੇ ਨਹਿਰਾ ਆਦਿ ਹੇਠ 1749 ਏਕੜ ਰਕਬਾ ਹੈ ਜਦ ਕਿ ਖੇਤੀਬਾੜੀ ਯੋਗ ਰਕਬੇ ਦੀ ਨਪਾਈ 15926 ਏਕੜ ਹੈ। ਗੁਰਦੁਆਰਾ ਜਨਮ ਅਸਥਾਨ ਦੇ ਨਾਂ ਕੋਟ ਲਾਭ ਦਾਸ ਵਿੱਚ 350 ਏਕੜ, ਝਲਾਰ ਗੰਗਾ ਰਾਮ ਵਿੱਚ 200 ਏਕੜ, ਕੋਟ ਦਿਆਲ ਦਾਸ ਵਿੱਚ 224 ਏਕੜ ਤੇ ਧੂੜਕੋਟ ਵਿੱਚ 150 ਏਕੜ ਜ਼ਮੀਨ ਹੈ। ਨਨਕਾਣਾ ਸਾਹਿਬ ਤੋਂ ਬਾਹਰ ਵੀ ਕੁੱਲ ਜਾਇਦਾਦ ਇਸ ਪਾਵਨ ਅਸਥਾਨ ਦੇ ਨਾਮ ਹੈ, ਜਿਹਦਾ ਵੇਰਵਾ ਕੁਝ ਇੱਦਾਂ ਹੈ। ਪਿੰਡ ਸ਼ਾਹਪੁਰ ਤੇ ਹਰੀਆ ਵਿੱਚ 22 ਮੁਰੱਬੇ, ਪਿੰਡ ਬਿਹਾਰੀਪੁਰ ਵਿੱਚ 3% ਮੁਰੱਬੇ, ਪਿੰਡ ਕੰਨਲ ਵਿੱਚ 23 ਏਕੜ, ਪਿੰਡ ਚੀਰੀ ਵਿੱਚ 3 ਮੁਰੱਬੇ (ਕੇਵਲ ਮੋਰੂਸੀ ਹੱਕ) ਤੇ ਪਿੰਡ ਨਾਨਕ ਕੋਟ ਵਿੱਚ 3% ਮੁਰੱਬੇ ਹਨ । ਸਾਂਗਲਾ ਹਿੱਲ ਵਿੱਚ ਤਿੰਨ ਦੁਕਾਨਾਂ, ਦੋ ਦੁਕਾਨਾਂ ਸ਼ਾਹਕੋਟ ਵਿੱਚ ਅਤੇ ਇੱਕ ਗੁੱਜਰ ਖਾਂ ਜਿ਼ਲ੍ਹਾ ਰਾਵਲਪਿੰਡੀ ਵਿੱਚ ਗੁਰਦੁਆਰਾ ਸਾਹਿਬ ਦੇ ਨਾਂ ਹੈ।
ਗੁਰਦੁਆਰੇ ਦਾ ਪ੍ਰਬੰਧ ਪਹਿਲਾਂ ਉਦਾਸੀਆਂ ਪਾਸ ਸੀ, ਫਿਰ ਮਹੰਤਾਂ ਕੋਲ ਰਿਹਾ। 1921 ਵਿੱਚ ਇੱਕ ਵੱਡੀ ਲੜਾਈ
ਮਗਰੋਂ ਇਹਨਾਂ ਪਾਵਨ ਅਸਥਾਨਾਂ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਆ ਗਿਆ। ਕੁਝ ਹੀ ਸਾਲਾਂ ਮਗਰੋਂ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਆ ਗਿਆ ਜੋ 1947 ਤੋਂ ਮਗਰੋਂ ਗੁਰਦੁਆਰਾ ਜਨਮ ਅਸਥਾਨ ਸਣੇ ਪਾਕਿਸਤਾਨ ਵਿੱਚ ਮੌਜੂਦ ਸਾਰੇ ਦੇ ਸਾਰੇ ਇਤਿਹਾਸਕ ਗੁਰਦੁਆਰੇ “ਪਾਕਿਸਤਾਨ ਮਤਰੋਕਾ ਵਕਫ ਇਮਲਾਕ ਬੋਰਡ” ਦੀ ਸੇਵਾ ਸੰਭਾਲ ਵਿੱਚ ਦੇ ਦਿੱਤੇ। ਹੁਣ ਤੱਕ ਇਹ ਅਦਾਰਾ ਇਸ ਸਾਰੀ ਜਾਇਦਾਦ ਦਾ ਮਾਲਕ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜਿ਼ੰਮੇਵਾਰ ਹੈ।
ਗੁਰਦੁਆਰਾ ਜਨਮ ਅਸਥਾਨ ਦੀ ਵਲਗਣ ਵਿੱਚ ਕੁਝ ਹੋਰ ਇਤਿਹਾਸਕ ਅਸਥਾਨ
ਦਰਸ਼ਨੀ ਡਿਉੜੀ ਲੰਘਦਿਆਂ ਹੀ ਉੱਕਾ ਬਰੂਹਾਂ ਵਿੱਚ ਹੀ ਤੁਹਾਡੇ ਖੱਬੇ ਹੱਥ ਲੋਹੇ ਦਾ ਇੱਕ ਵੱਡਾ ਸਾਰਾ ਜੰਗਲਾ ਆਉਂਦਾ ਹੈ।ਇਸ ਜੰਗਲੇ ਅੰਦਰ ਖੂਹ ਹੈ, ਇਸ ਖੂਹ ਨੂੰ ਬੇਬੇ ਨਾਨਕੀ ਜੀ ਦਾ ਖੂਹ ਆਖਿਆ ਜਾਂਦਾ ਹੈ। ਇਹ ਖੂਹ ਪਹਿਲਾਂ ਮਹਿਤਾ ਕਾਲੂ ਦਾਸ ਦੇ ਘਰ ਦਾ ਖੂਹ ਸੀ। ਸਤਿਗੁਰ ਜੀ ਨੇ ਬਾਲ ਅਵਸਥਾ ਵਿੱਚ ਇਸੇ ਖੂਹ ਦਾ ਹੀ ਜਲ ਛਕਿਆ ਸੀ। ਹੁਣ ਇਸ ਪਾਵਨ ਖੂਹ ਦੁਆਲੇ ਜੰਗਲਾ ਲਾ ਦਿੱਤਾ ਗਿਆ ਹੈ ਅਤੇ ਇਹਦੇ ਵਿੱਚ ਟਿਉਬਵੈਲ ਲਗਾ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਅੰਦਰ ਇਸੇ ਖੂਹ ਦਾ ਹੀ ਪਾਵਨ ਜਲ ਵਰਤਾਇਆ ਜਾਂਦਾ ਹੈ।

ਜੰਡ ਸਾਹਿਬ
ਚੌਖੰਡੀ ਗੁਰਦੁਆਰਾ ਜਨਮ ਅਸਥਾਨ ਦੀ ਸੱਜੀ ਬਾਹੀ ਦੇ ਕੋਈ 12 ਮੀਟਰ ਦੀ ਵਿੱਥ `ਤੇ ਇੱਕ ਜੰਡ ਦਾ ਰੁੱਖ ਹੈ।ਇਸ ਜੰਡ ਨਾਲ ਜਥੇਦਾਰ ਭਾਈ ਲਛਮਣ ਸਿੰਘ ਜੀ ਨੂੰ ਜਿਉਂਦਾ ਹੀ ਪੁੱਠਾ ਲਟਕਾ ਕੇ ਮਹੰਤ ਨਰਾਇਣੂ ਨੇ 20 ਫਰਵਰੀ 1921 ਨੂੰ ਸਾੜ ਦਿੱਤਾ ਸੀ।

 

 
Have something to say? Post your comment