Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

‘ਜੀ 5’ ਅਤੇ ‘ਫਾਈਵ ਆਈਜ’ ਦੇ ਰੇੜਕੇ ਵਿੱਚ ਕੈਨੇਡਾ ਲਈ ਮੁਸ਼ਕਲ ਘੜੀਆਂ

November 25, 2019 07:41 AM

22 ਨਵੰਬਰ ਨੂੰ ਹੈਲੀਫੈਕਸ ਵਿੱਚ ਹੋਈ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਦੌਰਾਨ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਸਲਾਹਕਾਰ ਰੌਬਰਟ ਓ-ਬਰਾਇਨ ਨੇ ਚੇਤਾਵਨੀ ਦਿੱਤੀ ਹੈ ਜਿਸਨੂੰ ਮੰਨਣ ਜਾਂ ਨਾ ਮੰਨਣ ਦੇ ਸਿੱਟੇ ਗੰਭੀਰ ਹੋ ਸਕਦੇ ਹਨ। ਕੈਨੇਡਾ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਇਸਨੇ ਚੀਨ ਦੀ ਹੁਆਵੇਅ (Huawei)ਿ ਕੰਪਨੀ ਨੂੰ ਜੀ 5 (G 5) ਇੰਟਰਨੈੱਟ ਨੈੱਟਵਰਕ ਸੇਵਾ ਲਾਗੂ ਕਰਨ ਦੀ ਇਜ਼ਾਜਤ ਦਿੱਤੀ ਤਾਂ ਕੈਨੇਡੀਅਨ ਕੌਮੀ ਸੁਰੱਖਿਆ ਅਤੇ ਸਮੂਹ ਕੈਨੇਡਾ ਵਾਸੀਆਂ ਦੀ ਜਾਣਕਾਰੀ (information security) ਨੂੰ ਹੀ ਖਤਰੇ ਵਿੱਚ ਨਹੀਂ ਹੋਵੇਗਾ ਸਗੋਂ ਇਸਦੇ ਆਪਣੇ ਨੇੜਲੇ ਸਾਥੀ ਮੁਲਕਾਂ ਖਾਸ-ਕਰਕੇ ਫਾਈਵ ਆਈਜ਼ (Five Eyes) ਦੇਸ਼ਾਂ ਨਾਲ ਸਬੰਧ ਵੀ ਖਰਾਬ ਹੋਣਗੇ। ਵਰਨਣਯੋਗ ਹੈ ਕਿ ਹੈਲੀਫੈਕਸ ਕਾਨਫਰੰਸ ਦੌਰਾਨ ਅਮਰੀਕਾ ਦੇ ਡੈਮੋਕਰੈਟਿਕ ਅਤੇ ਰੀਪਬਲਕਿਨ ਦੋਵਾਂ ਧਿਰਾਂ ਦੇ ਸੀਨੇਟਰਾਂ ਨੇ ਇੱਕਮਤ ਹੋ ਕੇ ਕੈਨੇਡਾ ਨੂੰ ਹੁਆਵੇਅ ਕੰਪਨੀ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਹੈ ਤਾਂ ਜੋ ਕੈਨੇਡਾ ਦੇ ਕੌਮੀ ਹਿੱਤਾਂ ਦਾ ਨੁਕਸਾਨ ਨਾ ਹੋਵੇ। ਅਮਰੀਕਾ ਦੀਆਂ ਖੁਫੀਆਂ ਏਜੰਸੀਆਂ ਦਾ ਆਖਣਾ ਹੈ ਕਿ ਹੁਆਵੇਅ ਕੰਪਨੀ ਕੋਈ ਵਿਉਪਾਰਕ ਅਦਾਰਾ ਨਹੀਂ ਸਗੋਂ ਚੀਨ ਦੇ ਖੁਫੀਆ ਤੰਤਰ ਦਾ ਹਿੱਸਾ ਹੈ ਜੋ ਵਿਦੇਸ਼ਾਂ ਵਿੱਚੋਂ ਚੀਨ ਸਰਕਾਰ ਲਈ ਜਾਣਕਾਰੀ ਚੋਰੀ ਕਰੇਗੀ।

ਕੈਨੇਡਾ ਲਈ ਇਹ ਧਮਕੀਆਂ ਨਾਜ਼ੁਕ ਅਤੇ ਚਿੰਤਾਜਨਕ ਹਨ ਜਿਸ ਨਾਲ ਸਿੱਝਣਾ ਸੌਖਾ ਨਹੀਂ
ਹੋਵੇਗਾ। ਅਮਰੀਕਾ ਨਾਲ ਹੋਈ ਸੰਧੀ ਤਹਿਤ ਕੈਨੇਡਾ ਵੱਲੋਂ ਹੁਆਵੇਅ ਦੀ ਮੁੱਖ ਵਿੱਤ ਅਫ਼ਸਰ ਮੈਂਗ ਵਾਨਜੂ (Meng Wanzhou) ਦੀ ਗ੍ਰਿਫਤਾਰੀ ਦਾ ਚੀਨ ਨੇ ਸਖ਼ਤ ਨੋਟਿਸ ਲਿਆ ਹੈ। 47 ਸਾਲਾ ਬੀਬੀ ਵਾਂਨਜੂ ਦੀ ਗ੍ਰਿਫਤਾਰੀ ਅਮਰੀਕੀ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਇਤਲਾਹ ਦੇ
ਆਧਾਰ ਉੱਤੇ 1 ਦਸੰਬਰ 2018 ਨੂੰ ਵੈਨਕੂਵਰ ਵਿੱਚ ਕੀਤੀ ਗਈ ਸੀ। ਜਿੱਥੇ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਵੱਲੋਂ ਮਿਸ ਵਾਂਨਜੂ ਨੂੰ ਉਸਦੇ ਹਵਾਲੇ ਕੀਤਾ ਜਾਵੇ, ਉੱਥੇ ਕੈਨੇਡਾ ਦੇ ਐਕਸ਼ਨ ਤੋਂ ਗੁੱਸੇ ਹੋਏ ਚੀਨ ਨੇ ਦੋ ਕੈਨੇਡੀਅਨਾਂ ਨੂੰ ਜੇਲ੍ਹ ਵਿੱਚ ਸੁੱਟ ਰੱਖਿਆ ਹੈ ਜਿਹਨਾਂ ਨੂੰ ਰਿਹਾਅ ਕਰਵਾਉਣਾ ਸਰਕਾਰ ਦੀ ਪਹਿਲ ਬਣੀ ਹੋਈ ਹੈ। ਸਾਬਕਾ ਪਬਲਿਕ ਸੇਫਟੀ ਮੰਤਰੀ ਰਾਲਫ ਰੁਡੇਲ ਨੇ ਚੋਣਾਂ ਤੋਂ ਪਹਿਲਾਂ ਇਹ ਆਖ ਕੇ ਜਾਨ ਛੁਡਾ ਲਈ ਸੀ ਕਿ ਹੁਆਵੇਅ ਦੇ ਜੀ-5 ਬਾਰੇ ਫੈਸਲਾ ਚੋਣਾਂ ਤੋਂ ਬਾਅਦ ਲਿਆ ਜਾਵੇਗਾ। ਹੁਣ ਇਸ ਮਸਲੇ ਨਾਲ ਸਿੱਝਣ ਵਾਸਤੇ ਨਵੇਂ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਦੀ ਵਾਰੀ ਆ ਗਈ ਹੈ।

ਦੂਜੀ ਵਿਸ਼ਵ ਜੰਗ ਤੋਂ ਬਾਅਦ ਹੋਂਦ ਵਿੱਚ ਆਈ ਫਾਈਵ ਆਈਜ਼ ਇੱਕ ਇੰਟੈਲੀਜੈਂਸ ਸੰਸਥਾ ਹੈ ਜਿਸ ਦੇਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਮੈਂਬਰ ਹਨ। ਇਹ ਇੱਕ ਦੂਜੇ ਨਾਲ ਸਿਗਨਲ ਇੰਟੈਲੀਜੈਂਸ ਬਾਰੇ ਸਹਿਯੋਗ ਕਰਦੇ ਹਨ। 2001 ਵਿੱਚ ਹੋਏ 9/11 ਹਮਲੇ ਤੋਂ ਬਾਅਦ ਫਾਈਵ ਆਈਜ਼ ਨੇ ਆਪਣੀ ਸਰਗਰਮੀ ਨੂੰ ਐਥੇ ਤੱਕ ਮਜ਼ਬੂਤ ਕਰ ਦਿੱਤਾ ਸੀ ਕਿ ਮੈਂਬਰ ਮੁਲਕ ਆਪਣੇ ਸਿਟੀਜ਼ਨਾਂ ਦੀ ਜਾਣਕਾਰੀ ਵੀ ਇੱਕ ਦੂਜੇ ਨਾਲ ਸਾਂਝੀ ਕਰਨ ਕਰਦੇ ਰਹੇ ਹਨ। ਕਈ ਵਿਵਾਦ ਭਰੀਆਂ ਗਤੀਵਿਧੀਆਂ ਦੇ ਬਾਵਜੂਦ ਫਾਈਵ ਆਈਜ਼ ਰਿਸ਼ਤਾ ਕਮਜ਼ੋਰ ਹੋਣ ਦੀ ਥਾਂ ਮਜ਼ਬੂਤ ਹੁੰਦਾ ਗਿਆ ਹੈ। ਹੁਣ ਚੀਨ ਦੀ ਹੁਆਵੇਅ ਵੱਲੋਂ ਜੀ-5 ਨੂੰ ਕੈਨੇਡਾ ਲਿਆਉਣ ਦੇ ਯਤਨਾਂ ਨਾਲ ਇਸ ਸੰਸਥਾ ਦਾ ਰੋਲ ਮੁੜ ਚਰਚਾ ਵਿੱਚ ਆ ਗਿਆ ਹੈ।

ਇਨਫਰਮੇਸ਼ਨ ਤਕਨਾਲੋਜੀ ਖੇਤਰ ਨਾਲ ਜੁੜੇ ਮਾਹਰਾਂ ਦਾ ਆਖਣਾ ਹੈ ਕਿ ਕੈਨੇਡਾ ਦਾ ਹੁਆਵੇਅ ਨੂੰ ਜੀ-5 ਲਾਗੂ ਕਰਨ ਦੇਣ ਦਾ ਅਰਥ ਹੋਵੇਗਾ ਕੈਨੇਡਾ ਦੀ ਸੁਰੱਖਿਆ ਦੇ ਕਿਸੇ ਵੀ ਘੇਰੇ ਦਾ ਚੀਨੀ ਪਹੁੰਚ ਤੋਂ ਬਾਹਰ ਨਾ ਰਹਿਣਾ। ਇਸ ਬਾਰੇ ਚੇਤਾਵਨੀ Canadian Security Intelligence Service (CSIS) ਦਾ ਸਾਬਕਾ ਡਾਇਰੈਕਟਰ ਰਿਚਰਡ ਫਾਦੇਨ ਵੀ ਪਬਲਿਕ ਰੂਪ ਵਿੱਚ ਦੇ ਚੁੱਕਾ ਹੈ।

ਕੈਨੇਡਾ ਨੇ ਆਪਣੀਆਂ ਖੁਫੀਆ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਲਾਉਣ ਦੇ ਹੁਕਮ ਦਿੱਤੇ ਹੋਏ ਹਨ ਕਿ ਹੁਆਵੇਅ ਨੂੰ ਜੀ-5 ਲਾਗੂ ਕਰਨ ਦੀ ਇਜ਼ਾਜਤ ਨਾਲ ਕੈਨੇਡਾ ਦੀ ਸੁਰੱਖਿਆ ਨੂੰ ਕਿੰਨਾ ਕੇ ਖਤਰਾ ਹੋ ਸਕਦਾ ਹੈ ਅਤੇ ਲਾਗੂ ਨਾ ਕਰਨ ਦੀ ਸੂਰਤ ਵਿੱਚ ਕੈਨੇਡਾ ਦੀਆਂ ਟੈਲੀਕਮਿਉਨੀਕੇਸ਼ਨ ਕੰਪਨੀਆਂ ਨੂੰ ਕਿਹੋ ਜਿਹਾ ਆਰਥਕ ਨੁਕਸਾਨ ਹੋਵੇਗਾ। ਕੈਨੇਡਾ ਦੀ Security Intelligence Review Committee (SIRC) ਨੇ 2015 ਵਿੱਚ ਸਰਕਾਰ ਨੂੰ ਕੈਨੇਡਾ ਦੇ ਅੰਦਰ ਹੀ ਇਸਦੀ ਸੁਰੱਖਿਆ ਨੂੰ ਜੋ਼ਖਮ (Inernal threat) ਹੋਣ ਬਾਰੇ ਚੇਤਾਵਨੀ ਦਿੱਤੀ ਸੀ। ਅਮਰੀਕਾ ਦੇ ਐਡਵਾਰਡ ਸਨੋਅਡਨ (Edward Snowden) ਵੱਲੋਂ ਕੀਤੇ Wikileaks ਧਮਾਕੇ ਤੋਂ ਅੰਦਰੂਨੀ ਖਤਰੇ ਦਾ ਡਰ ਹੋਰ ਵੀ ਜਿ਼ਆਦਾ ਹੋ ਚੁੱਕਾ ਹੈ। ਆਰ ਸੀ ਐਮ ਪੀ ਦੇ ਨੈਸ਼ਨਲ ਇੰਟੈਲੀਜੈਂਸ ਕੋਆਰਡੀਨੇਸ਼ਨ ਸੈਂਟਰ ਦੇ ਡਾਇਰੈਕਟਰ ਜਨਰਲ ਕੈਮਰੋਨ ਓਰਟਿਸ ਦੀ ਕੌਮੀ ਜਾਣਕਾਰੀ ਨੂੰ ਲੀਕ ਕਰਨ ਦੇ ਦੋਸ਼ਾਂ ਕਾਰਣ ਹੋਈ ਗ੍ਰਿਫਤਾਰੀ ਅੰਦਰੂਨੀ ਖਤਰੇ ਨੂੰ ਹੋਰ ਵੀ ਉਜਾਗਰ ਕਰਦੀ ਹੈ। ਕੈਮਰੋਨ ਓਰਟਿਸ ਦੀ 22 ਅਕਤੂਬਰ 2019 ਨੂੰ ਜ਼ਮਾਨਤ ਰੱਦ ਕਰਕੇ ਦੁਬਾਰਾ ਜੇਲ੍ਹ
ਵਿੱਚ ਪਾਇਆ ਗਿਆ ਹੈ।

ਇਹ ਵੇਖਣਾ ਦਿਲਚਸਪ ਹੋਵੇਗਾ ਇਹਨਾਂ ਸਾਰੀਆਂ ਜ਼ਮੀਨੀ ਚੁਣੌਤੀਆਂ ਦੇ ਸਨਮੁਖ ਨਵੀਂ ਘੱਟ ਗਿਣਤੀ ਲਿਬਰਲ ਸਰਕਾਰ ਕਿਹੋ ਜਿਹੀ ਪਹੁੰਚ ਅਪਣਾਵੇਗੀ। ਖਾਸਕਰਕੇ ਜਦੋਂ ਆਸਟਰੇਲੀਆ ਨੇ ਆਪਣੇ ਸਾਥੀ ਫਾਈਵ ਆਈਜ਼ ਮੈਂਬਰਾਂ ਦੀ ਸਲਾਹ ਮੰਨ ਕੇ ਹੁਆਵੇਅ ਦੇ ਜੀ-5 ਨੈੱਟਵਰਕ ਤੋਂ ਹੱਥ ਪਿੱਛੇ ਖਿੱਚ ਲਏ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?