Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਕ੍ਰਿਸ਼ਮਾ ਵਰਗਾ ਹੋਵੇਗਾ ਭੂਮੀ ਦਾ ਅੰਦਾਜ਼

November 22, 2019 09:25 AM

ਕਿਸੇ ਵੀ ਕਿਰਦਾਰ ਨੂੰ ਨਿਭਾਉਣ ਲਈ ਕਲਾਕਾਰਾਂ ਦੇ ਕੋਲ ਕੋਈ ਨਾ ਕੋਈ ਪ੍ਰੇਰਨਾ ਜਾਂ ਨਿਰਦੇਸ਼ ਹੁੰਦੇ ਹਨ, ਜਿਸ ਦੇ ਆਧਾਰ 'ਤੇ ਉਹ ਆਪਣੇ ਕਿਰਦਾਰ ਨੂੰ ਵਿਕਸਿਤ ਕਰਦੇ ਹਨ। ਪਹਿਲੀ ਵਾਰ ਕਮਰਸ਼ੀਅਲ ਅਭਿਨੇਤਰੀ ਦੇ ਰੂਪ ਵਿੱਚ ਭੂਮੀ ਪੇਡਨੇਕਰ ਦਰਸ਼ਕਾਂ ਸਾਹਮਣੇ ਆ ਰਹੀ ਹੈ। ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਅਤੇ ਅਨੰਨਿਆ ਪਾਂਡੇ ਅਭਿਨੀਤ ਫਿਲਮ ‘ਪਤੀ, ਪਤਨੀ ਔਰ ਵੋਹ’ ਵਿੱਚ ਭੂਮੀ ਪਤਨੀ ਦਾ ਕਿਰਦਾਰ ਨਿਭਾਏਗੀ। ਭੂਮੀ ਦਾ ਕਿਰਦਾਰ ਸਾਧਾਰਣ ਤੋਂ ਤੇਜ਼ ਤਰਾਰ ਪਤਨੀ ਬਣਨ ਦਾ ਹੈ। ਅਜਿਹੇ ਵਿੱਚ ਆਪਣੇ ਕਿਰਦਾਰ ਦੀਆਂ ਤਿਆਰੀਆਂ ਦੇ ਲਈ ਭੂਮੀ ਨੂੰ ਯਾਦ ਆਈ ਆਪਣੀ ਪਸੰਦੀਦਾ ਅਭਿਨੇਤਰੀ ਕ੍ਰਿਸ਼ਮਾ ਕਪੂਰ ਦੀ ਫਿਲਮ ‘ਬੀਵੀ ਨੰਬਰ ਵਨ’।
ਭੂਮੀ ਨੇ ਦੱਸਿਆ ਕਿ ਪਤਨੀ ਦੇ ਕਿਰਦਾਰ ਨੂੰ ਨਿਭਾਉਣ ਲਈ ‘ਬੀਵੀ ਨੰਬਰ ਵਨ’ ਫਿਲਮ ਉਸ ਦੇ ਲਈ ਸਭ ਤੋਂ ਵੱਡੀ ਪ੍ਰੇਰਨਾ ਰਹੀ। ਫਿਲਮ ਵਿੱਚ ਕ੍ਰਿਸ਼ਮਾ ਕਪੂਰ ਦਾ ਕੰਮ ਦੇਖ ਕੇ ਭੂਮੀ ਹੈਰਾਨ ਰਹਿ ਗਈ। ਭੂਮੀ ਦੱਸਦੀ ਹੈ ਕਿ ਉਹ ਬਚਪਨ ਤੋਂ ਕ੍ਰਿਸ਼ਮਾ ਦੀ ਫੈਨ ਰਹੀ ਹੈ। ਉਸ ਨੇ ਇੱਕ ਡ੍ਰੈਸ ਵੀ ਖਰੀਦੀ, ਜੋ ‘ਰਾਜਾ ਹਿੰਦੋਸਤਾਨੀ’ ਫਿਲਮ ਵਿੱਚ ਕ੍ਰਿਸ਼ਮਾ ਵੱਲੋਂ ਪਹਿਨੀ ਗਈ ਡ੍ਰੈਸ ਦੀ ਤਰ੍ਹਾਂ ਸੀ। ਭੂਮੀ ਦੇ ਮੁਤਾਬਕ ਇਹ ਸਭ ਕੁਝ ਇੱਕ ਸੁਫਨੇ ਦੇ ਸੱਚ ਹੋਣ ਵਾਂਗ ਹੈ ਕਿ ਉਹ ‘ਬੀਵੀ ਨੰਬਰ ਵਨ' ਫਿਲਮ ਦੀ ਤਰ੍ਹਾਂ ਕ੍ਰਿਸ਼ਮਾ ਕਪੂਰ ਵਰਗਾ ਕਿਰਦਾਰ ਨਿਭਾਉਣ ਵਾਲੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ