Welcome to Canadian Punjabi Post
Follow us on

29

March 2024
 
ਮਨੋਰੰਜਨ

‘ਮਰਦਾਨੀ 2’ ਲੋਕਾਂ ਨੂੰ ਸੁਚੇਤ ਕਰੇਗੀ : ਗੋਪੀ ਪੁਥਰਨ

November 22, 2019 09:23 AM

ਰਾਣੀ ਮੁਖਰਜੀ ਦੀ ਫਿਲਮ ‘ਮਰਦਾਨੀ 2’ ਦੇ ਡਾਇਰੈਕਟਰ ਗੋਪੀ ਪੁਥਰਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਅਸਲ ਜ਼ਿੰਦਗੀ ਤੋਂ ਪ੍ਰੇਰਤ ਹੈ, ਕਿਉਂਕਿ ਅਖਬਾਰ ਵਿੱਚ ਛਪਣ ਵਾਲੀਆਂ ਕੁਝ ਭਿਆਨਕ ਕਰਾਈਮ ਦੀਆਂ ਖਬਰਾਂ ਨੂੰ ਲੋਕ ਭੁੱਲ ਨਹੀਂ ਪਾਉਂਦੇ। ਉਹ ਕਹਿੰਦੇ ਹਨ, ‘‘ਮੇਰੀ ਫਿਲਮ ਦੇਸ਼ ਭਰ ਵਿੱਚ ਹੋਈਆਂ ਅਜਿਹੀਆਂ ਘਟਨਾਵਾਂ 'ਤੇ ਆਧਾਰਤ ਹੈ, ਜਿਨ੍ਹਾਂ ਵਿੱਚ ਅੱਲ੍ਹੜ ਸ਼ਾਮਲ ਰਹੇ ਹਨ। ‘ਮਰਦਾਨੀ 2’ ਅੱਲ੍ਹੜਾਂ ਦੇ ਅਪਰਾਧਾਂ 'ਤੇ ਬਣੀ ਹੈ।” ਉਹ ਕਹਿੰਦੇ ਹਨ ਕਿ ਘੱਟ ਉਮਰ ਦੇ ਲੜਕੇ ਅਜਿਹੀਆਂ ਵਾਰਦਾਤਾਂ ਕਰਦੇ ਹਨ, ਜੋ ਬਹੁਤ ਖਤਰਨਾਕ ਸਾਬਤ ਹੁੰਦੀਆਂ ਹਨ। ਤੁਸੀਂ ਇਨ੍ਹਾਂ ਨੂੰ ਕਿਵੇਂ ਪਛਾਣੋਗੇ? ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਚੱਲ ਰਹੇ ਹੋਣ, ਗੱਲ ਕਰ ਰਹੇ ਹੋਣ ਜਾਂ ਤੁਹਾਡੇ ਗੁਆਂਢ ਵਿੱਚ ਰਹਿ ਰਹੇ ਹੋਣ। ‘ਮਰਦਾਨੀ 2’ ਅਜਿਹੇ ਹੀ ਸਮਾਜਕ ਮੁੱਦਿਆਂ ਨੂੰ ਉਠਾਏਗੀ ਅਤੇ ਲੋਕਾਂ ਨੂੰ ਸੁਚੇਤ ਕਰੇਗੀ।
ਫਿਲਮ ਵਿੱਚ ਰਾਣੀ ਮੁਖਰਜੀ ਇੱਕ ਨਿਡਰ ਪੁਲਸ ਅਫਸਰ ਸ਼ਿਵਾਨੀ ਸ਼ਿਵਾਜੀ ਰਾਏ ਦੀ ਭੂਮਿਕਾ ਵਿੱਚ ਆਵੇਗੀ। ਸੁੂਤਰਾਂ ਦੀ ਮੰਨੀਏ ਤਾਂ ਦੋ ਸਾਲ ਪਹਿਲਾਂ ਯਮੁਨਾ ਐਕਸਪ੍ਰੈਸ ਵੇਅ ਉੱਤੇ ਚਾਰ ਔਰਤਾਂ ਦੇ ਨਾਲ ਹੋਏ ਬਲਾਤਕਾਰ ਕਾਂਡ ਤੋਂ ਇਹ ਫਿਲਮ ਪ੍ਰੇਰਿਤ ਹੈ। ਫਿਲਮ ਦੇ ਟ੍ਰੇਲਰ ਵਿੱਚ ਵੀ ਅਜਿਹੀ ਇੱਕ ਘਟਨਾ ਨੂੰ ਦਿਖਾਇਆ ਗਿਆ ਹੈ। ਆਦਿੱਤਯ ਚੋਪੜਾ ਦੇ ਨਿਰਮਾਣ ਵਾਲੀ ‘ਮਰਦਾਨੀ 2’ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ