Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਸਾਲਾਨਾ ਇਜਲਾਸ ਦੌਰਾਨ ਹਰਿੰਦਰ ਗਹੀਰ ਨੂੰ ‘ਪੀ ਐਮ ਸੀ’ ਦਾ ਪ੍ਰਧਾਨ ਚੁਣਿਆ ਗਿਆ

November 22, 2019 09:19 AM

ਮਿਸੀਸਾਗਾ: ਕੈਨੇਡਾ ਆਏ ਨਵੇਂ ਪਰਵਾਸੀਆਂ ਲਈ ਪਿਛਲੇ 40 ਸਾਲਾਂ ਤੋਂ ਕੰਮ ਕਰਦੀ ਆ ਰਹੀ ਸੰਸਥਾ ਪੀਲ ਮਲਟੀਕਲਚਰਲ ਕਾਉਂਸਲ ਦਾ ਸਾਲਾਨਾ ਆਮ ਇਜਲਾਸ ਬੀਤੇ ਦਿਨੀਂ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਮਿਸੀਸਾਗਾ ਦੇ ਵਾਰਡ 6 ਅਤੇ 9 ਤੋਂ ਕਾਉਂਸਲਰਾਂ ਪੈਟ ਸੈਟੋ ਅਤੇ ਰੌਨ ਸਟਾਰ ਨੇ ਮੁੁੱਖ ਮਹਿਮਾਨਾਂ ਵਜੋਂ ਹਿੱਸਾ ਲਿਆ। ਇਸ ਸਾਲ ਸੰਸਥਾ ਦਾ 42ਵਾਂ ਸਾਲਾਨਾ ਇਜਲਾਸ ਮਨਾਇਆ ਗਿਆ ਜਿਸ ਵਿੱਚ ਸੈਂਕੜੇ ਕਮਿਉਨਿਟੀ ਵਾਸੀਆਂ ਨੇ ਭਾਗ ਲਿਆ। ਇਸ ਦੌਰਾਨ ਰਾਜ ਝੱਜ, ਐਰਿਕ ਵੈਨ, ਸੀਲੀਨ ਜੇਕੁਏਸ ਅਤੇ ਸ਼ਫਾਕਤ ਅਲੀ ਨੂੰ ਬੋਰਡ ਆਫ ਡਾਇਰੈਕਟਰ ਵਜੋਂ ਚੁਣਿਆ ਗਿਆ। ਸਾਲਾਨਾ ਇਜਲਾਸ ਤੋਂ ਬਾਅਦ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਵਕੀਲ ਹਰਿੰਦਰ ਸਿੰਘ ਗਹੀਰ ਨੂੰ ਸਾਲ 2019-20 ਲਈ ਪੀ ਐਮ ਸੀ ਦਾ ਪ੍ਰਧਾਨ ਚੁਣਿਆ ਗਿਆ। ਹਰਿੰਦਰ ਗਹੀਰ 2006 ਵਿੱਚ ਕੈਨੇਡਾ ਪੈਨਸ਼ਨ ਪਲਾਨ ਰੀਵਿਊ ਟ੍ਰਿਬਿਊਨਲ ਦਾ ਚੇਅਰਪਰਸਨ ਰਹਿ ਚੁੱਕਿਆ ਹੈ।

ਪੀਲ ਰੀਜਨ ਵਿੱਚ ਵੱਧ ਰਹੇ ਰਹੇ ਐਥਨਿਕ ਭਾਈਚਾਰੇ ਦੇ ਹਿੱਤਾਂ ਦੀ ਪੂਰਤੀ ਲਈ ਪੀਲ ਮਲਟੀਕਲਚਰਲ ਕਾਉਂਸਲ 1977 ਵਿੱਚ ਸੋਸ਼ਲ ਪਲਾਨਿੰਗ ਕਾਉਂਸਲ ਆਫ ਪੀਲ ਦੀ ਸਿਫਾਰਸ਼ ਊੱਤੇ ਹੋਂਦ ਵਿੱਚ ਲਿਆਂਦੀ ਗਈ ਸੀ। ਵਰਤਮਾਨ ਵਿੱਚ ਇਹ ਨਵੇਂ ਪਰਵਾਸੀਆਂ ਲਈ ਸੈਲਟਮੈਂਟ ਸੇਵਾਵਾਂ,ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਪੇਸ਼ ਕਰਦੀ ਹੈ ਅਤੇ ਹਰ ਸਾਲ 3000 ਦੇ ਕਰੀਬ ਪੀਲ ਵਾਸੀਆਂ ਦੀ ਸੇਵਾ ਕਰਦੀ ਹੈ।

 
Have something to say? Post your comment