ਜਸਮੇਰ ਸਿੰਘ ਢੱਟ ਦਾ ਕੈਨੇਡਾ ਪਹੁੰਚਣ `ਤੇ ਨਿੱਘਾ ਸੁਆਗਤ
ਟੋਰੰਟੋ, 21 ਨਵੰਬਰ (ਪੋਸਟ ਬਿਊਰੋ): ਪੰਜਾਬੀ ਬੋਲੀ, ਸੱਭਿਆਚਾਰ, ਵਿਰਸੇ ਅਤੇ ਲੋਕ ਰੰਗ ਵਿਚ ਰੰਗਿਆ ਪਹਿਲਾ ਅਤੇ ਆਪਣੀ ਕਿਸਮ ਦਾ ਇਕੋ ਇਕ ਅੰਤਰ-ਰਾਸ਼ਟਰੀ ਵਿਲਖਣ ਸੁੰਦਰਤਾ ਮੁਕਾਬਲਾ “ਮਿਸ ਵਰਲਡ ਪੰਜਾਬਣ” ਸਾਲ 1993 ਤੋਂ ਲਗਾਤਾਰ ਸਫਲਤਾ ਪੂਰਬਕ ਲੁਧਿਆਣਾ ਸਥਿਤ ਸਿਰਮੌਰ ਪੰਜਾਬੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵਲੋਂ ਕਰਵਾਇਆ ਜਾਂਦਾ ਆ ਰਿਹਾ ਹੈ।ਅਗਲੇ ਵਰੇ੍ਹ ਆਯੋਜਿਤ ਹੋਣ ਵਾਲੇ ਇਸ ਵਿਲਖਣ ਮੁਕਾਬਲੇ ਦੀਆਂ ਵਿਦੇਸ਼ਾਂ ਵਿਚ ਮੁੱਢਲੀਆਂ ਪ੍ਰਤੀਯੋਗਤਾਵਾਂ ਦੀ ਸੁਰੂਆਤ “ਮਿਸ ਕੈਨੇਡਾ ਪੰਜਾਬਣ” ਨਾਲ ਟਰਾੰਟੋ ਤੋਂ ਹੋ ਰਹੀ ਹੈ ।
ਇਸ ਸੰਬੰਦੀ ਇਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ “ਵਤਨੋਂ ਦੂਰ ਟੀ ਵੀ ਤੇ ਰੇਡੀਓ” ਦੇ ਸੀ ਈ ਓ ਸੁੱਖੀ ਨਿੱਝਰ ਨੇ ਦਸਿਆ ਕਿ ਸੱਭਿਆਚਾਰਕ ਸੁੰਦਰਤਾ ਪਤ੍ਰੀਯੋਗਤਾ “ਮਿਸ ਕੈਨੇਡਾ ਪੰਜਾਬਣ” 22 ਨਵੰਬਰ 2019 ਨੂੰ ਮਿਰਾਜ ਬੈਕਟ ਹਾਲ ਟੋਰੰਟੋ ਵਿਖੇ ਮੁਕਾਬਲੇ ਦੇ ਬਾਨੀ ਅਤੇ ਚੇਅਰਮੈਨ-ਨਿਰਦੇਸ਼ਕ ਸਰਦਾਰ ਜਸਮੇਰ ਸਿੰਘ ਢੱਟ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਹੈ ।ਪ੍ਰਤੀਯੋਗਤਾ ਲਈ ਮੁਟਿਆਰਾਂ ਦੀ ਚੋਣ ਐਤਵਾਰ 17 ਨਵੰਬਰ 2019 ਨੂੰ ਵਤਨੋਂ ਦੂਰ ਨੈਟਵਰਕ ਦੇ ਹਾਲ ਗਰੇਟ ਪੰਜਾਬ ਬਿਜ਼ਨਸ ਸੈਂਟਰ ਮਿਸੀਸਾਗਾ ਵਿਖੇ ਕੀਤੀ ਗਈ ਜਿਸ ਵਿਚ ਵੈਨਕੋਵਰ, ਕੈਲਗਿਰੀ, ਰੀਜਾਇਨਾਂ, ਮੋਨਟਰੀਅਲ, ਮਿਸੀਸਾਗਾ, ਬਰੈਮਪਟਨ, ਕਿਚਨਰ, ਨਿਆਗਰਾ, ਤੇ ਲੰਡਨ ਤੋਂ ਕਰੀਬ ਪੰਜ ਦਰਜ਼ਨ ਮੁਟਿਆਰਾਂ ਨੇ ਹਿਸਾ ਲਿਆ ਜਿਨਾਂ ਵਿਚੋਂ ਫਾਈਨਲ ਮੁਕਾਬਲੇ ਲਈ 18 ਮੁਟਿਆਰਾਂ ਦੀ ਚੋਣ ਕੀਤੀ ਗਈ
ਮੁਕਾਬਲੇ ਸੰਬੰਧੀ ਹੋਰ ਜਾਨਕਾਰੀ ਦਿੰਦਿਆ ਮੈਡਮ ਤਲਵਿੰਦਰ ਨਿੱਝਰ ਨੇ ਦਸਿਆ ਇਸ ਮੁਕਾਬਲੇ ਦੀ ਜੇਤੂ ਮੁਟਿਆਰ ਅਗਲੇ ਸਾਲ ਅੰਤਰ-ਰਾਸ਼ਟਰੀ ਵਿੱਲਖਣ ਸੁੰਦਰਤਾ ਮੁਕਾਬਲੇ “ ਮਿਸ ਵਰਲਡ ਪੰਜਾਬਣ 2020” ਵਿਚ ਹਿਸਾ ਲਵੇਗੀ ।ਮੁਕਾਬਲੇ ਦੇ ਚਾਰ ਦੋਰ, ਪ੍ਰਤਿਭਾ ਦੋਰ, ਲੋਕ ਨਾਚ, ਵਿਰਸੇ ਨਾਲ ਸੰਬਧਤ ਸਵਾਲ-ਜਵਾਬ ਤੇ ਗਿੱਧਾ ਹੋਣਗੇ । ਜਿਨਾਂ ਵਿਚੋ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਮੁਟਿਆਰਾਂ ਨੂੰ “ਗਿਧਿਆਂ ਦੀ ਰਾਣੀ”, ਖੂਬਸੂਰਤ ਲੋਕ ਨਾਚ, ਗੁਣਵੰਤੀ ਪੰਜਾਬਣ ਤੇ ਸੁੱਘੜ ਸਿਆਣੀ ਪੰਜਾਬਣ” ਦੇ ਸਬ-ਟਾਈਟਲ ਦਿਤੇ ਜਾਣਗੇ ਅਤੇ ਖੂਬਸੂਰਤ ਟਰਾਫੀਆਂ ਤੇ ਹੋਰ ਇਨਾਮਾਂ ਨਾਲ ਸਨਮਾਨਿਆਂ ਜਾਵੇਗਾ।ਇਸ ਪ੍ਰਤੀਯੋਗਤਾ ਦੇ ਮੁੱਖ ਸਪਾਂਸ਼ਰ ਸਮੋਸਾ ਐਂਡ ਸਵੀਟ ਫੈਕਟਰੀ ਅਪਣਾ ਟੇਸਟ ਤੇ ਨੀਲੀਬਾਰ ਲੁਧਿਆਣਾ ਹਨ ਇਸ ਸ਼ੋਅ ਦਾ ਲਾਈਵ ਪ੍ਰਸ਼ਾਰਣ ਵਤਨੋਂ ਦੂਰ ਡਾਟ ਕਾਮ ਅਤੇ ਮਿਸ ਵਰਲਡ ਪੰਜਾਬਣ ਡਾਟ ਕਾਮ ਰਾਹੀਂ ਰਾਹੀੰ ਦੁਨੀਆਂ ਦੇ ਕਿਸੇ ਵੀ ਹਿਸੇ ਵਿਚ ਵੇਖਿਆ ਜਾ ਸਕਦਾ ਹੈ ਇਸ ਤੋੰ ਇਲਾਵਾ ਪ੍ਰਮੁਖ ਪੰਜਾਬੀ ਟੀ ਵੀ ਚੈਨਲਾਂ ਵਲੋਂ ਇਸ ਦਾ ਵਰਲਡ ਵਾਈਡ ਪ੍ਰਸ਼ਾਰਣ ਕੀਤਾ ਜਾਵੇਗਾ ।
ਜਸਮੇਰ ਸਿੰਘ ਢੱਟ ਜੋ ਬੀਤੇ ਦਿਨ ਹੀ ਭਾਰਤ ਤੋਂ ਤਸਰੀਫ ਲਿਆਏ ਹਨ ਦੇ ਸਨਮਾਨ ਵਿਚ ਪਿਛਲੇ ਦਿਨੀ ਸ੍ਰੀ ਨਾਸਿਰ ਸ਼ਾਹ ਤੇ ਸ੍ਰ: ਗੁਰਵਿੰਦਰ ਸਿੰਘ ਆਹਲੂਵਾਲੀਆ ਵਲੋਂ ਡਿਨਰਾਂ ਦਾ ਆਯੋਜਿਨ ਕੀਤਾ ਗਿਆ ਜਿਥੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਸਰਦਾਰ ਢੱਟ ਨੇ ਕਿਹਾ ਕਿ “ਜਿਨਾਂ ਲੋਕਾਂ ਨੂੰ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ, ਉਹਨਾਂ ਕੌਮਾਂ ਦਾ ਕੋਈ ਇਤਹਾਸ ਨਹੀਂ ਹੁੰਦਾ। ਪੰਜਾਬੀਆਂ ਦੀ ਖੁਸ਼ਕਿਸਮਤੀ ਹੈ ਕਿ ਸਾਡਾ ਅਮੀਰ ਇਤਹਾਸ ਵੀ ਹੈ ਤੇ ਸਾਨੂੰ ਇਸ ਗਲ ਦਾ ਅਹਿਸਾਸ ਵੀ ਹੈ। “ਮਿਸ ਵਰਲਡ ਪੰਜਾਬਣ” ਮੁਕਾਬਲੇ ਪੰਜਾਬੀ ਮੁਟਿਆਰਾਂ ਤੇ ਧੀਆਂ ਧਿਆਣੀਆਂ ਦੇ ਸਮਾਜ ਵਿਚ ਬਣਦਾ ਸਨਮਾਨ ਬਣਾਈ ਰਖਣ ਤੇ ਉਹਨਾਂ ਨੂੰ ਅਪਣੀ ਬੋਲੀ, ਵਿਰਸੇ,ਸੱਭਿਆਚਾਰ ਤੇ ਲੋਕ ਰੰਗ ਨਾਲ ਜੋੜੀ ਰਖਣ ਵਾਸਤੇ ਉਸਾਰੂ ਰੋਲ ਨਿਭਾ ਰਹੇ ਹਨ।ਦੇਸ਼ ਵਿਦੇਸ ਦੇ ਪੰਜਾਬੀਆਂ ਵਲੋਂ ਮਿਲ ਰਹੇ ਭਰਪੂਰ ਸਹਿਯੋਗ ਤੇ ਪ੍ਰਸ਼ੰਸਾ ਹਾਸਲ ਹੋਣ ਕਰਕੇ ਹੀ ਉਹ ਪੰਜਾਬਣ ਮੁਕਾਬਲੇ ਲੰਬੇ ਸਮੇਂ ਤੋਂ ਕਰਵਾਉਂਦੇ ਆ ਰਹੇ ਹਨ ਇਸ ਸਮੇਂ ਹੋਰਨਾਂ ਤੋਂ ਇਲਵਾ, ਬੁੱਧ ਸਿੰਘ ਧਾਲੀਵਾਲ, ਪੰਜਾਬੀ ਵਿਰਸਾ ਤੋਂ ਸਿੰਘ ਹਰਜੀਤ, ਅਵਤਾਰ ਸਿੰਘ ਅਤੇ ਕੋਮਲਪਾਲ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ।