Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਵੱਡੀ ਫਿਲਮ ਦੀ ਜਗ੍ਹਾ ਅਕਸ਼ੈ ਕੁਮਾਰ ਨੇ ਚੁਣੀ ‘ਗੁੱਡ ਨਿਊਜ਼’

November 21, 2019 08:57 AM

ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਖਾਨ ਦੇ ਫੈਨਸ ਦੇ ਲਈ ਚੰਗੀ ਖਬਰ ਹੈ। ‘ਗੱਬਰ ਇਜ਼ ਬੈਕ’, ‘ਇਤਰਾਜ਼’, ‘ਅਜਨਬੀ’, ‘ਟਸ਼ਨ’ ਵਰਗੀਆਂ ਕਈ ਫਿਲਮਾਂ ਇਕੱਠੇ ਕਰ ਚੁੱਕੇ ਅਕਸ਼ੈ ਅਤੇ ਕਰੀਨਾ ਦੀ ਜੋੜੀ ‘ਗੁੱਡ ਨਿਊਜ਼’ ਵਿੱਚ ਨਜ਼ਰ ਆਏਗੀ। ਮੁੰਬਈ ਵਿੱਚ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਨਿਰਮਾਤਾ ਕਰਣ ਜੌਹਰ ਤੇ ਸ਼ਸ਼ਾਂਕ ਖੇਤਾਨ ਦੇ ਨਾਲ ਫਿਲਮ ਦੀ ਪੂਰੀ ਸਟਾਰਕਾਸਟ ਮੌਜੂਦ ਸੀ। ‘ਲਛਮੀ ਬੰਬ’, ‘ਬੱਚਨ ਪਾਂਡੇ’ ਅਤੇ ‘ਪ੍ਰਿਥਵੀਰਾਜ ਚੌਹਾਨ’ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਅਕਸ਼ੈ ਕੁਮਾਰ ਦੀ ਫਿਲਮ ‘ਗੁੱਡ ਨਿਊਜ਼’ ਇਸ ਸਾਲ ਰਿਲੀਜ਼ ਹੋਣ ਵਾਲੀ ਚੌਥੀ ਫਿਲਮ ਹੋਵੇਗੀ। ਅਕਸ਼ੈ ਦਾ ਕਹਿਣਾ ਹੈ ਕਿ ‘ਗੁੱਡ ਨਿਊਜ਼’ ਫਿਲਮ ਲਈ ਹਾਂ ਕਹਿਣ ਵਿੱਚ ਉਨ੍ਹਾਂ ਨੂੰ ਸਿਰਫ ਇੱਕ ਦੋ ਮਿੰਟ ਲੱਗੇ।
ਅਕਸ਼ੈ ਨੇ ਦੱਸਿਆ ਕਿ ਕਰਣ ਜੌਹਰ ਉਨ੍ਹਾਂ ਦੇ ਕੋਲ ਇੱਕ ਵੱਡੀ ਫਿਲਮ ਦੀ ਸਕ੍ਰਿਪਟ ਲੈ ਕੇ ਆਏ ਸਨ। ਉਨ੍ਹਾਂ ਨੇ ਡੇਢ ਘੰਟੇ ਤੱਕ ਫਿਲਮ ਦੀ ਕਹਾਣੀ ਸੁਣਾਈ। ਕਹਾਣੀ ਪਸੰਦ ਆਉਣ ਦੇ ਬਾਅਦ ਅਕਸ਼ੈ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹੋਰ ਕਿਹੜੀ-ਕਿਹੜੀ ਫਿਲਮ ਬਣਾ ਰਹੇ ਹਨ। ਕਰਣ ਨੇ ਦੱਸਿਆ ਕਿ ਉਹ ‘ਗੁੱਡ ਨਿਊਜ਼’ ਨਾਂਅ ਦੀ ਛੋਟੀ ਫਿਲਮ ਬਣਾ ਰਹੇ ਹਨ। ਕਰਣ ਨੇ ਅਕਸ਼ੈ ਨੂੰ ਕਹਾਣੀ ਦਾ ਕੰਸੈਪਟ ਦੋ ਮਿੰਟ ਵਿੱਚ ਸੁਣਾਇਆ। ਅਕਸ਼ੈ ਨੇ ਉਸ ਨੂੰ ਕਿਹਾ ਕਿ ਉਹ ਡੇਢ ਘੰਟੇ ਨਰੇਸ਼ਨ ਵਾਲੀ ਫਿਲਮ ਦੇ ਬਜਾਏ ਇਹ ਸੰਖੇਪ ਆਈਡੀਏ ਵਾਲੀ ਫਿਲਮ ਕਰਨਾ ਚਾਹੁਣਗੇ।
ਲਗਾਤਾਰ ਹਿੱਟ ਫਿਲਮਾਂ ਦੇਣ ਵਾਲੇ ਅਕਸ਼ੈ ਆਪਣੇ ਕਰੀਅਰ ਵਿੱਚ ਲੇਖਕਾਂ ਦਾ ਯੋਗਦਾਨ ਮੰਨਦੇ ਹਨ। ਉਨ੍ਹਾਂ ਦੇ ਮੁਤਾਬਕ, ‘‘ਡਾਇਰੈਕਟਰ ਤੋਂ ਵੱਡਾ ਲੇਖਕ ਹੁੰਦਾ ਹੈ। ਜੇ ਕਹਾਣੀ ਸਹੀ ਨਾ ਹੋਵੇ ਤਾਂ ਕਲਾਕਾਰ ਕੁਝ ਨਹੀਂ ਕਰ ਸਕਦਾ ਹੈ।” ਕਰਣ ਇਸ ਫਿਲਮ ਦੇ ਨਾਲ 16ਵੇਂ ਨਵੇਂ ਡਾਇਰੈਕਟਰ ਨੂੰ ਲਾਂਚ ਕਰਨਗੇ। ਇਸ ਫਿਲਮ ਦੇ ਨਾਲ ਸ਼ਸ਼ਾਂਕ ਖੇਤਾਨ ਨਿਰਮਾਣ ਖੇਤਰ ਵਿੱਚ ਕਦਮ ਰੱਖਣਗੇ। ਸ਼ਸ਼ਾਂਕ ਦੀ ਟੀਮ ਨਾਲ ਰਾਜ ਮਹਿਤਾ ਪਹਿਲੀ ਵਾਰ ਫਿਲਮ ਨਿਰਦੇਸ਼ਨ ਵਿੱਚ ਉਤਰੇ ਹਨ। ‘ਗੁੱਡ ਨਿਊਜ਼’ 27 ਦਸੰਬਰ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ