Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਕੀ ਆਰਟੀਕਲ 370 ਸਰਦਾਰ ਪਟੇਲ ਦਾ ਅਧੂਰਾ ਸੁਫਨਾ ਸੀ

November 21, 2019 08:56 AM

-ਕਰਣ ਥਾਪਰ
ਇਤਿਹਾਸ ਬਾਰੇ ਮੈਂ ਇਸ ਗੱਲ ਨੂੰ ਬਹੁਤ ਪਸੰਦ ਕਰਦਾ ਹਾਂ ਕਿ ਅਜਿਹੀ ਕੋਈ ਘਟਨਾ, ਜਿਸ ਨੂੰ ਅਸੀਂ ਨਾ ਯਾਦ ਰੱਖ ਸਕੀਏ ਕਿ ਉਹ ਕਿਵੇਂ ਵਾਪਰੀ ਜਾਂ ਇਸ ਨੂੰ ਕਿਸ ਨੇ ਜਨਮ ਦਿੱਤਾ, ਉਦੋਂ ਅਸੀਂ ਕੋਈ ਕਹਾਣੀ ਬਣਾ ਲੈਂਦੇ ਹਾਂ ਅਤੇ ਇਸ ਨੂੰ ਤੱਥਾਂ ਦੇ ਹਿਸਾਬ ਨਾਲ ਪੇਸ਼ ਕਰ ਦਿੰਦੇ ਹਾਂ। ਜੇ ਤੁਸੀਂ ਇਸ ਦਾ ਜ਼ਿਕਰ ਜਨਤਕ ਜਾਂ ਬਹੁਤ ਉਚਾ ਬੋਲ ਕੇ ਕਰਦੇ ਹੋ, ਉਦੋਂ ਇਸ ਦਾ ਖਤਰਾ ਰਹਿੰਦਾ ਹੈ। ਕੀ ਇਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ 31 ਅਕਤੂਬਰ ਨੂੰ ਹੋਇਆ, ਜਦੋਂ ਉਨ੍ਹਾਂ ਨੇ ਆਰਟੀਕਲ 370 ਨੂੰ ਹਟਾਉਣ ਲਈ ਆਪਣੀ ਸ਼ਲਾਘਾ ਕੀਤੀ। ਮੈਨੂੰ ਤੁਹਾਡੇ ਸਾਹਮਣੇ ਤੱਥਾਂ ਨੂੰ ਰੱਖਣਾ ਪਵੇਗਾ, ਉਦੋਂ ਤੁਸੀਂ ਇਸ ਬਾਰੇ ਕੋਈ ਨਿਆਂਪੂਰਨ ਗੱਲ ਕਰ ਸਕੋਗੇ।
ਦਿੱਲੀ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ, ‘‘ਜਦ ਆਰਟੀਕਲ 370 ਨੂੰ ਖਤਮ ਕੀਤਾ ਗਿਆ, ਉਦੋਂ ਸਰਦਾਰ ਵੱਲਭ ਭਾਈ ਪਟੇਲ ਦਾ ਅਧੂਰਾ ਸੁਫਨਾ ਪੂਰਾ ਕੀਤਾ ਗਿਆ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਵੱਧ ਉਤਸ਼ਾਹਤ ਨਜ਼ਰ ਆਏ। ਉਨ੍ਹਾਂ ਕਿਹਾ, ‘‘ਪਟੇਲ ਤੋਂ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਕਿ ਆਰਟੀਕਲ 370 ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਇਹ ਫੈਸਲਾ ਸਰਦਾਰ ਸਾਹਿਬ ਨੂੰ ਸਮਰਪਿਤ ਹੈ।” ਮੋਦੀ ਅਤੇ ਸ਼ਾਹ ਨੇ ਸਰਦਾਰ ਵੱਲਭ ਭਾਈ ਪਟੇਲ, ਜੋ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਤੇ ਆਜ਼ਾਦ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਨ, ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਟੇਲ ਧਾਰਾ 370 ਦੇ ਵਿਰੋਧ ਵਿੱਚ ਸਨ ਅਤੇ ਇਸ ਨੂੰ ਖਤਮ ਕਰਨਾ ਚਾਹੰੁਦੇ ਸਨ। ਇਹ ਉਨ੍ਹਾਂ ਦਾ ਅਧੂਰਾ ਸੁਫਨਾ ਸੀ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਫੈਸਲੇ ਨੂੰ ਪਟੇਲ ਨੂੰ ਸਮਰਪਿਤ ਕੀਤਾ। ਯਾਦ ਰਹੇ ਕਿ ਉਹ 31 ਅਕਤੂਬਰ ਨੂੰ ਪਟੇਲਦੀ ਜੈਅੰਤੀ 'ਤੇ ਬੋਲ ਰਹੇ ਸਨ।
ਆਓ, ਦੇਖੀਏ ਕਿ ਕਿਵੇਂ ਇਤਿਹਾਸ ਵਿੱਚ ਸਰਦਾਰ ਪਟੇਲ ਨੇ ਧਾਰਾ 370 'ਤੇ ਆਪਣਾ ਪੱਖ ਰੱਖਿਆ। ‘ਵਾਰ ਐਂਡ ਪੀਸ ਇਨ ਮਾਡਰਨ ਇੰਡੀਆ: ਏ ਸਟ੍ਰੈਟਜਿਕ ਹਿਸਟਰੀ ਆਫ ਨਹਿਰੂ ਯੀਅਰਸ’ ਦੇ ਲੇਖਕ ਅਤੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਸ੍ਰੀਨਾਥ ਰਾਘਵਾਨ ਦਾ ਕਹਿਣਾ ਹੈ ਕਿ ਧਾਰਾ 370 ਨੂੰ ਡਰਾਫਟ ਕਰਨ ਲਈ ਬੁਲਾਈ ਗਈ ਪਹਿਲੀ ਬੈਠਕ ਸਰਦਾਰ ਪਟੇਲ ਦੇ ਘਰ 'ਚ 15-16 ਮਈ 1949 ਨੂੰ ਹੋਈ ਸੀ। ਰਾਘਵਨ ਦਾ ਕਹਿਣਾ ਹੈ ਕਿ ਜਦ ਐੱਨ ਜੀ ਅਯੰਗਰ, ਜੋ ਜੰਮੂ-ਕਸ਼ਮੀਰ ਦੇ ਪ੍ਰਧਾਨ ਮੰਤਰੀ (ਜਿਵੇਂ ਉਸ ਸਮੇਂ ਕਿਹਾ ਜਾਂਦਾ ਸੀ) ਸ਼ੇਖ ਅਬਦੁੱਲਾ ਨਾਲ ਗੱਲਬਾਤ ਲਈ ਜ਼ਿੰਮੇਵਾਰ ਸਨ, ਨੇ ਇੱਕ ਡਰਾਫਟ ਲੈਟਰ ਨਹਿਰੂ ਲਈ ਬਣਾਇਆ, ਜੋ ਅਬਦੁੱਲਾ ਨੂੰ ਭੇਜਿਆ ਜਾਣਾ ਸੀ। ਇਸ ਵਿੱਚ ਸਮਝੌਤਿਆਂ ਬਾਰੇ ਲਿਖਿਆ ਗਿਆ ਸੀ। ਇਹ ਡਰਾਫਟ ਲੈਟਰ ਪਹਿਲਾਂ ਸਰਦਾਰ ਪਟੇਲ ਨੂੰ ਭੇਜਿਆ ਗਿਆ, ਜਿਸ ਵਿੱਚ ਇਹ ਲਿਖਿਆ, ‘‘ਕੀ ਤੁਸੀਂ ਕ੍ਰਿਪਾ ਕਰ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਪਣੀ ਇਜਾਜ਼ਤ ਬਾਰੇ ਸਿੱਧੇ ਤੌਰ 'ਤੇ ਦੱਸੋਗੇ। ਉਹ ਸ਼ੇਖ ਅਬਦੁੱਲਾ ਨੂੰ ਇਹ ਲੈਟਰ ਜਾਰੀ ਕਰਨਗੇ, ਪਰ ਉਸ ਤੋਂ ਪਹਿਲਾਂ ਤੁਹਾਡੀ ਮਨਜ਼ੂਰੀ ਮਿਲਣੀ ਚਾਹੀਦੀ ਹੈ।” ਆਓ, ਇਸ ਲੈਟਰ ਬਾਰੇ ਵਿਚਾਰ ਕਰੀਏ। ਇਸ ਲੈਟਰ ਵਿੱਚ ਕਿਹਾ ਗਿਆ ਹੈ ਕਿ ਨਹਿਰੂ ਸ਼ੇਖ ਅਬਦੁੱਲਾ ਨੂੰ ਇਹ ਦੱਸਣਗੇ ਕਿ ਉਨ੍ਹਾਂ ਦਾ ਕਸ਼ਮੀਰ ਮੁੱਦਿਆਂ 'ਤੇ ਧਾਰਾ 370 ਸਮੇਤ ਇੱਕ ਸਮਝੌਤਾ ਅਤੇ ਉਸ ਦੀਆਂ ਧਾਰਾਵਾ ਤੈਅ ਹੋਈਆਂ ਹਨ, ਜੋ ਪਟੇਲ ਦੇ ਨਾਲ ਸਮਝੌਤੇ ਤੋਂ ਬਾਅਦ ਲਿਖਿਆ ਗਿਆ ਹੈ। ਇਸ ਤਰ੍ਹਾਂ ਪਟੇਲ ਨੂੰ ਇੱਕ ਵੀਟੋ ਮਿਲ ਗਿਆ। ਜੇ ਪਟੇਲ ਇਹ ਕਹਿੰਦੇ ਕਿ ਉਹ ਨਹਿਰੂ ਤੋਂ ਖੁਸ਼ ਨਹੀਂ ਤਾਂ ਉਨ੍ਹਾਂ ਨੇ ਸ਼ੇਖ ਨੂੰ ਆਪਣੀ ਮਨਜ਼ੂਰੀ ਬਾਰੇ ਇਹ ਲਿਖਿਆ ਨਾ ਹੁੰਦਾ। ਮੇਰਾ ਮੰਨਣਾ ਹੈ ਕਿ ਕਿਉਂ ਰਾਘਵਨ ਨੇ ਟੈਲੀਗ੍ਰਾਫ (13 ਅਗਸਤ 2019) ਨੂੰ ਦੱਸਿਆ ਕਿ ਧਾਰਾ 370 ਸਰਦਾਰ ਪਟੇਲ ਦੇ ਸੂਤਰੀਕਰਨ ਵੱਲੋਂ ਹੀ ਤੈਅ ਹੋਇਆ ਸੀ। ਰਾਘਵਨ ਦਾ ਕਹਿਣਾ ਹੈ ਕਿ ਪਟੇਲ ਨੇ ਹੀ ਕਾਂਗਰਸ ਲੈਜਿਸਲੇਟਿਵ ਪਾਰਟੀ (ਸੀ ਐੱਲ ਪੀ) ਨੂੰ ਆਰਟੀਕਲ 370 ਨੂੰ ਮੰਨਣ ਲਈ ਜ਼ੋਰ ਪਾਇਆ ਸੀ ਕਿਉਂਕਿ 1949 ਵਿੱਚ ਉਹ ਬਹੁਤ ਵਿੱਚ ਸੀ, ਇਸ ਦਾ ਮਤਲਬ ਹੈ ਕਿ ਪਟੇਲ ਨੇ ਅਸੈਂਬਲੀ ਨੂੰ ਇਸ ਨੂੰ ਮੰਨਣ ਲਈ ਸਮਝਾਇਆ।
ਮੈਂ ਤੁਹਾਨੂੰ ਪਟੇਲ ਦੇ ਧਾਰਾ 370 ਵੱਲ ਰਵੱਈਏ ਨੂੰ ਇੱਕ ਹੋਰ ਸ੍ਰੋਤ ਨਾਲ ਸਮਝਾਉਂਦਾ ਹਾਂ। ਮੈਨੂੰ ਰਾਜਮੋਹਨ ਗਾਂਧੀ ਦੀ ਕਿਤਾਬ ‘ਪਟੇਲ ਕਾਲਡ ਪਟੇਲ-ਏ ਲਾਈਫ’ ਦਾ ਜ਼ਿਕਰ ਕਰਨਾ ਪਵੇਗਾ। ਇਥੇ ਪਟੇਲ ਦੇ 1949 ਵਿੱਚ ਲਏ ਗਏ ਫੈਸਲੇ ਬਾਰੇ ਗਾਂਧੀ ਨੇ ਜੋ ਕਿਹਾ ਹੈ, ਉਹ ਵੀ ਮਹੱਤਵ ਰੱਖਦਾ ਹੈ। ਨਹਿਰੂ ਓਦੋਂ ਵਿਦੇਸ਼ ਵਿੱਚ ਸਨ, ਜਦ ਸੰਵਿਧਾਨਕ ਸਭਾ ਕਸ਼ਮੀਰ 'ਤੇ ਗੱਲਬਾਤ ਕਰ ਰਹੀ ਸੀ। ਸਰਦਾਰ ਪਟੇਲ, ਜੋ ਉਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਸਨ, ਨੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਗੱਲ ਚੁੱਪਚਾਪ ਮੰਨ ਲਈ, ਜਿਸ ਵਿੱਚ ਕਸ਼ਮੀਰ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਸ਼ਾਮਲ ਸਨ, ਜੋ ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਮੰਨੀਆਂ ਗਈਆਂ ਸਨ। ਗਾਂਧੀ ਨੇ ਲਿਖਿਆ ਹੈ ਕਿ ਅਬਦੁੱਲਾ ਨੇ ਇਨ੍ਹਾਂ ਰਿਆਇਤਾਂ ਲਈ ਦਬਾਅ ਪਾਇਆ ਅਤੇ ਸਰਦਾਰ ਪਟੇਲ ਉਨ੍ਹਾਂ ਦੇ ਰਸਤੇ ਵਿੱਚ ਖੜ੍ਹੇ ਨਹੀਂ ਹੋ ਸਕੇ। ਪਟੇਲ ਨੇ ਮੰਨਿਆ ਕਿ ਇਹ ਰਿਆਇਤਾਂ ਨਹਿਰੂ ਦੀਆਂ ਕਾਮਨਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦਾ ਉਹ ਆਪਣੀ ਗੈਰ ਹਾਜ਼ਰੀ ਵਿੱਚ ਤਿਆਗ ਨਹੀਂ ਕਰਨਾ ਚਾਹੁੰਦੇ ਸਨ।
ਇੱਕ ਵਾਰ ਫਿਰ ਸੋਚਣ ਵਾਲੀ ਗੱਲ ਹੈ। ਪਹਿਲੀ ਇਹ ਹੈ ਕਿ ਪਟੇਲ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਚੁੱਪਚਾਪ ਢੰਗ ਨਾਲ ਦੇਣਾ ਚਾਹੁੰਦੇ ਸਨ, ਜੋ ਜਵਾਹਰ ਲਾਲ ਨਹਿਰੂ ਦੇ ਮੰਨਣ ਤੋਂ ਪਰ੍ਹੇ ਸੀ। ਦੂਜਾ, ਇਹ ਕਿ ਪਟੇਲ ਨੇ ਅਜਿਹਾ ਇਸ ਲਈ ਕੀਤਾ ਕਿ ਉਨ੍ਹਾਂ ਮੰਨਿਆ ਹੋਵੇਗਾ ਕਿ ਇਹ ਨਹਿਰੂ ਦੀ ਇੱਛਾ ਹੋਵੇਗੀ। ਪਟੇਲ ਨੇ ਸਖਤ ਤੌਰ 'ਤੇ ਅਜਿਹੀਆਂ ਰਿਆਇਤਾਂ ਨਾਲ ਅਸਹਿਮਤੀ ਨਹੀਂ ਜਤਾਈ।ਈਮਾਨਦਾਰੀ ਨਾਲ ਰਾਜਮੋਹਨ ਗਾਂਧੀ ਨੇ ਅਜਿਹਾ ਰਿਕਾਰਡ ਪੇਸ਼ ਕੀਤਾ ਹੈ ਕਿ ਪਟੇਲ ਨੇ ਮੁਸ਼ਕਲ ਦੀ ਭਵਿੱਖਬਾਣੀ ਕੀਤੀ ਹੋਵੇਗੀ ਕਿ ਜਵਾਹਰ ਲਾਲ ਨਹਿਰੂ ਰੋਵੇਗਾ। ਗਾਂਧੀ ਨੇ ਕਿਹਾ ਕਿ ਸ਼ਾਇਦ ਨਹਿਰੂ ਧਾਰਾ 370 ਉਤੇ ਪਛਤਾਉਂਦੇ ਹੋਣਗੇ, ਪਰ ਪਟੇਲ ਹੀ ਸਨ, ਜਿਨ੍ਹਾਂ ਨੇ ਇਹ ਯਕੀਨੀ ਬਣਾਇਆ ਅਤੇ ਇਸ ਨੂੰ ਸੰਵਿਧਾਨ ਵਿੱਚ ਰੱਖਿਆ। ਉਨ੍ਹਾਂ ਨੇ ਇਹ ਵੀ ਇੰਤਜ਼ਾਰ ਕੀਤਾ ਕਿ ਕੀ ਨਹਿਰੂ ਅਸਲ ਵਿੱਚ ਅਜਿਹਾ ਚਾਹੁੰਦੇ ਹੋਣਗੇ। ਉਨ੍ਹਾਂ ਸਿਰਫ ਇਹੀ ਮੰਨਿਆ ਕਿ ਨਹਿਰੂ ਨੇ ਸ਼ਾਇਦ ਅਜਿਹਾ ਹੀ ਸੋਚਿਆ ਹੋਵੇਗਾ।
ਇਤਿਹਾਸ ਦੀਆਂ ਅਜਿਹੀਆਂ ਗੱਲਾਂ ਤੋਂ ਕੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਰਟੀਕਲ 370 ਪਟੇਲ ਦਾ ਅਧੂਰਾ ਸੁਫਨਾ ਸੀ? ਕੀ ਪਟੇਲ ਆਪਣੇ ਆਪ ਨੂੰ ਗੌਰਵਹੀਣ ਸਮਝਦੇ ਹੋਣਗੇ ਕਿ ਆਰਟੀਕਲ 370 ਦਾ ਹਟਣਾ ਉਨ੍ਹਾਂ ਦੀਆਂ ਯਾਦਾਂ ਨੂੰ ਸਮਰਪਿਤ ਹੈ।
ਮੈਨੂੰ ਦੋ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੈਣਗੀਆਂ। ਰਾਜਮੋਹਨ ਗਾਂਧੀ ਦੀ ਜੀਵਨੀ ਦੇ ਪੰਨਾ ਨੰਬਰ 517 ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪਟੇਲ ਹੀ ਸਨ, ਜਿਨ੍ਹਾਂ ਨੇ ਮਹਾਰਾਜਾ ਹਰੀ ਸਿੰਘ ਨੂੰ ਕਸ਼ਮੀਰ ਛੱਡਣ ਲਈ ਕਿਹਾ। ਹਰੀ ਸਿੰਘ ਨੇ ਇਹ ਗੱਲ ਮੰਨ ਲਈ, ਜਦੋਂ ਨਹਿਰੂ ਨੇ ਪਟੇਲ 'ਤੇ ਦਬਾਅ ਪਾਇਆ ਕਿ ਮਹਾਰਾਜਾ ਕਸ਼ਮੀਰ ਨੂੰ ਛੱਡ ਜਾਣ। ਗਾਂਧੀ ਨੇ ਮਹਾਰਾਜਾ ਹਰੀ ਸਿੰਘ ਦੇ ਬੇਟੇ ਕਰਣ ਸਿੰਘ ਦਾ ਵੀ ਜ਼ਿਕਰ ਕੀਤਾ ਹੈ, ਜੋ ਇਸ ਦੇ ਸਮਰਥਨ ਵਿੱਚ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਰਦਾਰ ਨੇ ਮੇਰੇ ਪਿਤਾ ਨੂੰ ਸਲੀਕੇ ਨਾਲ ਕਿਹਾ। ਇਸ ਤੋਂ ਬਾਅਦ ਮੇਰੇ ਪਿਤਾ ਹੈਰਾਨ ਰਹਿ ਗਏ। ਹਰੀ ਸਿੰਘ ਮੀਟਿੰਗ ਵਿੱਚੋਂ ਉਠ ਕੇ ਖੜ੍ਹੇ ਹੋ ਗਏ, ਮੇਰੀ ਮਾਂ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ।
ਦੂਜੀ ਅੰਦਰੂਨੀ ਗੱਲ ਵੀ ਦੱਸਣੀ ਲਾਜ਼ਮੀ ਹੈ। ਅਸੀਂ ਫਿਰੋਜ਼ ਵਿਨਸੈਂਟ ਦੇ ਲੇਖ, ਜੋ 13 ਅਗਸਤ ਨੂੰ ਟੈਲੀਗ੍ਰਾਫ ਵਿੱਚ ਛਪਿਆ, ਦਾ ਜ਼ਿਕਰ ਕਰਦੇ ਹਾਂ। ਇਹ ਜਨ ਸੰਘ ਦੇ ਮੋਢੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ ਹੈ, ਜਿਸ ਤੋਂ ਭਾਜਪਾ ਨੇ ਜਨਮ ਲਿਆ। ਸੱਤ ਅਗਸਤ 1952 ਨੂੰ ਲੋਕ ਸਭਾ ਵਿੱਚ ਮੁਖਰਜੀ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਪਾਰਟੀ ਵਿੱਚ ਸੀ, ਜਦੋਂ ਕਸ਼ਮੀਰ ਮੁੱਦਾ ਯੂ ਐਨ ਓ ਵਿੱਚ ਲਿਜਾਣ ਦਾ ਫੈਸਲਾ ਲਿਆ ਗਿਆ। ਇਹ ਪਤਾ ਨਹੀਂ ਲੱਗਦਾ ਕਿ ਉਸ ਸਮੇਂ ਮੁਖਰਜੀ ਨਹਿਰੂ ਦੀ ਕੈਬਨਿਟ ਦੇ ਮੈਂਬਰ ਸਨ, ਜਾਂ ਨਹੀਂ। ਉਨ੍ਹਾਂ 'ਚ ਮਤਭੇਦ ਸਨ, ਤਦੇ ਤਾਂ 1952 ਵਿੱਚ ਦੋ ਸਾਲਾਂ ਬਾਅਦ ਉਹ ਨਹਿਰੂ ਤੋਂ ਵੱਖ ਹੋ ਗਏ ਅਤੇ ਇੱਕ ਸਾਲ ਬਾਅਦ ਉਨ੍ਹਾਂ ਨੇ ਭਾਰਤੀ ਜਨ ਸੰਘ ਦਾ ਗਠਨ ਕੀਤਾ ਤਾਂ ਹੀ ਤਾਂ ਉਨ੍ਹਾਂ ਨੇ ਲੋਕ ਸਭਾ ਵਿੱਚ ਕਿਹਾ ਕਿ ਮੇਰਾ ਕੋਈ ਅਧਿਕਾਰ ਨਹੀਂ ਅਤੇ ਮੈਂ ਉਨ੍ਹਾਂ ਗੱਲਾਂ ਨੂੰ ਦੱਸਣਾ ਨਹੀਂ ਚਾਹੁੰਦਾ, ਜਿਸ ਦੇ ਤਹਿਤ ਇਹ ਫੈਸਲਾ ਲਿਆ ਗਿਆ। ਮਹਾਨ ਲੋਕ ਹੀ ਇਤਿਹਾਸ ਰਚਦੇ ਹਨ। ਨੈਪੋਲੀਅਨ ਨੇ ਇਤਿਹਾਸ ਨੂੰ ਰੱਦ ਕਰਦਿਆਂ ਇਸ ਨੂੰ ਇੱਕ ਕਲਪਨਾ ਹੀ ਮੰਨਿਆ, ਪਰ ਭਾਰਤ ਵਿੱਚ ਮਹਾਨ ਵਿਅਕਤੀ ਇਤਿਹਾਸ ਨੂੰ ਲਿਖ ਸਕਦੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”