Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਕੈਨੇਡਾ

ਟਰੂਡੋ ਵੱਲੋਂ ਕੈਬਨਿਟ ਦਾ ਪਸਾਰ

November 21, 2019 08:06 AM

ਸੱਤ ਨਵੇਂ ਚਿਹਰਿਆਂ ਨੂੰ ਕੀਤਾ ਮੰਤਰੀ ਮੰਡਲ ਵਿੱਚ ਸ਼ਾਮਲ


ਓਟਵਾ, 20 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਦੇ ਪਸਾਰ ਦਾ ਐਲਾਨ ਕੀਤਾ ਗਿਆ। ਇਸ ਵਾਰੀ ਟਰੂਡੋ ਵੱਲੋਂ ਬਹੁਤਾ ਜੋ਼ਰ ਮੱਧ ਵਰਗ ਤੇ ਖੇਤਰੀ ਖੁਸ਼ਹਾਲੀ ਉੱਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੁਮਾਇੰਦਗੀ ਲਈ ਵੀ ਨਵੀਂ ਪਹੁੰਚ ਅਪਨਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਮੌਜੂਦਾ ਮੰਤਰੀਆਂ ਵਿੱਚੋਂ ਦਰਜਨਾਂ ਨੂੰ ਨਵੇਂ ਮਹਿਕਮੇ ਦਿੱਤੇ ਗਏ ਹਨ ਤੇ ਸੱਤ ਨਵੇਂ ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨਵੇਂ ਮੰਤਰੀਆਂ ਵਿੱਚੋਂ ਵੀ ਦੋ ਪਹਿਲੀ ਵਾਰੀ 2019 ਦੀਆਂ ਇਨ੍ਹਾਂ ਚੋਣਾਂ ਵਿੱਚ ਹੀ ਚੁਣੇ ਗਏ।
ਇਸ ਸਮਾਰੋਹ ਤੋਂ ਬਾਅਦ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਟਰੂਡੋ ਨੇ ਆਖਿਆ ਕਿ ਉਹ ਬਹੁਤ ਉਤਸ਼ਾਹਿਤ ਹਨ ਕਿ ਕੈਨੇਡੀਅਨਾਂ ਨੂੰ ਉਨ੍ਹਾਂ ਤੋਂ ਜੋ ਆਸ ਹੈ ਉਸ ਨੂੰ ਪੂਰਾ ਕਰਨ ਦਾ ਇੱਕ ਹੋਰ ਮੌਕਾ ਉਨ੍ਹਾਂ ਨੂੰ ਮਿਲਿਆ ਹੈ। ਇੱਕ ਵਾਰੀ ਫਿਰ ਉਹ ਦੇਸ਼ ਨੂੰ ਇੱਕਜੁੱਟ ਕਰਨ, ਮੱਧ ਵਰਗ ਨਾਲ ਜੁੜੇ ਆਰਥਿਕ ਮਸਲਿਆਂ ਉੱਤੇ ਧਿਆਨ ਕੇਂਦਰਿਤ ਕਰਨ, ਕਲਾਈਮੇਟ ਚੇਂਜ ਨਾਲ ਲੜਨ ਤੇ ਕੈਨੇਡੀਅਨਜ਼ ਤੇ ਕਮਿਊਨਿਟੀਜ਼ ਨੂੰ ਸੇਫ ਰੱਖਣ ਲਈ ਉਹ ਆਪਣੀ ਟੀਮ ਲੈ ਕੇ ਤਿਆਰ ਹਨ।
ਟਰੂਡੋ ਨੇ ਇਸ ਵਾਰੀ ਕਈ ਮੰਤਰਾਲਿਆਂ ਨੂੰ ਮੁੜ ਆਕਾਰ ਤੇ ਨਵਾਂ ਨਾਂ ਦਿੱਤਾ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ 37 ਕੈਬਨਿਟ ਮੰਤਰੀ ਓਨਟਾਰੀਓ ਤੇ ਕਿਊਬਿਕ ਤੋਂ ਐਮਪੀਜ ਹਨ, 4 ਐਮਪੀਜ ਬ੍ਰਿਟਿਸ਼ ਕੋਲੰਬੀਆ, ਇੱਕ ਮੈਨੀਟੋਬਾ ਤੇ ਇੱਕ ਇੱਕ ਐਟਲਾਂਟਿਕ ਪ੍ਰੋਵਿੰਸਾਂ ਤੋਂ ਲਿਆ ਗਿਆ ਹੈ। ਇਸ ਵਾਰੀ ਵੀ 2015 ਦੀ ਤਰ੍ਹਾਂ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿੱਚ ਲਿੰਗਕ ਸਮਾਨਤਾ ਬਰਕਰਾਰ ਰੱਖਣ ਦੀ ਕੋਸਿਸ ਕੀਤੀ ਹੈ। 29ਵੇਂ ਫੈਡਰਲ ਮੰਤਰਾਲੇ ਦਾ ਐਲਾਨ ਰਿਡਿਊ ਹਾਲ ਵਿੱਚ ਹੋਏ ਸੰਹੁ ਚੁੱਕ ਸਮਾਗਮ ਦੌਰਾਨ ਕੀਤਾ ਗਿਆ ਤੇ ਇਸ ਸਮਾਰੋਹ ਦੀ ਪ੍ਰਧਾਨਗੀ ਗਵਰਨਰ ਜਨਰਲ ਜੂਲੀ ਪੇਯੇਟੇ ਨੇ ਕੀਤੀ। ਇਸ ਗਰੁੱਪ ਦੀ ਪਹਿਲੀ ਕੈਬਨਿਟ ਮੀਟਿੰਗ ਵੀਰਵਾਰ ਦੁਪਹਿਰ ਨੂੰ ਓਟਵਾ ਵਿੱਚ ਹੋਵੇਗੀ।
ਖਾਸ ਵਰਨਣਯੋਗ ਹੈ ਕਿ ਟਰੂਡੋ ਨੇ ਕ੍ਰਿਸਟੀਆ ਫਰੀਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਦਾ ਦਰਜਾ ਦਿੱਤਾ ਹੈ। 2006 ਤੋਂ ਬਾਅਦ ਕੈਬਨਿਟ ਵਿੱਚ ਇਹ ਭੂਮਿਕਾ ਪਹਿਲੀ ਵਾਰੀ ਕਿਸੇ ਨੂੰ ਦਿੱਤੀ ਗਈ ਹੈ। ਇਸ ਖਿਤਾਬ ਤੋਂ ਜਿਹੜੀਆਂ ਆਸਾਂ ਹਨ ਉਸ ਬਾਰੇ ਜਦੋਂ ਟਰੂਡੋ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਭੂਮਿਕਾ ਫਰੀਲੈਂਡ ਦੇ ਕੱਦ ਜਿੱਡਾ ਕੋਈ ਇਨਸਾਨ ਹੀ ਨਿਭਾਅ ਸਕਦਾ ਹੈ। ਟਰੂਡੋ ਨੇ ਆਖਿਆ ਕਿ ਉਨ੍ਹਾਂ ਕ੍ਰਿਸਟੀਆ ਨਾਲ ਕਾਫੀ ਨੇੜਿਓਂ ਕੰਮ ਕੀਤਾ ਹੈ ਤੇ ਕਈ ਮੁੱਦਿਆਂ ਜਿਵੇਂ ਕਿ ਕੌਮੀ ਏਕਤਾ, ਊਰਜਾ, ਐਨਵਾਇਰਮੈਂਟ ਤੋਂ ਇਲਾਵਾ ਸਾਰੇ ਪ੍ਰੋਵਿੰਸਾਂ ਨਾਲ ਆਪਣੇ ਸਬੰਧਾਂ ਨੂੰ ਮਜਬੂਤ ਬਣਾਉਣ ਬਾਰੇ ਉਨ੍ਹਾਂ ਦੀ ਰਾਇ ਬਹੁਤ ਰਲਦੀ ਹੈ।
ਅਲਬਰਟਾ ਵਿੱਚ ਪੈਦਾ ਹੋਈ ਫਰੀਲੈਂਡ ਇੰਟਰਗਵਰਮੈਂਟਲ ਮਾਮਲਿਆਂ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ। ਇਸ ਤੋਂ ਇਲਾਵਾ ਕੈਨੇਡਾ ਤੇ ਅਮਰੀਕੀ ਸਬੰਧਾਂ ਦੀ ਫਾਈਲ ਵੀ ਫਰੀਲੈਂਡ ਕੋਲ ਹੀ ਰਹੇਗੀ ਤਾਂ ਕਿ ਉਹ ਇਸ ਗੱਲ ਦੀ ਨਿਗਰਾਨੀ ਕਰ ਸਕੇ ਕਿ ਨਵੀਂ ਨਾਫਟਾ ਡੀਲ ਦੀ ਪੁਸਟੀ ਵਿੱਚ ਕੋਈ ਦਿੱਕਤ ਨਾ ਆਵੇ। ਹਾਲਾਂਕਿ ਕੈਬਨਿਟ ਵਿੱਚ ਬਹੁਤ ਸਾਰੇ ਚਿਹਰੇ ਪੁਰਾਣੇ ਹੀ ਹਨ ਪਰ ਕੁੱਝ ਨਵੇਂ ਚਿਹਰਿਆਂ ਨੂੰ ਵੀ ਮੰਤਰੀ ਮੰਡਲ ਵਿੱਚ ਸਾਮਲ ਕੀਤਾ ਗਿਆ ਹੈ।
ਵਿਦੇਸ ਮੰਤਰਾਲਾ ਫਰੈਂਕੌਇਸ ਫਿਲਿਪ ਸੈਂਪੇਨ ਨੂੰ ਦਿੱਤਾ ਗਿਆ ਹੈ ਤੇ ਹੁਣ ਉਹ ਫਰੀਲੈਂਡ ਦੀ ਥਾਂ ਲੈਣਗੇ। ਹਾਲਾਂਕਿ ਉਨ੍ਹਾਂ ਨੂੰ ਆਉਂਦੇ ਸਾਰ ਹੀ ਚੀਨ ਨਾਲ ਵਿਗੜੇ ਹੋਏ ਸਬੰਧਾਂ ਦੇ ਮੁੱਦੇ ਉੱਤੇ ਵੀ ਕੰਮ ਕਰਨਾ ਹੋਵੇਗਾ ਪਰ ਰਿਡਿਊ ਹਾਲ ਵਿੱਚ ਪਹੁੰਚਣ ਉੱਤੇ ਬੁੱਧਵਾਰ ਨੂੰ ਉਹ ਕਾਫੀ ਖੁਸ ਨਜਰ ਆਏ। ਉਨ੍ਹਾਂ ਆਖਿਆ ਕਿ ਉਹ ਚੀਨ ਵਿੱਚ ਨਜਰਬੰਦ ਦੋ ਕੈਨੇਡੀਅਨਾਂ ਦੇ ਮੁੱਦੇ ਨੂੰ ਸੱਭ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਕੋਲ ਉਠਾਉਣਾ ਚਾਹੁਣਗੇ। ਅਗਲੇ ਕੁੱਝ ਦਿਨਾਂ ਵਿੱਚ ਉਹ ਜਾਪਾਨ ਵਿੱਚ ਹੋਣ ਜਾ ਰਹੀ ਜੀ 20 ਮੀਟਿੰਗ ਵਿੱਚ ਹਿੱਸਾ ਲੈਣ ਲਈ ਵੀ ਜਾਣਗੇ।
ਪਹਿਲਾਂ ਲੱਗ ਰਹੀਆਂ ਅਟਕਲਾਂ ਦੇ ਬਾਵਜੂਦ ਐਨਵਾਇਰਮੈਂਟ ਤੇ ਕਲਾਈਮੇਟ ਚੇਂਜ ਲਈ ਇੱਕ ਮੰਤਰਾਲਾ ਹੀ ਰੱਖਿਆ ਗਿਆ ਹੈ ਤੇ ਇਸ ਦੀ ਅਗਵਾਈ ਜੌਨਾਥਨ ਵਿਲਕਿੰਸਨ ਕਰਨਗੇ। ਵਿਲਕਿੰਸਨ ਬ੍ਰਿਟਿਸ ਕੋਲੰਬੀਆ ਦੇ ਹਲਕੇ ਨਾਲ ਸਬੰਧਤ ਹਨ ਤੇ ਜਿੱਥੇ ਵਿਰੋਧੀ ਧਿਰ ਲਿਬਰਲਾਂ ਦਾ ਸਹਿਯੋਗ ਪ੍ਰਾਪਤ ਟਰਾਂਸ ਮਾਊਨਟੇਨ ਦੇ ਖਿਲਾਫ ਹੈ। ਵਿਲਕਿੰਸਨ ਸਸਕੈਚਵਨ ਨਾਲ ਸਬੰਧਤ ਹਨ। ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਕਲਾਈਮੇਟ ਨਾਲ ਸਬੰਧਤ ਐਮਰਜੰਸੀ ਚੁਣੌਤੀਆਂ ਨਾਲ ਵੀ ਨਜਿੱਠਣਗੇ।
ਕੈਥਰੀਨ ਮੈਕੇਨਾ ਨੂੰ ਇਨਫਰਾਸਟ੍ਰਕਚਰ ਤੇ ਕਮਿਊਨਿਟੀਜ ਮੰਤਰਾਲਾ ਦਿੱਤਾ ਗਿਆ ਹੈ। ਜਦੋਂ ਪਬਲਿਕ ਟਰਾਂਜਿਟ ਤੇ ਗ੍ਰੀਨ ਇਨਫਰਾਸਟ੍ਰਕਚਰ ਦੀ ਗੱਲ ਆਵੇਗੀ ਤਾਂ ਉਹ ਵੀ ਵਾਤਾਵਰਣ ਨੂੰ ਧਿਆਨ ਵਿੱਚ ਰੱਖਣਗੇ। ਇਕਨੌਮਿਕ ਡਿਵੈਲਪਮੈਂਟ ਮੰਤਰੀ ਵਜੋਂ ਰੀਜਨਲ ਡਿਵੈਲਪਮੈਂਟ ਏਜੰਸੀਆਂ ਮਿਲੇਨੀ ਜੌਲੀ ਨੂੰ ਸੌਂਪੀਆਂ ਗਈਆਂ ਹਨ ਤੇ ਉਨ੍ਹਾਂ ਦੀ ਮਦਦ ਛੇ ਸਮਰਪਿਤ ਪਾਰਲੀਮਾਨੀ ਸਕੱਤਰ ਕਰਨਗੇ। ਇਨ੍ਹਾਂ ਦੇ ਨਾਂ ਅਜੇ ਤੈਅ ਨਹੀਂ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ ਆਫੀਸੀਅਲ ਲੈਂਗੂਏਜਿਜ ਮਹਿਕਮਾ ਵੀ ਰਹੇਗਾ। ਟੂਰਿਜਮ ਵੀ ਉਨ੍ਹਾਂ ਕੋਲ ਹੀ ਰਹਿਣ ਦਿੱਤਾ ਗਿਆ ਹੈ।
ਹੁਣ ਟਰੂਡੋ ਮਨਿਸਟਰ ਫੌਰ ਯੂਥ ਨਹੀਂ ਰਹਿਣਗੇ, ਇਹ ਮੰਤਰਾਲਾ ਬਰਦੀਸ ਚੱਗੜ ਨੂੰ ਦੇ ਦਿੱਤਾ ਗਿਆ ਹੈ। ਇਸ ਦਾ ਨਾਂ ਮਨਿਸਟਰ ਆਫ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਰੋਲ ਰੱਖਿਆ ਗਿਆ ਹੈ। ਇਸ ਵਿੱਚ ਐਲਜੀਬੀਟੀਕਿਊ ਨੀਤੀਆਂ ਨੂੰ ਵੀ ਸਾਮਲ ਕੀਤਾ ਗਿਆ ਹੈ। ਡੈਮੋਕ੍ਰੈਟਿਕ ਇੰਸਟੀਚਿਊਸਨਜ ਲਈ ਵੀ ਕੋਈ ਮੰਤਰੀ ਨਹੀਂ ਰਿਹਾ, ਜੋ ਸਖਸ ਪਹਿਲਾਂ ਇਹ ਭੂਮਿਕਾ ਨਿਭਾਅ ਰਿਹਾ ਸੀ ਹੁਣ ਉਸ ਸਖਸ ਕਰੀਨਾ ਗੋਲਡ ਕੋਲ ਇੰਟਰਨੈਸਨਲ ਡਿਵੈਲਪਮੈਂਟ ਮੰਤਰਾਲਾ ਹੈ। ਕੈਂਸਰ ਦਾ ਇਲਾਜ ਚੱਲਦਾ ਹੋਣ ਦੇ ਬਾਵਜੂਦ ਡੌਮੀਨੀਕ ਲੀਬਲਾਂਕ ਨੂੰ ਕੁਈਨਜ ਪ੍ਰਿਵੀ ਕਾਉਂਸਲ ਆਫ ਕੈਨੇਡਾ ਦਾ ਪ੍ਰੈਜੀਡੈਂਟ ਥਾਪਿਆ ਗਿਆ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਡੈਮੋਕ੍ਰੈਟਿਕ ਇੰਸਟੀਚਿਊਸਨਜ ਵਾਲੀ ਫਾਈਲ ਹੁਣ ਲੀਬਲਾਂਕ ਕੋਲ ਹੀ ਰਹੇਗੀ।
ਜੀਨ-ਯਵੇਸ ਡਕਲਸ ਨੂੰ ਖਜਾਨਾ ਬੋਰਡ ਦਾ ਪ੍ਰੈਜੀਡੈਂਟ ਬਣਾਇਆ ਗਿਆ ਹੈ ਤੇ ਪੈਟੀ ਹਾਜਦੂ ਸਿਹਤ ਮਹਿਕਮਾ ਸਾਂਭਣਗੇ। ਅਹਿਮਦ ਹੁਸੈਨ ਫੈਮਿਲੀਜ, ਚਿਲਡਰਨ ਐਂਡ ਸੋਸਲ ਡਿਵੈਲਪਮੈਂਟ ਮੰਤਰੀ ਹੋਣਗੇ, ਫਿਸਰੀਜ ਐਂਡ ਓਸਨਜ ਐਂਡ ਕੈਨੇਡੀਅਨ ਕੋਸਟ ਗਾਰਡ ਮੰਤਰੀ ਬਰਨਾਡੈੱਟ ਜੌਰਡਨ ਹੋਣਗੇ, ਸੀਮਸ ਓਰੀਗਨ ਨੂੰ ਕੁਦਰਤੀ ਵਸੀਲਿਆਂ ਦੇ ਵਿਕਾਸ ਸਬੰਧੀ ਮਹਿਕਮਾ ਦਿੱਤਾ ਗਿਆ ਹੈ। ਫਿਲੋਮੈਨਾ ਤਾਸੀ ਲੇਬਰ ਮੰਤਰੀ ਦੀ ਭੂਮਿਕਾ ਵਿੱਚ ਨਜਰ ਆਉਣਗੇ, ਕਾਰਲਾ ਕੁਆਲਤਰੋ ਨੂੰ ਇੰਪਲਾਇਮੈਂਟ, ਵਰਕਫੋਰਸ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਹੈ।
ਪੰਜ ਐਮਪੀਜ ਜਿਹੜੇ ਪਿਛਲੀ ਸਰਕਾਰ ਦਾ ਹਿੱਸਾ ਸਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਮਾਰਕੋ ਮੈਂਡੀਸਿਨੋ ਨੂੰ ਇਮੀਗ੍ਰੇਸਨ,ਰਫਿਊਜੀਜ ਐਂਡ ਸਿਟੀਜਨਸਿਪ ਮੰਤਰੀ, ਸੀਨੀਅਰਜ ਲਈ ਨਵੇਂ ਮੰਤਰੀ ਡੈੱਬ ਸੂਲਤੇ, ਨੌਰਦਰਨ ਅਫੇਅਰਜ ਲਈ ਡੈਨ ਵੈਂਡਾਲ ਨੂੰ ਨਿਯੁਕਤ ਕੀਤਾ ਗਿਆ ਹੈ। ਮਾਰਕ ਮਿੱਲਰ ਇੰਡੀਜੀਨਸ ਸਰਵਿਸਿਜ ਮੰਤਰਾਲਾ ਸਾਂਭਣਗੇ, ਮਿਡਲ ਕਲਾਸ ਪ੍ਰੌਸਪੈਰਿਟੀ ਦੇ ਨਾਲ ਨਾਲ ਫਾਇਨਾਂਸ ਮੰਤਰੀ ਮੋਨਾ ਫੋਰਟੀਅਰ ਨੂੰ ਬਣਾਇਆ ਗਿਆ ਹੈ। ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਮੰਤਰਾਲਾ ਅਨੀਤਾ ਆਨੰਦ ਨੂੰ ਦਿੱਤਾ ਗਿਆ ਹੈ। ਸਟੀਵਨ ਗਿਲਬੌਲਟ ਹੈਰੀਟੇਜ ਮੰਤਰੀ ਹੋਣਗੇ। ਨਵਾਂ ਮੰਤਰਾਲਾ ਡਿਜੀਟਲ ਗਵਰਮੈਂਟ ਜੌਇਸ ਮੁਰੇਅ ਨੂੰ ਸੌਂਪਿਆ ਗਿਆ ਹੈ।
ਨਵਦੀਪ ਬੈਂਸ ਮਨਿਸਟਰ ਆਫ ਇਨੋਵੇਸਨ, ਸਾਇੰਸ ਐਂਡ ਇੰਡਸਟਰੀ ਰਹਿਣਗੇ। ਮੈਰੀ ਐਨਜੀ ਕੋਲ ਸਮਾਲ ਬਿਜਨਸ, ਐਕਪੋਰਟ ਪ੍ਰਮੋਸਨ ਰਹੇਗਾ। ਉਨ੍ਹਾਂ ਨੂੰ ਇੰਟਰਨੈਸਨਲ ਟਰੇਡ ਮੰਤਰਾਲੇ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ। ਵੁਮਨ ਐਂਡ ਜੈਂਡਰ ਇਕੁਆਲਿਟੀ ਮੰਤਰਾਲਾ ਮਰੀਅਮ ਮੁਨਸਫ ਕੋਲ ਰਹੇਗਾ ਤੇ ਇਸ ਦੇ ਨਾਲ ਹੀ ਰੂਰਲ ਇਕਨੌਕਿਮ ਡਿਵੈਲਪਮੈਂਟ ਮੰਤਰਾਲਾ ਵੀ ਉਨ੍ਹਾਂ ਨੂੰ ਹੀ ਦਿੱਤਾ ਗਿਆ ਹੈ। ਡੇਵਿਡ ਲੈਮੇਟੀ ਨਿਆਂ ਤੇ ਅਟਾਰਨੀ ਜਨਰਲ ਰਹਿਣਗੇ। ਬਿੱਲ ਮੌਰਨੀਊ ਵਿੱਤ ਮੰਤਰੀ ਦਾ ਅਹੁਦਾ ਸਾਂਭੀ ਰੱਖਣਗੇ। ਕੈਰੋਲੀਨ ਬੈਨੇਟ ਕ੍ਰਾਊਨ ਇੰਡੀਜੀਨਸ ਰਿਲੇਸਨ ਮੰਤਰੀ ਬਣੇ ਰਹਿਣਗੇ, ਐਗਰੀਕਲਚਰ ਐਂਡ ਐਗਰੀਫੂਡ ਮੈਰੀ ਕਲਾਡੇ ਬਿਬਿਊ ਕੋਲ ਹੀ ਰਹਿਣ ਦਿੱਤਾ ਗਿਆ ਹੈ, ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਹੀ ਰਹਿਣਗੇ, ਨੈਸਨਲ ਰੈਵਨਿਊ ਡਿਆਨੇ ਲੇਬੌਥਿਲੀਅਰ ਕੋਲ ਹੀ ਰਹੇਗਾ, ਨੈਸਨਲ ਡਿਫੈਂਸ ਮਹਿਕਮਾ ਹਰਜੀਤ ਸੱਜਣ ਕੋਲ ਹੀ ਰਹਿਣ ਦਿੱਤਾ ਗਿਆ ਹੈ ਤੇ ਵੈਟਰਨ ਅਫੇਅਰਜ ਮੰਤਰੀ ਐਂਡ ਐਸੋਸਿਏਟ ਮਨਿਸਟਰ ਆਫ ਨੈਸਨਲ ਡਿਫੈਂਸ ਲਾਰੈਂਸ ਮੈਕੌਲੇ ਹੀ ਰਹਿਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ