Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਨਿੱਕ ਗਹੂਨੀਆ ਨੇ ਟੋਰਾਂਟੋ ਪੁਲਿਸ ਖਿਲਾਫ ਠੋਕਿਆ 12 ਮਿਲੀਅਨ ਡਾਲਰ ਦਾ ਮੁੱਕਦਮਾ

November 21, 2019 06:20 AM

ਓਨਟਾਰੀਓ, 20 ਨਵੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਉਮੀਦਵਾਰ ਬਣਨ ਦੇ ਦਾਅਵੇਦਾਰ ਵੱਲੋਂ ਉਸ ਨੂੰ ਬਦਨਾਮ ਕਰਨ ਲਈ ਚਲਾਈ ਗਈ ਮੁਹਿੰਮ ਲਈ ਗੁਪਤ ਪੁਲਿਸ ਦਸਤਾਵੇਜ਼ਾਂ ਨੂੰ ਲੀਕ ਕਰਨ ਵਾਲੇ ਅਧਿਕਾਰੀਆਂ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਖਿਲਾਫ 12 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ।
ਪੁਲਿਸ ਦੇ ਇਸ ਤਰ੍ਹਾਂ ਦੇ ਮਾੜੇ ਵਿਵਹਾਰ ਦੇ ਆਲੇ ਦੁਆਲੇ ਬੁਣੀ ਗਈ ਗੰਦੀ ਸਿਆਸੀ ਖੇਡ ਦਾ ਇਹ ਅਲੋਕਾਰਾ ਮਾਮਲਾ ਹੈ ਜਿਸ ਵਿੱਚ ਨਿੱਕ ਗਹੂਨੀਆ ਨੂੰ ਫਸਾਉਣ ਦੀ ਕੋਸਿ਼ਸ਼ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਪ੍ਰੋਵਿੰਸ਼ੀਅਲ ਚੋਣਾਂ ਤੋਂ ਠੀਕ ਪਹਿਲਾਂ ਬਰੈਂਪਟਨ ਦੇ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਨਿੱਕ ਗਹੂਨੀਆ ਦੀ ਨਾਮੀਨੇਸ਼ਨ ਰੱਦ ਕਰ ਦਿੱਤੀ ਗਈ ਸੀ। ਪਾਰਟੀ ਵੱਲੋਂ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ 29 ਸਾਲਾ ਗਹੂਨੀਆ ਦੀ ਗ੍ਰਿਫਤਾਰੀ ਸਬੰਧੀ ਪੱਤਰ ਬਰੈਂਪਟਨ, ਓਨਟਾਰੀਓ ਦੇ ਵੱਖ ਵੱਖ ਕਮਿਊਨਿਟੀ ਮੈਂਬਰਜ਼ ਨੂੰ ਮੇਲ ਕੀਤੇ ਗਏ।
ਲਾਅ ਸਕੂਲ ਦੇ ਇਸ ਗ੍ਰੈਜੂਏਟ ਦਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ। ਇਸ ਘਟਨਾਕ੍ਰਮ ਦੀ ਅਗਲੀ ਕੜੀ ਵਿੱਚ ਇਸ ਸਾਲ ਦੇ ਸੁ਼ਰੂ ਵਿੱਚ ਟੋਰਾਂਟੋ ਦੇ ਇੱਕ ਫਰਾਡ ਡਿਟੈਕਟਿਵ ਨੂੰ ਗਹੂਨੀਆ ਨਾਲ ਸਬੰਧਤ ਦਸਤਾਵੇਜ਼ ਹਾਸਲ ਕਰਨ ਤੇ ਉਨ੍ਹਾਂ ਨੂੰ ਹੋਰਨਾਂ ਮੈਂਬਰਾਂ ਤੱਕ ਪਹੁੰਚਾਉਣ ਦੇ ਸਬੰਧ ਵਿੱਚ ਅਨੁਸ਼ਾਸਕੀ ਜੁਰਮਾਂ ਕਾਰਨ ਚਾਰਜ ਕੀਤਾ ਗਿਆ। ਇਸ ਵਿਅਕਤੀ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਗਹੂਨਿਆ ਦੇ ਪੱਖ ਉੱਤੇ ਇਹ ਕੇਸ ਫਾਈਲ ਕਰਨ ਵਾਲੇ ਟੋਰਾਂਟੋ ਦੇ ਕ੍ਰਿਮੀਨਲ ਲਾਇਰ ਫਰੈਂਕ ਅਡਾਰੀਓ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਦੀਆਂ ਪ੍ਰਤੱਖ ਤੇ ਅਪਮਾਨਜਨਕ ਗਤੀਵਿਧੀਆਂ ਕਾਰਨ ਪੁਲਿਸ ਵਿੱਚੋਂ ਲੋਕਾਂ ਦਾ ਭਰੋਸਾ ਉੱਠਿਆ ਹੈ।
ਮੁਕੱਦਮਾ ਠੋਕਣ ਸਮੇਂ ਸਟੇਟਮੈਂਟ ਆਫ ਕਲੇਮ ਵਿੱਚ ਆਖਿਆ ਗਿਆ ਕਿ ਪ੍ਰਤੀਵਾਦੀ ਨੇ ਕੈਨੇਡੀਅਨ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਤੇ ਜਮਹੂਰੀ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ। ਇਹ ਵੀ ਆਖਿਆ ਗਿਆ ਕਿ ਅਤੀਤ ਵਿੱਚ ਪੁਲਿਸ ਨਾਲ ਗਹੂਨੀਆ ਦੇ ਨਿੱਕੇ ਜਿਹੇ ਮਾਮਲੇ ਸਬੰਧੀ ਗੁਪਤ ਦਸਤਾਵੇਜ਼ਾਂ ਨੂੰ ਲੀਕ ਕੀਤੇ ਜਾਣ ਨਾਲ ਸੰਭਾਵੀ ਉਮੀਦਵਾਰ ਦੀ ਪਾਰਟੀ ਘਬਰਾ ਗਈ ਤੇ ਉਸ ਦੀ ਨਾਮਜ਼ਦਗੀ ਜਾਂਦੀ ਰਹੀ। ਜਿਨ੍ਹਾਂ ਨੇ ਵੀ ਗਹੂਨੀਆਂ ਨਾਲ ਅਜਿਹਾ ਕਰਨ ਦੀ ਕੋਸਿ਼ਸ਼ ਕੀਤੀ ਉਨ੍ਹਾਂ ਦੇ ਹੱਥਕੰਢੇ ਰਾਸ ਆ ਗਏ। ਮੁਕੱਦਮੇ ਵਿੱਚ ਜੌਹਨ ਡੋਅ (ਫਰਜ਼ੀ ਨਾਮ) ਨਾਂ ਦੇ ਵਿਅਕਤੀ ਦਾ ਵੀ ਜਿ਼ਕਰ ਕੀਤਾ ਗਿਆ ਹੈ ਜਿਸ ਨੇ ਇਹ ਦਸਤਾਵੇਜ਼ ਮੇਲ ਕਰਵਾਏ। ਗਹੂਨੀਆ ਨੇ ਆਖਿਆ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਪਹਿਲਾਂ ਤੋਂ ਹੀ ਚਾਰਜ ਕੀਤੇ ਜਾ ਚੁੱਕੇ ਅਧਿਕਾਰੀ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਇਸ ਮਾਮਲੇ ਵਿੱਚ ਸ਼ਾਮਲ ਹੈ। ਡਿਟੈਕਟਿਵ ਕਾਂਸਟੇਬਲ ਸੂਨ ਲੁੰਮ ਦਾ ਮਾਮਲਾ ਪਹਿਲਾਂ ਹੀ ਟੋਰਾਂਟੋ ਪੁਲਿਸ ਦੇ ਅਨੁਸ਼ਾਸਕੀ ਟ੍ਰਿਬਿਊਨਲ ਕੋਲ ਪੈਂਡਿੰਗ ਪਿਆ ਹੈ।
ਨੈਸ਼ਨਲ ਪੋਸਟ ਨੂੰ ਭੇਜੀ ਇੱਕ ਈਮੇਲ ਵਿੱਚ ਗਹੂਨੀਆ ਨੇ ਆਖਿਆ ਕਿ ਇਸ ਘਟਨਾ ਨੇ ਉਸ ਦੀ ਜਿ਼ੰਦਗੀ ਤਬਾਹ ਕਰ ਦਿੱਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਜਨਤਕ ਤੌਰ ਉੱਤੇ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਕਤਲ ਕਿਉਂ ਕੀਤਾ ਗਿਆ।
ਬਰੈਂਪਟਨ ਸੈਂਟਰ ਪ੍ਰੋਗਰੈਸਿਵ ਕੰਜ਼ਰਵੇਟਿਵ ਨਾਮੀਨੇਸ਼ਨ ਦੀ ਦੌੜ ਲਈ ਗਹੂਨੀਆ ਨੂੰ ਮੂਹਰਲੀ ਕਤਾਰ ਦਾ ਉਮੀਦਵਾਰ ਮੰਨਿਆ ਜਾ ਰਿਹਾ ਸੀ। ਉਸ ਨੇ ਹਲਕੇ ਵਿੱਚ 5000 ਮੈਂਬਰ ਦੀ ਸ਼ਰਤ ਵਿੱਚੋਂ 3000 ਮੈਂਬਰਜ਼ ਬਣਾ ਵੀ ਲਏ ਸਨ ਪਰ ਅਪਰੈਲ ਦੇ ਅਖੀਰ ਵਿੱਚ ਪੁਲਿਸ ਦੇ ਗੁਪਤ ਰਿਕਾਰਡ ਦੀਆਂ ਕਾਪੀਆਂ ਸਰਕੂਲੇਟ ਕਰ ਦਿੱਤੀਆਂ ਗਈਆਂ। ਇਹ ਕਾਪੀਆਂ ਬਰੈਂਪਟਨ ਦੀ ਤਤਕਾਲੀ ਮੇਅਰ ਲਿੰਡਾ ਜੈਫਰੀ ਤੋਂ ਲੈ ਕੇ ਗੁਰਦੁਆਰੇ ਤੇ ਨੈਸ਼ਨਲ ਪੋਸਟ ਨੂੰ ਵੀ ਭੇਜੀਆਂ ਗਈਆਂ। ਜਿ਼ਕਰਯੋਗ ਹੈ ਕਿ 18 ਸਾਲ ਦੀ ਉਮਰ ਵਿੱਚ ਕਥਿਤ ਕ੍ਰੈਡਿਟ ਕਾਰਡ ਫਰਾਡ ਲਈ ਪੁਲਿਸ ਦਾ ਟਾਕਰਾ ਗਹੂਨੀਆ ਨਾਲ ਹੋਇਆ ਸੀ, ਪਰ ਪਹਿਲਾਂ ਚਾਰਜ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਲੈ ਲਿਆ ਗਿਆ ਸੀ। 2016 ਵਿੱਚ ਕੋਕੀਨ ਰੱਖਣ ਦੇ ਸ਼ੱਕ ਵਿੱਚ ਟਰੈਫਿਕ ਸਟੌਪ ਉੱਤੇ ਵੀ ਗਹੂਨੀਆ ਨੂੰ ਰੋਕਿਆ ਗਿਆ ਪਰ ਉਸ ਸਮੇਂ ਗਹੂਨੀਆ ਤੇ ਐਸਯੂਵੀ ਵਿੱਚ ਬੈਠੇ ਇੱਕ ਹੋਰ ਯਾਤਰੀ ਨੂੰ ਅੱਧੇ ਘੰਟੇ ਵਿੱਚ ਹੀ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਹੂਨੀਆ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਤੇ ਉਨ੍ਹਾਂ ਦੇ ਫੈਡਰਲ ਕੰਜ਼ਰਵੇਟਿਵ ਦੇ ਅਹੁਦੇ ਲਈ ਖੜ੍ਹੇ ਹੋਣ ਉੱਤੇ ਵੀ ਰੋਕ ਲਾ ਦਿੱਤੀ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਨੇ ਗਹੂਨੀਆ ਪਰਿਵਾਰ ਨਾਲ ਸਿਆਸੀ ਰੰਜਿ਼ਸ਼ ਜਾਂ ਦੁਸ਼ਮਣੀ ਕੱਢੀ ਹੈ ਉਨ੍ਹਾਂ ਦਾ ਵੀ ਬਹੁਤ ਜਲਦੀ ਪਰਦਾਫਾਸ਼ ਹੋਣ ਵਾਲਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ