Welcome to Canadian Punjabi Post
Follow us on

29

March 2024
 
ਮਨੋਰੰਜਨ

ਭਗਵਾਨ ਦਾ ਨਾਂਅ ਲੈ ਕੇ ਹਾਂ ਕਰ ਦਿੱਤੀ ਅਤੇ ‘ਪਾਗਲਪੰਤੀ’ ਵਿੱਚ ਬਣ ਗਿਆ ਵਾਈ-ਫਾਈ : ਅਨਿਲ ਕਪੂਰ

November 20, 2019 08:46 AM

ਅਨਿਲ ਕਪੂਰ ਨੂੰ ਐਵੇਂ ਝੱਕਾਸ ਨਹੀਂ ਕਿਹਾ ਜਾਂਦਾ। ਉਹ ਕੰਮ ਬਾਰੇ ਆਪਣੀ ਸਟਾਈਲ ਫਾਲੋ ਕਰਦੇ ਹਨ ਤੇ ਕਿਸੇ ਫਿਲਮ ਦੀ ਸਕ੍ਰਿਪਟ ਪਸੰਦ ਨਾ ਆਉਣ 'ਤੇ ਆਪਣੇ ਕਰੀਬੀ ਮੇਕਰ ਨੂੰ ਵੀ ਝਟ ਨਾਂਹ ਕਹਿ ਦਿੰਦੇ ਹਨ। ਕਿਸੇ ਤਰ੍ਹਾਂ ਦਾ ਕੋਈ ਸੰਕੋਚ ਨਹੀਂ ਕਰਦੇ। ਅਜਿਹਾ ਹੀ ਆਉਣ ਵਾਲੀ ਫਿਲਮ ‘ਪਾਗਲਪੰਤੀ’ ਦੇ ਨਾਲ ਵੀ ਹੋਇਆ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ਅਨੀਸ ਬਜ਼ਮੀ ਦੇ ਨਾਲ ਚੰਗੇ ਸੰਬੰਧ ਹਨ। ਫਿਰ ਵੀ ‘ਪਾਗਲਪੰਤੀ’ ਨੂੰ ਮਨ੍ਹਾ ਕਰਨ ਵਾਲੇ ਸੀ?
-ਜੀ ਹਾਂ, ਪਹਿਲੀ ਗੱਲ ਇਹ ਕਿ ਮੈਨੂੰ ਇਹ ਫਿਲਮ ਆਫਰ ਹੋਈ ਤਾਂ ਮੈਂ ‘ਟੋਟਲ ਧਮਾਲ’ ਕਰ ਰਿਹਾ ਸੀ। ਦੂਸਰੀ ਗੱਲ ਜੋ ਰੋਲ ‘ਪਾਗਲਪੰਤੀ' ਲਈ ਅਨੀਸ ਬਜ਼ਮੀ ਜੀ ਨੇ ਮੈਨੂੰ ਆਫਰ ਕੀਤਾ ਸੀ, ਮੈਨੂੰ ਲੱਗਾ ਕਿ ਮੈਂ ਉਸ ਨੂੰ ਜਸਟੀਫਾਈ ਨਾ ਕਰ ਸਕਾਂ ਤਾਂ ਕੀ ਹੋਵੇਗਾ। ਇਹੀ ਉਹ ਰੀਜ਼ਨ ਸੀ, ਜਿਸ ਕਾਰਨ ਮੈਂ ਇਹ ਫਿਲਮ ਨਹੀਂ ਕਰਨ ਵਾਲਾ ਸੀ।
* ਤੁਹਾਡੇ ਕਰੈਕਟਰ ਦੇ ਕ੍ਰਿਏਸ਼ਨ ਦੀ ਕੀ ਕਹਾਣੀ ਹੈ?
- ਜਿਵੇਂ ਫਿਲਮ ਦਾ ਟਾਈਟਲ ਪਹਿਲਾਂ ‘ਸਾੜਸਤੀ’ ਸੀ, ਉਵੇਂ ਹੀ ਮੇਰੇ ਕਰੈਕਟਰ ਦਾ ਨਾਮ ਜੁਗਨੂੰ ਸੀ। ਉਸੇ ਨਾਂਅ ਤੋੋਂ ਅਨੀਸ ਬਜ਼ਮੀ ਨੇ ਨੈਰੇਸ਼ਨ ਵਿੱਚ ਮੈਨੂੰ ਇੱਕ-ਅੱਧ ਸੀਨ ਸੁਣਾਏ। ਉਥੇ ਕੁਮਾਰ ਜੀ, ਰਿੱਕੂ ਜੀ, ਭੂਸ਼ਣ ਕੁਮਾਰ ਬਤੌਰ ਸਹਿ-ਪ੍ਰੋਡਿਊਸਰ ਵੀ ਆ ਗਿਆ। ਫਿਰ ਮੇਰੇ ਭਰਾ ਬੋਨੀ ਕਪੂਰ ਨਾਲ ਆ ਗਏ। ਉਨ੍ਹਾਂ ਨੇ ਵੀ ਕਿਹਾ ਕਿ ਤੂੰ ਕਰ ਲੈ ਇਹ ਫਿਲਮ। ਇੰਝ ਮੈਂ ਵਾਈ-ਫਾਈ ਦੇ ਲਈ ਹਾਂ ਕਹਿ ਦਿੱਤੀ।
* ਅਜੇ ਦੇਵਗਨ ਨੇ ਵੀ ਤਾਂ ਮਨ੍ਹਾ ਕਰ ਦਿੱਤਾ ਸੀ?
- ਅਜੈ ਉਸ ਵਕਤ ‘ਟੋਟਲ ਧਮਾਲ’ ਅਤੇ ‘ਗੋਲਮਾਲ' ਸੀਰੀਜ਼ ਵਿੱਚ ਬਿਜ਼ੀ ਸਨ। ਅਜਿਹੇ ਵਿੱਚ ਉਨ੍ਹਾਂ ਨੇ ਇਸ ਤੋਂ ਮਨ੍ਹਾ ਕਰ ਦਿੱਤਾ। ਤਦ ਪਤਾ ਲੱਗਾ ਕਿ ਜਾਨ ਅਬਰਾਹਮ ਬੋਰਡ 'ਤੇ ਆ ਗਏ। ਉਹ ਜੁਗਲਬੰਦੀ ਵੀ ਸਹੀ ਰਹੀ, ਕਿਉਂਕਿ ਤਦ ਤੱਕ ਜਾਨ ਦੇ ਨਾਲ ਤਿੰਨ ਚਾਰ ਫਿਲਮਾਂ ਕਰ ਚੁੱਕਾ ਸੀ। ‘ਵੈਲਕਮ ਬੈਕ’ ਵਿੱਚ ਦੇ ਨਾਲ ਕਾਫੀ ਚੰਗੀ ਬਾਂਡਿੰਗ ਹੋਈ ਸੀ। ਉਹ ਚੰਗੀ ਸਕਸੈੱਸ ਸੀ। ‘ਪਾਗਲਪੰਤੀ’ ਵਿੱਚ ਮੇਰੇ ਕਰੈਕਟਰ ਲਈ ਮੱਥਾਪੱਛੀ ਸ਼ੁਰੂ ਹੋਈ। ਅਨੀਸ ਇੰਨੇ ਕਾਬਿਲ ਹਨ ਕਿ ਮੈਨੂੰ ਯਕੀਨ ਸੀ ਕਿ ਉਹ ਮੇਰੇ ਲਈ ਕਰੈਕਟਰ ਲੱਭ ਲੈਣਗੇ। ਆਖਰ ਉਹ ਤਲਾਸ਼ ਵਾਈ ਫਾਈ 'ਤੇ ਆ ਕੇ ਮੁੱਕੀ।
* ਸੁਣਿਆ ਹੈ ਕਿ ਤੁਹਾਡੀ ਲਗਾਤਾਰ ਨਾਂਹ ਤੋਂ ਸਭ ਪ੍ਰੇਸ਼ਾਨ ਹੋ ਚੁੱਕੇ ਸਨ?
- ਜੀ ਹਾਂ, ਪਰ ਮੈਂ ਵੀ ਦੇਖਿਆ ਕਿ ਬੋਰਡ 'ਤੇ ਸਾਰੇ ਆਪਣੇ ਲੋਕ ਹਨ। ਜਾਨ ਦੇ ਇਲਾਵਾ ਅਰਸ਼ਦ ਵਾਰਸੀ, ਪੁਲਕਿਤ ਸਮਰਾਟ, ਮੁਕੇਸ਼ ਤਿਵਾੜੀ, ਇਨਾਮੁਲ ਹਕ ਅਤੇ ਸੌਰਭ ਸ਼ੁਕਲਾ ਵਰਗੇ ਸਮਰਥ ਕਲਾਕਾਰ ਹਨ ਤਾਂ ਮਹਿਸੂਸ ਹੋਇਆ ਕਿ ਇੱਕ ਬੜੀ ਪਿਆਰੀ ਟੀਮ ਬਣ ਰਹੀ ਹੈ। ਅਜਿਹੇ ਵਿੱਚ ਲੱਗਾ ਕਿ ਕਰ ਲੈਂਦੇ ਹਾਂ। ਭਗਵਾਨ ਦਾ ਨਾਂਅ ਲਿਆ ਅਤੇ ਪੰਜ ਛੇ ਮੁਲਾਕਾਤਾਂ ਦੇ ਬਾਅਦ ਹਾਂ ਕਹਿ ਦਿੱਤੀ। ਫਿਲਮ ਵਿੱਚ ਇੱਕ ਤਰ੍ਹਾਂ ਨਾਲ ਬੈਡ ਬੁਆਏਜ਼ ਦੇ ਰੂਪ ਵਿੱਚ ਅਰਸ਼ਦ, ਪੁਲਕਿਤ ਅਤੇ ਜਾਨ ਹਨ। ਮੇਰਾ ਅਤੇ ਸੌਰਭ ਸ਼ੁਕਲਾ ਦਾ ਕਰੈਕਟਰ ਬੈਡ ਆਦਮੀ ਦੇ ਤੌਰ ਤੇ ਹੈ। ਆਖਰ ਵਿੱਚ ਇਨਾਮੁਲ, ਮੁਕੇਸ਼ ਤਿਵਾੜੀ ਬੈਡੇਸਟ ਹਨ।
* ਇਲੀਆਨਾ ਡਿਕਰੂਜ ਨੂੰ ਲੋਕ ਲੱਕੀ ਮੈਸਕਟ ਬੁਲਾਉਣ ਲੱਗੇ ਹਨ? ਕੀ ਕਹੋਗੇ?
- ਇਲੀਆਨਾ ਮੇਰੀ ਲੱਕੀ ਮੈਸਕਟ ਹੈ। ਬੇਸਿਕਲੀ ਦੇਖਿਆ ਜਾਏ ਤਾਂ ਇਲੀਆਨਾ ਬਹੁਤ ਲੋਕਾਂ ਲਈ ਲੱਕੀ ਮੈਸਕਟ ਹਨ। ਮੈਂ ਆਮ ਤੌਰ 'ਤੇ ਕਹਿੰਦਾ ਨਹੀਂ ਕਿਉਂਕਿ ਇਸ 'ਤੇ ਨਜ਼ਰ ਨਹੀਂ ਲੱਗਣੀ ਚਾਹੀਦੀ, ਪਰ ਇਹ ਸੱਚ ਹੈ। ਬਾਕੀ ਕਲਕਾਰਾਂ ਦੇ ਨਾਲ ‘ਰੇਡ’, ‘ਬਰਫੀ’, ‘ਮੁਬਾਰਕਾਂ’ ਹਿੱਟ ਰਹੀਆਂ ਹਨ। ‘ਪਾਗਲਪੰਤੀ’ ਨੂੰ ਲੈ ਕੇ ਵੀ ਅਸੀਂ ਲੋਕ ਸ਼ਿਓਰ ਹਾਂ।
* ਤੁਸੀਂ ਡੇਟਸ ਦੇ ਕਾਰਨ ਫਿਲਮਾਂ ਛੱਡੀਆਂ ਹੋਣ ਅਜਿਹਾ ਕਦੋਂ ਹੋਇਆ?
- ਮੇਰੇ ਨਾਲ ਅਜਿਹਾ ਨਹੀਂ ਹੈ ਮੈਂ ਕੋਈ ਨਾ ਕੋਈ ਚੱਕਰ ਚਲਾ ਕੇ ਫਿਲਮ ਕਰ ਹੀ ਲੈਂਦਾ ਹਾਂ। ਇੱਕ-ਅੱਧ ਮੌਕੇ ਹੀ ਰਹੇ, ਜਿੱਥੇ ਮੈਂ ਸਾਹਮਣੇ ਤੋਂ ਡਾਇਰੈਕਟਰ ਨੂੰ ਕਹਿ ਦਿੰਦਾ ਹਾਂ ਕਿ ਬਈ, ਮੈਂ ਕਰੈਕਟਰ ਵਿੱਚ ਸੂਟ ਨਹੀਂ ਕਰਾਂਗਾ। ਕਿਸੇ ਹੋਰ ਨੂੰ ਲੈ ਲਓ। ਹਾਲਾਂਕਿ ਬਾਅਦ ਵਿੱਚ ਕੁਝ ਕੁ ਫਿਲਮਾਂ ਰਹੀਆਂ, ਜਿਨ੍ਹਾਂ ਨੂੰ ਮੈਂ ਮਨ੍ਹਾ ਕੀਤਾ ਅਤੇ ਉਹ ਹਿੱਟ ਹੋ ਗਈਆਂ। ਬਾਅਦ ਵਿੱਚ ਉਸ ਦਾ ਡਾਇਰੈਕਟਰ ਆ ਕੇ ਕਹਿੰਦਾ ਹੈ ਕਿ ਸਰ, ਤੁਸੀਂ ਕਰਦੇ ਤਾਂ ਕਰੈਕਟਰ ਵਿੱਚ ਚਾਰ ਚੰਨ੍ਹ ਲੱਗ ਜਾਂਦੇ। ਇਸ 'ਤੇ ਮੇਰਾ ਜਵਾਬ ਉਨ੍ਹਾਂ ਨੂੰ ਰਹਿੰਦਾ ਹੈ ਕਿ ਬਈ ਕਿਉਂ ਸ਼ਰਮਿੰਦਾ ਕਰਦੇ ਹੋ। ਕੁਝ ਡਾਇਰੈਕਟਰਾਂ ਨੇ ਆ ਕੇ ਡੀਮੋਰਲਾਈਜ ਵੀ ਕੀਤਾ ਕਿ ਫਿਲਮ ਨਾ ਕਰ ਕੇ ਮੈਂ ਗਲਤੀ ਕੀਤੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ