Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਚਿੰਗੂਜ਼ੀ ਪਾਰਕ ਵਿਚ ਗੁਰੂ ਨਾਨਕ ਦੇਵ ਜੀ ਦਾ 550'ਵਾਂ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

November 20, 2019 08:02 AM

-ਧਿਆਨ ਸਿੰਘ ਸੋਹਲ ਨੂੰ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ 
-ਸੰਜੂ ਗੁਪਤਾ ਨੇ ਪੋਰਟ ਪੈਰੀ 10 ਕਿਲੋਮੀਟਰ ਦੌੜ 1 ਘੰਟਾ 7 ਮਿੰਟ 51 ਸਕਿੰਟ ਵਿਚ ਲਗਾਈ


ਬਰੈਂਪਟਨ, (ਡਾ. ਝੰਡ) -ਪਿਛਲੇ 5-6 ਸਾਲ ਤੋਂ ਬਰੈਂਪਟਨ ਵਿਚ ਸਰਗ਼ਰਮ ਟੀ.ਪੀ.ਏ.ਆਰ ਕਲੱਬ ਜੋ ਸਰੀਰਕ ਤੇ ਮਾਨਸਿਕ ਤੰਦਰੁਸਤੀ ਕਾਇਮ ਲਈ ਦੌੜਨ ਅਤੇ ਵਾਕ ਕਰਨ ਦਾ ਸਾਥਿਕ ਸੁਨੇਹਾ ਦਿੰਦੀ ਆ ਰਹੀ ਹੈ ਅਤੇ ਇਸ ਦੇ ਮੈਂਬਰ ਵੱਖ-ਵੱਖ ਮੈਰਾਥਨ ਤੇ ਹਾਫ਼-ਮੈਰਾਥਨ ਦੌੜਾਂ ਵਿਚ ਭਾਗ ਲੈਂਦੇ ਰਹੇ ਹਨ, ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਵੱਖਰੀ ਤਰ੍ਹਾਂ ਮਨਾਇਆ।
ਕਲੱਬ ਦੇ 25 ਮੈਂਬਰ ਸਥਾਨਕ ਚਿੰਗੂਜ਼ੀ ਪਾਰਕ ਵਿਚ 17 ਨਵੰਬਰ ਐਤਵਾਰ ਨੂੰ ਸਵੇਰੇ 11.00 ਵਜੇ ਇਕੱਠੇ ਹੋ ਗਏ ਅਤੇ ਪੂਰੀ ਸਰਦੀ ਵਿਚ ਪਾਰਕ ਦੇ ਆਲੇ-ਦੁਆਲੇ ਬਣੇ ਹੋਏ ਵਾਕ-ਵੇਅ ਉੱਪਰ ਉਨ੍ਹਾਂ ਵਿੱਚੋਂ ਕਈਆਂ ਨੇ ਦੌੜ ਲਗਾਈ ਤੇ ਕਈਆਂ ਨੇ ਪੈਦਲ ਵਾੱਕ ਕੀਤੀ। ਲੱਗਭੱਗ 12 ਵਜੇ ਉਨ੍ਹਾਂ ਦੇ ਸਾਥੀ ਆਪਣੇ ਘਰਾਂ ਤੋਂ ਬਣਾ ਕੇ ਲਿਆਂਦੇ ਹੋਏ ਖਾਧ-ਪਦਾਰਥ ਲੈ ਕੇ ਪਹੁੰਚ ਗਏ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ 550'ਵੇਂ ਪ੍ਰਕਾਸ਼-ਉਤਸਵ ਨੂੰ ਯਾਦ ਕਰਦਿਆਂ ਹੋਇਆਂ ਕਲੱਬ ਦੀ ਚੜ੍ਹਦੀ-ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਘਰਾਂ ਤੋਂ ਲਿਆਂਦਾ ਹੋਇਆ ਭੋਜਨ ਮਿਲ ਕੇ ਛਕਿਆ। ਇਸ ਸਾਂਝੇ ਲੰਗਰ ਵਿਚ ਸ਼ਾਮਲ ਸਾਗ ਤੇ ਮੱਕੀ ਦੀ ਰੋਟੀ ਦੀ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਰਾਹਨਾ ਕੀਤੀ ਗਈ, ਜਦਕਿ ਇਸ ਵਿਚ ਕਣਕ ਦੇ ਪ੍ਰਸ਼ਾਦੇ, ਖ਼ੀਰ, ਕੜਾਹ, ਦਹੀਂ ਤੇ ਹੋਰ ਸਵਾਦੀ ਖਾਧ-ਪਦਾਰਥ ਵੀ ਸ਼ਾਮਲ ਸਨ। ਮੈਬਰਾਂ ਵੱਲੋਂ ਹਰਜੀਤ ਸਿੰਘ, ਰਾਕੇਸ਼ ਸ਼ਰਮਾ, ਗੁਰਮੇਜ ਰਾਏ, ਸੰਜੂ ਗੁਪਤਾ ਤੇ ਹੋਰਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਲੰਗਰ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ।
ਇੱਥੇ ਇਹ ਜਿ਼ਕਰਯੋਗ ਹੈ ਕਿ ਇਸ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ 20 ਅਪ੍ਰੈਲ 2020 ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋਣ ਵਾਲੀ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਜਾ ਰਹੇ ਹਨ। ਕਲੱਬ ਦੇ ਕੁਝ ਮੈਂਬਰ ਵੀ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਬੋਸਟਨ ਜਾ ਰਹੇ ਹਨ। ਉਪਰੋਕਤ ਸੰਖੇਪ ਸਮਾਗ਼ਮ ਵਿਚ ਮੈਂਬਰਾਂ ਵੱਲੋਂ ਧਿਆਨ ਸਿੰਘ ਸੋਹਲ ਨੂੰ ਇਸ ਵਿਸ਼ਵ-ਪੱਧਰੀ ਮਿਆਰੀ ਮੈਰਾਥਨ ਵਿਚ ਹਿੱਸਾ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।
ਏਸੇ ਤਰ੍ਹਾਂ ਕਲੱਬ ਦੇ ਇਕ ਹੋਰ ਮੈਂਬਰ ਸੰਜੂ ਗੁਪਤਾ ਜਿਸ ਨੇ ਉਸ ਦਿਨ ਉੱਤਰ ਵਾਲੇ ਪਾਸੇ ਪੋਰਟ ਪੈਰੀ ਵਿਚ ਹੋਈ 10 ਕਿਲੋਮੀਟਰ ਫ਼ਾਲ ਰੱਨ ਵਿਚ ਸਫ਼ਲਤਾ-ਪੂਰਵਕ ਭਾਗ ਲਿਆ, ਨੂੰ ਵੀ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਸੰਜੂ ਗੁਪਤਾ ਦੀ ਉਸ ਦਿਨ ਇਸ ਸਾਲ ਦੀ ਇਹ 50'ਵੀਂ ਦੌੜ ਸੀ ਜੋ ਉਸ ਨੇ 1 ਘੰਟਾ 7 ਮਿੰਟ ਤੇ 51 ਸਕਿੰਟ ਵਿਚ ਸਫ਼ਲਤਾ-ਪੂਰਵਕ ਪੂਰੀ ਕੀਤੀ। ਸੰਜੂ ਗੁਪਤਾ ਅਨੁਸਾਰ ਉਸ ਦਾ ਟੀਚਾ ਇਸ ਸਾਲ ਵਿਚ 55 ਦੌੜਾਂ ਵਿਚ ਭਾਗ ਲੈਣ ਦਾ ਹੈ। ਸਰਦੀਆਂ ਦੇ ਬਰਫ਼ੀਲੇ ਦਿਨਾਂ ਵਿਚ ਇਨ੍ਹਾਂ ਦੌੜਾਂ ਵਿਚ ਹਿੱਸਾ ਲੈਣਾ ਡਾਹਡੇ ਜ਼ੋਖ਼ਮ ਭਰਿਆ ਹੈ ਪਰ ਸੰਜੂ ਇਹ ਜ਼ੋਖ਼ਮ ਉਠਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ