Welcome to Canadian Punjabi Post
Follow us on

17

January 2020
ਬ੍ਰੈਕਿੰਗ ਖ਼ਬਰਾਂ :
ਭਾਰਤ

ਜੰਮੂ-ਕਸ਼ਮੀਰ: 34 ਸਿਆਸੀ ਕੈਦੀ ਹੋਟਲ ਤੋਂ ਐਮ ਐਲ ਏ ਹੋਸਟਲ ਭੇਜੇ ਗਏ

November 19, 2019 08:45 AM

ਸ੍ਰੀਨਗਰ, 18 ਨਵੰਬਰ (ਪੋਸਟ ਬਿਊਰੋ)- ਜੰਮੂ ਕਸ਼ਮੀਰ ਵਿੱਚ 5 ਅਗਸਤ ਤੋਂ ਸੈਂਟੂਰ ਹੋਟਲ 'ਚ ਬੰਦ 34 ਸਿਆਸੀ ਕੈਦੀਆਂ ਨੂੰ ਐਮ ਐਲ ਏ ਹੋਸਟਲ 'ਚ ਤਬਦੀਲ ਕਰ ਦਿੱਤਾ ਗਿਆ ਹੈ। ਸ੍ਰੀਨਗਰ 'ਚ ਕੜਾਕੇ ਦੀ ਠੰਢ ਪੈਣ ਕਾਰਨ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਇਸ ਸੰਬੰਧ ਵਿੱਚ ਅਧਿਕਾਰੀਆਂ ਮੁਤਾਬਕ ਗਰਮਾਇਸ਼ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਇਹ ਕਦਮ ਉਠਾਉਣਾ ਪਿਆ ਹੈੈ। ਨੈਸ਼ਨਲ ਕਾਨਫਰੰਸ, ਪੀ ਡੀ ਪੀ, ਪੀਪਲਜ਼ ਕਾਨਫਰੰਸ ਦੇ ਆਗੂਆਂ ਤੇ ਸਮਾਜੀ ਕਾਰਕੁਨਾਂ ਨੂੰ ਭਾਰੀ ਸੁਰੱਖਿਆ ਹੇਠ ਬੰਦ ਰੱਖਿਆ ਗਿਆ ਹੈ। ਪ੍ਰਸ਼ਾਸਨ ਨੇ ਮੌਲਾਨਾ ਆਜ਼ਾਦ ਰੋਡ ਉੱਤੇ ਐਮ ਐਲ ਏ ਹੋਸਟਲ ਦੇ ਕਮਰਿਆਂ 'ਚ ਲੋੜੀਂਦੇ ਪ੍ਰਬੰਧ ਕੀਤੇ ਹਨ। ਇਸ ਨੂੰ ਜੰਮੂ ਕਸ਼ਮੀਰ ਦੇ ਗ੍ਰਹਿ ਵਿਭਾਗ ਦੇ ਹੁਕਮਾਂ 'ਤੇ ਸਬਸਿਡਰੀ ਜੇਲ੍ਹ ਐਲਾਨ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਕੱਲ੍ਹ ਸਰਕਾਰੀ ਰਿਹਾਇਸ਼ ਵਿੱਚ ਤਬਦੀਲ ਕੀਤਾ ਗਿਆ ਹੈ। ਜਾਣਕਾਰ ਸੂਤਰਾਂ ਮੁਤਾਬਕ ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਮਾਲਕੀ ਵਾਲੇ ਸੈਂਟੂਰ ਹੋਟਲ ਨੇ ਸਿਆਸਤਦਾਨਾਂ ਨੂੰ ਬੰਦੀ ਰੱਖਣ ਦੀ ਏਵਜ਼ ਵਿੱਚ 100 ਦਿਨਾਂ ਤੋਂ ਵੱਧ ਸਮੇਂ ਦਾ ਗ੍ਰਹਿ ਵਿਭਾਗ ਨੂੰ ਕਰੀਬ ਤਿੰਨ ਕਰੋੜ ਰੁਪਏ ਦਾ ਬਿੱਲ ਸੌਪਿਆ ਹੈ। ਪ੍ਰਸ਼ਾਸਨ ਨੇ ਦਾਅਵੇ ਨੂੰ ਨਕਾਰਦਿਆਂ ਹੋਟਲ ਨੂੰ ਸਰਕਾਰੀ ਰੇਟ 800 ਰੁਪਏ ਅਦਾ ਕਰਨ ਦਾ ਐਲਾਨ ਕੀਤਾ ਹੈ, ਜਦ ਕਿ ਹੋਟਲ ਨੇ ਪੰਜ ਹਜ਼ਾਰ ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਬਿੱਲ ਬਣਾਇਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਕਮਸ਼ੀਰ ਉੱਤੇ ਲਿਖੇ ਨਾਵਲ ਦੇ ਲਈ ਮਾਧੁਰੀ ਵਿਜੈ ਨੂੰ ‘ਕ੍ਰਾਸਵਰਡ ਬੁੱਕ ਐਵਾਰਡ'
ਨਿਰਭੈਆ ਦੇ ਦੋਸ਼ੀਆਂ ਨੂੰ 22 ਨੂੰ ਫਾਂਸੀ ਨਹੀਂ ਹੋ ਸਕੇਗੀ
ਆਈ ਐਮ ਏ ਨੂੰ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਸਖਤ ਇਤਰਾਜ਼
ਗੁਜਰਾਤ ਦੀ ਕੁੜੀ ਨੇ 6 ਫੁੱਟ ਤੋਂ ਵਾਲ ਵਧਾ ਕੇ ਆਪਣਾ ਵਰਲਡ ਰਿਕਾਰਡ ਤੋੜਿਆ
ਲਕੜਾਵਾਲਾ ਨੇ ਕਿਹਾ ਦਾਊਦ ਇਬਰਾਹੀਮ ਪਾਕਿਸਤਾਨ ਦੇ ਅਫਸਰਾਂ ਰਾਹੀਂ ਕੰਮ ਕਰਦੈ
ਇੰਦਰਾ ਗਾਂਧੀ ਬਾਰੇ ਬਿਆਨ ਦੀ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸਫਾਈ ਦਿੱਤੀ
ਚੰਦੂਮਾਜਰਾ ਵੱਲੋਂ ਘਰ ਆਏ ਟਕਸਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਮੀਟਿੰਗ
ਫਲਿਪਕਾਰਟ ਅਤੇ ਐਮਾਜ਼ੋਨ ਦੇ ਖ਼ਿਲਾਫ਼ ਜਾਂਚ ਦੇ ਹੁਕਮ
1984 ਦੇ ਦੰਗਿਆਂ ਵਿੱਚ ਉਮਰ ਕੈਦ ਕੱਟ ਰਹੇ ਬਲਵਾਨ ਖੋਖਰ ਨੂੰ ਚਾਰ ਹਫ਼ਤੇ ਪੈਰੋਲ ਮਿਲੀ
ਜੇ ਐੱਨ ਯੂ ਹਿੰਸਾ : ਹਾਈ ਕੋਰਟ ਨੇ ਪੁਲਸ ਨੂੰ ਕਿਹਾ : ਦੋਵਾਂ ਵਟਸਐਪ ਗਰੁੱਪਾਂ ਦੇ ਫੋਨ ਜ਼ਬਤ ਕਰੋ