Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਡੇਰਾ ਬਾਬਾ ਨਾਨਕ ਤੋਂ ਢਾਕਾ ਤੱਕ ਦਾ ‘ਸਫਰ'

November 18, 2019 09:07 AM

-ਮਨੀਸ਼ ਤਿਵਾੜੀ
9 ਨਵੰਬਰ ਨੂੰ ਸਵੇਰੇ 9 ਵਜੇ ਮੈਂ ਭਾਰਤ ਦੇ ਉਤਰ-ਪੱਛਮੀ ਸਿਰੇ ਵਿੱਚ ਡੇਰਾ ਬਾਬਾ ਨਾਨਕ ਦੇ ਇਮੀਗ੍ਰੇਸ਼ਨ ਟਰਮੀਨਲ ਉੱਤੇ ਪਹੁੰਚਿਆ। ਇਥੋਂ ਮੈਂ ਕੋਰੀਡੋਰ ਦੇ ਰਸਤੇ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ 'ਚ ਮੱਥਾ ਟੇਕਣ ਜਾਣਾ ਸੀ। ਪੰਜਾਬੀਆਂ ਦੇ ਦਿਲਾਂ 'ਚ ਕਰਤਾਰਪੁਰ ਸਾਹਿਬ ਇੱਕ ਅਹਿਮ ਸਥਾਨ ਰੱਖਦਾ ਹੈ, ਚਾਹੇ ਉਹ ਸਿੱਖ ਹੋਣ ਜਾਂ ਗੈਰ-ਸਿੱਖ। ਸੀਰਿਲ ਰੈੱਡਕਲਿਫ ਨੇ ਭਾਰਤੀ ਉਪ-ਮਹਾਦੀਪ 'ਚ ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਲਕੀਰ ਖਿੱਚ ਦਿੱਤੀ, ਜਿਸ ਨੇ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ 'ਚ ਪਾ ਦਿੱਤਾ ਤੇ ਦੋਂਹ ਦੇਸ਼ਾਂ ਵਿਚਾਲੇ ਕੁੜੱਤਣ ਵਧ ਗਈ। ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ 'ਚ ਪੈਂਦੇ ਧਾਰਮਿਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦਾ ਮੌਕਾ ਮਿਲੇ ਅਤੇ ਉਥੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਨਾ ਹੋਣ।
ਆਖਿਰ ਇਹ ਅਰਦਾਸ ਕਬੂਲ ਹੋਈ ਅਤੇ ਲੰਮੀ ਉਡੀਕ ਤੋਂ ਬਾਅਦ ਅਸੀਂ ਭਾਰਤੀ ਸਰਹੱਦ 'ਚ ‘ਨੋ ਮੈਨ'ਜ਼ ਲੈਂਡ' ਦੇ 30 ਮੀਟਰ ਦੇ ਦਾਇਰੇ ਨੂੰ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋਏ। ਉਥੇ ਸਾਡਾ ਸਵਾਗਤ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕੀਤਾ, ਜਿਨ੍ਹਾਂ ਨੂੰ ਮੈਂ ਪਹਿਲਾਂ ਜਾਣਦਾ ਸੀ। ਇਮੀਗ੍ਰੇਸ਼ਨ ਤੇ ਕਸਟਮ ਨੂੰ ਕਲੀਅਰ ਕਰਨ ਮਗਰੋਂ ਮੈਂ ਬੱਸ 'ਚ ਬੈਠ ਗਿਆ, ਜੋ ਗੁਰਦੁਆਰਾ ਸਾਹਿਬ ਨੂੰ ਰਵਾਨਾ ਹੋਈ। ਇਹ ਇੱਕ ਅਭੁੱਲ ਯਾਤਰਾ ਸੀ। ਤੇਜ਼ ਹਵਾਵਾਂ ਦੇ ਬੁੱਲਿਆਂ ਨੇ ਸੂਰਜ ਦੀ ਗਰਮੀ ਮੱਠੀ ਕਰ ਦਿੱਤੀ। ਕੋਰੀਡੋਰ ਸੜਕ ਦੇ ਦੋਵੇਂ ਪਾਸੇ ਕੰਡਿਆਲੀ ਤਾਰ ਲੱਗੀ ਹੋਈ ਸੀ, ਜਿਥੇ ਸੁਰੱਖਿਆ ਅਧਿਕਾਰੀਆਂ ਨੂੰ ਅਸੀਂ ਸਪੱਸ਼ਟ ਦੇਖ ਸਕਦੇ ਸੀ। ਪਾਕਿਸਤਾਨੀ ਰੇਂਜਰ ਘੋੜਿਆਂ 'ਤੇ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ। ਉਥੇ ਕੁਝ ਕੱਚੇ ਮਕਾਨ ਅਤੇ ਉਨ੍ਹਾਂ ਦੀਆਂ ਛੱਤਾਂ ਦੂਰੋੋਂ ਦਿਖਾਈ ਦੇ ਰਹੀਆਂ ਸਨ, ਜੋ ਇਹ ਦਰਸਾਉਂਦੀਆਂ ਸਨ ਕਿ ਕਿਵੇਂ ਦੱਖਣੀ ਏਸ਼ੀਆ ਦੇ ਕੁਝ ਹਿੱਸੇ ਗਰੀਬੀ ਦੇ ਸ਼ਿਕਾਰ ਹਨ।
ਕੀ ਕਰਤਾਰਪੁਰ ਸਾਹਿਬ ਇੱਕ ਨਵਾਂ ਅਧਿਆਏ ਲਿਖ ਸਕੇਗਾ? ਕੀ ਇਹ ਦਿਮਾਗੀ ਅਤੇ ਸਰੀਰਕ ਬੰਧਨਾਂ ਨੂੰ ਤੋੜ ਸਕੇਗਾ? ਇਹ ਸੋਚਦੇ ਹੋਏ ਮੈਂ ਛੇਤੀ ਹੀ ਗੁਰਦੁਆਰਾ ਸਾਹਿਬ ਦਾ ਗੇਟ ਦੇਖਿਆ ਅਤੇ ਬੱਸ ਰੁਕਦਿਆਂ ਹੀ ਮੈਂ ਦੇਖਿਆ ਕਿ ਦੁਪਹਿਰ ਵੇਲੇ ਸੂਰਜ ਦੀਆਂ ਕਿਰਨਾਂ ਸੰਗਮਰਮਰ 'ਤੇ ਪੈ ਰਹੀਆਂ ਸਨ। ਬੱਸ ਦੇ ਉਥੇ ਪੁੱਜਣ ਤੋਂ ਪਹਿਲਾਂ ਕੁਝ ਭਰਮ ਪੈਦਾ ਹੋਏ। ਮੱਥਾ ਟੇਕਣ ਤੋਂ ਬਾਅਦ ਅਸੀਂ ਖੁੱਲ੍ਹੇ ਵਿਹੜੇ 'ਚ ਪਹੁੰਚੇ, ਜਿਥੇ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਮੇਰੇ ਕਾਂਗਰਸ ਦਾ 12ਵੀਂ ਵਾਰ ਬੁਲਾਰਾ ਬਣਨ ਪਿੱਛੋਂ ਮੈਨੂੰ ਭਾਰਤੀ ਮੀਡੀਆ ਵਾਲਿਆਂ ਨੇ ਟੀ ਵੀ ਉੱਤੇ ਬੋਲਣ ਲਈ ਘੇਰ ਲਿਆ। ਉਨ੍ਹਾਂ 'ਚੋਂ ਕੁਝ ਮੇਰੇ ਦੋਸਤ ਵੀ ਸਨ। ਅਸੀਂ ਸ਼ਰਧਾਲੂਆਂ 'ਚ ਮਿਲ ਗਏ। ਉਥੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਦਿਖਾਈ ਦੇਂਦੇ ਸਨ। ਮੈਂ ਕੁਝ ਪਾਕਿਸਤਾਨੀਆਂ ਨਾਲ ਗੱਲਬਾਤ ਕੀਤੀ, ਜੋ ਬਹੁਤ ਉਤਾਰਵਲੇ ਹੋ ਕੇ ਮੇਰੇ ਅੰਦਰਲੇ ਭਾਰਤੀ ਖੂਨ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਨੇ ਮੇਰੇ ਨਾਲ ਸੈਲਫੀ ਵੀ ਲਈ ਅਤੇ ਕਈਆਂ ਨੇ ਮੈਨੂੰ ਛੂਹ ਕੇ ਇਹ ਦੇਖਣਾ ਚਾਹਿਆ ਕਿ ਮੈਂ ਸੱਚਮੁਚ ਇਨਸਾਨ ਹੀ ਹਾਂ।
ਗੁੁਰੂ ਅੱਗੇ ਨਤਮਸਤਕ ਹੋਣ ਤੋਂ ਵੱਡਾ ਕੁਝ ਵੀ ਨਹੀਂ ਸੀ। ਇੱਕ ਘੰਟੇ ਬਾਅਦ ਅਸੀਂ ਵਾਪਸ ਜਾਣ ਦੀ ਠਾਣ ਲਈ। ਪਾਕਿਸਤਾਨ ਵੱਲੋਂ ਇੱਕ ਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ, ਜੋ ਸਾਨੂੰ ਟਰਮੀਨਲ ਤੱਕ ਲਿਜਾ ਸਕੇ। ਜਦੋਂ ਅਸੀਂ ਗੇਟ ਦੇ ਨੇੜੇ ਪਹੁੰਚੇ, ਇੱਕ 20 ਸਾਲਾ ਉਚੇ ਕੱਦ-ਕਾਠ ਦਾ ਪਾਕਿਸਤਾਨੀ ਫੌਜੀ ਅਧਿਕਾਰੀ (ਜੋ ਮੇਰਾ ਬਾਡੀਗਾਰਡ ਸੀ) ਮੈਨੂੰ ਬੋਲਿਆ, ‘‘ਸਰ ਕੀ ਅਸੀਂ ਵੀ ਕਦੇ ਸਰਹੱਦ ਪਾਰ ਜਾ ਸਕਾਂਗੇ?'' ਭੋਲੇਪਣ ਨਾਲ ਕੀਤਾ ਗਿਆ ਸਵਾਲ ਉਸ ਦੇ ਚਿਹਰੇ ਤੋਂ ਝਲਕ ਰਿਹਾ ਸੀ। ਦਰਦ ਭਰੇ ਲਹਿਜ਼ੇ 'ਚ ਨਿਕਲੀ ਉਸ ਦੀ ਆਵਾਜ਼ ਨੂੰ ਮੈਂ ਪਛਾਣ ਸਕਿਆ ਅਤੇ ਬੋਲਿਆ ‘ਇੰਸ਼ਾ ਅੱਲ੍ਹਾ'। ਗੇਟ ਉੱਤੇ ਬੀ ਐਸ ਐਫ ਦੇ ਅਧਿਕਾਰੀਆਂ ਨੇ ਮੈਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ, ਜਿਸ ਨਾਲ ਮੈਨੂੰ ਬਹੁਤ ਸਕੂਨ ਮਿਲਿਆ। ਉਥੋਂ ਪਰਤਣ ਵਾਲੇ ਅਸੀਂ ਪਹਿਲੇ ਲੋਕ ਸੀ। ਇਹ ਪੂਰੀ ਯਾਤਰਾ ਅਸੀਂ ਦੋ ਘੰਟਿਆਂ 'ਚ ਕਰ ਲਈ।
ਤਿੰਨ ਦਿਨਾਂ ਬਾਅਦ ਮੈਂ ਭਾਰਤ ਦੇ ਪੂਰਬੀ ਸਿਰੇ 'ਤੇ ਚਲਾ ਗਿਆ। ਏਥੇ ਮੈਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇੱਕ ਸੰਸਾਰਕ ਸੰਵਾਦ ਲਈ ਪਹੁੰਚਿਆ ਸੀ। ਉਥੋਂ ਦੀਆਂ ਤੰਗ ਗਲੀਆਂ 'ਚੋਂ ਟਰੈਫਿਕ ਸ਼ਾਇਦ ਹੀ ਨਿਕਲ ਸਕਦਾ ਸੀ। ਪ੍ਰਦੂਸ਼ਣ ਕਾਰਣ ਸਾਹ ਬੰਦ ਹੋ ਰਿਹਾ ਸੀ ਅਤੇ ਜ਼ੋਰ ਨਾਲ ਵੱਜਣ ਵਾਲੇ ਹਾਰਨ ਕੰਨ ਪਾੜ ਰਹੇ ਸਨ। ਟਰੈਫਿਕ ਲਾਈਟਾਂ ਵੀ ਕੰਮ ਨਹੀਂ ਕਰ ਰਹੀਆਂ ਸਨ। ਭਾਰਤ ਦੇ ਹਰ ਸ਼ਹਿਰ ਦੀ ਵੀ ਅਜਿਹੀ ਹੀ ਹਾਲਤ ਹੈ ਜਾਂ ਫਿਰ ਇਹ ਕਹਿ ਲਓ ਕਿ ਉਪ-ਮਹਾਦੀਪ 'ਚ ਭੀੜ-ਭੜੱਕ ਦਿਖਾਈ ਦਿੰਦਾ ਹੈ ਤੇ ਪ੍ਰਬੰਧ ਨਾ ਦੇ ਬਰਾਬਰ ਹਨ। ਭਾਰਤੀ ਉਪ-ਮਹਾਦੀਪ 'ਚ ਜ਼ਿਆਦਾਤਾਰ ਲੋਕ 19ਵੀਂ ਸਦੀ 'ਚ ਜਿਉਂਦੇ ਹਨ। 21ਵੀਂ ਸਦੀ ‘ਏਸ਼ੀਆਈ ਸਦੀ' ਅਖਵਾਏਗੀ ਪਰ ਇਸ ਲਈ ਨੇਤਾਵਾਂ ਅਤੇ ਨੀਤੀ ਘਾੜਿਆਂ ਨੂੰ ਆਪਣਾ ਜਜ਼ਬਾ ਦਿਖਾਉਣਾ ਪਵੇਗਾ। ਦੱਖਣੀ ਏਸ਼ੀਆ ਨੇ ‘ਪਾਵਰ ਹਾਊਸ' ਬਣਨਾ ਹੈ ਤਾਂ ‘ਏਸ਼ੀਆਈ ਸਦੀ' ਨੂੰ ਇਹੋ ਗੱਲ ਅੱਗੇ ਵਧਾਏਗੀ। ਲੋੜ ਹੈ ਪਦਾਰਥਾਂ, ਲੋਕਾਂ, ਵਿਚਾਰਾਂ ਅਤੇ ਸੱਭਿਅਤਾ ਨੂੰ ਈਰਾਨ ਦੀ ਪੱਛਮੀ ਸਰਹੱਦ ਤੋਂ ਲੈ ਕੇ ਥਾਈਲੈਂਡ ਦੀ ਪੂਰਬੀ ਸਰਹੱਦ ਤੱਕ ਅੱਗੇ ਤੱਕ ਵਧਾਉਣ ਦੀ, ਬੁਨਿਆਦੀ ਢਾਂਚੇ ਅਤੇ ਉਪਰ ਲਿਜਾਣ ਵਾਲੀ ਸੋਚ ਦੀ।
ਅਸੀਂ ਯੂਰਪ ਵੱਲ ਦੇਖੀਏ, ਜਿਸ ਨੇ ਪਿਛਲੇ 100 ਸਾਲਾਂ 'ਚ ਦੋ ਸੰਸਾਰ ਜੰਗਾਂ ਲੜੀਆਂ। ਉਨ੍ਹਾਂ ਨੇ ਕਤਲਾਂ ਅਤੇ ਇੱਕ-ਦੂਜੇ ਨੂੰ ਲੁੱਟਣ ਵਾਲਾ ਦੌਰ ਵੀ ਦੇਖਿਆ, ਤਾਂ ਹੀ ਉਹ ‘ਅੱਜ' ਨੂੰ ਦੇਖ ਸਕੇ ਹਨ। 1945 'ਚ ਯੂਰਪ ਤਬਾਹ ਹੋਇਆ ਪਰ ਉਸ ਨੇ ਖੁਦ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਕਿ ਉਹ ਹੁਣ ਇਕਜੁੱਟ, ਖੁਸ਼ਹਾਲ ਅਤੇ ਤਾਕਤਵਰ ਦਿਖਾਈ ਦਿੰਦਾ ਹੈ। ਭਾਰਤ ਨੂੰ ਵੀ ਅਜਿਹੇ ਮਾਡਲ ਨੂੰ ਅਪਣਾਉਣਾ ਪਵੇਗਾ ਅਤੇ ਸਰਹੱਦਾਂ ਨੂੰ ਮਿਟਾਉਣਾ ਪਵੇਗਾ। ਸਾਨੂੰ ਈਮਾਨਦਾਰੀ ਨਾਲ ਦੱਖਣ-ਏਸ਼ੀਆਈ ਯੂਨੀਅਨ ਗਠਨ ਕਰਨਾ ਪਵੇਗਾ। ਇਹ ਸਾਡੀ ਅਗਲੀ ਪੀੜ੍ਹੀ ਦੀ ਕਾਮਨਾ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”