Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਡਾਕਟਰ ਚੀਮਾ ਵੱਲੋਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ

November 15, 2019 05:31 PM

ਚੰਡੀਗੜ੍, 15 ਨਵੰਬਰ, (ਪੋਸਟ ਬਿਊਰੋ)- ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਜੇਤੂ ਰਹਿਣ ਵਾਲੀਆਂ ਰੋਪੜ ਦੀਆਂ ਜੈਸਮੀਨ ਸੈਣੀ ਅਤੇ ਖੁਸ਼ੀ ਸੈਣੀ ਨੰੂ ਸਨਮਾਨਿਤ ਕੀਤਾ। ਸਾਬਕਾ ਮੰਤਰੀ ਨੇ ਇਹਨਾਂ ਦੋਵੇਂ ਖਿਡਾਰਨਾਂ ਦੀ ਰਿਹਾਇਸ਼ ਉੱਤੇ ਜਾ ਕੇ ਉਹਨਾਂ ਨੰੂ ਇਹ ਸਨਮਾਨ ਦਿੱਤਾ। ਦੋਹਾ ਵਿਖੇ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜੈਸਮੀਨ ਨੇ ਸੋਨ ਤਗਮਾ ਅਤੇ ਖੁਸ਼ੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਦੋਵੇਂ ਲੜਕੀਆਂ ਰੋਪੜ ਵਿਚ ਰਹਿੰਦੀਆਂ ਹਨ। ਇਹਨਾਂ ਲੜਕੀਆਂ ਦੇ ਰਿਹਾਇਸ਼ ਉੱਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹਨਾਂ ਖਿਡਾਰਨਾਂ ਨੇ ਰੋਪੜ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਦੀ ਪ੍ਰਾਪਤੀ ਇਸ ਲਈ ਵੱਡੀ ਹੈ, ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਅਤੇ ਮੁਸ਼ਕਿਲਾਂ ਨੰੂ ਪਾਰ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ। ਉਹਨਾਂ ਨੇ ਲੜਕੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਚ ਪੜ੍ਹਦਿਆਂ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ