Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਮੈਂ ਹੁਸ਼ਿਆਰ ਸਿੰਘ ਹਾਂ..

November 14, 2019 10:44 PM

-ਪ੍ਰਿੰਸੀਪਲ ਵਿਜੈ ਕੁਮਾਰ
ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਲੈਕਚਰਚ ਸਾਂ। ਪ੍ਰੀਖਿਆ ਡਿਊਟੀ ਦੇਣ ਤੋਂ ਕੁਝ ਝਿਜਕਦਾ ਸਾਂ। ਜੇ ਕਦੇ ਡਿਊਟੀ ਲੱਗ ਜਾਂਦੀ ਤਾਂ ਓਹੜ-ਪੋਹੜ ਕਰਕੇ ਕਟਵਾ ਲੈਂਦਾ। ਅਸਲ ਵਿੱਚ ਮੈਂ ਨਕਲ ਦੇ ਸਖਤ ਖਿਲਾਫ ਸਾਂ ਤੇ ਨਕਲ ਰੋਕਣ ਉੱਤੇ ਲੋਕ ਤੇ ਅਧਿਆਪਕ ਸਾਥੀ ਅਕਸਰ ਨਾਰਾਜ਼ ਹੋ ਜਾਂਦੇ ਸਨ। ਇੱਕ ਵਾਰ ਖਾਲਸਾ ਸਕੂਲ ਵਿੱਚ ਲੱਗੀ ਡਿਪਟੀ ਸੁਪਰਡੈਂਟ ਦੀ ਡਿਊਟੀ ਕਟਵਾ ਨਾ ਸਕਿਆ, ਡਿਊਟੀ ਦੇਣੀ ਹੀ ਪਈ। ਸਾਡੇ ਗੁਆਂਢੀ ਸੂਬੇ ਦੇ ਬਹੁਤ ਸਾਰੇ ਮੁੰਡੇ-ਕੁੜੀਆਂ ਪੰਜਾਬ ਵਿੱਚ ਨੌਕਰੀ ਲੈਣ ਲਈ ਪੰਜਾਬੀ ਦਾ ਪਰਚਾ ਪਾਸ ਕਰਨ ਲਈ ਪ੍ਰੀਖਿਆ ਦੇਣ ਆਉਂਦੇ ਹਨ। ਉਸ ਪ੍ਰੀਖਿਆ ਕੇਂਦਰ ਵਿੱਚ ਵੀ ਕੁਝ ਬੱਚੇ ਪੰਜਾਬੀ ਵਿਸ਼ੇ ਦਾ ਪਰਚਾ ਦੇ ਰਹੇ ਸਨ। ਮੈਂ ਕਾਫੀ ਸਖਤੀ ਨਾਲ ਨਕਲ ਰੋਕੀ ਹੋਈ ਸੀ।
ਪ੍ਰੀਖਿਆ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚ ਜਾਂਦਾ ਸਾਂ। ਇੱਕ ਦਿਨ ਕਮਰੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸਾਂ, ਪਤਾ ਨਹੀਂ, ਲੰਮੇ-ਝੰਮੇ ਮੁੰਡੇ ਨੇ ਆਪਣੇ ਕਮਰੇ ਵਿੱਚ ਮੇਰੀ ਡਿਊਟੀ ਹੋਣ ਦਾ ਕਿਵੇਂ ਪਤਾ ਕਰ ਲਿਆ ਸੀ! ਕਾਫੀ ਵੱਡਾ ਸੈਂਟਰ ਹੋਣ ਕਰਕੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀ। ਉਹ ਆ ਕੇ ਕਹਿਣ ਲੱਗਾ, ‘ਸਰ, ਮੈਂ ਬੜੇ ਗਰੀਬ ਪਰਵਾਰ ਤੋਂ ਹਾਂ। ਅਸੀਂ ਛੇ ਭੈਣ-ਭਰਾ ਹਾਂ। ਪਿਤਾ ਜੀ ਦੋਵਾਂ ਅੱਖਾਂ ਤੋਂ ਅੰਨ੍ਹੇ ਹਨ। ਬੱਸ, ਲੋਕਾਂ ਦੇ ਸਹਾਰੇ ਮੈਂ ਬਾਰ੍ਹਵੀਂ ਪਾਸ ਕੀਤੀ ਹੈ। ਜੇ ਤੁਸੀਂ ਕੁਝ ਸਹਾਇਤਾ ਕਰ ਦਿਉ ਤਾਂ ਮੈਂ ਕਿਸੇ ਨਾ ਕਿਸੇ ਰੁਜ਼ਗਾਰ ਤੇ ਲੱਗ ਜਾਵਾਂਗਾ।’ ਮੈਂ ਉਸ ਵੱਲ ਟੇਢਾ ਜਿਹਾ ਝਾਕਿਆ। ਉਸ ਤੋਂ ਪੱਲਾ ਛੁਡਾਉਣ ਲਈ ਮੈਂ ਉਸ ਨੂੰ ਨਾ ਹਾਂ ਕੀਤੀ, ਨਾ ਨਾਂਹ। ਉਹ ਮੇਰੇ ਕੋਲੋਂ ਚਲਾ ਤਾਂ ਗਿਆ ਪਰ ਆਪਣੀ ਲਾਚਾਰੀ ਅਤੇ ਮਜਬੂਰੀਆਂ ਦਾ ਢੇਰ ਮੇਰੇ ਕੋਲ ਛੱਡ ਗਿਆ। ਉਹ ਮੇਰੇ ਕੋਲੋਂ ਬੇਉਮੀਦਾ ਹੋ ਕੇ ਗਿਆ ਸੀ ਕਿਉਂਕਿ ਮੈਂ ਉਸ ਕੋਲੋਂ ਉਸ ਦਾ ਨਾਂ, ਰੋਲ ਨੰਬਰ ਵੀ ਨਹੀਂ ਪੁੱਛਿਆ।
ਖੈਰ! ਪਰਚਾ ਸ਼ੁਰੂ ਹੋਇਆ। ਮੈਂ ਪ੍ਰੀਖਿਆ ਹਾਲ ਵਿੱਚ ਘੁੰਮਣ ਲੱਗ ਪਿਆ। ਉਹ ਮੁੰਡਾ ਚੁੱਪ-ਚਾਪ, ਬੜੇ ਆਰਾਮ ਨਾਲ ਆਪਣਾ ਪਰਚਾ ਲਿਖ ਰਿਹਾ ਸੀ। ਉਸ ਤੋਂ ਹਾਜ਼ਰੀ ਸ਼ੀਟ ਤੇ ਦਸਖਤ ਕਰਾਉਣ ਗਿਆ ਤਾਂ ਉਸ ਦਾ ਪਰਚਾ ਦੇਖਿਆ, ਉਸ ਦੀ ਲਿਖਾਈ ਕਾਫੀ ਸੋਹਣੀ ਸੀ। ਇਹ ਸਭ ਦੇਖ ਪੁੱਛਣੋਂ ਨਾ ਰਹਿ ਸਕਿਆ, ‘‘ਕਾਕਾ ਤੈਨੂੰ ਪਰਚਾ ਤਾਂ ਆਉਂਦਾ ਹੈ।'' ਉਹ ਬੋਲਿਆ, ‘‘ਸਰ ਮੈਂ ਪੂਰਾ ਪੜ੍ਹ ਕੇ ਆਇਆ ਹਾਂ, ਤੁਹਾਨੂੰ ਇਸ ਲਈ ਬੇਨਤੀ ਕੀਤੀ ਸੀ ਕਿ ਮੇਰੇ ਹੱਥੋਂ ਪਾਸ ਹੋਣ ਦਾ ਮੌਕਾ ਨਾ ਨਿਕਲ ਜਾਵੇ।'' ਮੁੰੰਡੇ ਵੱਲੋਂ ਆਪਣੀ ਸਿਫਾਰਿਸ਼ ਆਪੇ ਪਾਉਣ ਦੀ ਫਿਰਕੀ ਪਹਿਲਾਂ ਹੀ ਦਿਮਾਗ ਅੰਦਰ ਚੱਲ ਰਹੀ ਸੀ, ਉਸ ਦੀਆਂ ਸਹਿਜ ਗੱਲਾਂ ਨੇ ਅੰਦਰੋਂ ਹਿਲਾ ਕੇ ਰੱਖ ਦਿੱਤਾ। ਮੈਂ ਮਨੋ-ਮਨ ਉਸ ਦੀ ਮਦਦ ਲਈ ਤਿਆਰ ਹੋ ਰਿਹਾ ਸਾਂ। ਪ੍ਰੀਖਿਆ ਖਤਮ ਹੋਣ ਨੂੰ ਕਰੀਬ ਪੌਣਾ ਘੰਟਾ ਰਹਿ ਗਿਆ ਸੀ। ਦੋ ਕੁੜੀਆਂ ਆਪਣਾ ਪਰਚਾ ਦੇ ਕੇ ਚਲੀਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਕੁੜੀ ਦੇ ਸੈਂਟ ਦਾ ਪਰਚਾ ਉਸ ਮੁੰਡੇ ਦੇ ਪਰਚੇ ਨਾਲ ਮਿਲਦਾ ਸੀ। ਪਤਾ ਨਹੀਂ ਕਿਹੜੇ ਵੇਲੇ ਮੈਂ ਉਹ ਪਰਚਾ ਉਸ ਮੁੰਡੇ ਨੂੰ ਫੜਾ ਦਿੱਤਾ। ਮੁੰਡੇ ਨੇ ਓਨੇ ਹੀ ਸਹਿਜ ਨਾਲ ਪਰਚੇ ਦੇ ਬੀ ਭਾਗ ਲਈ ਵੀ ਸਹਾਇਤਾ ਮੰਗੀ। ਉਹ ਮੇਰੀਆਂ ਅੱਖਾਂ ਅੰਦਰ ਸਿੱਧਾ ਝਾਕ ਰਿਹਾ ਸੀ। ਤਨ-ਮਨ ਵਿੱਚ ਇੱਕ ਵਾਰ ਫਿਰ ਲਰਜ਼ਿਸ਼ ਜਿਹੀ ਮਹਿਸੂੂਸ ਹੋਈ। ਸੱਚਮੁੱਚ ਮੇਰੇ ਸਿਧਾਂਤ ਪਿਘਲ ਕੇ ਵਹਿ ਤੁਰੇ ਅਤੇ ਮੈਂ ਜਿਵੇਂ ਕਿਵੇਂ ਪਹਿਲੇ ਪਰਚੇ ਵਾਲੀ ਗੱਲ ਦੁਹਰਾ ਦਿੱਤੀ। ਮੇਰੇ ਲਈ ਆਪਣੇ ਸਿਧਾਂਤਾਂ ਨਾਲੋਂ ਉਸ ਦੇ ਹਾਲਾਤ ਅਨੁਸਾਰ ਉਸ ਦੀ ਸਹਾਇਤਾ ਕਰਨਾ ਸ਼ਾਇਦ ਜ਼ਿਆਦਾ ਅਹਿਮ ਹੋ ਗਿਆ ਸੀ!
ਪ੍ਰੀਖਿਆ ਦਾ ਸਾਰਾ ਕੰਮ ਨਿਬੇੜ ਕੇ ਪ੍ਰੀਖਿਆ ਕੇਂਦਰ ਤੋਂ ਬਾਹਰ ਆਇਆ ਤਾਂ ਉਹ ਬਾਹਰ ਖੜ੍ਹਾ ਮੇਰੀ ਉਡੀਕ ਕਰ ਰਿਹਾ ਸੀ। ਮੈਂ ਪੁੱਛਿਆ, ‘‘ਕਾਕਾ ਤੂੰ ਅਜੇ ਗਿਆ ਨਹੀਂ?'' ਇਸ ਵਾਰ ਉਹ ਥੋੜ੍ਹਾ ਝਿਜਕਦਾ ਜਿਹਾ ਬੋਲਿਆ, ‘‘ਅਸੀਂ ਗਰੀਬ ਲੋਕ ਤੁਹਾਡੇ ਕਿਸੇ ਕੰਮ ਨਹੀਂ ਆ ਸਕਦੇ ਪਰ ਤੁਹਾਡੀ ਤਰੱਕੀ ਅਤੇ ਚੰਗੀ ਸਿਹਤ ਲੋੜਦੇ ਆਂ।'' ਉਹਦੀਆਂ ਗੱਲਾਂ ਵਿੱਚ ਮਾਸੂਮੀਅਤ ਤੇ ਸਾਦਗੀ ਸੀ। ਮੈਂ ਉਸ ਦਾ ਨਾਂ ਪੁੱਛ ਕੇ ਉਸ ਤੋਂ ਵਿਦਾ ਲੈ ਲਈ। ਉਸ ਦਾ ਨਾਂ ਹੁਸ਼ਿਆਰ ਸਿੰਘ ਸੀ।
ਮੇਰੇ ਪਰਮ ਮਿੱਤਰ, ਅਧਿਆਪਕ ਨੇ ਆਪਣੀ ਪਤਨੀ ਦੀ ਬਦਲੀ ਤਰੱਕੀ ਹੋਣ ਸਮੇਂ ਸ਼ਹਿਰੀ ਸਟੇਸ਼ਨ ਤੇ ਕਰਾਉਣੀ ਸੀ। ਉਸ ਨੇ ਸਿਆਸੀ ਤੌਰ ਤੇ ਕਾਫੀ ਨੱਠ-ਭੱਜ ਕਰ ਲਈ ਸੀ ਪਰ ਉਸ ਦਾ ਪੈਰ-ਪੰਬੂ ਕਿਤੇ ਨਹੀਂ ਸੀ ਲੱਗ ਰਿਹਾ। ਇੱਕ ਦਿਨ ਉਹਨੇ ਆਪਣੀ ਸਮੱਸਿਆ ਮੇਰੇ ਨਾਲ ਸਾਂਝੀ ਕੀਤੀ। ਮੈਂ ਵਿਤ ਮੁਤਾਬਕ ਡੀ ਪੀ ਆਈ ਦਫਤਰ ਦੇ ਸੁਪਰਡੈਂਟ ਰਾਹੀ ਬਦਲੀ ਕਰਾਉਣ ਦਾ ਤਾਣਾ ਬੁਣਿਆ। ਉਹਨੇ ਅਗਾਂਹ ਸਾਨੂੰ ਸਿੱਖਿਆ ਮੰਤਰੀ ਦੇ ਪੀ ਏ ਕੋਲ ਇਹ ਕਹਿ ਕੇ ਭੇਜ ਦਿੱਤਾ ਕਿ ਉਸ ਕੋਲ ਮੇਰਾ ਨਾਂ ਲੈ ਦਿਉ। ਸਿੱਖਿਆ ਮੰਤਰੀ ਦੇ ਪੀ ਏ ਨਾਲ ਮੁਲਾਕਾਤ ਤਾਂ ਕੀ ਹੋਣੀ ਸੀ, ਸਾਡੇ ਕੋਲੋਂ ਸਕੱਤਰੇਤ ਦੇ ਅੰਦਰ ਜਾਣ ਦਾ ਪਾਸ ਤੱਕ ਨਾ ਬਣਿਆ। ਪਾਸ ਬਣਾਉਣ ਵਾਲਿਆਂ ਦੀ ਬਹੁਤ ਭੀੜ ਸੀ।
ਅਚਾਨਕ ਪੁਲਸ ਦੇ ਦੋ ਜਵਾਨ ਆਣ ਕੇ ਨੇੜੇ ਖੜ੍ਹੇ ਹੋ ਗਏ। ਉਨ੍ਹਾਂ ਵਿੱਚੋਂ ਇੱਕ ਮੈਨੂੰ ਸੰਬੋਧਨ ਹੋਇਆ, ‘‘ਸਰ, ਤੁਸੀਂ ਪਛਾਣਿਆ ਮੈਨੂੰ?'' ਮੈ ਦਿਮਾਗ ਉੱਤੇ ਜ਼ੋਰ ਪਾਇਆ, ਪਰ ਚੇਤੇ ਵਿੱਚ ਕੋਈ ਨਕਸ਼ ਅਤੇ ਨਾਂ ਉਭਰ ਨਾ ਸਕਿਆ, ‘‘ਕਾਕਾ ਤੂੰ ਮੇਰੇ ਕੋਲ ਪੜ੍ਹਿਆ ਹੋਵੇਂਗਾ?'' ਉਹ ਬੋਲਿਆ, ‘‘ਸਰ, ਮੈਂ ਹੁਸ਼ਿਆਰ ਸਿੰਘ ਹਾਂ।'' ਉਹ ਸਾਨੂੰ ਬਿਨ੍ਹਾਂ ਪਾਸ ਤੋਂ ਪੀ ਏ ਦੇ ਕਮਰੇ ਵਿੱਚ ਲੈ ਗਿਆ। ਉਹ ਸਿੱਖਿਆ ਮੰਤਰੀ ਦੀ ਸਕਿਉਰਿਟੀ ਵਿੱਚ ਤਾਇਨਾਤ ਸੀ। ਫਿਰ ਉਹ ਸਾਨੂੰ ਸਿੱਧਾ ਮੰਤਰੀ ਕੋਲ ਲਿਜਾ ਕੇ ਕਹਿੰਦਾ, ‘‘ਸਰ, ਇਨ੍ਹਾਂ ਦੀ ਬਦੌਲਤ ਕਮਾਉਣ-ਖਾਣ ਜੋਗਾ ਹੋਇਆ ਹਾਂ। ਇਨ੍ਹਾਂ ਦਾ ਕੰਮ ਹੋ ਜਾਏ, ਵੱਡੀ ਕਿਰਪਾ ਹੋਵੇਗੀ।'' ਮੰਤਰੀ ਨੇ ਸਾਡੀ ਫਾਈਲ ਸਰਸਰੀ ਜਿਹੀ ਨਿਗ੍ਹਾ ਮਾਰ ਕੇ ਰੱਖ ਲਈ। ਹਫਤੇ ਬਾਅਦ ਉਹ ਮੁੰਡਾ ਬਦਲੀ ਦੇ ਆਰਡਰ ਲੈ ਕੇ ਸਾਡੇ ਕੋਲ ਪਹੁੰਚ ਗਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”