Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਫਾਰੂਕ ਖ਼ਾਨ ਤੇ ਸ਼ਰਮਾ ਗਵਰਨਰ ਦੇ ਸਲਾਹਕਾਰ ਬਣੇ

November 14, 2019 10:16 PM
ਕੇ ਕੇ ਸ਼ਰਮਾ (ਖੱਬੇ) ਅਤੇ ਫਾਰੂਖ ਖਾਨ (ਸੱਜੇ)

ਜੰਮੂ, 14 ਨਵੰਬਰ (ਪੋਸਟ ਬਿਊਰੋ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਨੇ ਫਾਰੂਕ ਖ਼ਾਨ ਅਤੇ ਕੇ ਕੇ ਸ਼ਰਮਾ ਨੂੰ ਲੈਫਟੀਨੈਂਟ ਗਵਰਨਰ ਗਿਰੀਸ਼ ਚੰਦਰ ਮੁਰਮੂ ਦਾ ਸਲਾਹਕਾਰ ਨਿਯੁਕਤ ਕੀਤਾ ਹੈ।
ਫਾਰੂਕ ਖ਼ਾਨ ਭਾਰਤੀ ਪੁਲਿਸ ਸੇਵਾ (ਆਈ ਪੀ ਐੱਸ) ਦੇ ਸੇਵਾਮੁਕਤ ਅਧਿਕਾਰੀ ਹਨ ਅਤੇ ਕੇ ਕੇ ਸ਼ਰਮਾ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ ਏ ਐੱਸ) ਦੇ ਅਧਿਕਾਰੀ ਰਹਿ ਚੁੱਕੇ ਹਨ। ਦੋਵੇਂ ਅਧਿਕਾਰੀ ਜੰਮੂ-ਕਸ਼ਮੀਰ ਰਾਜ ਦੇ ਗਵਰਨਰ ਸਤਿਆਪਾਲ ਮਲਿਕ ਦੇ ਵੀ ਸਲਾਹਕਾਰ ਹੁੰਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਇਨ੍ਹਾਂ ਦੋਵਾਂ ਦੀ ਨਿਯੁਕਤੀ ਉਨ੍ਹਾਂ ਦੇ ਡਿਊਟੀ ਦੇ ਹਾਜ਼ਰੀ ਵਾਲੇ ਦਿਨ ਤੋਂ ਸ਼ੁਰੂ ਮੰਨੀ ਜਾਏਗੀ। ਦੋਵੇਂ ਸਲਾਹਕਾਰ ਲੈਂਫਟੀਨੈਂਟ ਗਵਰਨਰ ਨੂੰ ਪ੍ਰਸ਼ਾਸਨਿਕ ਕੰਮ ਵਿਚ ਮਦਦ ਦੇਣਗੇ।
65 ਸਾਲਾ ਫਾਰੂਕ ਖ਼ਾਨ ਨੇ ਜੰਮੂ-ਕਸ਼ਮੀਰ ਵਿਚ ਸਾਲ 1984 ਵਿਚ ਪੁਲਿਸ ਸਬ ਇੰਸਪੈਕਟਰ ਵਜੋਂ ਸੇਵਾ ਸ਼ੁਰੂ ਕੀਤੀ ਸੀ। ਉਹ ਜੰਮੂ-ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ। 1990 ਦੇ ਦਹਾਕੇ ਵਿਚ ਅੱਤਵਾਦੀਆਂ ਦੇ ਖ਼ਿਲਾਫ਼ ਮੁਹਿੰਮ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਹ ਆਸ ਪ੍ਰਗਟਾਈ ਗਈ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਮਾਮਲਿਆਂ ਦਾ ਧਿਆਨ ਰੱਖਣ ਨੂੰ ਕਿਹਾ ਜਾਵੇਗਾ। ਫਾਰੂਕ ਖ਼ਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਸ਼ਵਾਸ ਪਾਤਰ ਹਨ ਤੇ ਉਹ ਸੂਬੇ ਵਿੱਚ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਲੈਫਟੀਨੈਂਟ ਗਵਰਨਰ ਨਾਲ ਮਿਲ ਕੇ ਭੂਮਿਕਾ ਨਿਭਾ ਸਕਦੇ ਹਨ।
ਫਾਰੂਕ ਖ਼ਾਨ ਲਕਸ਼ਦੀਪ ਦੇ ਪ੍ਰਸ਼ਾਸਕ ਰਹਿ ਚੁੱਕੇ ਹਨ। ਉਹ ਓਦੋਂ ਚਰਚਾ ਵਿਚ ਆਏ ਸਨ, ਜਦੋਂ 1994 ਵਿਚ ਉਨ੍ਹਾਂ ਨੂੰ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਬਣਾਇਆ ਗਿਆ ਸੀ ਅਤੇ ਓਦੋਂ ਅੱਤਵਾਦ ਖ਼ਿਲਾਫ਼ ਆਪ੍ਰੇਸ਼ਨ ਚੱਲ ਰਹੇ ਸਨ। 1994 ਵਿੱਚ ਉਨ੍ਹਾਂ ਨੂੰ ਆਈ ਪੀ ਐੱਸ ਕਾਡਰ ਮਿਲਿਆ ਸੀ। ਪੁਣਛ ਜ਼ਿਲ੍ਹੇ ਦੇ ਰਹਿਣ ਵਾਲੇ ਫਾਰੂਕ ਖ਼ਾਨ ਉਸ ਸਮੇਂ ਜੰਮੂ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਸਨ, ਜਦੋਂ ਸਾਲ 2003 ਵਿਚ ਰਘੂਨਾਥ ਮੰਦਰ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਸਾਲ 2013 ਵਿਚ ਸੇਵਾਮੁਕਤੀ ਪਿੱਛੋਂ ਫਾਰੂਕ ਖ਼ਾਨ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਭਾਜਪਾ ਨੇ ਪੁਣਛ ਤੇ ਰਾਜੌਰੀ ਵਿਚ ਮੁਸਲਿਮ ਵੋਟਰਾਂ ਨੂੰ ਪਾਰਟੀ ਵੱਲ ਆਕਰਸ਼ਿਤ ਕਰਨ ਦਾ ਕੰਮ ਸੌਪਿਆ ਸੀ। ਖ਼ਾਨ ਦੇ ਦਾਦਾ ਸੇਵਾਮੁਕਤ ਕਰਨਲ ਅਤੇ ਪੀਰ ਮੁਹੰਮਦ ਖ਼ਾਨ ਮਹਾਰਾਜਾ ਹਰੀ ਸਿੰਘ ਦੀ ਫ਼ੌਜ ਵਿਚ ਸਨ।
ਲੈਫਟੀਨੈਂਟ ਗਵਰਨਰ ਦੇ ਦੂਜੇ ਸਲਾਹਕਾਰ ਕੇ ਕੇ ਸ਼ਰਮਾ 1983 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ। ਉਹ ਜੰਮੂ ਖੇਤਰ ਦੇ ਕਠੂਆ ਜ਼ਿਲ੍ਹੇ ਦੇ ਬਿਲਾਵਰ ਦੇ ਰਹਿਣ ਵਾਲੇ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਰੁਣਾਚਲ ਪ੍ਰਦੇਸ਼, ਗੋਆ ਅਤੇ ਮਿਜ਼ੋਰਮ ਕਾਡਰ ਦੇ ਸਾਬਕਾ ਅਧਿਕਾਰੀ ਸਨ। 61 ਸਾਲਾ ਸ਼ਰਮਾ ਆਪਣੇ 30 ਸਾਲ ਦੇ ਕਰੀਅਰ ਵਿਚ ਗੋਆ ਅਤੇ ਦਿੱਲੀ ਦੇ ਮੁੱਖ ਸਕੱਤਰ ਰਹਿਣ ਦੇ ਇਲਾਵਾ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਹਨ ਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ। ਦਿੱਲੀ ਵਿਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕਈ ਅਹਿਮ ਪ੍ਰਾਜੈਕਟਾਂ ਲਈ ਜਾਣਿਾ ਜਾਂਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼