Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਕੀ ਸੁਰੱਖਿਅਤ ਨਹੀਂ ਹੈ ਬੈਨਾਡਰਿੱਲ?

November 14, 2019 04:41 PM

ਓਟਵਾ, 14 ਨਵੰਬਰ (ਪੋਸਟ ਬਿਊਰੋ) : ਕਈ ਦਹਾਕਿਆਂ ਤੋਂ ਬੈਨਾਡਰਿੱਲ ਮਧੂ ਮੱਖੀ ਦੇ ਡੰਗ ਤੋਂ ਲੈ ਕੇ ਬੱਚਿਆਂ ਨੂੰ ਨਿਕਲਣ ਵਾਲੀ ਛਪਾਕੀ ਤੱਕ ਹਰ ਚੀਜ਼ ਦਾ ਇਲਾਜ ਰਹੀ ਹੈ। ਪਰ ਹੁਣ ਵੱਧ ਤੋਂ ਵੱਧ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਕਈ ਤਰ੍ਹਾਂ ਦੀਆਂ ਐਲਰਜੀਜ਼ ਨੂੰ ਠੀਕ ਕਰਨ ਵਾਲੀ ਇਹ ਚਮਤਕਾਰੀ ਦਵਾਈ ਨਵੇਂ ਬਦਲਾਂ ਦੇ ਮੁਕਾਬਲੇ ਘੱਟ ਪ੍ਰਭਾਵਕਾਰੀ ਹੈ ਤੇ ਇਸ ਦੇ ਨਾਲ ਹੀ ਘੱਟ ਸੁੁਰੱਖਿਅਤ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਈਡ ਇਫੈਕਟਸ ਕਾਰਨ ਇਸ ਦਵਾਈ ਨੂੰ ਹੁਣ ਵੇਚਿਆ ਨਹੀਂ ਜਾਣਾ ਚਾਹੀਦਾ।
ਕੈਨੇਡੀਅਨ ਸੁਸਾਇਟੀ ਆਫ ਐਲਰਜੀ ਐਂਡ ਕਲੀਨਿਕਲ ਇਮਿਊਨੌਲੋਜੀ (ਸੀਐਸਏਸੀਆਈ) ਵੱਲੋਂ ਅਕਤੂਬਰ ਦੇ ਸ਼ੁਰੂ ਵਿੱਚ ਪ੍ਰਕਾਸਿ਼ਤ ਕੀਤੇ ਗਏ ਬਿਆਨ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਬੈਨਾਡਰਿੱਲ ਤੇ ਪਹਿਲਾਂ ਦਿੱਤੀਆਂ ਜਾਣ ਵਾਲੀਆਂ ਹੋਰ ਐਚ1 ਐਂਟੀਹਿਸਟੇਮਾਈਨਜ਼ ਨੂੰ ਬਾਲਗਾਂ ਤੇ ਬੱਚਿਆਂ ਨੂੰ ਪਹਿਲ ਦੇ ਆਧਾਰ ਉੱਤੇ ਨਹੀਂ ਦਿੱਤਾ ਜਾਣਾ ਚਾਹੀਦਾ। ਹੈਲਥ ਕੈਨੇਡਾ ਇਸ ਬਿਆਨ ਦਾ ਮੁਲਾਂਕਣ ਕਰ ਰਹੀ ਹੈ। ਇਸ ਵਿੱਚ ਡਾਕਟਰਜ਼ ਦੇ ਗਰੁੱਪ ਵੱਲੋਂ ਆਖਿਆ ਗਿਆ ਹੈ ਕਿ ਇਸ ਦਵਾਈ ਦੀ ਉਪਲਬਧਤਾ ਕਾਰਨ ਹੀ ਇਸ ਦੀ ਵਾਰੀ ਵਾਰੀ ਵਰਤੋਂ ਕੀਤੀ ਜਾਂਦੀ ਹੈ ਤੇ ਫਾਰਮੇਸੀਜ਼ ਵਿੱਚ ਇਹ ਆਮ ਤੌਰ ਉੱਤੇ ਨਹੀਂ ਵਿਕਣੀ ਚਾਹੀਦੀ।
ਬੈਰੀ, ਓਨਟਾਰੀਓ ਵਿੱਚ ਕਲੀਨਿਕਲ ਐਲਰਜਿਸਟ ਤੇ ਸੀਐਸਏਸੀਆਈ ਦੇ ਬਿਆਨ ਦੇ ਆਥਰ ਡੇਵਿਡ ਫਿਚਰ ਨੇ ਲਿਖਿਆ ਹੈ ਕਿ ਇਹ ਵੀ ਪਾਇਆ ਗਿਆ ਹੈ ਕਿ ਅਜੇ ਵੀ ਲੋਕ ਇਸ ਦੀ ਵਰਤੋਂ ਕਰਨੀ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਕਈ ਤਰ੍ਹਾਂ ਦੀਆਂ ਹੋਰ ਵਧੀਆ ਦਵਾਈਆਂ ਹਨ ਜਿਹੜੀਆਂ ਇਸ ਤੋਂ ਵੀ ਵਧੇਰੇ ਅਸਰਦਾਰ ਹਨ ਤੇ ਸੇਫ ਵੀ ਹਨ। ਫਿਚਰ ਦਾ ਕਹਿਣਾ ਹੈ ਕਿ ਬੈਨਾਡਰਿੱਲ ਵਿੱਚ ਪਾਏ ਜਾਣ ਵਾਲੇ ਮੈਡੀਸਿਨਲ ਇਨਗ੍ਰੇਡੀਏਂਟ ਡਿਫੈਨਹਾਈਡਰਾਮਾਈਨ ਹਾਈਡਰੋਕਲੋਰਾਈਡ ਨਾਲ ਤੁਸੀਂ ਸੁਸਤ ਹੋ ਜਾਂਦੇ ਹੋਂ ਤੇ ਤੁਹਾਨੂੰ ਪਰੇਸ਼ਾਨੀ ਹੋਣ ਲੱਗਦੀ ਹੈ। ਜੇ ਇਸ ਦੀ ਜਿ਼ਆਦਾ ਡੋਜ਼ ਜਾਂ ਓਵਰਡੋਜ਼ ਲੈ ਲਈ ਜਾਵੇ ਤਾਂ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ।
ਸੀਐਸਏਸੀਆਈ ਦੇ ਬਿਆਨ ਅਨੁਸਾਰ ਇਸ ਦੇ ਹੋਰਨਾਂ ਸਾਈਡ ਇਫੈਕਟਸ ਵਿੱਚ ਸਾਹ ਦੀਆਂ ਸਮੱਸਿਆਵਾਂ, ਕੋਮਾ ਤੇ ਦੌਰੇ ਪੈਣਾ ਆਦਿ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਜੇ ਇਸ ਨੂੰ ਕੁੱਝ ਹੋਰਨਾਂ ਦਵਾਈਆਂ ਦੇ ਕੌਂਬੀਨੇਸ਼ਨ ਨਾਲ ਦਿੱਤਾ ਜਾਵੇ ਤਾਂ ਇਸ ਨਾਲ ਦਿਲ ਦੀ ਧੜਕਣ ਵਿੱਚ ਗੜਬੜ ਹੋ ਸਕਦੀ ਹੈ। ਫਿਚਰ ਨੇ ਇਹ ਵੀ ਆਖਿਆ ਕਿ ਅੱਜ ਦੇ ਜ਼ਮਾਨੇ ਦੀਆਂ ਦਵਾਈਆਂ ਜਿਵੇਂ ਕਿ ਰਿਐਕਟਾਈਨ, ਕਲੈਰੀਟਿਨ, ਏਰੀਅਸ- ਜੋ ਬੱਚਿਆਂ ਲਈ ਲਿਕੁਇਡ ਜਾਂ ਗੋਲੀਆਂ ਤਿਆਰ ਕਰਦੀਆਂ ਹਨ, ਵਧੇਰੇ ਸੇਫ ਤੇ ਪ੍ਰਭਾਵਸ਼ਾਲੀ ਹਨ ਤੇ ਤੇਜ਼ੀ ਨਾਲ ਅਸਰ ਕਰਦੀਆਂ ਹਨ।
ਐਲਰਜਿਸਟ ਤੇ ਕੁਈਨਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਐਨੇ ਐਲਿਸ ਦਾ ਕਹਿਣਾ ਹੈ ਕਿ ਡਾਕਟਰ ਵੱਲੋਂ ਨੁਸਖਾ ਲਿਖੇ ਜਾਣ ਤੇ ਡੋਜ਼ ਨਿਰਧਾਰਤ ਕਰਨ ਦੇ ਬਾਵਜੂਦ ਬੈਨਾਡਰਿੱਲ ਵਰਗੀਆਂ ਦਵਾਈਆਂ ਨਾਲ ਬੇਹੋਸ਼ ਹੋਣ, ਬੋਧ ਕਮਜ਼ੋਰੀ ਤੇ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਬੱਚੇ ਇਸ ਨਾਲ ਹਾਈਪਰ ਹੋ ਸਕਦੇ ਹਨ ਤੇ ਬਜ਼ੁਰਗ ਬੇਸੁੱਧ ਹੋ ਸਕਦੇ ਹਨ। ਬੈਨਾਡਰਿੱਲ ਤੇ ਬੱਚਿਆਂ ਦੀ ਬੈਨਾਡਰਿੱਲ ਕੈਨੇਡਾ ਵਿੱਚ ਫਾਰਮੇਸੀਜ਼ ਤੇ ਸਟੋਰਜ਼ ਉੱਤੇ ਬਿਨਾਂ ਡਾਕਟਰੀ ਨੁਸਖੇ ਦੇ ਵੀ ਉਪਲਬਧ ਹੈ ਤੇ ਇਹ ਕਈ ਤਰ੍ਹਾਂ ਦੇ ਲੱਛਣਾਂ ਜਿਵੇਂ ਕਿ ਛਿੱਕਾਂ ਆਉਣ, ਨੱਕ ਵਗਣ, ਅੱਖਾਂ ਵਿੱਚ ਖਾਜ, ਕਿਸੇ ਜੀਅ ਜੰਤੂ ਦੇ ਡੰਗਣ, ਛਪਾਕੀ ਤੇ ਹੋਰਨਾਂ ਧੱਫੜਾਂ ਆਦਿ ਕਾਰਨ ਲਈ ਜਾਂਦੀ ਰਹੀ ਹੈ।
ਬੈਨਾਡਰਿੱਲ ਦੇ ਨਿਰਮਾਤਾ ਜੌਹਨਸਨ ਐਂਡ ਜੌਹਨਸਨ ਵੱਲੋਂ ਇੱਕ ਬਿਆਨ ਵਿੱਚ ਆਖਿਆ ਗਿਆ ਹੈ ਕਿ ਬੈਨਾਡਰਿੱਲ ਦੇ ਉਤਪਾਦ ਉੱਤੇ 60 ਤੋਂ ਵੀ ਵੱਧ ਸਾਲਾਂ ਤੋਂ ਡਾਕਟਰ ਤੇ ਮਾਂਵਾਂ ਭਰੋਸਾ ਕਰਦੀਆਂ ਆਈਆਂ ਹਨ। ਇਹ ਐਲਰਜੀਜ਼ ਤੇ ਇਸ ਦੇ ਰਿਐਕਸ਼ਨਜ਼ ਤੋਂ ਵੀ ਰਾਹਤ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਉਤਪਾਦ ਨੂੰ ਹੈਲਥ ਕੈਨੇਡਾ ਵੱਲੋਂ ਮਨਜੂ਼ਰੀ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਵੀ ਪਿਛਲੇ ਹਫਤੇ ਇਹ ਆਖਿਆ ਸੀ ਕਿ ਉਹ ਸੀਐਸਏਸੀਆਈ ਦੀ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ