Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਮੈਨੂੰ ਆਪਣੀ ਦੋਹਤੀ ਨੂੰ ਸੌਰੀ ਕਹਿਣਾ ਚੰਗਾ ਲੱਗਿਆ

November 14, 2019 08:39 AM

-ਕਮਲਜੀਤ ਸਿੰਘ ਬਨਵੈਤ
60-70 ਸਾਲ ਦੀ ਉਮਰ ਵਿੱਚੋਂ ਗੁਜ਼ਰ ਰਹੇ ਬਹੁਤੇ ਲੋਕਾਂ ਨੂੰ ਮੇਰੀ ਤਰ੍ਹਾਂ ਇੱਕ ਘੁਣ ਇਹ ਜ਼ਰੂਰ ਖਾਣ ਲੱਗਾ ਹੈ ਕਿ ਉਹ ਪਿੰਡਾਂ ਤੋਂ ਸ਼ਹਿਰਾਂ ਵਿੱਚ ਆ ਕੇ ਆਪਣਾ ਸਿਰ ਢੱਕਣ ਲਈ ਆਲ੍ਹਣਾ ਬਣਾਉਣ ਦੇ ਆਹਰ ਵਿੱਚ ਲੱਗੇ ਰਹਿ ਗਏ ਤੇ ਨਿੱਕੇ ਹੁੰਦੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕੇ। ਚੰਗੇ ਸਕੂਲਾਂ ਵਿੱਚ ਪੜ੍ਹਾਈ ਜ਼ਰੂਰ ਕਰਾਈ ਹੈ। ਜਦੋਂ ਨਵੇਂ ਜ਼ਮਾਨੇ ਦੇ ਨੌਜਵਾਨ ਮਾਪਿਆਂ ਦਾ ਆਪਣੇ ਨਿੱਕੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਤੌਰ ਤਰੀਕੇ ਵੱਲ ਵੇਖੀਏ ਤਾਂ ਮੈਨੂੰ ਆਪਣੇ ਸਮਿਆਂ ਦੀ ਇੱਕ ਛੋਟੀ ਜਿਹੀ ਗੱਲ ਯਾਦ ਆ ਜਾਂਦੀ ਹੈ।
ਇੱਕ ਵਪਾਰੀ ਨੂੰ ਉਸ ਦੇ ਕਿਸੇ ਵਾਕਫ ਨੇ ਪੁੱਛਿਆ ਕਿ ਅੱਜ ਕੱਲ੍ਹ ਉਸ ਦੇ ਬੱਚੇ ਕਿੰਨੇ ਕੁ ਵੱਡੇ ਹੋ ਗਏ ਹੋਣਗੇ ਤੇ ਕਿੰਨੇ-ਕਿੰਨੇੇ ਸਾਲ ਦੇ ਹੋ ਗਏ? ਅਣਭੋਲ ਵਪਾਰੀ ਦਾ ਜਵਾਬ ਸੀ ਕਿ ਸਾਲਾਂ ਦਾ ਤਾਂ ਉਸ ਨੂੰ ਪਤਾ ਨਹੀਂ ਤੇ ਉਸ ਨੇ ਆਪਣੇ ਹੱਥਾਂ ਵਿਚਲੀ ਵਿੱਥ ਨਾਲ ਦੱਸ ਦਿੱਤਾ; ਬੈੱਡ ਉੱਤੇ ਪਿਆ ਇੱਕ ਐਡਾ ਤੇ ਦੂਜਾ ਉਸ ਤੋਂ ਗਿੱਠ ਵੱਡਾ ਦਿਸਦਾ ਹੈ।' ਵਪਾਰੀ ਵਿਚਾਰਾ ਸਵੇਰ ਨੂੰ ਘਰੋਂ ਜਾ ਕੇ ਸ਼ਾਮ ਨੂੰ ਮੁੜਦਾ ਸੀ। ਸਵੇਰੇ ਸੁੱਤੇ ਪਏ ਬੱਚਿਆਂ ਨੂੰ ਛੱਡ ਕੇ ਚਲੇ ਜਾਂਦਾ ਤੇ ਰਾਤ ਨੂੰ ਬੈਡ ਉੱਤੇ ਸੁੱਤੇ ਪਏ ਵੇਖਦਾ ਸੀ। ਕਿਸਾਨਾਂ ਜਾਂ ਜਿਮੀਂਦਾਰਾਂ ਦਾ ਹਾਲ ਵਪਾਰੀਆਂ ਤੋਂ ਵੱਖਰਾ ਨਹੀਂ ਹੈ। ਵਪਾਰੀਆਂ ਦਾ ਹੱਟੀਆਂ ਉੱਤੇ ਅਤੇ ਕਿਸਾਨਾਂ ਦਾ ਖੇਤਾਂ ਵਿਚਲਾ ਸਮਾਂ ਇੱਕੋ ਜਿਹਾ ਹੁੰਦਾ ਸੀ। ਘਰ ਵਿੱਚ ਸੁਆਣੀਆਂ ਹੀ ਹੁੰਦੀਆਂ ਸਨ, ਜਿਨ੍ਹਾਂ ਨੇ ਘਰ-ਬਾਰ ਸੰਭਾਲਣਾ ਹੁੰਦਾ ਤੇ ਬੱਚੇ ਵੀ। ਕਿਸਾਨ ਦੀ ਪਤਨੀ ਨੂੰ ਤਾਂ ਉਪਰਲੇ ਕੰਮ, ਡੰਗਰ ਪਸ਼ੂ ਵੀ ਵੇਖਣੇ ਪੈਂਦੇ ਸਨ।
ਗੱਲ ਬਦਲਦੇ ਜ਼ਮਾਨੇ ਤੋਂ ਸ਼ੁਰੂ ਕੀਤੀ ਸੀ, ਉਥੇ ਹੀ ਮੁੜ ਆਉਂਦਾ ਹਾਂ। ਅੱਜ ਦੀ ਪੀੜ੍ਹੀ ਨਿੱਕੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੀ ਬੈਠੀ ਹੈ। ਮੈਂ ਆਪ ਆਪਣੀ ਦੋਹਤੀ ਨੂੰ ਵੱਡੇ ਹੁੰਦਿਆਂ ਵੇਖ ਕੇ ਜ਼ਿੰਦਗੀ ਮਾਣਨ ਲੱਗਾ ਹਾਂ। ਉਸ ਦੇ ਨਿੱਕੇ ਵੱਡੇ ਪਲ, ਉਸ ਦੇ ਡਿੱਗਦੇ-ਢਹਿੰਦੇ ਕਦਮ ਵੇਖ ਕੇ ਮੈਨੂੰ ਲੱਗਣ ਲੱਗਾ ਹੈ ਕਿ ਮੈਨੂੰ ਜਿੰਨਾ ਕੀਮਤੀ ਸਮਾਂ ਬੱਚਿਆਂ ਨੂੰ ਦੇਣਾ ਚਾਹੀਦਾ ਸੀ, ਉਹ ਮੈਂ ਕੰਮਾਂ ਵਿੱਚ ਗਵਾ ਦਿੱਤਾ ਹੈ। ਮੇਰੀ ਦੋਹਤੀ ਦਾ ਆਪਣੀ ਨਾਨੀ ਨਾਲ ਵਧੇਰੇ ਮੋਹ ਹੈ। ਮੇਰੇ ਨਾਲ ਦਿਲ ਕਰੇ ਤਾਂ ਭਿਜਦੀ ਹੈ, ਮਨ ਕਰੇ ਤਾਂ ਪਰੇ ਰਹਿੰਦੀ ਹੈ। ਇੱਕ ਦਿਨ ਮਾਂ ਧੀ ਨੇ ਡਾਕਟਰ ਕੋਲ ਜਾਣਾ ਸੀ। ਡਾਕਟਰ ਕੋਲ ਸਮਾਂ ਲੱਗ ਜਾਣਾ ਸੀ। ਇਸ ਲਈ ਦੋਹਤੀ ਨੂੰ ਸਾਂਭਣ ਲਈ ਮੈਨੂੰ ਵੀ ਨਾਲ ਜਾਣਾ ਪਿਆ। ਜਦੋਂ ਦੋਵੇਂ ਅੰਦਰ ਗਈਆਂ ਤਾਂ ਮੇਰੀ ਦੋਹਤੀ ਪਹਿਲਾਂ ਮੇਰੇ ਕੋਲ ਚਾਅ ਨਾਲ ਆ ਗਈ, ਪਰ ਕੁਝ ਮਿੰਟਾਂ ਬਾਅਦ ਮੇਰੀ ਗੋਦੀ ਵਿੱਚੋਂ ਉਤਰਨ ਦੀ ਜ਼ਿੱਦ ਕਰਨ ਲੱਗ ਪਈ। ਮੈਂ ਉਸ ਨੂੰ ਗੁਬਾਰੇ ਲੈ ਦੇਣ ਦੇ ਬਹਾਨੇ ਮਾਰਕੀਟ ਲੈ ਗਿਆ। ਮਾਰਕੀਟ ਵਿੱਚ ਗੁਬਾਰੇ ਵਾਲਾ ਹੈ ਨਹੀਂ ਸੀ ਤੇ ਮੈਂ ਲੌਲੀਪਾਪ ਲੈ ਲਿਆ। ਮੈਂ ਲੌਲੀਪੋਪ ਖੋਲ੍ਹ ਕੇ ਉਸ ਵੱਲ ਵਧਾਇਆ ਤਾਂ ਉਸ ਨੇ ਦੰਦਾਂ ਵੱਲ ਇਸ਼ਾਰਾ ਕਰਦਿਆਂ ਇੱਕ ਵਾਰ ਨਾਂਹ ਕਰ ਦਿੱਤੀ, ਪਰ ਫਿਰ ਲੈ ਵੀ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਮਾਂ ਨੇ ਕਿਹਾ ਹੋਇਆ ਸੀ ਕਿ ਲੌਲੀਪਾਪ ਨਾਲ ਦੰਦ ਖਰਾਬ ਹੋ ਜਾਂਦੇ ਨੇ ਤੇ ਫਿਰ ਡਾਕਟਰ ਟੀਕਾ ਲਾਉਂਦਾ ਹੈ। ਅਣਭੋਲ ਦਿਲ ਖਾਣ ਲਈ ਵੀ ਕਰਦਾ ਸੀ। ਉਸ ਨੇ ਲੌਲੀਪਾਪ ਫੜ ਲਿਆ ਤੇ ਉਸ ਦੇ ਉਪਰਲੇ ਕਾਗਜ਼ ਲਾਹ ਕੇ ਮੇਰੇ ਵੱਲ ਧੱਕ ਕੇ ਸੁੱਟਣ ਦਾ ਇਸ਼ਾਰਾ ਕੀਤਾ ਤੇ ਬੋਲੀ, ‘ਸਾਈ ਥੋ’ (ਸਾਈਡ ਥਰੋ)। ਮੈਂ ਅਗਲੇ ਚੌਕ ਦੀਆਂ ਬੱਤੀਆਂ ਉਤੇ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਕਾਗਜ਼ ਬਾਹਰ ਸੁੱਟ ਦਿੱਤਾ ਤਾਂ ਉਹ ਦੋਵੇਂ ਹੱਥਾਂ ਨੂੰ ਹਿਲਾ-ਹਿਲਾ ਕੇ ਰੋਣ ਲੱਗ ਪਈ।
ਉਸ ਦੀ ਉਮਰ ਦੋ ਸਾਲ ਹੈ, ਪੂਰਾ ਬੋਲਦੀ ਨਹੀਂ, ਪਰ ਇਸ਼ਾਰਿਆਂ ਨਾਲ ਸਾਰਾ ਕੁਝ ਸਮਝਾ ਦਿੰਦੀ ਹੈ। ਉਸ ਨੇ ਆਪਣੀ ਗੱਲ ਮੇਰੇ ਖਾਨੇ ਵਿੱਚ ਪਾ ਦਿੱਤੀ ਕਿ ਉਸ ਨੇ ਕਾਗਜ਼ ਕਾਰ ਤੋਂ ਬਾਹਰ ਸੁੱਟਣ ਲਈ ਨਹੀਂ, ਸਗੋਂ ਕਾਰ ਦੀ ਖਿੜਕੀ ਵਿੱਚ ਬਣੇ ਡਸਟਬਿਨ ਵਿੱਚ ਪਾਉਣ ਲਈ ਕਿਹਾ ਸੀ। ਹਾਲੇ ਬੱਤੀ ਹਰੀ ਨਹੀਂ ਹੋਈ ਸੀ। ਮੈਂ ਬਾਹਰ ਸੁੱਟਿਆ ਕਾਗਜ਼ ਮੁੜ ਚੁੱਕ ਕੇ ਆਪਣੀ ਗੱਡੀ ਵਿੱਚ ਬਣੇ ਡਸਟਬਿਨ ਵਿੱਚ ਪਾ ਦਿੱਤਾ। ਫਿਰ ਉਸ ਨੇ ਕੁਝ ਬੋਲਿਆ; ਜਿਹੜਾ ਮੇਰੀ ਸਮਝ ਨਾ ਪਿਆ। ਅਸਲ ਵਿੱਚ ਦੋਹਤੀ ਤੇ ਮੇਰੀ ਧੀ ਉੱਤੇ ‘ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਸਮਝੇ’ ਵਾਲੀ ਗੱਲ ਵਧੇਰੇ ਢੁਕਦੀ ਹੈ। ਮਾਂ, ਬੇਟੀ ਦੇ ਇਸ਼ਾਰੇ ਤੋਤਲੀ ਬੋਲੀ, ਅੱਧੇ-ਅਧੂਰੇ ਵਾਕ ਸਭ ਸਮਝਦੀ ਹੈ। ਉਸ ਦੀ ਮਾਂ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਉਸ ਨੇ ਬੇਟੀ ਨੂੰ ਸਮਝਾ ਰੱਖਿਆ ਹੈ ਕਿ ਸੜਕਾਂ ਉਤੇ ਗੰਦ ਪਾਉਣ ਵਾਲਿਆਂ ਨੂੰ ਗੁੱਸੇ ਵਾਲੇ ਲੋਕ ਯਾਨੀ ਪੁਲਸ ਚੁੱਕ ਕੇ ਲੈ ਜਾਂਦੀ ਹੈ ਤੇ ਇਹੋ ਗੱਲ ਉਸ ਨੇ ਮੈਨੂੰ ਕਾਰ ਵਿੱਚ ਤੋਤਲੀ ਜ਼ੁਬਾਨ ਨਾਲ ਸਮਝਾਉਣੀ ਚਾਹੀ ਸੀ। ਮੈਂ ਦੋਹਤੀ ਨੂੰ ਲੈ ਕੇ ਵਾਪਸ ਡਾਕਟਰ ਦੇ ਕਲੀਨਿਕ ਪਹੁੰਚਿਆ ਤਾਂ ਮੇਰੀ ਪਤਨੀ ਅਤੇ ਬੇਟੀ ਬਾਹਰ ਖੜ੍ਹੀਆਂ ਸਾਨੂੰ ਉਡੀਕ ਰਹੀਆਂ ਸਨ। ਮੇਰੀ ਦੋਹਤੀ ਬਾਹਾਂ ਖਿਲਾਰ ਕੇ ਆਪਣੀ ਮਾਂ ਵੱਲ ਉਛਲ ਪਈ। ਮੈਂ ਅੰਦਰੋਂ ਅੰਦਰੀ ਸ਼ਰਮਿੰਦਾ ਹੋ ਰਿਹਾ ਸਾਂ। ਆਪਣੀ ਦੋਹਤੀ ਨੂੰ ਬੇਟੀ ਵੱਲ ਵਧਾਉਂਦਿਆਂ ਮੈਂ ਦੋਵੇਂ ਕੰਨ ਫੜ ਕੇ ਕਿਹਾ, ‘ਆਜਮੀਨ ਬੇਟਾ ਸੌਰੀ’। ਮੇਰੀ ਦੋਹਤੀ ਦੀਆਂ ਅੱਖਾਂ ਵਿੱਚ ਉਸ ਵੇਲੇ ਦੀ ਚਮਕ ਵੇਖਣ ਵਾਲੀ ਸੀ। ਉਸ ਦੇ ਮੂੰਹੋਂ ਤੋਤਲੀ ਜ਼ੁਬਾਨ ਵਿੱਚ ‘ਵੈਲਕਮ ਨਾਨੂੰ’ ਸੁਣਦੇ ਹੀ ਸਾਰਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਆਜਮੀਨ ਦੀ ਮਾਂ ਨੇ ਸਾਨੂੰ ਸਭ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਕੋਈ ਨਵੀਂ ਗੱਲ ਕਰੇ ਤਾਂ ਤਾੜੀ ਮਾਰ ਕੇ ਉਸ ਨੂੰ ਹੱਲਾਸ਼ੇਰੀ ਦੇਣੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ