Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਜਦੋਂ ਸਾਡੇ ਵੀ ਸਾਂਝੇ ਪਰਵਾਰ ਦਾ ਬਟਵਾਰਾ ਹੋਇਆ

November 14, 2019 08:35 AM

-ਕਮਲ ਬਰਾੜ
ਪੁਰਾਣੇ ਸਮਿਆਂ ਵਿੱਚ ਜਿਹੜੇ ਸਾਂਝੇ ਪਰਵਾਰ ਹੁੰਦੇ ਸੀ, ਉਹ ਬੜੇ ਖੁਸ਼ਕਿਸਮਤ ਸਮਝੇ ਜਾਂਦੇ ਸਨ। ਕਿਹਾ ਜਾਂਦਾ ਸੀ ਕਿ ਏਕੇ ਵਿੱਚ ਬਰਕਤ ਹੁੰਦੀ ਹੈ। ਵਰਤਮਾਨ ਸਮੇਂ ਵਿੱਚ ਅਜੋਕੀ ਪੀੜ੍ਹੀ ਦੀ ਇਕੱਲੇ ਰਹਿਣ ਦੀ ਪ੍ਰਵਿਰਤੀ ਸਮਝ ਲਓ ਜਾਂ ਹਾਲਾਤ ਕਿ ਅੱਜਕੱਲ੍ਹ ਸਾਂਝੇ ਪਰਵਾਰ ਕਿਧਰੇ ਅਲੋਪ ਹੋ ਗਏ ਹਨ।
ਮੈਨੂੰ ਲਗਭਗ 20 ਸਾਲ ਸਾਂਝੇ ਪਰਵਾਰ ਵਿੱਚ ਰਹਿਣ ਦਾ ਮੌਕਾ ਮਿਲਿਆ। ਮੈਨੂੰ ਬੜੇ ਤਜਰਬੇ ਪ੍ਰਾਪਤ ਹੋਏ ਸਾਂਝੇ ਪਰਵਾਰ ਵਿੱਚ ਅਤੇ ਬੜਾ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਸੱਚਮੁੱਚ ਚਾਚੇ-ਚਾਚੀ ਤੋਂ ਮਾਂ-ਪਿਓ ਵਾਲਾ ਪਿਆਰ ਮਿਲਿਆ। ਮੇਰੇ ਚਾਚਾ ਤੇ ਪਾਪਾ ਜੀ ਵਰਗਿਆਂ ਨੇ 30 ਸਾਲ ਦੇ ਕਰੀਬ ਇਕੱਠਿਆਂ ਨਿਭਾਇਆ। ਜਦੋਂ ਤੱਕ ਮੈਨੂੰ ਸੋਚਣ-ਸਮਝਣ ਦੀ ਸੋਝੀ ਆਈ, ਮੈਂ ਵੇਖਿਆ ਕਿ ਮੇਰੇ ਪਾਪਾ ਵੱਡੇ ਹੋਣ ਕਰ ਕੇ ਹਰ ਗੱਲ ਵਿੱਚ ਮੇਰੇ ਚਾਚੇ ਨੇ ਆਪਣੇ ਵੱਡੇ ਭਰਾ, ਭਾਵ ਮੇਰੇ ਪਾਪਾ ਨੂੰ ਪ੍ਰਮੁੱਖਤਾ ਦੇਣੀ। ਮੇਰੀ ਮਾਤਾ ਤੇ ਚਾਚੀ ਨੇ ਦਰਾਣੀ-ਜਠਾਣੀ ਵਾਲਾ ਨਹੀਂ, ਭੈਣਾਂ ਵਾਲਾ ਰਿਸ਼ਤਾ ਨਿਭਾਇਆ। ਮੇਰੀ ਉਮਰ ਬੇਸ਼ੱਕ ਛੋਟੀ ਹੈ, ਪਰ ਤਜਰਬੇ ਸਿੱਖੇ ਹਨ ਕਿ ਸਾਂਝੇ ਪਰਵਾਰ ਤਦੇ ਨਿਭਦੇ ਹਨ, ਸਾਡੇ ਮਨ ਵਿੱਚ ਖੋਟ ਨਹੀਂ। ਅਸੀਂ ਇਹ ਨਾ ਸਮਝੀਏ ਕਿ ਉਨ੍ਹਾਂ ਦੇ ਜੀਅ ਜ਼ਿਆਦਾ ਹਨ, ਉਨ੍ਹਾਂ ਦਾ ਖਰਚ ਜ਼ਿਆਦਾ ਹੈ। ਉਹ ਕੰਮ ਘੱਟ ਕਰਦੇ ਹਨ, ਕਿਉਂਕਿ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਪਰਵਾਰਕ ਮੈਂਬਰਾਂ ਦਾ ਸੁਭਾਅ ਵੱਖ-ਵੱਖ ਹੁੰਦਾ ਹੈ। ਕੋਈ ਵੱਧ ਜ਼ਿੰਮੇਵਾਰੀ ਸਮਝਦਾ ਹੈ ਤੇ ਕੋਈ ਘੱਟ, ਸਾਂਝੇ ਪਰਵਾਰਾਂ ਵਿੱਚ ਇਹ ਗੱਲਾਂ ਧੁਰੋਂ ਖਤਮ ਕਰਨੀਆਂ ਪੈਂਦੀਆਂ ਹਨ।
ਮੈਂ ਅਕਸਰ ਵੇਖਿਆ ਸੀ ਕਿ ਮੇਰੇ ਚਾਚਾ ਜੀ ਸਾਰੇ ਪਰਵਾਰ ਦੀ ਜ਼ਿੰਮੇਵਾਰੀ ਚੁੱਕਦੇ ਸਨ ਤੇ ਮੇਰੇ ਪਾਪਾ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਅਸੀਂ ਕਿੱਥੇ ਪੜ੍ਹਦੇ ਹਾਂ, ਸਾਡੀ ਫੀਸ ਕਿੰਨੀ ਹੈ। ਜਦ ਉਨ੍ਹਾਂ ਤੋਂ ਕਿਸੇ ਨੇ ਪੁੱਛਣਾ ਤਾਂ ਉਨ੍ਹਾਂ ਨੇ ਮੇਰੇ ਚਾਚੇ ਵੱਲ ਇਸ਼ਾਰਾ ਕਰ ਦੇਣਾ। ਸਾਂਝੇ ਪਰਵਾਰਾਂ ਵਿੱਚ ਖਾਸ ਕਰ ਕੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੇ ਕੰਮਾਂ ਨੂੰ ਤਰਤੀਬ ਅਨੁਸਾਰ ਵੰਡਿਆ ਹੁੰਦਾ ਹੈ ਕਿ ਮੱਝਾਂ ਕਿਸ ਨੇ ਚੋਣੀਆਂ ਹਨ, ਝਾੜੂ ਕਿਸ ਨੇ ਮਾਰਨਾ, ਕੱਪੜੇ ਧੋਣੇ, ਮੱਝਾਂ ਨੂੰ ਪੱਠੇ ਪਾਉਣੇ ਹਨ। ਮੇਰੀ ਮਾਂ ਤੇ ਚਾਚੀ ਨੇ ਇਨ੍ਹਾਂ ਕੰਮਾਂ ਨੂੰ ਸੁਚੱਜੇ ਢੰਗ ਨਾਲ ਵੰਡਿਆ ਪਿਆ ਸੀ ਤੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਸੀ। ਜਦ ਮੇਰੀ ਮਾਂ ਨੇ ਆਪਣੇ ਕੰਮ ਨਿਬੇੜ ਲੈਣੇ ਤਾਂ ਉਨ੍ਹਾਂ ਨੇ ਚਾਚੀ ਦਾ ਉਨ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਣਾ। ਜਦ ਚਾਚੀ ਜੀ ਵਿਹਲੇ ਹੋ ਜਾਂਦੇ ਤਾਂ ਉਹ ਮਾਂ ਦੇ ਕੰਮਾਂ ਵਿੱਚ ਹੱਥ ਵਟਾ ਦਿੰਦੇ।
ਸਾਡੇ ਪਰਵਾਰ ਵਿੱਚ ਪੜਦਾਦਾ, ਦਾਦਾ-ਦਾਦੀ ਦੀ ਆਪਣੀ ਹੀ ਰੌਣਕ ਹੁੰਦੀ ਸੀ। ਉਨ੍ਹਾਂ ਕੋਲੋਂ ਬਜ਼ੁਰਗ ਹੋਣ ਕਰ ਕੇ ਕੰਮ ਤਾਂ ਹੁੰਦਾ ਨਹੀਂ ਸੀ, ਪਰ ਉਹ ਆਪਣੇ ਜ਼ਿੰਦਗੀ ਦੇ ਤਜਰਬੇ ਤੇ ਨੇਕ ਸਲਾਹਾਂ ਪਰਵਾਰ ਨੂੰ ਦੇਈ ਜਾਂਦੀ ਸੀ। ਮੇਰਾ ਤੇ ਚਾਚੇ ਦੇ ਮੁੰਡੇ ਦਾ ਪਿਆਰ ਵੀ ਸਾਡੇ ਚਾਚੇ-ਪਾਪਾ ਵਾਂਗ ਹੀ ਸੀ। ਅਸੀਂ ਵੀ ਸਕੂਲੀ ਵਿਦਿਆ ਤੋਂ ਲੈ ਕੇ ਕਾਲਜੀ ਵਿਦਿਆ ਇਕੱਠਿਆਂ ਨਿਭਾਈ ਸੀ, ਵੱਡਾ ਭਰਾ ਜ਼ਿਆਦਾ ਨਾ ਪੜ੍ਹਿਆ ਹੋਣ ਕਰ ਕੇ ਉਸ ਦਾ ਜਲਦੀ ਵਿਆਹ ਕਰ ਦਿੱਤਾ ਸੀ। ਇਸ ਲਈ ਮੈਂ ਤੇ ਮੇਰੇ ਚਾਚੇ ਦੇ ਮੁੰਡੇ ਦੀ ਸੁਰ ਜ਼ਿਆਦਾ ਮਿਲਦੀ ਸੀ, ਅਸੀਂ ਕਿਤੇ ਵੀ ਜਾਣਾ, ਇਕੱਠਿਆਂ ਜਾਣਾ। ਜ਼ਿਆਦਾਤਰ ਲੋਕ ਸਾਨੂੰ ਸਕੇ ਭਰਾ ਸਮਝਦੇ ਸਨ। ਦੂਜਾ ਸਾਡੇ ਪਿਆਰ ਦਾ ਕਾਰਨ ਸਾਡੇ ਬਾਪੂਆਂ ਦਾ ਆਪਸੀ ਪਿਆਰ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਪਰਵਾਰ ਦੇ ਟੁੱਟਣ ਦਾ ਦਾਗ ਸਾਡੇ 'ਤੇ ਲੱਗੇ। ਕਹਿੰਦੇ ਮੁੱਢ ਕਦੀਮੋਂ ਚਲਿਆ ਆ ਰਿਹਾ ਹੈ ਕਿ ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਉਸ ਤਰ੍ਹਾਂ ਅੰਤ ਇੱਕੋ ਮਾਂ ਦੇ ਜਾਇਆਂ ਨੂੰ ਵੱਖ ਹੋਣਾ ਪੈਂਦਾ ਹੈ।
ਇਹ ਰੀਤ ਸਾਡੇ ਪਰਵਾਰ ਵਿੱਚ ਵੀ ਆ ਗਈ। ਸਾਡਾ ਪਰਵਾਰ ਵੀ ਇੱਕ ਤੋਂ ਦੋ ਹੋਣ ਲੱਗਿਆ। ਮੇਰੇ ਚਾਚਾ ਜੀ ਦੀ ਨਵੀਂ ਕੋਠੀ ਤਿਆਰ ਹੋ ਗਈ, ਉਨ੍ਹਾਂ ਨੂੰ ਉਹ ਮਿਲ ਗਈ ਅਤੇ ਸਾਨੂੰ ਪਹਿਲਾਂ ਵਾਲਾ ਘਰ। ਮੈਂ ਸਭ ਕੁਝ ਅੱਖੀਂ ਵੇਖ ਰਿਹਾ ਸੀ। ਸਭ ਕੁਝ ਵੰਡਿਆ ਜਾ ਰਿਹਾ ਸੀ। ਜਿਨ੍ਹਾਂ ਭਾਂਡਿਆਂ ਵਿੱਚ ਇਕੱਠੇ ਤਿੰਨ ਟਾਈਮ ਦੀ ਰੋਟੀ ਖਾਂਦੇ, ਉਨ੍ਹਾਂ ਦੇ ਵੀ ਦੋ ਹਿੱਸੇ ਹੋ ਰਹੇ ਸਨ। ਵਾਹੀ ਸਾਂਝੀ ਕਰਨ ਦਾ ਫੈਸਲਾ ਹੋਇਆ। ਮੈਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਜਿਵੇਂ ਕਿਸੇ ਇਨਸਾਨ ਦੀਆਂ ਦੋ ਬਾਹਾਂ ਵਿੱਚੋਂ ਇੱਕ ਨੂੰ ਵੱਢਿਆ ਜਾ ਰਿਹਾ ਹੋਵੇ, ਪਰ ਮੈਨੂੰ ਕੁਝ ਹੱਦ ਤੱਕ ਖੁਸ਼ੀ ਵੀ ਸੀ ਕਿ ਮੇਰੇ ਚਾਚੇ-ਪਾਪੇ ਤੇ ਮਾਂ-ਚਾਚੀ ਨੇ ਤੀਹ ਸਾਲਾਂ ਦੇ ਇਕੱਠ ਨੂੰ ਪਦਾਰਥਵਾਦੀ ਚੀਜ਼ਾਂ ਪਿੱਛੇ ਲੜ ਕੇ ਵਿਅਰਥ ਨਹੀਂ ਗੁਆਇਆ, ਰਜ਼ਾਮੰਦੀ ਨਾਲ ਸਭ ਨੇਪਰੇ ਚਾੜ੍ਹ ਲਿਆ। ਜਦ ਸਭ ਕੁਝ ਹੋ ਗਿਆ ਤਾਂ ਮੇਰੀ ਪੜਦਾਦੀ, ਜੋ ਸਭ ਕੁਝ ਅੱਖੀਂ ਵੇਖ ਰਹੀ ਸੀ, ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਧਰ ਜਾਵੇ, ਕਿਉਂਕਿ ਉਸ ਲਈ ਦੋਵੇਂ ਪੁੱਤ ਅੱਖਾਂ ਦੇ ਤਾਰੇ ਸਨ। ਮੈਨੂੰ ਵੀ ਲੱਗਦਾ ਸੀ ਬਜ਼ੁਰਗਾਂ ਨੂੰ ਬੁਢਾਪੇ ਦਾ ਏਨਾ ਦੁੱਖ ਨਹੀਂ ਹੁੰਦਾ, ਜਿੰਨਾ ਆਪਣੇ ਪੁੱਤਰਾਂ ਦੇ ਅਲੱਗ ਹੋਣ ਦਾ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”