Welcome to Canadian Punjabi Post
Follow us on

29

March 2024
 
ਭਾਰਤ

ਸਸਤਾ ਸੋਨਾ ਦਿਵਾਉਣ ਦੇ ਨਾਂਅ ਉੱਤੇ 1.88 ਕਰੋੜ ਰੁਪਏ ਹੜੱਪ ਲਏ

November 14, 2019 08:29 AM

ਕੈਥਲ, 13 ਨਵੰਬਰ (ਪੋਸਟ ਬਿਊਰੋ)- ਹਰਿਆਣੇ ਦੇ ਕੈਥਲ ਵਿੱਚ ਸਸਤੇ ਸੋਨਾ ਦੇਣ ਦੇ ਨਾਂਅ 'ਤੇ ਇੱਕ ਕਰੋੜ 88 ਲੱਖ ਰੁਪਏ ਦੀ ਠੱਗੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਢੂੰਡਵਾ ਦੇ ਰਾਮਫਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਗੁਲਮੋਹਰ ਸਿਟੀ ਕੈਥਲ ਵਿੱਚ ਕਿਰਾਏ ਉਤੇ ਰਹਿੰਦਾ ਸੀ। ਨਵੰਬਰ 2018 ਵਿੱਚ ਉਸ ਨੂੰ ਪੁਰਾਣਾ ਜਾਣਕਾਰ ਅਨਿਲ ਕੈਥਲ ਵਿਚ ਬਸ ਸਟੈਂਡ ਚੌਕ 'ਤੇ ਮਿਲਿਆ। ਰਾਮਫਲ ਦਾ ਕਹਿਣਾ ਹੈ ਕਿ ਅਨਿਲ ਜ਼ਰੂਰੀ ਗੱਲ ਕਰਨ ਦੀ ਕਹਿ ਕੇ ਉਸ ਦੇ ਨਾਲ ਫਲੈਟ ਵਿੱਚ ਆ ਗਿਆ ਤੇ ਏਥੇ ਆ ਕੇ ਉਸ ਨੇ ਕਿਹਾ ਕਿ ਉਹ ਬਾਜ਼ਾਰ ਤੋਂ ਸਸਤੇ ਭਾਅ ਉੱਤੇ ਸੋਨਾ ਦਿਵਾ ਸਕਦਾ ਹੈ। ਦੋ-ਤਿੰਨ ਦਿਨ ਪਿੱਛੋਂ ਅਨਿਲ ਉਸ ਨੂੰ ਆਪਣੇ ਨਾਲ ਜੀਰਕਪੁਰ ਲੈ ਗਿਆ, ਜਿੱਥੇ ਜੀਂਦ ਜ਼ਿਲਾ ਦੇ ਸੁਦਕੈਨ ਖੁਰਦ ਦਾ ਵਾਸੀ ਵਿਜੇ ਅਤੇ ਰਵੀਸ਼ ਦੇ ਨਾਲ ਗੱਲ ਕਰਵਾਈ ਅਤੇ ਉਨ੍ਹਾਂ ਨੇ 23,500 ਰੁਪਏ ਪ੍ਰਤੀ ਤੋਲਾ ਸੋਨਾ ਦੇਣ ਦੀ ਗੱਲ ਕਹੀ। ਰਾਮਫਲ ਨੇ ਆਪਣੇ ਦੋਸਤ ਅਤੇ ਰਿਸ਼ਤੇਦਾਰਾਂ ਤੋਂ ਰੁਪਏ ਇਕੱਠੇ ਕਰ ਕੇ ਇੱਕ ਕਰੋੜ 88 ਲੱਖ ਰੁਪਏ 13 ਨਵੰਬਰ 2018 ਨੂੰ ਦੋਸ਼ੀਆਂ ਨੂੰ ਦੇ ਦਿੱਤੇ ਅਤੇ ਇਸ ਦੇ ਬਾਅਦ 20 ਮਾਰਚ 2019 ਨੂੰ ਅਨਿਲ ਦੇ ਪਿੰਡ ਹਜਵਾਨਾ ਗਏ ਤਾਂ ਉਸ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ। ਇੱਕ ਮਹੀਨਾ ਬੀਤਣ ਪਿੱਛੋਂ ਦੋਸ਼ੀਆਂ ਨੇ ਰੁਪਏ ਵਾਪਸ ਨਹੀਂ ਕੀਤੇ ਤੇ ਰੁਪਏ ਮੰਗਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਸਸਤਾ ਸੋਨਾ ਦਿਵਾਉਣ ਦੇ ਨਾਂਅ 'ਤੇ ਕੈਥਲ ਵਿੱਚ 350 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਹੋਣ ਦਾ ਅਨੁਮਾਨ ਹੈ। ਇਸ ਠੱਗੀ ਦਾ ਮਾਸਟਰਮਾਈਂਡ ਸ਼ਰੀਫਗੜ੍ਹ ਦਾ ਕੈਂਡੀ ਬਾਬਾ ਫਰਾਰ ਹੋ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ: ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ: ਦਮਿਤਰੋ ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ