Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਇਮਰਾਨ ਦੀ ਸਾਬਕਾ ਪਤਨੀ ਰੇਹਮ ਨੇ ਮਾਨਹਾਨੀ ਕੇਸ ਜਿੱਤਿਆ

November 14, 2019 08:18 AM

ਲੰਡਨ, 13 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਬੀਤੇ ਸਾਲ ਇਕ ਸ਼ੋਅ ਦੌਰਾਨ ਸਰਕਾਰ ਦੇ ਮੰਤਰੀ ਵੱਲੋਂ ਮਾਣਹਾਨੀ ਕਰਨ ਦੇ ਦੋਸ਼ਾਂ ਉੱਤੇ ਪਾਕਿਸਤਾਨ ਦੇ ਸਮਾਚਾਰ ਚੈਨਲ ਤੋਂ ਵੱਡਾ ਮੁਆਵਜ਼ਾ ਅਤੇ ਇਕ ਮੁਆਫੀਨਾਮਾ ਪ੍ਰਾਪਤ ਕਰ ਲਿਆ ਹੈ।
ਬੀਤੇ ਸੋਮਵਾਰ ਨੂੰ ਲੰਡਨ ਵਿਚ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਜਸਟਿਸ ਮੈਥਿਊ ਨਿਕਲਿਨ ਨੂੰ ਦੋਵਾਂ ਧਿਰਾਂ ਵਿਚਾਲੇ ਬਣੀ ਸਹਿਮਤੀ ਅਤੇ ਮੁਆਫੀਨਾਮੇ ਦੇ ਬਾਰੇ ਸੂਚਿਤ ਕੀਤਾ ਗਿਆ ਸੀ। ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਰੇਹਮ ਖਾਨ ਨੇ ਜੂਨ 2018 ਵਿਚ ਦੁਨੀਆ ਟੀ ਵੀ ਉੱਤੇ ‘ਆਨ ਦੀ ਫਰੰਟ ਵਿਦ ਕਾਮਰਾਨ ਸ਼ਹੀਦ` ਸਿਰਲੇਖ ਦੇ ਪ੍ਰਸਾਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਵਿਚ ਰੇਲਵੇ ਦੇ ਮੌਜੂਦਾ ਫੈਡਰਲ ਮੰਤਰੀ ਸ਼ੇਖ ਰਸ਼ੀਦ ਨੇ ਉਸ ਵਿਰੁੱਧ ਬਹੁਤ ਗੰਭੀਰ ਅਤੇ ਪੂਰੀ ਤਰ੍ਹਾਂ ਝੂਠੇ ਦੋਸ਼ ਲਾਏ ਹਨ। ਲੰਡਨ ਵਿਚ ਰੋਇਲ ਕੋਰਟ ਆਫ ਜਸਟਿਸ ਵਿਚ ਰੇਹਮ ਖਾਨ ਦੇ ਵਕੀਲ ਹੈਮਲਿਨਜ਼ ਐੱਲ ਐੱਲ ਪੀ ਦੇ ਐਲੇਕਸ ਕੋਚਰੇਨ ਨੇ ਕਿਹਾ, ‘ਸਭ ਤੋਂ ਗੰਭੀਰ ਦੋਸ਼ ਜੋ ਉਨ੍ਹਾਂ ਲਾਇਆ, ਉਹ ਇਹ ਸੀ ਕਿ ਸਾਡੀ ਕਲਾਈਂਟ ਨੇ ਸਾਬਕਾ ਆਪਣੇ ਪਤੀ ਦੇ ਰਾਜਸੀ ਵਿਰੋਧੀਆਂ, ਪਾਕਿਸਤਾਨ ਮੁਸਲਿਮ ਲੀਗ ਨਾਲ ਮਿਲ ਕੇ ਕੰਮ ਕੀਤਾ ਤੇ ਬਦਲੇ ਵਿਚ ਉਨ੍ਹਾਂ ਕੋਲੋਂ ਜਾਂ ਉਸ ਦੇ ਆਗੂ ਸ਼ਹਿਬਾਜ਼ ਸ਼ਰੀਫ ਤੋਂ ਆਪਣੀ ਆਤਮਕਥਾ ਲਿਖਣ ਲਈ ਵੱਡੀ ਰਕਮ ਲਈ ਸੀ।`
ਅਦਾਲਤ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਟੈਲੀਕਾਸਟ ਮੌਕੇ ਪੱਤਰਕਾਰ ਤੇ ਪ੍ਰਸਾਰਕ ਰੇਹਮ ਖਾਨ ਦੀ ਤੁਲਨਾ ਇਕ ਇਤਿਹਾਸਿਕ ਪਾਕਿਸਤਾਨੀ ਸ਼ਖਸੀਅਤ ਨਾਲ ਕੀਤੀ ਗਈ, ਜਿਸ ਨੂੰ ‘ਬੁਧਾਂ ਬਾਈ` ਵਜੋਂ ਜਾਣਿਆ ਜਾਂਦਾ ਸੀ ਅਤੇ ਜਿਹੜੀ ‘ਸਲੱਰਸ` ਦੀ ਇਕ ਲੜੀ ਦੇ ਹਿੱਸੇ ਵਜੋਂ ਜਾਣੀ ਜਾਂਦੀ ਸੀ। ਦੁਨੀਆ ਟੀ ਵੀ, ਜਿਸ ਕੋਲ ਯੂ ਕੇ ਵਿਚ ਪ੍ਰਸਾਰਨ ਦਾ ਲਾਈਸੈਂਸ ਹੈ, ਨੇ ਕਿਹਾ ਕਿ ਉਹ ਮੰਨਦਾ ਹੈ ਕਿ ਉਨ੍ਹਾਂ ਦੇ ਮਹਿਮਾਨ ਟਿੱਪਣੀਕਾਰ ਸ਼ੇਖ ਰਸ਼ੀਦ ਵੱਲੋਂ ਲਾਏ ਦੋਸ਼ ਪੂਰੀ ਤਰ੍ਹਾਂ ਝੂਠ ਸਨ। ਅਦਾਲਤ ਨੇ ਇਸ ਨੂੰ ਨੋਟ ਕੀਤਾ ਕਿ ਬਚਾਓ ਪੱਖ (ਦੁਨੀਆ ਨਿਊਜ਼ ਲਿਮਿਟਿਡ) ਮੰਨਦਾ ਹੈ ਕਿ ਪ੍ਰਸਾਰਨ ਦੌਰਾਨ ਲਾਏ ਗਏ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਅਤੇ ਉਹ ਰਿਕਾਰਡ ਨੂੰ ਸਾਫ ਸੈੱਟ ਕਰਨ ਅਤੇ ਦਾਅਵੇਦਾਰ (ਰੇਹਮ ਖਾਨ) ਤੋਂ ਮੁਆਫੀ ਮੰਗ ਕੇ ਖੁਸ਼ ਹੈ।’
ਅਸਲ ਵਿੱਚ ਰੇਹਮ ਖਾਨ ਨੇ ਪਿਛਲੇ ਸਾਲ ਪ੍ਰਸਾਰਨ ਦੇ ਕਾਰਨ ਬ੍ਰਿਟੇਨ ਦੇ ਮੀਡੀਆ ਵਾਚਡੌਗ, ਸੰਚਾਰ ਦਫਤਰ ਵਿਚ ਵੀ ਸ਼ਿਕਾਇਤ ਕੀਤੀ ਸੀ। ਇਸ ਸਾਲ ਫਰਵਰੀ ਵਿਚ ਉਸ ਸ਼ਿਕਾਇਤ ਨੂੰ ਸੁਣਵਈ ਲਈ ਰੱਖਿਆ ਗਿਆ ਸੀ। ਉਸ ਦੀ ਕਾਨੂੰਨੀ ਲੜਾਈ ਦੀ ਸਮਾਪਤੀ ਦੇ ਬਾਅਦ ਰੇਹਮ ਖਾਨ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਅਖੀਰ ਵਿਚ ਨਿਆਂ ਹੋਇਆ ਹੈ। ਮੈਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਇਕ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਇਸ ਤੱਥ ਲਈ ਮੈਨੂੰ ਵਪਾਰਕ ਤੇ ਰਾਜਨੀਤਕ ਲਾਭ ਲਈ ਦੁਨੀਆ ਅਤੇ ਕਈ ਹੋਰ ਸਮਾਚਾਰ ਚੈਨਲਾਂ ਨੇ ਪੀੜਤ ਤੇ ਬਦਨਾਮ ਕੀਤਾ।`

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ