Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਸਿੱਖਾਂ ਖਿਲਾਫ਼ ਨਫ਼ਰਤ ਦੇ ਕੇਸ ਤਿੰਨ ਗੁਣਾ ਵਧੇ

November 14, 2019 08:17 AM

ਨਿਊਯਾਰਕ, 13 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤ ਦੇ ਕੇਸ (ਹੇਟ ਕਰਾਈਮ) ਤਿੰਨ ਗੁਣਾ ਤੱਕ ਵਧੇ ਹਨ। ਇਹ ਖੁਲਾਸਾ ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇੰਵੈਸਟੀਗੇਸ਼ਨ (ਐੱਫ ਬੀ ਆਈ) ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। ਇਸ ਦੇ ਮੁਤਾਬਕ ਬੀਤੇ ਇੱਕ ਸਾਲ ਵਿੱਚ ਅਮਰੀਕਾ ਵਿੱਚ ਹੇਟ ਕਰਾਈਮ ਦੇ ਦੋਸ਼ਾਂ ਦੀ ਗਿਣਤੀ ਪਿਛਲੇ 16 ਸਾਲਾਂ ਤੋਂ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਈ ਹੈ।
ਬੀਤੇ ਦਿਨੀਂ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਨੇ 2018 ਵਿੱਚ ਹੇਟ ਕਰਾਈਮ ਦੇ ਅੰਕੜੇ ਦਿੱਤੇ ਹਨ, ਜਿਸ ਦੇ ਮੁਤਾਬਕ ਇਸ ਸਾਲ ਲੈਟਿਨ ਮੂਲ ਦੇ ਲੋਕਾਂ ਖਿਲਾਫ ਸਭ ਤੋਂ ਵੱਧ ਹੇਟ ਕਰਾਈਮ ਦੇ ਜੁਰਮ ਹੋਏ ਅਤੇ ਮੁਸਲਮਾਨ, ਯਹੂਦੀ ਤੇ ਸਿੱਖ ਵੀ ਵੱਡੀ ਗਿਣਤੀ ਵਿੱਚ ਇਸ ਦੇ ਸ਼ਿਕਾਰ ਬਣੇ ਹਨ। ਸਾਲ 2017 ਤੋਂ 2018 ਤੱਕ ਸਿੱਖਾਂ ਦੇ ਖਿਲਾਫ਼ ਨਫਰਤ ਦੇ ਆਪਰਾਧਿਕ ਕੇਸ ਤਿੰਨ ਗੁਣਾ ਤੱਕ ਵਧੇ ਹਨ। ਐਫ ਬੀ ਆਈ ਦੀ ਹੇਟ ਕਰਾਈਮ ਬਾਰੇ ਰਿਪੋਰਟ ਦੇ ਮੁਤਾਬਕ ਸਾਲ 2017 ਵਿੱਚ ਸਿੱਖਾਂ ਦੇ ਖਿਲਾਫ ਅਜਿਹੀਆਂ 20 ਵਾਰਦਾਤਾਂ ਹੋਈਆਂ ਸਨ, ਸਾਲ 2018 ਵਿੱਚ ਇਹ ਗਿਣਤੀ ਵਧ ਕੇ 60 ਤੱਕ ਚਲੀ ਗਈ। ਅਜਿਹੀਆਂ ਸਭ ਤੋਂ ਵੱਧ ਵਾਰਦਾਤਾਂ ਯਹੂਦੀਆਂ (56.9 ਫੀਸਦੀ) ਅਤੇ ਮੁਸਲਮਾਨਾਂ (14.6 ਫੀਸਦੀ) ਨਾਲ ਹੋਈਆਂ। ਇਨ੍ਹਾਂ ਤੋਂ ਬਾਅਦ ਤੀਜੇ ਨੰਬਰ ਉੱਤੇ ਸਿੱਖਾਂ (4.3 ਫੀਸਦੀ) ਨਾਲ ਜੁਰਮ ਹੋਏ ਅਤੇ ਏਦਾਂ ਅਮਰੀਕੀਆਂ ਨਾਲ ਵਾਰਦਾਤਾਂ ਦੇ ਸਾਲ 2017 ਵਿੱਚ 430 ਕੇਸ ਸਾਹਮਣੇ ਆਏ ਸਨ। ਸਾਲ 2018 ਵਿੱਚ ਅਜਿਹੇ 485 ਕੇਸ ਵਾਪਰੇ ਹਨ। ਇਸ ਦੌਰਾਨ ਮੁਸਲਮਾਨ ਤੇ ਅਰਬ ਮੂਲ ਵਾਲਿਆਂ ਨਾਲ ਹੇਟ ਕਰਾਈਮ ਦੇ 270 ਕੇਸ ਹੋਏ ਸਨ। ਰਿਪੋਰਟ ਅਨੁਸਾਰ ਸਾਲ 2017 ਦੇ ਮੁਕਾਬਲੇ 2018 ਵਿੱਚ ਨਫ਼ਰਤ ਦੋਸ਼ ਦੀਆਂ ਵਾਰਦਾਤਾਂ ਵਿੱਚ ਕੁਝ ਕਮੀ ਆਈ। ਇਹ 7175 ਤੋਂ ਘਟ ਕੇ 7120 ਹੋ ਗਈ। ਇਸ ਤੋਂ ਪਹਿਲਾਂ ਸਾਲ 2016 ਤੋਂ 2017 ਵਿੱਚ ਨਫ਼ਰਤ ਦੇ ਜੁਰਮ ਕਰੀਬ 17 ਫੀਸਦੀ ਤੱਕ ਵਧੇ ਸਨ। ਇਸ ਵਾਰ ਜਾਇਦਾਦ ਦੇ ਖਿਲਾਫ ਜੁਰਮਾਂ ਵਿੱਚ ਕਮੀ ਆਈ, ਪਰ ਲੋਕਾਂ ਉਤੇ ਨਿੱਜੀ ਹਮਲਿਆਂ ਦੀਆਂ ਵਾਰਦਾਤਾਂ ਵਧੀਆਂ ਹਨ। ਕੁਲ 7120 ਨਫ਼ਰਤ ਦੇ ਜੁਰਮ ਦੀਆਂ ਵਾਰਦਾਤਾਂ ਵਿੱਚੋਂ 4571 (61 ਫੀਸਦੀ) ਕਿਸੇ ਵਿਅਕਤੀ ਦੇ ਖਿਲਾਫ ਹੋਈਆਂ ਸਨ। ਅਮਰੀਕਾ ਵਿੱਚ ਹੇਟ ਕਰਾਈਮ ਵਧਣ ਦਾ ਇੱਕ ਵੱਡਾ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ ਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਨੂੰ ਮੰਨਿਆ ਜਾਂਦਾ ਹੈ। ਖ਼ਬਰਾਂ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਬੀਤੇ ਸਮੇਂ ਵਿੱਚ ਪ੍ਰਵਾਸੀਆਂ ਤੇ ਸ਼ਰਣਾਰਥੀਆਂ ਨੂੰ ਦੇਸ਼ ਤੋਂ ਕੱਢਣ ਦੇ ਬਿਆਨ ਦਿੱਤੇ ਹਨ। ਸਰਕਾਰੀ ਨੀਤੀਆਂ ਵੀ ਇਸੇ ਦਿਸ਼ਾ ਵਿੱਚ ਹਨ। ਟਰੰਪ ਪ੍ਰਸ਼ਾਸਨ ਨੇ ਐਲ ਜੀ ਬੀ ਟੀ (ਲੇਸਬੀਅਨ, ਗੇ, ਬਾਈਸੈਕਸੂਅਲ ਅਤੇ ਟਰਾਂਸਜੈਂਡਰ) ਗਰੁੱਪਾਂ ਦੇ ਖਿਲਾਫ ਨੀਤੀਆਂ ਨੂੰ ਵੀ ਅੱਗੇ ਵਧਾਇਆ ਹੈ। ਇਸ ਹੇਠ ਕੁਝ ਸਮਾਂ ਪਹਿਲਾਂ ਫੌਜ ਵਿੱਚ ਉਨ੍ਹਾਂ ਦੀ ਭਰਤੀ ਰੋਕ ਦਿੱਤੀ ਗਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ