Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਬਲਾਂਸੇ਼਼ ਨੇ ਕੇਨੀ ਬਾਰੇ ਕੀਤੀਆਂ ਟਿੱਪਣੀਆਂ

November 14, 2019 05:32 AM

ਓਟਵਾ, 13 ਨਵੰਬਰ (ਪੋਸਟ ਬਿਊਰੋ) : ਬਲਾਕ ਕਿਊਬਿਕੁਆ ਆਗੂ ਯਵੇਸ ਫਰਾਂਸਿਸ ਬਲਾਂਸੇ਼ ਦਾ ਕਹਿਣਾ ਹੈ ਕਿ ਕੌਮੀ ਫੰਡਾਂ ਵਿੱਚੋਂ ਕਿਊਬਿਕ ਨੂੰ ਹਾਸਲ ਹੋਣ ਵਾਲੇ ਕਥਿਤ ਹਿੱਸੇ ਬਾਰੇ ਪੱਛਮੀ ਆਗੂਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸੱਚ ਨਹੀਂ ਹਨ।
ਬੁੱਧਵਾਰ ਨੂੰ ਚੋਣਾਂ ਤੋਂ ਬਾਅਦ ਪਹਿਲੀ ਵਾਰੀ ਵੱਖਵਾਦੀ ਪਾਰਟੀ ਆਗੂ ਨੇ ਆਪਣੇ 32 ਮੈਂਬਰੀ ਕਾਕਸ ਨਾਲ ਮੁਲਾਕਾਤ ਕੀਤੀ, ਜਿਨ੍ਹਾ ਵਿੱਚੋਂ ਕਈ ਪਾਰਲੀਆਮੈਂਟ ਵਿੱਚ ਨਵੇਂ ਹਨ। ਬਲਾਂਸੇ਼ ਨੇ ਆਖਿਆ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵਰਗੇ ਹੋਰਨਾਂ ਪ੍ਰੋਵਿੰਸ਼ੀਅਲ ਆਗੂਆਂ ਤੋਂ ਉਹ ਜਿੰਨਾਂ ਜਿ਼ਆਦਾ ਅਜਿਹੀਆਂ ਗੱਲਾਂ ਸੁਣ ਰਹੇ ਹਨ ਓਨੀ ਜਿ਼ਆਦਾ ਉਨ੍ਹਾਂ ਦੀ ਪ੍ਰਤਿਕਿਰਿਆ ਇਸ ਸਥਿਤੀ ਬਾਰੇ ਸਖ਼ਤ ਹੁੰਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਜਿਹੇ ਚੈੱਕਾਂ ਬਾਰੇ ਨਹੀਂ ਪਤਾ ਜਿਹੜੇ ਪ੍ਰਧਾਨ ਮੰਤਰੀ ਵੱਲੋਂ ਕਿਊਬਿਕ ਸਰਕਾਰ ਲਈ ਸਾਈਨ ਕੀਤੇ ਹੋਣ। ਉਨ੍ਹਾਂ ਕੇਨੀ ਬਾਰੇ ਗੱਲ ਕਰਦਿਆਂ ਆਖਿਆ ਕਿ ਉਨ੍ਹਾਂ ਕੋਲ ਤਾਂ ਤੇਲ ਦਾ ਭੰਡਾਰ ਹੈ ਤੇ ਉਹ ਜੋ ਚਾਹੁਣ ਉਹ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਦਿਨ ਵੇਲੇ ਪਾਰਟੀ ਦੀਆਂ ਤਰਜੀਹਾਂ ਅਤੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਉੱਤੇ ਕੋਈ ਸਾਂਝਾ ਆਧਾਰ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਬਲਾਂਸੇ਼ ਨੇ ਆਖਿਆ ਕਿ ਪੱਛਮੀ ਪ੍ਰੋਵਿੰਸਾਂ ਵੱਲੋਂ ਵੱਖ ਹੋਣ ਲਈ ਚਲਾਈ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਮੁਹਿੰਮ ਦਾ ਉਹ ਓਨਾ ਚਿਰ ਸਮਰਥਨ ਨਹੀਂ ਕਰਦੇ ਜਿੰਨਾਂ ਚਿਰ ਉਹ ਆਪਣੇ ਤੇਲ ਤੇ ਗੈਸ ਸੈਕਟਰ ਦਾ ਪ੍ਰਚਾਰ ਕਰਨੋਂ ਨਹੀਂ ਹਟਦੇ। ਜੇ ਉਹ ਪੱਛਮੀ ਕੈਨੇਡਾ ਵਿੱਚ ਗ੍ਰੀਨ ਸਟੇਟ ਕਾਇਮ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਤਾਂ ਉਹ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਜੇ ਉਹ ਪੱਛਮੀਂ ਕੈਨੇਡਾ ਵਿੱਚ ਤੇਲ ਵਾਲਾ ਸਟੇਟ ਕਾਇਮ ਕਰਨ ਦਾ ਮਨ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਸਾਡੇ ਤੋਂ ਕੋਈ ਮਦਦ ਨਹੀਂ ਮਿਲੇਗੀ।
ਇਸ ਦੌਰਾਨ ਕੈਨੇਡੀਅਨ ਐਸੋਸਿਏਸ਼ਨ ਆਫ ਆਇਲਵੈੱਲ ਡਰਿਲਿੰਗ ਕਾਂਟਰੈਕਟਰਜ਼ ਨੂੰ ਦਿੱਤੇ ਭਾਸ਼ਣ ਵਿੱਚ ਕੇਨੀ ਨੇ ਬਲਾਂਸੇ਼ ਦੇ ਬਿਆਨ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਆਖਿਆ ਕਿ ਤੁਸੀਂ ਦੋ ਬੇੜੀਆਂ ਵਿੱਚ ਸਵਾਰ ਨਹੀਂ ਹੋ ਸਕਦੇ-ਇੱਕ ਪਾਸੇ ਤੇਲ ਦੇ ਉਤਪਾਦਨ ਦੇ ਤੁਸੀਂ ਖਿਲਾਫ ਹੋਂ ਤੇ ਫਿਰ ਵੀ ਪੱਛਮੀ ਪ੍ਰੋਵਿੰਸਾਂ ਵਿੱਚ ਮੌਜੂਦ ਆਇਲਫੀਲਡਜ਼ ਤੋਂ ਪੈਦਾ ਹੋਣ ਵਾਲੀ ਐਨਰਜੀ ਨਾਲ ਸਬੰਧਤ ਪੈਸਾ ਤੁਸੀਂ ਸਵੀਕਾਰ ਕਰਦੇ ਹੋਂ। ਕੇਨੀ ਨੇ ਫਿਰ ਇੱਕ ਵਾਰੀ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਉਨ੍ਹਾਂ ਦੀ ਪ੍ਰੋਵਿੰਸ ਨੇ ਫੈਡਰੇਸ਼ਨ ਲਈ ਕਈ ਬਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਜਦਕਿ ਬਦਲੇ ਵਿੱਚ ਉਨ੍ਹਾਂ ਨੂੰ ਬਣਦਾ ਹਿੱਸਾ ਨਹੀਂ ਮਿਲਿਆ।
ਜਿ਼ਕਰਯੋਗ ਹੈ ਕਿ ਕੇਨੀ ਇਸ ਸਮੇਂ ਚੱਲ ਰਹੇ ਇਕੁਅਲਾਈਜ਼ੇਸ਼ਨ ਫੌਰਮੂਲੇ ਦੇ ਖਿਲਾਫ ਹਨ ਜਿਸ ਤਹਿਤ ਫੈਡਰਲ ਟੈਕਸ ਡਾਲਰਜ਼ ਪ੍ਰੋਵਿੰਸਾਂ ਨੂੰ ਉਨ੍ਹਾਂ ਵੱਲੋਂ ਕਮਾਈ ਕਰ ਕੇ ਦੇਣ ਦੀ ਸਮਰੱਥਾ ਦੇ ਆਧਾਰ ਉੱਤੇ ਵੰਡੇ ਜਾਂਦੇ ਹਨ। ਕੇਨੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸਾਰਾ ਕੁੱਝ ਜਾਇਜ਼ ਹੋਵੇ। ਅਸੀਂ ਕਿਸੇ ਖਾਸ ਰਿਆਇਤ ਦੀ ਮੰਗ ਨਹੀਂ ਕਰ ਰਹੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇ। ਅਸੀਂ ਇਸ ਜਾਇਜ਼ ਡੀਲ ਲਈ ਲੜਾਂਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ