Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਸਪੀਕਰ ਦੀ ਭੂਮਿਕਾ ਮੁੜ ਨਿਭਾਉਣੀ ਚਾਹੁੰਦੇ ਹਨ ਜੈੱਫ ਰੀਗਨ

November 13, 2019 05:30 PM

ਓਟਵਾ, 13 ਨਵੰਬਰ (ਪੋਸਟ ਬਿਊਰੋ) : ਪਿਛਲੇ ਚਾਰ ਸਾਲਾਂ ਤੋਂ ਹਾਊਸ ਆਫ ਕਾਮਨਜ਼ ਵਿੱਚ ਸਪੀਕਰ ਰਹੇ ਜੈੱਫ ਰੀਗਨ ਪਾਰਲੀਆਮੈਂਟ ਦੇ ਨਵੇਂ ਸੈਸ਼ਨ ਵਿੱਚ ਆਪਣੀ ਉਹੀ ਭੂਮਿਕਾ ਮੁੜ ਨਿਭਾਉਣੀ ਚਾਹੁੰਦੇ ਹਨ।
ਹੈਲੀਫੈਕਸ ਤੋਂ ਲਿਬਰਲ ਐਮਪੀ ਦੀ ਇੱਛਾ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਐਤਕੀਂ ਬਣੀ ਘੱਟ ਗਿਣਤੀ ਲਿਬਰਲ ਸਰਕਾਰ ਦੌਰਾਨ ਵੀ ਰੈਫਰੀ ਵਜੋਂ ਕੰਮ ਕਰਨ ਦਾ ਉਨ੍ਹਾਂ ਨੂੰ ਇੱਕ ਵਾਰੀ ਫਿਰ ਮੌਕਾ ਮਿਲੇ। ਜਿ਼ਕਰਯੋਗ ਹੈ ਕਿ ਪਾਰਲੀਆਮੈਂਟ ਦਾ ਨਵਾਂ ਸੈਸ਼ਨ 5 ਦਸੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਐਮਪੀਜ਼ ਵੱਲੋਂ ਸੱਭ ਤੋਂ ਪਹਿਲਾ ਕੰਮ ਨਵਾਂ ਸਪੀਕਰ ਚੁਣਨਾ ਹੈ। ਸਪੀਕਰ ਆਫਿਸ ਦੀ ਤਰਜ਼ਮਾਨ ਹੈਦਰ ਬ੍ਰੈਡਲੇ ਨੇ ਆਖਿਆ ਕਿ 42ਵੀਂ ਪਾਰਲੀਆਮੈਂਟ ਵਿੱਚ ਸਪੀਕਰ ਵਜੋਂ ਨਿਭਾਈ ਭੂਮਿਕਾ ਲਈ ਰੀਗਨ ਨੂੰ ਖੁਸ਼ੀ ਹੋਵੇਗੀ ਜੇ ਉਨ੍ਹਾਂ ਦੇ ਤਜਰਬੇ ਨੂੰ ਮੁੜੇ ਇਸ ਅਹੁਦੇ ਲਈ ਵਿਚਾਰਿਆ ਜਾਵੇ।
ਇਹ ਵੀ ਸਾਹਮਣੇ ਆਇਆ ਹੈ ਕਿ ਤਿੰਨ ਹੋਰ ਉਮੀਦਵਾਰ ਇਸ ਦੌੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਪਿਛਲੇ ਸੈਸ਼ਨ ਵਿੱਚ ਡਿਪਟੀ ਸਪੀਕਰ ਦੀ ਭੂਮਿਕਾ ਨਿਭਾਉਣ ਵਾਲੇ ਕੰਜ਼ਰਵੇਟਿਵ ਐਮਪੀ ਬਰੂਸ ਸਟੈਂਟਨ, ਪਿਛਲੇ ਸੈਸ਼ਨ ਵਿੱਚ ਅਸਿਸਟੈਂਟ ਡਿਪਟੀ ਸਪੀਕਰ ਰਹਿ ਚੁੱਕੀ ਉੱਤਰੀ ਓਨਟਾਰੀਓ ਤੋਂ ਲਿਬਰਲ ਐਮਪੀ ਐਂਥਨੀ ਰੋਟਾ ਅਤੇ ਅਸਿਸਟੈਂਟ ਡਿਪਟੀ ਸਪੀਕਰ ਰਹਿ ਚੁੱਕੇ ਨਿਊ ਡੈਮੋਕ੍ਰੇਟ ਐਮਪੀ ਕੈਰੋਲ ਹੱਗਜ਼ ਸ਼ਾਮਲ ਹਨ।
ਇਸ ਅਹਦੁੇ ਨਾਲ ਤਨਖਾਹ ਵਿੱਚ 255,000 ਡਾਲਰ ਦਾ ਇਜਾਫਾ, ਹਾਊਸ ਆਫ ਕਾਮਨਜ਼ ਦੇ ਨੇੜੇ ਇੱਕ ਪ੍ਰਾਈਵੇਟ ਘਰ ਤੇ ਗੈਟਿਨਿਊ, ਕਿਊਬਿਕ ਵਿੱਚ ਇੱਕ ਹੋਰ ਸੰਪਤੀ, ਜਿਸ ਨੂੰ ਦ ਫਾਰਮ ਵਜੋਂ ਜਾਣਿਆ ਜਾਂਦਾ ਹੈ, ਮਿਲਦੀ ਹੈ। ਨਵੇਂ ਸਪੀਕਰ ਦੀ ਚੋਣ ਲਈ ਮੈਂਬਰ ਪਾਰਲੀਆਮੈਂਟ ਪਹਿਲਾਂ ਵੋਟਾਂ ਪਾਉਣਗੇ ਤੇ ਫਿਰ ਨਵੇਂ ਸੈਸ਼ਨ ਲਈ ਆਪਣੇ ਏਜੰਡੇ ਨੂੰ ਪ੍ਰਗਟਾਉਂਦਿਆਂ ਹੋਇਆਂ ਟਰੂਡੋ ਰਾਜ ਭਾਸ਼ਣ ਦੇਣਗੇ। ਫਿਰ ਇਸ ਰਾਜ ਭਾਸ਼ਣ ਦੇ ਆਧਾਰ ਉੱਤੇ ਟਰੂਡੋ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਹੋਵੇਗਾ।
ਭਰੋਸੇ ਦਾ ਵੋਟ ਹਾਸਲ ਕਰਨ ਲਈ ਲਿਬਰਲਾਂ ਨੂੰ ਬਲਾਕ ਕਿਊਬਿਕੁਆ ਜਾਂ ਨਿਊ ਡੈਮੋਕ੍ਰੈਟਿਕ ਪਾਰਟੀਆਂ ਵਿੱਚੋਂ ਕਿਸੇ ਇੱਕ ਦੇ ਸਮਰਥਨ ਦੀ ਲੋੜ ਪਵੇਗੀ। ਭਰੋੋਸੇ ਦਾ ਵੋਟ ਹਾਸਲ ਨਾ ਕਰਨ ਦੀ ਸੂਰਤ ਵਿੱਚ ਸਰਕਾਰ ਦੀ ਹਾਰ ਮੰਨੀ ਜਾਵੇਗੀ, ਜਿਸ ਤੋਂ ਬਾਅਦ ਗਵਰਨਰ ਜਨਰਲ ਜੂਲੀ ਪੇਯੇਟੇ ਨੂੰ ਇਹ ਫੈਸਲਾ ਲੈਣਾ ਹੋਵੇਗਾ ਕਿ ਉਹ ਚੋਣਾਂ ਕਰਵਾਉਣ ਦਾ ਸੱਦਾ ਦੇਣਗੇ ਜਾਂ ਕੰਜਰਵੇਟਿਵ ਆਗੂ ਐਂਡਰਿਊ ਸ਼ੀਅਰ ਨੂੰ ਹਾਊਸ ਆਫ ਕਾਮਨਜ਼ ਵਿੱਚ ਭਰੋਸੇ ਦਾ ਵੋਟ ਜਿੱਤਣ ਦਾ ਮੌਕਾ ਦੇਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ