Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਸੱਤਾ ਦਰਸ਼ਕਾਂ ਦੇ ਹੱਥਾਂ ਵਿੱਚ : ਅਕਸ਼ੈ ਕੁਮਾਰ

November 13, 2019 08:51 AM

ਦੀਵਾਲੀ 'ਤੇ ਰਿਲੀਜ਼ ਅਕਸ਼ੈ ਕੁਮਾਰ ਦੀ ਫਿਲਮ ‘ਹਾਊਸਫੁੱਲ 4’ ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਦੇ ਅੰਕੜੇ ਨੂੰ ਆਸਾਨੀ ਨਾਲ ਪਾਰ ਕਰ ਲਿਆ ਤੇ ਇਹ ਫਿਲਮ 150 ਕਰੋੜ ਦੀ ਕਮਾਈ ਦੇ ਅੰਕੜਿਆਂ ਨੂੰ ਛੂਹਣ ਵਾਲੀ ਹੈ। ਇਸ ਫਿਲਮ ਦੀ ਸਫਲਤਾ ਨਾਲ ਅਕਸ਼ੈ ਨੇ ਆਪਣੀ ਸਟਾਰ ਪਾਵਰ ਦਾ ਲੋਹਾ ਇੱਕ ਵਾਰ ਫਿਰ ਮੰਨਵਾ ਲਿਆ। ਬਾਲੀਵੁੱਡ 'ਚ ਸਭ ਤੋਂ ਤੇਜ਼ੀ ਨਾਲ ਤੇ ਹੋਰ ਜ਼ਿਆਦਾ ਫਿਲਮਾਂ ਕਰਨ ਵਾਲੇ ਅਕਸ਼ੈ ਦੀਆਂ ਪਿਛਲੀਆਂ ਲਗਭਗ 11 ਫਿਲਮਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਹਿੱਟ ਰਹੀਆਂ ਹਨ। ਪੇਸ਼ ਹਨ ਅਕਸ਼ੈ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀਆਂ ਫਿਲਮਾਂ ਦੀ ਸਫਲਤਾ ਸਭ ਨੂੰ ਹੈਰਾਨ ਕਰ ਰਹੀ ਹੈ। ‘ਏਅਰਲਿਫਟ’ ਤੋਂ ਲੈ ਕੇ ‘ਹਾਊਸਫੁੱਲ 4’ ਤੱਕ ਤੁਸੀਂ ਲਗਾਤਾਰ 11 ਹਿੱਟ, ਸੁਪਰਹਿੱਟ ਅਤੇ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਤੁਹਾਨੂੰ ਇਨ੍ਹਾਂ ਪ੍ਰਾਪਤੀਆਂ 'ਤੇ ਕੋਈ ਸ਼ੰਕਾ ਤਾਂ ਨਹੀਂ ਹੈ?
-ਇਸ 'ਚ ਕੋਈ ਸ਼ੱਕ ਨਹੀਂ ਕਿ ਅਸਲ 'ਚ ਇਹ ਇੱਕ ਕਮਾਲ ਦਾ ਸਫਰ ਰਿਹਾ ਹੈ। ਮੈਂ ਇਸ ਗੱਲ ਲਈ ਜਿੰਨਾ ਹੋ ਸਕਦਾ ਹਾਂ, ਧੰਨਵਾਦੀ ਹਾਂ ਕਿ ਮੈਂ ਜਿਹੜੀਆਂ ਫਿਲਮਾਂ 'ਚ ਇੰਨੀ ਮਿਹਨਤ ਕੀਤੀ, ਸਾਰੀਆਂ ਸਫਲ ਰਹੀਆਂ ਹਨ। ਯਕੀਨਨ ਇਹ ਮੇਰੇ ਕਰੀਅਰ ਦੇ ਉਸ ਦੌਰ ਦੀ ਪੂਰਤੀ ਹੈ ਜਦੋਂ ਮੈਂ ਇੱਕ ਪਿੱਛੋਂ ਦੂਜੀ ਲਗਾਤਾਰ 14 ਫਲਾਪ ਫਿਲਮਾਂ ਦਿੱਤੀਆਂ ਸਨ।
* ‘ਹਾਊਸਫੁੱਲ 4’ ਨੂੰ ਕ੍ਰਿਟਿਕਸ ਨੇ ਖਾਸ ਪਸੰਦ ਨਹੀਂ ਕੀਤਾ, ਪਰ ਫਿਰ ਵੀ ਇਸ ਨੇ ਚੰਗੀ ਕਮਾਈ ਕੀਤੀ ਹੈ। ਇਸ 'ਤੇ ਤੁਸੀਂ ਕੀ ਕਹੋਗੇ?
- ਜਾਹਿਰ ਹੈ ਕਿ ਫਿਲਮ ਦਾ ਚੰਗਾ ਪ੍ਰਦਰਸ਼ਨ ਕਰਨ 'ਤੇ ਖੁਸ਼ੀ ਹੁੰਦੀ ਹੈ। ਕਿਸੇ ਵੀ ਫਿਲਮ 'ਤੇ ਲੋਕਾਂ ਦੀ ਵੱਖ-ਵੱਖ ਰਾਏ ਹੋ ਸਕਦੀ ਹੈ। ਕ੍ਰਿਟਿਕਸ ਕੁਝ ਵੀ ਕਹਿਣ ਜੇ ਫਿਲਮ ਦਰਸ਼ਕਾਂ ਨੇ ਪਸੰਦ ਕੀਤੀ ਹੈ ਤਾਂ ਸਾਡੀ ਸਾਰੀ ਮਿਹਨਤ ਸਫਲ ਹੈ। ‘ਹਾਊਸਫੁੱਲ 4’ ਨੇ ਪੰਜ ਦਿਨਾਂ ਵਿੱਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫਿਲਮਾਂ ਨੂੰ ਲੈ ਕੇ ਦਰਸ਼ਕਾਂ ਦਾ ਰਿਐਕਸ਼ਨ ਕਮਾਲ ਦਾ ਰਿਹਾ ਹੈ। ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਕਿ ਸਾਡੇ ਨਾਲ ਹੱਸਣ ਲਈ ਅਤੇ ਸਾਨੂੰ ਢੇਰ ਸਾਰਾ ਪਿਆਰ ਦੇਣ ਲਈ ਤੁਹਾਡਾ ਬੜਾ ਧੰਨਵਾਦ ਹੈ। ਤੁਹਾਡੇ ਲੋਕਾਂ ਦੇ ਪਿਆਰ ਦੀ ਵਜ੍ਹਾ ਨਾਲ ਅਸੀਂ ਅੱਜ ਇਥੇ ਹਾਂ। ਮੇਰੇ ਉਨ੍ਹਾਂ ਫੈਨਜ਼ ਨੂੰ ਤੇ ਦਰਸ਼ਕਾਂ ਨੂੰ ਧੰਨਵਾਦ, ਜਿਨ੍ਹਾਂ ਨੇ ‘ਹਾਊਸਫੁੱਲ 4’ ਉੱਤੇ ਇੰਨਾ ਪਿਆਰ ਦਿਖਾਇਆ। ਸਾਨੂੰ ਇਹ ਦਿਖਾਉਣ ਲਈ ਸ਼ੁਕਰੀਆ ਕਿ ਨਫਰਤ ਨੂੰ ਪਿਆਰ ਨਾਲ ਹੀ ਹਰਾਇਆ ਜਾ ਸਕਦਾ ਹੈ।
* ਤੁਹਾਨੂੰ ਇਸ ਫਿਲਮ ਦੀ ਸਭ ਤੋਂ ਖਾਸ ਗੱਲ ਕੀ ਲੱਗੀ?
-ਇਹ ਫਿਲਮ ਇਸ ਤੋਂ ਪਹਿਲਾਂ ਦੀ ਹਾਊਸਫੁੱਲ ਸੀਰੀਜ਼ ਦੀਆਂ ਫਿਲਮਾਂ ਤੋਂ ਕਈ ਤਰ੍ਹਾਂ ਖਾਸ ਰਹੀ ਹੈ। ਇਸ ਨੂੰ ਮੇਰੀਆਂ ਦੋ ਸਭ ਤੋਂ ਮਨਪਸੰਦ ਲੋਕੇਸ਼ਨਜ਼ ਲੰਡਨ ਅਤੇ ਜੈਸਲਮੇਰ 'ਚ ਸ਼ੂਟ ਕੀਤਾ ਗਿਆ ਹੈ। ਇਸ ਦੀ ਸ਼ੂਟਿੰਗ ਲਈ ਮੈਂ ਹਾਈਡ ਪਾਰਕ ਤੋਂ ਬਕਿੰਘਮ ਪੈਲੇਸ ਅਤੇ ਜੈਸਲਮੇਰ ਦੇ ਰੇਗਿਸਤਾਨ ਤੋਂ ਇਸ ਦੇ ਇਤਿਹਾਸਕ ਸਥਾਨਾਂ 'ਚ ਸੈਰ ਕੀਤੀ। ਇਸ ਲਈ ਮੈਂ ਕਹਿੰਦਾ ਹਾਂ ਕਿ ਪ੍ਰੋਡਿਊਸਰ ਦੇ ਨਾਲ ਐਕਟਰ ਬਣੋ। ਜਦੋਂ ਤੁਸੀਂ ਆਪਣੇ ਪ੍ਰੋਡਿਊਸਰ ਨੂੰ ਅੱਗੇ ਰੱਖਦੇ ਹੋ ਤਾਂ ਉਹ ਤੁਹਾਨੂੰ ਚੰਗੀ ਲੋਕੇਸ਼ਨਜ਼ 'ਤੇ ਸ਼ੂਟ ਕਰਨ ਦਿੰਦੇ ਹਨ।
* ਤੁਸੀਂ ਆਪਣੀਆਂ ਫਿਲਮਾਂ ਨੂੰ ਰੋਮਾਂਚਕ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ?
- ਕਿਸੇ ਵੀ ਫਿਲਮ 'ਚ ਮਨੋਰੰਜਨ ਦੇ ਪੱਧਰ ਨੂੰ ਉਚਾ ਰੱਖਣ ਲਈ ਬੜਾ ਕੁਝ ਕਰਨਾ ਪੈਂਦਾ ਹੈ। ਇਸ ਦੌਰਾਨ ਅਸੀਂ ਕਈ ਵਾਰ ਗਲਤੀਆਂ ਕਰਦੇ ਹਾਂ ਅਤੇ ਉਸ ਤੋਂ ਕਾਫੀ ਕੁਝ ਸਿੱਖਦੇ ਹਾਂ। ਤਾਂ ਕਈ ਵਾਰ ਅਸੀਂ ਆਪਣੇ ਯਤਨ 'ਚ ਸਫਲ ਰਹਿੰਦੇ ਹਾਂ। ਜੇ ‘ਹਾਊਸਫੁੱਲ 4’ ਦੀ ਗੱਲ ਕਰੀਏ ਤਾਂ ਮੈਂ ਜਾਣਦਾ ਹਾਂ ਕਿ ਇਸ ਸੀਰੀਜ਼ ਦੀਆਂ ਫਿਲਮਾਂ ਨੂੰ ਕਈ ਲੋਕ ਪਸੰਦ ਕਰਦੇ ਹਨ ਤਾਂ ਇਸ ਨੂੰ ਨਾਪਸੰਦ ਕਰਨ ਵਾਲੇ ਵੀ ਹਨ। ਅਜਿਹਾ ਜ਼ਿਆਦਾਤਰ ਫਿਲਮਾਂ ਨਾਲ ਹੁੰਦਾ ਹੈ।
* ਮਿਹਨਤ ਕਰਨ ਤੋਂ ਬਾਅਦ ਵੀ ਫਿਲਮ ਨਾ ਚੱਲੇ ਤਾਂ ਕਿਹੋ ਜਿਹਾ ਮਹਿਸੂਸ ਕਰਦੇ ਹੋ?
-ਮੈਨੂੰ ਪਤਾ ਹੈ ਕਿ ਮੈਂ ਕੁਝ ਅਜਿਹੀਆਂ ਵੀ ਫਿਲਮਾਂ ਬਣਾਈਆਂ ਹਨ ਜਿਨ੍ਹਾਂ 'ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ, ਪਰ ਬਦਕਿਸਮਤੀ ਨਾਲ ਉਹ ਸਿਨੇਮਾ 'ਚ ਢੇਰ ਹੋ ਗਈਆਂ। ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਕਿ ‘ਹਰ ਫਿਲਮ ਦਾ ਆਪਣਾ ਦਾਇਰਾ ਹੁੰਦਾ ਹੈ। ਤੁਸੀਂ ਕਿੰਨੀ ਵੀ ਮਿਹਨਤ ਕਰੋ, ਸੱਤਾ ਦਰਸ਼ਕਾਂ ਦੇ ਹੱਥਾਂ 'ਚ ਹੈ।
* ‘ਹਾਊਸਫੁੱਲ 4’ ਤੋਂ ਪਹਿਲਾਂ ਤੁਸੀਂ ਦੇਸ਼ਭਗਤੀ ਨਾਲ ਜੁੜੀਆਂ ਕਈ ਫਿਲਮਾਂ ਕੀਤੀਆਂ। ਕੀ ਉਨ੍ਹਾਂ ਮਸਾਲਾ ਫਿਲਮਾਂ ਨੂੰ ਮਿਸ ਨਹੀਂ ਕੀਤਾ ਜਿਨ੍ਹਾਂ ਲਈ ਪਹਿਲਾਂ ਤੁਹਾਨੂੰ ਜਾਣਿਆ ਜਾਂਦਾ ਸੀ?
- ਕਦੇ ਕਦੇ ਮੈਂ ਹਰ ਤਰ੍ਹਾਂ ਦੀਆਂ ਫਿਲਮਾਂ ਕਰਦਾ ਰਿਹਾ ਹਾਂ। ‘ਹਾਊਸਫੁੱਲ 4’ ਤੋਂ ਇਲਾਵਾ ਮੇਰੀਆਂ ਅਗਲੀਆਂ ਫਿਲਮਾਂ ‘ਸੂਰਯਵੰਸ਼ੀ’, ‘ਗੁੱਡ ਨਿਊਜ਼’, ‘ਬੱਚਨ ਪਾਂਡੇ’ ਆਦਿ ਵੀ ਬਹੁਤ ਮਨੋਰੰਜਕ ਹਨ। ਮੈਨੂੰ ਸਿਰਫ ਕਿਰਦਾਰ 'ਤੇ ਕਹਾਣੀ ਪਸੰਦ ਆਉਣੀ ਚਾਹੀਦੀ ਹੈ। ਮੇਰੀਆਂ ਕਈ ਫਿਲਮਾਂੇ 'ਚ ਮੇਰੀ ਭੂਮਿਕਾ ਬਹੁਤ ਲੰਬੀ ਨਹੀਂ ਸੀ, ਜਿਵੇਂ ‘ਖਾਕੀ' ਜਾਂ ‘ਓ ਐੱਮ ਜੀ : ਓ ਮਾਈ ਗਾਡ’ ਅਤੇ ‘ਡਿਸ਼ੁਮ' ਵਿੱਚ ਸਿਰਫ ਇੱਕ ਕੈਮਿਊ ਸੀ। ਮੈਨੂੰ ਆਪਣੇ ਕੰਮ 'ਚ ਸੰਤੁਲਨ ਰੱਖਣਾ ਪਸੰਦ ਹੈ। ਇੱਕ ਸਮਾਂ ਸੀ ਜਦੋਂ ਮੈਂ ਸਭ ਨੂੰ ਕਹਿੰਦਾ ਸੀ ਕਿ ਮੈਨੂੰ ਟਾਈਪ ਕਾਸਟ ਕਰ ਦਿੱਤਾ ਗਿਆ ਅਤੇ ਮੈਂ ਐਕਸ਼ਨ, ਐਕਸ਼ਨ ਅਤੇ ਐਕਸ਼ਨ ਤੋਂ ਇਲਾਵਾ ਅਤੇ ਕੁਝ ਨਹੀਂ ਕਰ ਰਿਹਾ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ