Welcome to Canadian Punjabi Post
Follow us on

29

March 2024
 
ਨਜਰਰੀਆ

ਵਾਤਾਵਰਣ ਦੇ ਮੁੱਦੇ ਬਾਰੇ ਸਥਿਤੀ ਵਿਵਾਦ ਪੂਰਨ

November 13, 2019 08:49 AM

-ਅਸ਼ਵਨੀ ਕੁਮਾਰ
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਨੂੰ ਝੱਲਦੇ ਲੱਖਾਂ ਲੋਕਾਂ, ਖਾਸ ਕਰ ਕੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ 'ਤੇ ਉਲਟਾ ਅਸਰ ਪੈਣ ਨਾਲ ਬਣੀ ਹੰਗਾਮੀ ਸਥਿਤੀ ਬਾਰੇ ਕੇਂਦਰ, ਦਿੱਲੀ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਇੱਕ ਦੂਜੀ ਨੂੰ ਜ਼ਿੰਮੇਵਾਰ ਠਹਿਰਾਉਣ ਲੱਗੀਆਂ ਹੋਈਆਂ ਹਨ। ਵਾਤਾਵਰਣ ਦੀਆਂ ਗੰਭੀਰ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੀ ਥਾਂ ਦੇਸ਼ ਦਾ ਹਿੱਤ ਪਾਰਟੀਬਾਜ਼ੀ ਵਾਲੀ ਸਿਆਸਤ ਦੀ ਭੇਟ ਚੜ੍ਹਦਾ ਦਿਖਾਈ ਦੇ ਰਿਹਾ ਹੈ।
ਇਸ ਸਥਿਤੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਪ੍ਰਦੂਸ਼ਣ ਅਤੇ ਵਾਤਾਵਰਣ ਸੰਬੰਧੀ ਚੁਣੌਤੀ ਨਾਲ ਜੂਝਣ ਲਈ ਰਚਨਾਤਮਕ ਨੀਤੀ ਦੀ ਲੋੜ ਹੈ। ਜੇ ਇਨ੍ਹਾਂ ਵਿਚਾਰਾਂ ਨੂੰ ਦੇਸ਼ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਦੇਖੀਏ ਤਾਂ ਜ਼ਾਹਿਰ ਹੈ ਕਿ ਸਿਆਸੀ ਲੀਡਰਸ਼ਿਪ ਪਾਰਟੀਬਾਜ਼ੀ ਵਾਲੀ ਸਿਆਸਤ ਦੀਆਂ ਚੋਣ ਲੋੜਾਂ ਤੋਂ ਉਭਰ ਨਹੀਂ ਸਕੀ। ਸਾਡੀ ਸਿਆਸੀ ਪ੍ਰਣਾਲੀ ਬੁਨਿਆਦੀ ਮੁੱਦਿਆਂ ਤੇ ਕੌਮੀ ਚੁਣੌਤੀਆਂ ਨਾਲ ਜੂਝਣ 'ਚ ਇਸ ਲਈ ਨਾਕਾਮ ਹੈ ਕਿ ਵਿਅੰਗ ਭਰੇ ਸਿਆਸੀ ਮਾਹੌਲ ਕਾਰਨ ਕਿਸੇ ਅਹਿਮ ਮਸਲੇ 'ਤੇ ਸਿਆਸੀ ਆਮ ਰਾਇ ਨਹੀਂ ਬਣਦੀ। ਵਾਤਾਵਰਣ ਵਰਗੇ ਮੁੱਦੇ ਬਾਰੇ ਵੀ ਸਥਿਤੀ ਵਿਵਾਦਪੂਰਨ ਬਣੀ ਹੋਈ ਹੈ।
ਇਸ ਸਾਲ ਜਦੋਂ ਸਾਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਸਾਨੂੰ ਮੰਨਣਾ ਪਵੇਗਾ ਕਿ ਅਸੀਂ ਵਾਤਾਵਰਣ ਸੰਬੰਧੀ ਗੁਰੂ ਜੀ ਦੇ ਉਸ ਸੰਦੇਸ਼ ਦੀ ਪਾਲਣਾ ਨਹੀਂ ਕਰ ਸਕੇ, ਜਿਸ 'ਚ ਉਨ੍ਹਾਂ ਕਿਹਾ ਸੀ :
ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੋਏ ਦਾਈ ਦਾਈਆ ਖੇਲੈ ਸਗਲ ਜਗਤੁ॥
ਕਈ ਕਾਰਨਾਂ ਕਰ ਕੇ ਵਧਦਾ ਸਿਆਸੀ ਤਣਾਅ, ਨਿੱਜੀੇ ਵੈਰ ਭਾਵਨਾ 'ਤੇ ਟਿਕੀ ਸਿਆਸਤ, ਦੇਸ਼ ਦੇ ਉਦਾਰਵਾਦੀ ਅਹਿਸਾਸ 'ਤੇ ਵਾਰ, ਲਗਾਤਾਰ ਕਮਜ਼ੋਰ ਹੁੰਦੇ ਦੇਸ਼ ਦੇ ਲੋਤੰਤਰੀ ਅਦਾਰੇ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਸ਼ੋਸ਼ਣ, ਲਾਚਾਰ ਲੋਕਾਂ 'ਤੇ ਤਸ਼ੱਦਦ, ਬਿਨਾਂ ਅਪਰਾਧ ਸਿੱਧ ਹੋਇਆਂ ਲੋਕਾਂ ਨੂੰ ਮਹੀਨਿਆਂ ਬੱਧੀ ਜੇਲ੍ਹ ਵਿੱਚ ਰੱਖਣਾ, ਸਿਆਸੀ ਵਿਰੋਧੀਆਂ ਨੂੰ ਨਿੱਜੀ ਦੁਸ਼ਮਣ ਸਮਝਣਾ, ਵਧਦਾ ਭਿ੍ਰਸ਼ਟਾਚਾਰ, ਅਸੱਭਿਅਕ ਸਿਆਸੀ ਸੰਵਾਦ, ਧਨ-ਬਲ 'ਤੇ ਟਿਕੀ ਚੋਣ ਪ੍ਰਕਿਰਿਆ, ਪਾਰਲੀਮੈਂਟਰੀ ਪ੍ਰਣਾਲੀ ਦੀਆਂ ਉਭਰਦੀਆਂ ਚੁਣੌਤੀਆਂ, ਨਿਆਂ ਪਾਲਿਕਾ ਦੀ ਡਿੱਗਦੀ ਸਾਖ, ਬੇਰੋਜ਼ਗਾਰ ਨੌਜਵਾਨਾਂ ਦਾ ਧੁੰਦਲਾ ਭਵਿੱਖ ਆਦਿ ਚਿੰਤਾਜਨਕ ਸਥਿਤੀ ਨੂੰ ਦਰਸਾਉਂਦੇ ਹਨ।
ਇਸ ਸਥਿਤੀ ਵਿੱਚ ਕੀ ਭਾਰਤ ਇੱਕ ਸਫਲ ਸੰਵਿਧਾਨਕ ਲੋਕਤੰਤਰ ਹੋਣ ਦਾ ਦਾਅਵਾ ਕਰ ਸਕਦਾ ਹੈ? ਕੀ ਅਸੀਂ ਸੱਚੇ ਦਿਲੋਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨਿਕ ਵਿਵਸਥਾ ਲੋਕਾਂ ਦੇ ਜੀਵਨ, ਜਾਇਦਾਦ ਅਤੇ ਮੂਲ ਅਧਿਕਾਰਾਂ ਦੀ ਸੁਰੱਕਿਆ ਕਰਨ 'ਚ ਸਮਰੱਥ ਹੈ? ਅਜਿਹੀ ਸਥਿਤੀ ਵਿੱਚ ਬਾਪੂ ਗਾਂਧੀ ਦੇ ਪੂਰਨ ਸਵਰਾਜ ਦੀ ਕਲਪਨਾ ਕੀ ਸੁਫਨਾ ਜਿਹਾ ਨਹੀਂ ਲੱਗਦੀ? ਦੇਸ਼ ਦੀ ਸਥਿਤੀ ਨੂੰ ਜ਼ਾਹਿਰ ਕਰਦੀਆਂ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀਆਂ ਕੁਝ ਸਤਰਾਂ :
‘‘ਅਪਨੇ ਅੰਦਰ ਜ਼ਰਾ ਝਾਂਕ ਮੇਰੇ ਵਤਨ
ਅਪਨੇ ਐਬੋਂ ਕੋ ਮਤ ਢਾਂਕ ਮੇਰੇ ਵਤਨ
ਰੰਗ ਔਰ ਨਸਲ ਕੇ ਦਾਇਰੋਂ ਸੇ ਨਿਕਲ
ਗਿਰ ਚੁਕਾ ਹੈ ਬਹੁਤ ਦੇਰ ਅਬ ਤੋ ਸੰਭਲ
ਅਪਨੇ ਅੰਦਰ ਜ਼ਰਾ ਝਾਂਕ ਮੇਰੇ ਵਤਨ
ਅਪਨੇ ਐਬੋਂ ਕੋ ਮਤ ਢਾਂਕ ਮੇਰੇ ਵਤਨ''
ਆਪਣੇ ਦੌਰ 'ਚ ਸਿਆਸਤ ਅਤੇ ਸਿਆਸਤਦਾਨਾਂ ਵਿੱਚ ਨਿਰਾਸ਼ਾ ਪ੍ਰਗਟਾਉਣ ਵਾਲੀਆਂ ਸਾਹਿਰ ਦਆਂ ਕੁਝ ਹੋਰ ਲਾਈਨਾਂ ਅੱਜ ਵੀ ਸੱਚਾਈ ਨੂੰ ਬਿਆਨ ਕਰਦੀਆਂ ਹਨ :
‘‘ਹਰ ਕੂਚਾ ਸ਼ੋਲਾ-ਜ਼ਾਰ ਹੈ, ਹਰ ਸ਼ਹਿਰ ਕਤਲਗਾਹ
ਯਕ-ਜ਼ਹਿਤੀ-ਏ-ਹਯਾਤ ਕੇ ਆਦਾਬ ਕਿਆ ਹੂਏ,
ਮੁਜਰਿਮ ਹੂੰ ਮੈਂ ਅਗਰ, ਤੋ ਗੁਨਹਗਾਰ ਤੁਮ ਭੀ ਹੋ
ਐ ਰਹਿਬਰਾਨ-ਏ-ਕੌਮ ਖ਼ਤਾ-ਕਾਰ ਤੁਮ ਭੀ ਹੋ''
ਸਾਨੂੰ ਖੁਦ ਤੋਂ ਪੁੱਛਣਾ ਪਵੇਗਾ ਕਿ ਕੀ ਦੇਸ਼ ਦੀ ਸਿਆਸੀ ਪ੍ਰਣਾਲੀ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਤੇ ਸਨਮਾਨ ਦਾ ਪੈਗਾਮ ਹੈ? ਸਾਨੂੰ ਸੋਚਣਾ ਪਵੇਗਾ ਕਿ ਸਿਰਫ ਜੀ ਡੀ ਪੀ ਦੇ ਪੈਮਾਨੇ ਨਾਲ ਪਰਖੇ ਜਾਣ ਵਾਲੇ ਆਰਥਿਕ ਵਿਕਾਸ ਦਾ ਕੋਈ ਅਰਥ ਹੈ, ਜੋ ਗਰੀਬਾਂ ਦੀ ਗਰੀਬੀ, ਪੱਛੜਿਆਂ ਦਾ ਸ਼ੋਸ਼ਣ ਅਤੇ ਲਾਚਾਰਾਂ ਦੇ ਦੁੱਖ ਦੂਰ ਨਾ ਕਰ ਸਕੇ। ਇਹ ਕਿਸੇ ਇੱਕ ਜਾਂ ਵਿਸ਼ੇਸ਼ ਸਿਆਸੀ ਪਾਰਟੀ 'ਤੇ ਟਿੱਪਣੀ ਨਹੀਂ, ਸਗੋਂ ਪੂਰੀ ਸਿਆਸੀ ਤੇ ਸਮਾਜਕ ਪ੍ਰਣਾਲੀ ਦੇ ਲਈ ਸਵਾਲ ਹੈ। ਮੁਸ਼ਕਲ ਸਵਾਲਾਂ ਤੋਂ ਮੂੰਹ ਮੋੜ ਕੇ ਅਸਲੀਅਤ ਨੂੰ ਝੁਠਲਾਇਆ ਨਹੀਂ ਜਾ ਸਕਦਾ।
ਬਿਨਾਂ ਸ਼ੱਕ ਦੇਸ਼ ਨੂੰ ਅਜਿਹਾ ਰਾਹ ਲੱਭਣਾ ਪਵੇਗਾ, ਜਿਸ 'ਤੇ ਚੱਲ ਕੇ ਅਸੀਂ ਦੇਸ਼ ਦੇ ਨਿਰਮਾਤਾਵਾਂ ਦੇ ਸੁਫਨਿਆਂ ਨੂੰ ਸਾਕਾਰ ਕਰ ਸਕੀਏ। ਅਜਿਹੇ ਨੇਤਾ ਲੱਭਣੇ ਪੈਣਗੇ, ਜੋ ਭਾਰਤ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਰਾਹ ਦਿਖਾ ਸਕਣ।
ਇਸ ਸਾਲ ਜਦੋਂ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਸਾਨੂੰ ਦਇਆ ਅਤੇ ਸੁਹਿਰਦਤਾ 'ਤੇ ਆਧਾਰਤ ਸਮਾਜਕ ਨਿਆਂ ਪ੍ਰਣਾਲੀ ਤੇ ਸੰਵਿਧਾਨਕ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਪਵੇਗਾ। ਸਭਿਅਕਾ ਸਮਾਜ ਅਤੇ ਵਿਕਾਸਸ਼ੀਲ ਲੋਕਤੰਤਰ ਦੀ ਸਥਾਪਨਾ ਲਈ ਵਿਚਾਰਾਂ ਦਾ ਨਿਡਰ ਪ੍ਰਗਟਾਵਾ ਜ਼ਰੂਰੀ ਹੈ।
ਮੈਨੂੰ ਯਕੀਨ ਹੈ ਕਿ ਸਾਰੇ ਦੇਸ਼ਵਾਸੀ ਅਜਿਹੀ ਹੀ ਭਾਵਨਾ ਰੱਖਦੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ, ਜ਼ੁਲਮ ਵਿਰੁੱਧ ਆਵਾਜ਼ ਉਠਾਉਣ 'ਚ ਸਮਰੱਥ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ