Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਵਿਅੰਗ: ਆਦਮੀ ਦੇ ਗਲੇ ਵਿੱਚ ਘੰਟੀ

November 13, 2019 08:44 AM

-ਰਾਕੇਸ਼ ਸੋਹਣ
ਘੰਟੀ ਤਾਂ ਘੰਟੀ ਹੁੰਦੀ ਹੈ। ਫਰਕ ਸਿਰਫ ਬੰਨ੍ਹਣ ਦਾ ਹੈ। ਮੰਦਰ ਵਿੱਚ ਲਟਕੇ ਤਾਂ ਸ਼ਰਧਾ ਤੇ ਵਿਸ਼ਵਾਸ ਜਗਾ ਦਿੰਦੀ ਹੈ। ਬਿੱਲੀ ਦੇ ਗਲੇ ਵਿੱਚ ਘੰਟੀ ਨੂੰ ਕੌਣ ਨਹੀਂ ਜਾਣਦਾ, ਪ੍ਰੰਤੂ ਇਹੀ ਘੰਟੀ ਜੇ ਆਦਮੀ ਦੇ ਗਲੇ ਵਿੱਚ ਬੰਨ੍ਹ ਦਿੱਤੀ ਜਾਏ ਤਾਂ ਉਸ ਨੂੰ ਗੁਰੂ ਤੋਂ ਗੁਰੂ-ਘੰਟਾਲ ਦੀ ਉਪਾਧੀ ਦੇ ਦਿੱਤੀ ਜਾਂਦੀ ਹੈ।
‘ਈਕਾਪੁ’ ਦੀ ਉਸ ਵਿਭਾਗ ਵਿੱਚ ਬਦਲੀ ਹੋਈ ਜਿੱਥੇ ਚੂਹਿਆਂ ਦਾ ਭਾਰੀ ਦਬਦਬਾ ਸੀ। ਈਕਾਪੂ ਉਨ੍ਹਾਂ ਦਾ ਅਸਲੀ ਨਾਂਅ ਨਹੀਂ ਸੀ। ਇਸ ਬੇਈਮਾਨ ਜ਼ਮਾਨੇ ਵਿੱਚ ਵੀ ਉਹ ਇੱਕ ਇਮਾਨਦਾਰੀ ਦਾ ਪੁਤਲਾ ਸਨ। ਖੈਰ, ਇਹ ਖਬਰ ਸੀ ਕਿ ਉਸ ਵਿਭਾਗ ਦੇ ਸਾਰੇ ਕੰਮ ਚੂਹਿਆਂ ਵੱਲੋਂ ਕੀਤੇ ਜਾਂਦੇ ਸਨ। ਇਨ੍ਹਾਂ ਮੋਟੇ-ਮੋਟੇ ਚੂਹਿਆਂ ਨੇ ਬਿਲਡਿੰਗ ਸੁਧਾਰ ਲਈ ਵਰਤੋਂ ਵਿੱਚ ਆਉਣ ਵਾਲੇ ਸੀਮੈਂਟ, ਲੋਹੇ ਤੱਕ ਨੂੰ ਕੁਤਰ-ਕੁਤਰ ਕੇ ਖਤਮ ਕਰ ਦਿੱਤਾ ਸੀ। ਜਿਵੇਂ ਇਹ ਚੂਹੇ, ਚੂਹੇ ਨਾ ਹੋਏ, ਨੇਤਾ ਹੀ ਹੋ ਗਏ। ਚੂਹਿਆਂ ਦਾ ਸੰਗਠਨ ਮਜ਼ਬੂਤ ਸੀ। ਅਖੀਰ ਅਧਿਕਾਰੀਆਂ ਨੂੰ ਉਨ੍ਹਾਂ ਵਰਗੇ ਬਣ ਕੇ ਰਹਿਣਾ ਪੈਂਦਾ ਸੀ, ਪਰ ਈਕਾਪੂ ਉਨ੍ਹਾਂ ਵਿੱਚੋਂ ਨਹੀਂ ਸਨ। ਅਖੀਰ ਚਾਰਜ ਲੈਂਦੇ ਹੀ ਆਪਣੇ ਅਧੀਨ ਮੁਲਾਜ਼ਮਾਂ ਨੂੰ ਚੌਕੰਨਾ ਕਰ ਦਿੱਤਾ ਕਿ ਕੰਮ ਵਿੱਚ ਜ਼ਰਾ ਜਿੰਨੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਇੱਕ ਲਿਖਤੀ ਹੁਕਮ ਵੀ ਜਾਰੀ ਕਰ ਦਿੱਤਾ ਗਿਆ, ਜਿਸ ਕਾਰਨ ਵਿਭਾਗ ਵਿੱਚ ਚੁੱਪ ਪਸਰ ਗਈ।
ਇੱਕ ਦਿਨ ਈਕਾਪੁ ਦਫਤਰ ਵਿੱਚ ਸਨ, ਇੱਕ ਕਰਮਚਾਰੀ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ, ‘ਮੈਂ ਤੁਹਾਡੇ ਵਿਭਾਗ ਵਿੱਚ ਛੋਟਾ ਜਿਹਾ ਕਰਮਚਾਰੀ ਹਾਂ। ਕਈ ਦਿਨਾਂ ਤੋਂ ਤੁਹਾਨੂੰ ਮਿਲਣਾ ਚਾਹੁੰਦਾ ਸੀ।'। ਉਨ੍ਹਾਂ ਨੇ ਮਾਣ ਨਾਲ ਹਾਂ ਵਿੱਚ ਸਿਰ ਹਿਲਾ ਕੇ ਉਸ ਨੂੰ ਗੱਲ ਕਹਿਣ ਦੀ ਇਜਾਜ਼ਤ ਦੇ ਦਿੱਤੀ। ਤੁਸੀਂ ਵਿਭਾਗ ਦੀ ਕਾਇਆ ਹੀ ਪਲਟ ਦਿੱਤੀ ਹੈ ਸਰ। ਸਾਥੀ ਕਰਮਚਾਰੀ ਦੀਆਂ ਗੱਲਾਂ ਤੋਂ ਅਜਿਹਾ ਲੱਗਾ ਕਿ ਉਹ ਮਸਕਾ ਲਾ ਰਿਹਾ ਹੈ। ਫਿਰ ਵੀ ਈਕਾਪੁ ਆਪਣੇ ਆਪ ਨੂੰ ਗਦਗਦ ਹੋਣ ਤੋਂ ਨਹੀਂ ਰੋਕ ਸਕੇ ਅਤੇ ਕਿਹਾ, ‘ਬੱਸ ਤੁਹਾਡੇ ਲੋਕਾਂ ਦਾ ਸਹਿਯੋਗ ਚਾਹੀਦੈ।’
‘ਕਿਉਂ ਨਹੀਂ ਸਰ, ਅਸੀਂ ਤੁਹਾਡੇ ਨਾਲ ਹਾਂ।’
‘ਸਾਨੂੰ ਇਹੀ ਉਮੀਦ ਸੀ।’
‘ਆਪਣਾ ਬਿਲਡਿੰਗ ਦਾ ਕੰਮ ਚੰਗਾ ਚੱਲ ਰਿਹਾ ਹੈ।’ ਕਰਮਚਾਰੀ ਨੇ ਦੂਸਰਾ ਤੀਰ ਛੱਡਿਆ।
‘ਅੱਛਾ, ਵੈਰੀ ਗੁਡ।’ ਉਨ੍ਹਾਂ ਨੇ ਉਤਸ਼ਾਹ ਭਰੇ ਲਹਿਜੇ ਵਿੱਚ ਕਿਹਾ।
‘ਤੁਹਾਡੀ ਖੁਸ਼ੀ ਲਈ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ।' ਸਾਥੀ ਕਰਮਚਾਰੀ ਦਾ ਤੀਸਰਾ ਤੀਰ ਸੀ।
ਉਸ ਦੀ ਖੁਸ਼ੀ ਦੇਖ ਕੇ ਉਨ੍ਹਾਂ ਨੇ ਆਪਣਾਪਣ ਦਿਖਾਉਂਦੇ ਹੋਏ, ‘ਹਾਂ, ਆਖਰ ਅਸੀਂ ਕਰਦੇ ਤਾਂ ਆਪਣੇ ਪਰਵਾਰ ਦੇ ਲਈ ਹੀ ਹਾਂ।’
ਕਰਮਚਾਰੀ ਸਮਝ ਗਿਆ, ਟਾਰਗੇਟ ਸਾਹਮਣੇ ਹੈ। ਉਸ ਨੇ ਬ੍ਰਹਮਾਸਤਰ ਛੱਡਿਆ, ‘ਮੈਂ ਤੁਹਾਡੇ ਬੱਚਿਆਂ ਦੇ ਲਈ ਛੋਟੀ ਜਿਹੀ ਭੇਟ ਲਿਆਇਆ ਹਾਂ।’ ਇੱਕ ਲਿਫਾਫਾ ਉਨ੍ਹਾਂ ਦੀ ਮੇਜ਼ 'ਤੇ ਰੱਖ ਦਿੱਤਾ। ਲਿਫਾਫੇ 'ਚੋਂ ਰੰਗ ਬਿਰੰਗੇ ਨੋਟਾਂ ਦੀ ਗੱਠੀਆਂ ਝਾਂਕ ਰਹੀਆਂ ਸਨ। ਈਕਾਪੁ ਸਮਝ ਗਏ ਕਿ ਇਹ ਚੂਹਿਆਂ ਦਾ ਪ੍ਰਤੀਨਿਧ ਹੋਵੇਗਾ। ਅਖੀਰ ਲਿਫਾਫਾ ਉਠਾਇਆ ਤੇ ਉਸਦੇ ਮੂੰਹ ਉਤੇ ਮਾਰ ਦਿੱਤਾ।
ਉਹ ਘਬਰਾ ਗਿਆ ਅਤੇ ਮੁਆਫੀ ਮੰਗਦਾ ਕਹਿਣ ਲੱਗਾ, ‘ਮੈਨੂੰ ਮੁਆਫ ਕਰ ਦਿਓ ਸਰ। ਮੇਰਾ ਮਤਲਬ ਉਹੋ ਨਹੀਂ ਸੀ, ਜਿਹੋ ਜਿਹਾ ਤੁਸੀਂ ਸਮਝ ਰਹੇ ਹੋ।’
ਈਕਾਪੁ ਨੇ ਉਸ ਨੂੰ ਇੱਕ ਮੌਕਾ ਦੇਣਾ ਸਹੀ ਸਮਝਿਆ ਅਤੇ ਮੁਆਫੀ ਮਿਲਦੇ ਹੀ ਉਹ ਕਰਮਚਾਰੀ, ਚੂਹਿਆਂ ਦੇ ਦਲ ਨਾਲ ਜਾ ਮਿਲਿਆ। ਚੂਹਿਆਂ ਨੇ ਮਾਮਲੇ ਨੂੰ ਲੰਮੇ ਹੱਥੀਂ ਲਿਆ ਅਤੇ ਇੱਕ ਸਭਾ ਬੁਲਾਈ। ‘ਕਰੋ ਜਾਂ ਮਰੋ’ ਦੀ ਤਰਜ਼ 'ਤੇ ਪ੍ਰਸਤਾਵ ਪਾਸ ਕੀਤਾ ਗਿਆ। ਇਸ ਲਈ ਚੂਹਿਆਂ ਨੇ ਸਰਬ ਸੰਮਤੀ ਨਾਲ ਇਹ ਕੇਸ ਚੂਹਿਆਂ ਦੇ ਆਤਮਘਾਤੀ ਦਸਤੇ ਨੂੰ ਸੌਂਪ ਦਿੱਤਾ। ਉਹ ਜਾਣਦੇ ਸਨ ਕਿ ਈਕਾਪੁ ਨੂੰ ਜਦੋਂ ਵੀ ਮੌਕਾ ਮਿਲਿਆ, ਨੇਕੀ ਕਰ ਕੇ ਇਸ ਖੂਹ ਵਿੱਚ ਸੁੱਟਦੇ ਰਹੇ। ਲੋਕਾਂ ਨੂੰ ਸਵੱਛ ਪਾਣੀ ਪਿਲਾਉਂਦੇ ਰਹੇ।
ਅਗਲੇ ਦਿਨ ਸਰਕਾਰੀ ਖੂਹ ਵਿੱਚ ਮਰੇ ਹੋਏ ਜਾਨਵਰ ਦੇ ਪਏ ਹੋਣ ਦੀ ਖਬਰ ਨਾਲ ਕੋਹਰਾਮ ਮਚਿਆ ਪਿਆ ਸੀ। ਈਕਾਪੁ ਖੂਹ ਵੱਲ ਭੱਜੇ। ਇੱਕ ਮਰਿਆ ਹੋਇਆ ਚੂਹਾ ਪਾਣੀ 'ਤੇ ਤੈਰ ਰਿਹਾ ਸੀ। ਕਾਹਲੀ ਵਿੱਚ ਉਸ ਨੂੰ ਬਾਹਰ ਕੱਢਿਆ ਗਿਆ। ਪਾਣੀ ਸਾਫ ਕੀਤਾ ਗਿਆ, ਪਰ ਲੋਕਾਂ ਨੇ ਹੜਤਾਲ ਕਰ ਦਿੱਤੀ ਅਤੇ ਪਾਣੀ ਪੀਣ ਤੋਂ ਮਨ੍ਹਾ ਕਰ ਦਿੱਤਾ। ਚੂਹਿਆਂ ਦੀ ਯੋਜਨਾ ਸਫਲ ਹੋਈ ਅਤੇ ਉਨ੍ਹਾਂ ਨੇ ਈਕਾਪੁ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾ ਦਿੱਤਾ ਅਤੇ ਉਨ੍ਹਾਂ ਦੀ ਪੁਜੀਸ਼ਨ ਢਿੱਲੀ ਹੋ ਗਈ। ਕਾਰਵਾਈ ਸਰੂਪ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਤਬਾਦਲੇ ਦੀ ਖਬਰ ਸੁਣ ਕੇ ਚੂਹਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਰਕਾਰੀ ਖੂਹ ਦੇ ਇਸ ਪਾਣੀ ਨਾਲ ਮਿਲਾ ਕੇ ਜਾਮ ਤਿਆਰ ਕੀਤੇ ਗਏ। ਚੂਹਿਆਂ ਦੇ ਹੈਡ ਨੇ ਜਾਮ ਟਕਰਾਉਂਦੇ ਹੋਏ ਸਮੂਹਿਕ ਐਲਾਨ ਕੀਤਾ ਕਿ ਅੱਜ ਅਸੀਂ ਆਦਮੀ ਦੇ ਗਲੇ ਵਿੱਚ ਘੰਟੀ ਬੰਨ੍ਹ ਹੀ ਦਿੱਤੀ। ਈਕਾਪੁ ਹਾਏ ਹਾਏ...ਈਕਾਪੁ ਹਾਏ ਹਾਏ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’