Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਪਾਰਲੀਆਮੈਂਟ ਦੀ ਕਾਰਵਾਈ 5 ਦਸੰਬਰ ਤੋਂ ਸ਼ੁਰੂ ਕਰਨਗੇ ਟਰੂਡੋ

November 13, 2019 08:39 AM

ਓਟਵਾ, 12 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਪਾਰਲੀਆਮੈਂਟ ਦੀ ਕਾਰਵਾਈ 5 ਦਸੰਬਰ, ਦਿਨ ਵੀਰਵਾਰ ਤੋਂ ਸ਼ੁਰੂ ਕਰਨਗੇ।
ਘੱਟ ਗਿਣਤੀ ਲਿਬਰਲਾਂ ਦੀ ਅਗਵਾਈ ਵਾਲੀ 43ਵੀਂ ਪਾਰਲੀਆਮੈਂਟ ਦੀ ਕਾਰਵਾਈ ਦੀ ਸ਼ੁਰੂਆਤ ਐਮਪੀਜ਼ ਵੱਲੋਂ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣ ਕੇ ਕੀਤੀ ਜਾਵੇਗੀ। ਫਿਰ ਗਵਰਨਰ ਜਨਰਲ ਜੂਲੀ ਪੇਯੇਟੇ ਸੈਨੇਟ ਵਿੱਚ ਟਰੂਡੋ ਦੇ ਰਾਜ ਭਾਸ਼ਣ ਦੀ ਅਗਵਾਈ ਕਰਨਗੇ। ਨਵੇਂ ਸਪੀਕਰ ਦੀ ਚੋਣ ਸੀਕ੍ਰੇਟ ਬੈਲਟ ਨਾਲ ਹੋਵੇਗੀ। ਇਸ ਭੂਮਿਕਾ ਨੂੰ ਨਿਭਾਉਣ ਲਈ ਦਿਲਚਸਪੀ ਰੱਖਣ ਵਾਲਿਆਂ ਵੱਲੋਂ ਪਹਿਲਾਂ ਹੀ ਸਮਰਥਨ ਹਾਸਲ ਕਰਨ ਲਈ ਆਪਣੇ ਕੁਲੀਗਜ਼ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।
ਰਾਜ ਭਾਸ਼ਣ ਵਿੱਚ ਟਰੂਡੋ ਆਪਣੀ ਸਰਕਾਰ ਦੀਆਂ ਤਰਜੀਹਾਂ ਦਾ ਖੁਲਾਸਾ ਕਰਨਗੇ ਅਤੇ ਇਸ ਵਿੱਚ 2019 ਦੀਆਂ ਫੈਡਰਲ ਚੋਣਾਂ ਸਬੰਧੀ ਪਲੇਟਫਾਰਮ ਦੇ ਹੀ ਬਹੁਤੇ ਪੱਖ ਸ਼ਾਮਲ ਹੋਣਗੇ ਜਿਵੇਂ ਕਿ ਕਲਾਈਮੇਟ ਚੇਂਜ, ਅਫੋਰਡੇਬਿਲਟੀ, ਗੰਨ ਕੰਟਰੋਲ ਤੇ ਫਾਰਮਾਕੇਅਰ ਆਦਿ। ਇਨ੍ਹਾਂ ਮੁੱਦਿਆਂ ਉੱਤੇ ਹੀ 40 ਦਿਨ ਤੱਕ ਚੱਲੀ ਕੈਂਪੇਨ ਦੌਰਾਨ ਹੋਰਨਾਂ ਪਾਰਟੀਆਂ ਵੱਲੋਂ ਗੱਲ ਕੀਤੀ ਗਈ ਸੀ।
ਸੈਂਟਰ ਬਲਾਕ ਵਿੱਚ ਮੁਰੰਮਤ ਦਾ ਕੰਮ ਜਾਰੀ ਹੋਣ ਕਾਰਨ ਹਾਊਸ ਆਫ ਕਾਮਨਜ਼ ਤੇ ਸੈਨੇਟ ਹੁਣ ਵੱਖ ਵੱਖ ਇਮਾਰਤਾਂ ਵਿੱਚ ਸਥਿਤ ਹਨ। ਪਹਿਲਾਂ ਐਮਪੀਜ਼ ਇੱਕ ਚੇਂਬਰ ਤੋਂ ਦੂਜੇ ਚੇਂਬਰ ਵਿੱਚ ਚਲੇ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਵੈਸਟ ਬਲਾਕ ਸਥਿਤ ਵੈਲਿੰਗਟਨ ਸਟਰੀਟ ਤੋਂ ਸੈਨੇਟ ਆਫ ਕੈਨੇਡਾ ਦੀ ਇਮਾਰਤ ਵਿੱਚ ਜਾਣਾ ਹੋਵੇਗਾ। ਰਾਜ ਭਾਸ਼ਣ ਉੱਤੇ ਐਮਪੀਜ਼ ਵੱਲੋਂ ਛੇ ਦਿਨ ਤੱਕ ਬਹਿਸ ਕੀਤੀ ਜਾਵੇਗੀ। ਹਾਊਸ ਆਫ ਕਾਮਨਜ਼ ਦੇ ਕੈਲੰਡਰ ਮੁਤਾਬਕ ਮੈਂਬਰ ਪਾਰਲੀਆਮੈਂਟ ਆਉਣ ਵਾਲੇ ਦਿਨਾਂ ਵਿੱਚ ਕਈ ਹਫਤਿਆਂ ਦੀਆਂ ਛੁੱਟੀਆਂ ਤੋਂ ਪਹਿਲਾਂ 13 ਦਸੰਬਰ ਤੱਕ ਕੰਮ ਕਰਨਗੇ ਪਰ ਸੈਨੇਟ ਦੀ ਕਾਰਵਾਈ 20 ਦਸੰਬਰ ਤੱਕ ਚੱਲ ਸਕਦੀ ਹੈ।
ਇਸ ਪੂਰਾ ਹਫਤਾ ਪ੍ਰਧਾਨ ਮੰਤਰੀ ਨੇ ਸਾਂਝੇ ਮੰਤਵਾਂ ਨੂੰ ਤਲਾਸ਼ਣ ਲਈ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਮੰਗਲਵਾਰ ਨੂੰ ਮੁੱਖ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਨਾਲ ਟਰੂਡੋ ਨੇ ਮੁਲਾਕਾਤ ਕੀਤੀ। ਇਸ ਦੌਰਾਨ ਸ਼ੀਅਰ ਨੇ ਹਾਊਸ ਆਫ ਕਾਮਨਜ਼ ਦੀ ਕਾਰਵਾਈ 25 ਨਵੰਬਰ ਤੋਂ ਸ਼ੁਰੂ ਕਰਨ ਲਈ ਟਰੂਡੋ ਨੂੰ ਅਪੀਲ ਕੀਤੀ। 30 ਮਿੰਟ ਤੱਕ ਚੱਲੀ ਮੁਲਾਕਾਤ ਤੋਂ ਬਾਅਦ ਸ਼ੀਅਰ ਨੇ ਟਰੂਡੋ ਦੇ ਆਫਿਸ ਤੋਂ ਜਾਂਦਿਆਂ ਆਖਿਆ ਕਿ ਰਾਜ ਭਾਸ਼ਣ ਲਈ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਲਿਬਰਲਾਂ ਲਈ ਪਹਿਲਾ ਭਰੋਸੇ ਦਾ ਵੋਟ ਹੋਵੇਗਾ ਜੋ ਉਨ੍ਹਾਂ ਨੂੰ ਪਾਸ ਕਰਨਾ ਹੋਵੇਗਾ। ਸੱਤਾ ਵਿੱਚ ਬਣੇ ਰਹਿਣ ਲਈ ਟਰੂਡੋ ਨੂੰ ਇਹ ਕਰਨਾ ਹੋਵੇਗਾ ਤੇ ਇਹ ਇਸ ਉੱਤੇ ਹੀ ਨਿਰਭਰ ਕਰੇਗਾ ਕਿ ਇਸ ਵਿੱਚ ਕੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼