Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਆਸਟ੍ਰੇਲੀਆ ਵਿੱਚ ਅੱਗ ਲਈ ਭਾਰਤ ਤੋਂ ਦੇਰੀ ਨਾਲ ਪਰਤਿਆ ਮਾਨਸੂਨ ਵੀ ਜ਼ਿੰਮੇਵਾਰ

November 13, 2019 08:15 AM

ਮੈਲਬੌਰਨ, 12 ਨਵੰਬਰ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਵਿਨਾਸ਼ਕਾਰੀ ਅੱਗ ਦੇ ਪਿੱਛੇ ਕੁਝ ਹੱਦ ਤੱਕ ਭਾਰਤ ਤੋਂ ਮਾਨਸੂਨ ਦੇਰ ਨਾਲ ਪਰਤਣਾ ਜ਼ਿੰਮੇਦਾਰ ਮੰਨਿਆ ਜਾਣ ਲੱਗ ਪਿਆ ਹੈ। ਜੰਗਲਾਂ ਦੀ ਅੱਗ, ਕੁਦਰਤ ਦਾ ਅਧਿਐਨ ਕਰਨ ਵਾਲੇ ਇੱਕ ਮਹਾਰ ਨੇ ਇਹ ਗੱਲ ਕਹੀ ਹੈ।
ਮਿਲੀ ਖਬਰ ਅਨੁਸਾਰ ਮੈਲਬੌਰਨ ਯੂਨੀਵਰਸਿਟੀ ਨਾਲ ਜੁੜੇ ਫਿਊਲ, ਮੌਸਮ ਅਤੇ ਭੁਗੌਲਿਕ ਹਾਲਾਤ ਦੇ ਅਸਲ ਚਿੱਤਰਣ ਦਾ ਪ੍ਰਯੋਗ ਕਰਕੇ ਜੰਗਲੀ ਅੱਗ ਦੀ ਸੰਰਚਨਾ ਤੇ ਕੁਦਰਤ ਦਾ ਅਧਿਐਨ ਕਰਨ ਵਾਲੇ ਟ੍ਰੇਂਟ ਪੇਨਹਮ ਨੇ ਕਿਹਾ ਕਿ ਆਸਟ੍ਰੇਲੀਆ 'ਚ ਲੱਗੀ ਅੱਗ ਨੂੰ ਭਾਰਤ ਵਿੱਚ ਮਾਨਸੂਨ ਸੀਜ਼ਨ ਦੇਰ ਨਾਲ ਖਤਮ ਹੋਣ ਨਾਲ ਜੋੜ ਕੇ ਦੇਖਣ 'ਤੇ ਕੁਝ ਹੱਦ ਤੱਕ ਸਮਝਿਆ ਜਾ ਸਕਦਾ ਹੈ। ਆਸਟ੍ਰੇਲੀਆ ਦਾ ਨਿਊ ਸਾਊਥ ਵੇਲਸ ਸੂਬਾ ਇਸ ਵੇਲੇ ਸਭ ਤੋਂ ਭਿਆਨਕ ਅੱਗ ਨਾਲ ਜੂਝ ਰਿਹਾ ਹੈ। ਇਸ ਅੱਗ 'ਚ ਹਾਲੇ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਤੇ 150 ਤੋਂ ਜ਼ਿਆਦਾ ਘਰ ਬਰਬਾਦ ਹੋ ਗਏ ਹਨ।
ਪੇਨਹਮ ਨੇ ਕਿਹਾ ਕਿ ਗਲੋਬਲ ਤੰਤਰ ਸਭ ਆਪਸ ਵਿੱਚ ਜੁੜੇ ਹੋਏ ਹਨ, ਅਸੀਂ ਉਨ੍ਹਾਂ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ, ਪਰ ਜੇਕਰ ਤੁਸੀਂ ਕਿਸੇ ਇੱਕ ਇਲਾਕੇ ਵਿੱਚ ਹੋ ਤਾਂ ਤੁਹਾਡੇ ਲਈ ਇਹ ਸੋਚਣਾ ਮੁਸ਼ਕਲ ਹੋਵੇਗਾ ਕਿ 10 ਹਜ਼ਾਰ ਕਿਲੋਮੀਟਰ ਦੂਰ ਜੋ ਮੌਸਮ ਹੈ ਉਹ ਅਸਲ 'ਚ ਇਥੇ ਵੀ ਅਸਰ ਪਾ ਰਿਹਾ ਹੈ। ਏਸ਼ੀਆ 'ਚ ਦੱਖਣੀ-ਪੱਛਮ ਮਾਨਸੂਨ ਹਰ ਸਾਲ ਜੂਨ ਤੋਂ ਸਤੰਬਰ ਦੇ ਵਿਚਾਲੇ ਖਤਮ ਹੋ ਜਾਂਦਾ ਹੈ ਤੇ ਉਹ ਹਵਾਵਾਂ ਦੁਬਾਰਾ ਦੱਖਣੀ ਖੇਤਰ ਵੱਲ ਵਧਦੀਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਕਾਰਨ ਆਸਟ੍ਰੇਲੀਆ ਦੇ ਡਾਰਵਿਨ 'ਚ ਚੰਗਾ ਮੀਂਹ ਨਹੀਂ ਪਿਆ ਅਤੇ ਇਸ ਲਈ ਪੂਰਬੀ ਤੱਟ ਖੁਸ਼ਕ ਪੈ ਗਿਆ ਤੇ ਅੱਗ ਦੀ ਲਪੇਟ 'ਚ ਆਉਣ ਦਾ ਜੋਖਿਮ ਵੱਧ ਗਿਆ। ਪੇਨਹਮ ਨੇ ਕਿਹਾ ਕਿ ਇਸ ਵੇਲੇ ਇਨ੍ਹਾਂ ਖੇਤਰਾਂ 'ਚ ਆਮ ਕਰਕੇ ਜੋ ਮੀਂਹ ਪੈਂਦਾ ਹੈ, ਉਹ ਅਸਲ 'ਚ ਗਲੋਬਲ ਘਟਨਾ ਦੇ ਚੱਲਦੇ ਨਹੀਂ ਪਿਆ ਅਤੇ ਇਸ ਕਾਰਨ ਇਹ ਖੇਤਰ ਗਰਮ, ਖੁਸ਼ਕ ਤੇ ਤੇਜ਼ ਹਵਾਵਾਂ ਦੇ ਅਸਰ 'ਚ ਆ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ