Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਰਿਤਿਕ ਨੂੰ ਪਸੰਦ ਕਰਨ ਵਾਲੀ ਪਤਨੀ ਨੂੰ ਪਤੀ ਨੇ ਕਤਲ ਕੀਤਾ

November 13, 2019 08:12 AM

ਵਾਸ਼ਿੰਗਟਨ, 12 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿਚ ਇਕ ਸ਼ਖਸ ਨੇ ਚਾਕੂ ਨਾਲ ਗੋਦ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਇਸ ਦੇ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਸ਼ਖਸ ਦੀ ਪਤਨੀ ਦਾ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਪਸੰਦ ਕਰਨਾ ਸੀ।
ਪਤਾ ਲੱਗਾ ਹੈ ਕਿ ਇਹ ਵਿਅਕਤੀ ਰਿਤਿਕ ਰੋਸ਼ਨ ਨੂੰ ਪਸੰਦ ਨਹੀਂ ਕਰਦਾ ਸੀ, ਪਰ ਉਸ ਦੀ ਪਤਨੀ ਰਿਤਿਕ ਦੀ ਫੈਨ ਸੀ। ਅਮਰੀਕਾ ਦੇ ਕੁਈਨਜ਼ ਵਿਚ ਰਹਿਣ ਵਾਲੇ 33 ਸਾਲਾਦਿਨੇਸ਼ਵਰ ਬੁਦੀਦਤ ਨੇ ਆਪਣੀ 27 ਸਾਲਾ ਪਤਨੀ ਡੋਨੀ ਡੋਜੋਏ ਦੀ ਹੱਤਿਆ ਕਰ ਦਿੱਤੀ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਡੋਜੋਏ ਬਾਰਟੈਂਡਰ ਦੇ ਤੌਰ ਉੱਤੇ ਕੰਮ ਕਰਦੀ ਸੀ। ਉਸ ਦੇ ਕਤਲ ਦੇ ਬਾਅਦ ਉਸ ਦੇ ਪਤੀ ਨੇ ਸ਼ੁੱਕਰਵਾਰ ਨੂੰ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਰਿਤਿਕ ਰੋਸ਼ਨ ਦੀ ਵੱਡੀ ਫੈਨ ਸੀ। ਡੋਨੀ ਡੋਜੋਏ ਦੀ ਇਕ ਦੋਸਤ ਦਾ ਕਹਿਣਾ ਹੈ, ਉਸ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਘਰ ਹੁੰਦੀ ਸੀ ਤਾਂ ਰਿਤਿਕ ਰੋਸ਼ਨ ਦੀਆਂ ਫਿਲਮਾਂ ਦੇਖਦੀ ਤੇ ਗਾਣੇ ਸੁਣਦੀ ਸੀ। ਉਸ ਦਾ ਪਤੀ ਉਸ ਨੂੰ ਇਸ ਤੋਂ ਰੋਕਦਾ ਸੀ। ਰਿਤਿਕ ਦੀ ਜਿਹੜੀ ਵੀ ਫਿਲਮ ਰਿਲੀਜ਼ ਹੁੰਦੀ, ਉਹ ਉਸ ਨੂੰ ਜ਼ਰੂਰ ਦੇਖਦੀ ਸੀ। ਡੋਜੋਏ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਸਧਾਰਨ ਲੱਗਦਾ ਸੀ, ਪਰ ਉਸ ਦਾ ਪਤੀ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਸੀ। ਉਸ ਨੇ ਕਈ ਵਾਰ ਡੋਜੋਏ ਨੂੰ ਕੁੱਟਿਆ ਵੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਡੋਜੋਏ ਜਦੋਂ ਘਰੋਂ ਬਾਹਰ ਜਾ ਰਹੀ ਸੀ ਤਾਂ ਉਸ ਦੇ ਪਤੀ ਦਿਨੇਸ਼ਵਰ ਨੂੰ ਉਸ ਨੂੰ ਫਿਲਮ ਦਿਖਾਉਣ ਦੇ ਬਹਾਨੇ ਰੋਕ ਲਿਆ। ਸ਼ਾਮ ਵੇਲੇ ਦਿਨੇਸ਼ਵਰ ਨੇ ਡੋਜੋਏ ਦੀ ਭੈਣ ਨੂੰ ਮੈਸੇਜ ਕੀਤਾ ਕਿ ਉਹ ਉਸ ਦੀ ਭੈਣ ਨੂੰ ਮਾਰ ਚੁੱਕਾ ਹੈ। ਉਸ ਨੇ ਮੈਸੇਜ ਵਿਚ ਲਿਖਿਆ, ਘਰ ਦੀਆਂ ਚਾਬੀਆਂ ਗਮਲੇ ਤੋਂ ਮਿਲਣਗੀਆਂ। ਆਪਣੀ ਪਤਨੀ ਦੀ ਹੱਤਿਆ ਦੇ ਬਾਅਦ ਉਸ ਨੇ ਲਾਸ਼ ਨੂੰ ਘਰ ਵਿਚ ਛੱਡ ਦਿੱਤਾ ਅਤੇ ਫਿਰ ਘਰ ਨੇੜੇ ਇਕ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ ਜੁਲਾਈ ਵਿਚ ਹੋਇਆ ਸੀ। ਦਿਨੇਸ਼ਵਰ ਆਪਣੀ ਪਤਨੀ ਦਾ ਸ਼ੋਸ਼ਣ ਕਰਦਾ ਸੀ। ਇਸ ਕਾਰਨ ਡੋਜੋਏ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਲਈ ਆਰਡਰ ਵੀ ਲਿਆ ਸੀ ਤੇ ਅਗਸਤ ਵਿਚ ਕੁੱਟਮਾਰ ਦੇ ਦੋਸ਼ ਵਿਚ ਦਿਨੇਸ਼ਵਰ ਦੀ ਗ੍ਰਿਫਤਾਰੀ ਵੀ ਹੋਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ