Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਵਿਆਹ ਵਿੱਚ ਆਉਂਦੀ ਸੀ ਸਾਹੇ ਦੀ ਚਿੱਠੀ

November 12, 2019 08:15 AM

-ਜਗਜੀਤ ਸਿੰਘ ਝੱਤਰਾ
ਪੰਜਾਬੀ ਸਭਿਆਚਾਰ ਬਹੁਤ ਅਮੀਰ ਹੈ। ਪੰਜਾਬੀ ਵਿਰਸੇ ਵਿੱਚ ਕਈ ਪੁਰਾਣੀਆਂ ਰਸਮਾਂ ਜੁੜੀਆਂ ਹਨ, ਜੋ ਆਪੋ ਆਪਣੀਆਂ ਥਾਵਾਂ 'ਤੇ ਮਹੱਤਵ ਪੂਰਨ ਹਨ। ਵਿਆਹ ਸ਼ਾਦੀਆਂ ਨਾਲ ਬੇਗਿਣਤ ਖੁਸ਼ੀਆਂ ਭਰਪੂਰ ਰਸਮਾਂ ਜੁੜੀਆਂ ਹੋਈਆਂ ਹਨ। ਅੱਜ ਦੇ ਨਵੇਂ ਯੁੱਗ ਨੇ ਸਾਡੇ ਬਹੁਤ ਸਾਰੇ ਰੀਤੀ ਰਿਵਾਜ ਤੇ ਰਸਮਾਂ ਖੋਹ ਲਈਆਂ ਹਨ। ਪੁਰਾਣੇ ਬਾਬੇ ਜਿਨ੍ਹਾਂ ਪੁਰਾਤਨ ਰਸਮਾਂ ਆਪਣੇ ਜੀਵਨ ਵਿੱਚ ਹੰਢਾਈਆਂ ਹਨ, ਬੱਸ ਉਨ੍ਹਾਂ ਨੂੰ ਹੀ ਪਤਾ ਹਨ। ਜਦੋਂ ਬਜ਼ੁਰਗ ਅੱਜ ਪੁਰਾਤਨ ਰੀਤੀ ਰਿਵਾਜਾਂ ਬਾਰੇ ਗੱਲਾਂ ਕਰਦੇ ਹਨ ਤਾਂ ਅਜੋਕੀ ਪੀੜ੍ਹੀ ਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਬਾਬੇ ਬੁਝਾਰਤ ਪਾਉਂਦੈ ਨੇ ਕਿ ਉਸ ਸਮੇਂ ਏਨੀਆਂ ਰਸਮਾਂ ਹੁੰਦੀਆਂ ਸਨ। ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ, ਵਿਰਸਾ ਅਮੀਰ ਵਿਰਸਾ ਹੈ, ਪਰ ਅੱਜ ਨਵੀਂ ਪੀੜ੍ਹੀ ਆਪਣੇ ਵਿਰਸੇ ਤੋਂ ਬਿਲਕੁਲ ਟੁੱਟ ਚੁੱਕੀ ਹੈ। ਅੱਜਕੱਲ੍ਹ ਵਿਰਸੇ ਵਿੱਚੋਂ ਬਹੁਤ ਸਾਰੀਆਂ ਰਸਮਾਂ ਅਲੋਪ ਹੋ ਚੁੱਕੀਆਂ ਹਨ ਜਾਂ ਅਲੋਪ ਹੋਣ ਕੰਢੇ ਹਨ। ਜੇ ਅਸੀਂ ਨਾ ਸਮਝੇ ਤਾਂ ਵਿਰਸੇ ਦੀ ਸੰਭਾਲ ਨਾ ਕੀਤੀ ਤਾਂ ਇਹ ਸਭ ਖਤਮ ਹੋ ਜਾਵੇਗਾ। 15 ਦਿਨਾਂ ਤੱਕ ਚਲਦੇ ਰਹਿਣ ਵਾਲੇ ਵਿਆਹ ਅੱਜ ਸਿਮਟ ਕੇ ਤਿੰਨ ਘੰਟੇ ਦੇ ਰਹਿ ਗਏ ਨੇ। ਰਿਸ਼ਤੇਦਾਰੀਆਂ ਤਿੜਕ ਰਹੀਆਂ ਹਨ, ਪਿਆਰ ਮੋਹ, ਮੁਹੱਬਤ, ਹਮਦਰਦੀ ਸਭ ਕੁਝ ਖਤਮ ਹੋ ਰਿਹਾ ਹੈ।
ਸਾਡੇੇ ਵਿਆਹਾਂ ਨਾਲ ਕਈ ਰਸਮਾਂ ਹੁੰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਸੀ ਸਾਹੇ ਦੀ ਚਿੱਠੀ। ਧੀ-ਭੈਣ ਦੇ ਵਿਆਹ ਤੋਂ ਮਹੀਨਾ 20 ਦਿਨ ਪਹਿਲਾਂ ਇੱਕ ਕੋਰੇ ਕਾਗਜ਼ ਉਤੇ ਘਰ ਦੇ ਕਿਸੇ ਪੜ੍ਹੇ ਲਿਖੇ ਤੋਂ ਜਾਂ ਪਿੰਡ ਵਿੱਚ ਜੇ ਕੋਈ ਪੜ੍ਹਿਆ ਹੁੰਦਾ ਸੀ, ਉਸ ਤੋਂ ਲਿਖਵਾਈ ਜਾਂਦੀ ਸੀ, ਉਸ ਨੂੰ ਸਾਹੇ ਦੀ ਚਿੱਠੀ ਕਿਹਾ ਜਾਂਦਾ ਸੀ। ਕੋਰੇ ਕਾਗਜ਼ ਦੀ ਹਿੱਕ ਉਤੇ ਬੜੇ ਪਿਆਰ, ਸਤਿਕਾਰ ਤੇ ਚਾਵਾਂ ਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਲਿਖਿਆ ਜਾਂਦਾ ਸੀ ਅਤੇ ਫਿਰ ਲਿਖਤੁਮ ਲਿਖ ਕੇ ਅੱਗੇ ਇਥੇ ਸਭ ਠੀਕ ਠਾਕ ਹੈ। ਆਪ ਪ੍ਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹੀ ਹੋਵੋਗੇ। ਅੱਗੇ ਚਿੱਠੀ ਸ਼ੁਰੂ ਹੋ ਜਾਂਦੀ ਸੀ, ਮੈਂ ਕਾਫੀ ਸਾਹੇ ਦੀ ਚਿੱਠੀਆਂ ਲਿਖਦਾਂ ਰਿਹਾ ਹਾਂ। ਜਿਵੇਂ ਮੈਂ ਚਿੱਠੀ ਲਿਖਦਾ ਸੀ, ਇਸੇ ਤਰ੍ਹਾਂ ਦਾ ਇੱਕ ਨਮੂਨਾ ਤੁਹਾਨੂੰ ਦੱਸਦਾ ਹਾਂ।
ਲਿਖਤੁਮ ਕਰਤਾਰ ਸਿੰਘ, ਅੱਗੇ ਸਮਾਚਾਰ ਇਹ ਹੈ ਕਿ ਸਾਡੇ ਸਾਰੇ ਪਰਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਜੰਝ ਸਮੇਂ ਸਿਰ ਲੈ ਕੇ ਆਉਣੀ ਜੀ। ਇਸ ਦੇ ਬਾਅਦ ਫਿਰ ਦੇਸੀ ਤਰੀਕ ਲਿਖ ਦੇਣੀ। ਫਿਰ ਲਿਖਿਆ ਜਾਂਦਾ ਸੀ ਕਿ 12 ਵੱਜਣ ਤੋਂ ਪਹਿਲਾਂ ਆਨੰਦ ਕਾਰਜ ਕਰਨੇ ਹਨ। ਸਾਡੀ ਬੇਨਤੀ ਪ੍ਰਵਾਨ ਕਰਨੀ ਤਾਂ ਕਿ ਸਮੇਂ ਸਿਰ ਆਪ ਦੀ ਟਹਿਲ ਸੇਵਾ ਕਰ ਸਕੀਏ। ਸੁਣਨ ਤੇ ਪੜ੍ਹਨ ਵਾਲੇ ਦੇ ਸਾਰੇ ਪਰਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਉਡੀਕਵਾਨ-ਸਮੂਹ ਪਰਵਾਰ ਤੇ ਪਿੰਡ ਵਾਸੀ। ਇਸੇ ਤਰ੍ਹਾਂ ਚਿੱਠੀ ਲਿਖ ਕੇ ਉਸ ਨੂੰ ਸ਼ਗਨਾਂ ਦਾ ਖੱਟਾ ਰੰਗ ਲਗਾਇਆ ਜਾਂਦਾ ਸੀ। ਕਾਗਜ਼ ਨੂੰ ਇਕੱਠਾ ਜਿਹਾ ਕਰ ਕੇ ਪਿਆਰ ਨਾਲ ਉਪਰ ਮੌਲੀ ਬੰਨ੍ਹ ਦਿੱਤੀ ਜਾਂਦੀ ਸੀ ਤੇ ਵਿਚੋਲੇ ਨੂੰ ਪਿਆਰ ਨਾਲ ਫੜਾ ਕੇ ਵਿਦਾ ਕੀਤਾ ਜਾਂਦਾ ਸੀ ਤੇ ਮੁੰਡੇ ਵਾਲਿਆਂ ਦੇ ਘਰ ਭੇਜ ਦਿੱਤੀ ਜਾਂਦੀ ਸੀ। ਸਾਹੇ ਦੀ ਚਿੱਠੀ ਲਿਖਣ ਸਮੇਂ ਨਜ਼ਦੀਕੀ ਰਿਸ਼ਤੇਦਾਰ ਅਤੇ ਸ਼ਰੀਕੇ ਆਂਢ ਗੁਆਂਢ ਦੇ ਜੀਆਂ ਨੂੰ ਬੁਲਾ ਲਿਆ ਜਾਂਦਾ ਸੀ। ਸਾਰਿਆਂ ਨੂੰ ਖੁਸ਼ੀ ਖੁਸ਼ੀ ਨਾਲ ਚਾਹ ਪਾਣੀ ਪਿਲਾਇਆ ਜਾਂਦਾ। ਖੁਸ਼ੀ ਦਾ ਮਾਹੌਲ ਘਰ ਵਿੱਚ ਬਣਿਆ ਹੁੰਦਾ ਸੀ। ਲਿਖਣ ਵਾਲੇ ਨੂੰ ਵਿਸ਼ੇਸ਼ ਸ਼ਗਨ ਦਿੱਤਾ ਜਾਂਦਾ ਸੀ।
ਸਾਹੇ ਦੀ ਚਿੱਠੀ ਅਗਲੇ ਘਰ ਵਿਚੋਲਾ ਲੈ ਕੇ ਪਹੁੰਚਦਾ ਤਾਂ ਪਹਿਲਾਂ ਬਰੂਹਾਂ ਵਿੱਚ ਤੇਲ ਚੋਇਆ ਜਾਂਦਾ। ਖੁਸ਼ੀ ਖੁਸ਼ੀ ਉਸ ਨੂੰ ਮੰਜੇ ਉਪਰ ਬਿਠਾਇਆ ਜਾਂਦਾ ਤੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪਸਰ ਜਾਂਦੀਆਂ। ਸਾਰੇ ਚਾਚੇ, ਤਾਏ, ਸ਼ਰੀਕੇ ਵਾਲੇ, ਪਿੰਡ ਦੇ ਆਂਢ ਗੁਆਂਢ, ਉਸ਼ ਦਾ ਸਤਿਕਾਰ ਕਰਦੇ ਸਨ। ਉਸ ਨੂੰ ਚਾਹ ਪਾਣੀ ਪਿਲਾਇਆ ਜਾਂਦਾ ਸੀ। ਘਰ ਦੇ ਕਿਸੇ ਜੀਅ ਦਾ ਘਰ ਵਿੱਚ ਪੈਰ ਨਾ ਲੱਗਦਾ। ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਸਨ। ਪਿੰਡ ਦੇ ਕਿਸੇ ਪੜ੍ਹੇ ਲਿਖੇ ਤੋਂ ਸਾਰਾ ਪਰਵਾਰ ਬਹਿ ਕੇ ਉਸ ਤੋਂ ਸਾਹੇ ਦੀ ਚਿੱਠੀ ਸੁਣਦਾ ਸੀ। ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਦਾ ਮੂੰਹ ਮਿੱਠਾ ਕਰਆਇਆ ਜਾਂਦਾ। ਚਿੱਠੀ ਪੜ੍ਹਨ ਸਾਰ ਘਰ ਵਿੱਚ ਖੁਸ਼ੀ ਦਾ ਰੌਂਅ ਪਸਰ ਜਾਂਦਾ। ਉਸੇ ਦਿਨ ਮੁੰਡੇ ਨੂੰ ਸਾਹੇ ਬੱਧਾ ਕਹਿਣ ਲੱਗ ਜਾਂਦੇ। ਮੁੰਡੇ ਦਾ ਘਰੋਂ ਬਾਹਰ ਜਾਣਾ-ਆਉਣਾ ਬੰਦ ਕੀਤਾ ਜਾਂਦਾ ਸੀ, ਨਾ ਘਰ ਦੇ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਚਿੱਠੀ ਨੂੰ ਘਰ ਵਿੱਚ ਸੰਭਾਲ ਕੇ ਰੱਖ ਲਿਆ ਜਾਂਦਾ। ਅੱਜਕੱਲ੍ਹ ਸਾਹੇ ਦੀ ਚਿੱਠੀ ਦਾ ਰਿਵਾਜ ਹੀ ਲਗਭਗ ਖਤਮ ਹੋ ਗਿਆ ਹੈ। ਸਭ ਲਿਖੀਆਂ ਲਿਖਾਈਆਂ ਚਿੱਠੀਆਂ ਕਾਰਡ ਭੇਜੇ ਜਾਂਦੇ ਸਨ। ਉਹ ਕਾਰਡ ਹਨ ਤਾਂ ਮਹਿੰਗੇ ਮੁੱਲ ਦੇ, ਪਰ ਉਨ੍ਹਾਂ ਵਿੱਚ ਨਾ ਪਿਆਰ ਹੁੰਦੈ, ਨਾ ਮੋਹ, ਨਾ ਹੀ ਰਿਸ਼ਤਿਆਂ ਦਾ ਨਿੱਘ ਤੇ ਨਾ ਹੀ ਪਿਆਰਾਂ ਦੀ ਸਾਂਝ ਹੁੰਦੀ ਏ। ਪਤਾ ਨਹੀਂ ਸਭ ਕੁਝ ਕਿੱਥੇ ਚਲਾ ਗਿਐ।
ਜੇ ਖੁਸ਼ਬੂ ਲੈਣੀ ਹੈ ਤਾਂ ਉਹ ਅਸਲੀ ਫੁੱਲਾਂ ਵਿੱਚੋਂ ਆਉਂਦੀ ਹੈ, ਨਾ ਕਿ ਕਾਗਜ਼ ਦੇ ਫੁੱਲਾਂ ਵਿੱਚੋਂ। ਮੈਂ ਆਸ ਕਰਦਾ ਹਾਂ ਕਿ ਉਹ ਦੌਰ ਦੁਬਾਰਾ ਆ ਜਾਵੇ ਤੇ ਸਾਰੇ ਅਸਲੀ ਰੀਤੀ ਰਿਵਾਜ, ਪਿਆਰ ਤੇ ਸਾਂਝ ਦੁਬਾਰਾ ਪਰਤ ਆਉਣ, ਜਿਹੜਾ ਪਦਾਰਥਵਾਦੀ ਯੁੱਗ ਦੀ ਨਦੀ ਵਿੱਚ ਰੁੜ੍ਹ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’