Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ

November 12, 2019 07:40 AM

ਵਾਸ਼ਿੰਗਟਨ, 11 ਨਵੰਬਰ, (ਪੋਸਟ ਬਿਊਰੋ)- ਯੂ ਐੱਨ ਓ ਵਿੱਚ ਅਮਰੀਕਾ ਦੀ ਰਾਜਦੂਤ ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕਈ ਖੁਲਾਸੇ ਕੀਤੇ ਅਤੇ ਦੱਸਿਆ ਹੈ ਕਿ ਕਿਵੇਂ ਵਾਈਟ ਹਾਊਸ ਵਿੱਚ ਟਰੰਪ ਦੇ ਸਹਿਯੋਗੀ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਦੇਸ਼-ਵਿਦੇਸ਼ ਨਾਲ ਜੁੜੇ ਕੰਮਾਂ ਵਿੱਚ ਅਣਗੌਲੇ ਕੀਤਾ ਹੈ। ਹੈਲੀ ਦੀ ਕਿਤਾਬ ਦਾ ਨਾਂ ‘ਵਿਦ ਆਲ ਡਿਊ ਰਿਸਪੈਕਟ` ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਖੁਲਾਸੇ ਕੀਤੇ ਹਨ।
ਇਸ ਕਿਤਾਬ ਵਿੱਚ ਨਿਕੀ ਹੈਲੀ ਨੇ ਦੱਸਿਆ ਕਿ ਵਿਦੇਸ਼ ਮੰਤਰੀ ਰੇਕਸ ਟਿਲਰਸਨ ਤੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਰਹੇ ਜਾਨ ਕੈਲੀ ਨੇ ਉਨ੍ਹਾਂ ਨੂੰ ਕੁਝ ਮੁੱਦਿਆਂ ਉੱਤੇ ਟਰੰਪ ਨੂੰ ਅਣਸੁਣਿਆ ਕਰਨ ਨੂੰ ਕਿਹਾ ਸੀ। ਵਰਨਣ ਯੋਗ ਕਿ ਭਾਰਤੀ ਮੂਲ ਦੀ ਅਮਰੀਕੀ ਆਗੂ ਨਿਕੀ ਹੈਲੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਜਨਵਰੀ 2017 ਵਿੱਚ ਯੂ ਐੱਨ ਵਿੱਚ ਅਮਰੀਕੀ ਰਾਜਦੂਤ ਬਣਾਈ ਗਈ ਸੀ। ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਸਨ। ਨਿਕੀ ਹੈਲੀ ਦੇ ਮੁਤਾਬਕ ਕੈਲੀ ਤੇ ਟਿਲਰਸਨ ਨੇ ਉਨ੍ਹਾਂ ਨੂੰ ਇਸ ਭਰੋਸੇ ਵਿੱਚ ਲਿਆ ਸੀ ਕਿ ਟਰੰਪ ਦੀ ਗੱਲ ਨਹੀਂ ਮੰਨੀ ਜਾਣੀ ਚਾਹੀਦੀ। ਉਨ੍ਹਾਂ ਨੇ ਤਰਕ ਦਿੰਦੇ ਹੋਏ ਕਿਹਾ ਸੀ ਕਿ ਇਸ ਦਾ ਭਾਵ ਰਾਸ਼ਟਰਪਤੀ ਨੂੰ ਟਾਲਣਾ ਨਹੀਂ, ਸਗੋਂ ਦੇਸ਼ ਨੂੰ ਬਚਾਉਣਾ ਹੈ। ਦੋਵੇਂ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਫੈਸਲੇ ਟਰੰਪ ਦੇ ਨਹੀਂ, ਅਮਰੀਕਾ ਦੇ ਹਿੱਤ ਵਿੱਚ ਹਨ। ਟਰੰਪ ਜਾਣਦੇ ਹੀ ਨਹੀਂ ਕਿ ਕੀ ਕਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਮੌਕੇ ਉੱਤੇ ਟਿਲਰਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਬਿਨਾਂ ਦੇਖ-ਰੇਖ ਦੇ ਟਰੰਪ ਨੂੰ ਛੱਡ ਦਿੱਤਾ ਗਿਆ ਤਾਂ ਲੋਕ ਮਾਰੇ ਜਾਣਗੇ। ਸਾਬਕਾ ਰਾਜਦੂਤ ਨਿਕੀ ਹੈਲੀ ਨੇ ਕਿਹਾ ਕਿ ਮੈਂ ਦੋਵਾਂ ਮੰਤਰੀਆਂ ਦੀ ਗੱਲ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਸ ਨੂੰ ਖਤਰਨਾਕ ਕਿਹਾ। ਜੇ ਉਹ ਰਾਸ਼ਟਰਪਤੀ ਨੂੰ ਅਣਗੌਲੇ ਕਰਨਾ ਚਾਹੁੰਦੇ ਤਾਂ ਖੁਦ ਟਰੰਪ ਨੂੰ ਦੱਸਣਾ ਚਾਹੀਦਾ ਸੀ, ਉਨ੍ਹਾਂ ਨੂੰ ਮੈਨੂੰ ਸਾਜ਼ਿਸ਼ ਵਿੱਚ ਰਲਣ ਨੂੰ ਨਹੀਂ ਕਹਿਣਾ ਚਾਹੀਦਾ ਸੀ। ਉਨ੍ਹਾਂ ਮੁਤਾਬਕ ਮੰਤਰੀਆਂ ਨੂੰ ਰਾਸ਼ਟਰਪਤੀ ਨਾਲ ਆਪਣੇ ਮੱਤਭੇਦ ਗੱਲਬਾਤ ਨਾਲ ਸੁਲਝਾਉਣੇ ਚਾਹੀਦੇ ਸੀ, ਪਰ ਉਨ੍ਹਾਂ ਨੂੰ ਕਮਜ਼ੋਰ ਕਰਨ ਦਾ ਫੈਸਲਾ ਬੇਹੱਦ ਖਤਰਨਾਕ ਅਤੇ ਸੰਵਿਧਾਨ ਦਾ ਉਲੰਘਣ ਕਰਨ ਵਾਲਾ ਸੀ ਤੇ ਅਮਰੀਕੀ ਨਾਗਰਿਕਾਂ ਦੇ ਖਿਲਾਫ ਸੀ। ਹੈਲੀ ਨੇ ਕਿਹਾ ਕਿ ਵਾਈਟ ਹਾਊਸ ਦੇ ਕੁਝ ਅਧਿਕਾਰੀ ਟਰੰਪ ਦੇ ਵਿਹਾਰ ਵੱਲ ਧਿਆਨ ਆਕਰਸ਼ਿਤ ਕਰਨ ਬਾਰੇ ਇਕੱਠੇ ਅਸਤੀਫਾ ਦੇਣਾ ਚਾਹੁੰਦੇ ਸਨ।
ਇਸ ਤੋਂ ਪਹਿਲਾ ਸਤੰਬਰ ਵਿੱਚ ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਬਾਬ ਵੁਡਵਰਡ ਨੇ ਵੀ ਆਪਣੀ ਕਿਤਾਬ ਵਿੱਚ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਦੇ ਕਈ ਸੀਨੀਅਰ ਮੰਤਰੀ ਰਾਸ਼ਟਰਪਤੀ ਦੀ ਮੇਜ਼ ਤੋਂ ਅਹਿਮ ਦਸਤਾਵੇਜ਼ ਹਟਾ ਦਿੰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ