Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਸ਼ੀਅਰ ਵੱਲੋਂ ਟਰੂਡੋ ਨੂੰ 25 ਨਵੰਬਰ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ

November 12, 2019 07:31 AM

ਓਟਵਾ, 11 ਨਵੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਸੂਚੀ ਦੇਣਗੇ। ਇਸ ਵਿੱਚ ਸੱਭ ਤੋਂ ਪਹਿਲਾਂ 25 ਨਵੰਬਰ ਨੂੰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਗੁਜ਼ਾਰਿਸ਼ ਹੋਵੇਗੀ।
ਪਿਛਲੇ ਮਹੀਨੇ ਟਰੂਡੋ ਦੇ ਬਹੁਗਿਣਤੀ ਸਰਕਾਰ ਬਣਾਉਣ ਦੇ ਸੁਪਨੇ ਤੋਂ ਵਾਂਝੇ ਹੋਣ ਤੋਂ ਬਾਅਦ ਦੋਵੇਂ ਆਗੂ ਪਹਿਲੀ ਵਾਰੀ ਆਹਮੋ ਸਾਹਮਣੇ ਹੋ ਕੇ ਮਿਲਣਗੇ। ਇਸ ਮੌਕੇ ਸ਼ੀਅਰ ਵੱਲੋਂ ਦੋ ਹਫਤਿਆਂ ਦੇ ਅੰਦਰ ਅੰਦਰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਉਨ੍ਹਾਂ ਕਈ ਮੰਗਾਂ ਵਿੱਚੋਂ ਇੱਕ ਹੋਵੇਗੀ ਜਿਹੜੀ ਉਸ ਸਮੇਂ ਉਹ ਟਰੂਡੋ ਨਾਲ ਗੱਲਬਾਤ ਸਮੇਂ ਰੱਖਣਗੇ। ਸੋਮਵਾਰ ਨੂੰ ਇੱਕ ਈਮੇਲ ਵਿੱਚ ਸ਼ੀਅਰ ਦੇ ਬੁਲਾਰੇ ਸਾਇਮਨ ਜੈਫਰੀਜ਼ ਨੇ ਆਖਿਆ ਕਿ 21 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਵੱਡਾ ਰੀਜਨਲ ਪਾੜਾ ਸਾਹਮਣੇ ਆਇਆ ਹੈ ਤੇ ਇਸ ਤੋਂ ਇਲਾਵਾ ਅਫੋਰਡੇਬਿਲਿਟੀ ਸਬੰਧੀ ਸੰਕਟ ਦੇ ਨਾਲ ਨਾਲ ਆਇਲਪੈਚ ਦੇ ਮਾਮਲੇ ਵਿੱਚ ਵੀ ਦਿੱਕਤ ਆ ਰਹੀ ਹੈ ਸੋ ਇਸ ਲਈ ਐਮਪੀਜ਼ ਨੂੰ ਜਲਦ ਤੋਂ ਜਲਦ ਕੰਮ ਉੱਤੇ ਪਰਤਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਜਸਟਿਨ ਟਰੂਡੋ ਹਾਊਸ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਬਚ ਤਾਂ ਨਹੀਂ ਸਕਦੇ ਇਸ ਲਈ ਉਨ੍ਹਾਂ ਨੂੰ ਇਸ ਤੋਂ ਟਲਣ ਦੀ ਥਾਂ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਾਨੂੰ ਸਾਰੇ ਕੈਨੇਡੀਅਨਜ਼ ਲਈ ਕੰਮ ਵਿੱਚ ਜੁੱਟ ਜਾਣਾ ਚਾਹੀਦਾ ਹੈ। ਜੈਫਰੀਜ਼ ਨੇ ਮੰਗਲਵਾਰ ਨੂੰ ਸ਼ੀਅਰ ਵੱਲੋਂ ਟਰੂਡੋ ਨਾਲ ਕੀਤੀ ਜਾਣ ਵਾਲੀ ਗੱਲਬਾਤ ਦੌਰਾਨ ਜਿਨ੍ਹਾਂ ਹੋਰਨਾਂ ਮੁੱਦਿਆਂ ਬਾਰੇ ਗੱਲ ਕੀਤੀ ਜਾਵੇਗੀ ਉਨ੍ਹਾਂ ਬਾਰੇ ਸਪਸ਼ਟ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਇਹ ਕੁੱਝ ਤਰਜੀਹਾਂ ਹਨ ਜਿਨ੍ਹਾਂ ਬਾਰੇ ਟਰੂਡੋ ਦੇ ਵਿਚਾਰ, ਕੰਜ਼ਰਵੇਟਿਵ ਰਾਜ ਭਾਸ਼ਣ ਵਿੱਚ ਹੀ ਸੁਣਨਾ ਚਾਹੁਣਗੇ।
ਉਨ੍ਹਾਂ ਸੰਕੇਤ ਦਿੱਤਾ ਕਿ ਇਹ 43ਵੀਂ ਪਾਰਲੀਆਮੈਂਟ ਲਈ ਪਾਰਟੀ ਦੀ ਸਮੁੱਚੇ ਟੀਚੇ ਜਿਵੇਂ ਕਿ ਕੌਮੀ ਏਕਤਾ, ਕੈਨੇਡੀਅਨਾਂ ਨੂੰ ਸਾਹਮਣੇ ਰੱਖਣ, ਐਥਿਕਸ ਮੁੜ ਸਹੇਜਣ ਤੇ ਸਰਕਾਰ ਦੀ ਜਵਾਬਦੇਹੀ ਯਕੀਨੀ ਬਣਾਉਣ ਤੋਂ ਇਲਾਵਾ ਐਨਰਜੀ ਸੈਕਟਰ ਨੂੰ ਮੁੜ ਲੀਹ ਉੱਤੇ ਲਿਆਉਣਾ ਆਦਿ ਹਨ। ਇਸ ਦੌਰਾਨ ਟਰੂਡੋ ਦੇ ਬੁਲਾਰੇ ਐਲੀਨੋਰ ਕੈਟੇਨਾਰੋ ਨੇ ਆਖਿਆ ਕਿ ਲਿਬਰਲਾਂ ਦਾ ਸੱਭ ਤੋਂ ਪਹਿਲਾ ਮਾਪਦੰਡ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਕਰਨਾ ਹੋਵੇਗਾ ਤੇ ਉਹ ਚਾਹੁਣਗੇ ਕਿ ਹੋਰ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨ।
ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਲਿਬਰਲਾਂ ਨੇ 157 ਸੀਟਾਂ ਜਿੱਤੀਆਂ ਸਨ ਤੇ ਕੰਜ਼ਰਵੇਟਿਵਾਂ ਦੀ ਝੋਲੀ 121 ਸੀਟਾਂ ਪਈਆਂ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੱਤਾ ਵਿੱਚ ਬਣੇ ਰਹਿਣ ਲਈ ਲਿਬਰਲਾਂ ਨੂੰ ਆਪਣੇ ਵਿਰੋਧੀਆਂ-ਟੋਰੀਜ਼, ਬਲਾਕ ਕਿਊਬਿਕੁਆ- ਜਿਨ੍ਹਾਂ ਕੋਲ 32 ਸੀਟਾਂ ਹਨ, ਐਨਡੀਪੀ-ਜਿਨ੍ਹਾਂ ਕੋਲ 24 ਸੀਟਾਂ ਹਨ ਤੇ ਗ੍ਰੀਨਜ਼-ਜਿਨ੍ਹਾਂ ਕੋਲ ਤਿੰਨ ਸੀਟਾਂ ਹਨ, ਨਾਲ ਰਲ ਕੇ ਕੰਮ ਕਰਨਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਇੱਕ ਆਜ਼ਾਦ ਐਮਪੀ ਤੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਜੋਡੀ ਵਿਲਸਨ ਰੇਅਬੋਲਡ ਵੀ ਹੈ।
ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਕਰਨ ਲਈ ਜਿਸ ਤਰੀਕ ਦੀ ਸ਼ੀਅਰ ਗੁਜ਼ਾਰਿਸ਼ ਕਰ ਰਹੇ ਹਨ ਉਹ ਟਰੂਡੋ ਤੇ ਉਨ੍ਹਾਂ ਦੇ ਕੈਬਨਿਟ ਵੱਲੋਂ ਸੰਹੁ ਚੁੱਕੇ ਜਾਣ ਤੋਂ ਪੰਜ ਦਿਨ ਬਾਅਦ ਆਉਂਦੀ ਹੈ। ਹੁਣ ਇਹ ਮੁੱਦਾ ਵੀ ਟਰੂਡੋ ਲਈ ਸਮੱਸਿਆ ਬਣੇਗਾ ਕਿ ਕੈਬਨਿਟ ਵਿੱਚ ਅਲਬਰਟਾ ਜਾਂ ਸਸਕੈਚਵਨ ਤੋਂ ਕੌਣ ਬੈਠੇਗਾ ਕਿਉਂਕਿ ਇਨ੍ਹਾਂ ਦੋਵਾਂ ਪ੍ਰੋਵਿੰਸਿਜ਼ ਤੋਂ ਲਿਬਰਲ ਪਾਰਟੀ ਕੋਲ ਕੋਈ ਐਮਪੀ ਨਹੀਂ ਹੈ। ਕੰਜ਼ਰਵੇਟਿਵ ਕਾਕਸ ਵੀ ਕੁੱਝ ਰਣਨੀਤੀ ਉੱਤੇ ਕੰਮ ਕਰ ਰਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੰਗਲਵਾਰ ਨੂੰ ਟਰੂਡੋ ਸਸਕੈਚਵਨ ਦੇ ਕੰਜ਼ਰਵੇਟਿਵ ਪ੍ਰੀਮੀਅਰ ਸਕੌਟ ਮੋਅ ਨਾਲ ਮੁਲਾਕਾਤ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਇੱਥੇ ਉਨ੍ਹਾਂ ਵੱਲੋਂ ਇਕੁਅਲਾਈਜਿ਼ੰਗ ਫਾਰਮੂਲੇ ਦੇ ਨਾਲ ਨਾਲ ਕਾਰਬਨ ਟੈਕਸ ਉੱਤੇ ਇੱਕ ਸਾਲ ਲਈ ਰੋਕ ਲਾਉਣ ਦੀ ਮੰਗ ਰੱਖੀ ਜਾਵੇਗੀ। ਇਸ ਦੇ ਨਾਲ ਹੀ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ, ਜੋ ਕਿ ਸਾਬਕਾ ਫੈਡਰਲ ਕੰਜ਼ਰਵੇਟਿਵ ਕੈਬਨਿਟ ਮੰਤਰੀ ਹਨ, ਵੱਲੋਂ ਵੀ ਆਪਣੀ ਪ੍ਰੋਵਿੰਸ ਦੀਆਂ ਮੰਗਾਂ ਦੀ ਸੂਚੀ ਟਰੂਡੋ ਨੂੰ ਭੇਜੀ ਜਾ ਚੁੱਕੀ ਹੈ। ਇਸ ਵਿੱਚ ਹੋਰ ਪਾਈਪਲਾਈਨਾਂ ਦਾ ਨਿਰਮਾਣ ਕਰਨ ਦੀ ਮੰਗ ਵੀ ਦੱਸੀ ਜਾਂਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ