Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਪੈਟ੍ਰਿਕ ਬ੍ਰਾਊਨ ਖਿਲਾਫ ਮਾਨਹਾਨੀ ਕੇਸ ਸਬੰਧੀ ਕਾਰਵਾਈ ਬਾਰੇ ਚੁੱਪ ਵੱਟੀ ਬੈਠੇ ਹਨ ਫੈਡੇਲੀ

November 11, 2019 06:10 PM

ਓਨਟਾਰੀਓ, 11 ਨਵੰਬਰ (ਪੋਸਟ ਬਿਊਰੋ) : ਇੱਕ ਸਾਲ ਪਹਿਲਾਂ ਛਪੇ ਸੰਸਮਰਣ ਸਬੰਧੀ ਪੀਸੀ ਦੇ ਸਾਬਕਾ ਆਗੂ ਪੈਟ੍ਰਿਕ ਬ੍ਰਾਊਨ ਖਿਲਾਫ 8 ਮਿਲੀਅਨ ਡਾਲਰ ਦਾ ਮਾਨਹਾਨੀ ਦਾ ਕੇਸ ਕਰਨ ਦਾ ਮਨ ਬਣਾ ਚੁੱਕੇ ਆਰਥਿਕ ਵਿਕਾਸ ਮੰਤਰੀ ਵਿੱਕ ਫੈਡੇਲੀ ਅਜਿਹਾ ਕਰਨਗੇ ਜਾਂ ਨਹੀਂ ਇਸ ਬਾਰੇ ਉਨ੍ਹਾਂ ਚੁੱਪ ਧਾਰ ਰੱਖੀ ਹੈ।
ਇਸ ਕਾਨੂੰਨੀ ਕਾਰਵਾਈ ਸਬੰਧੀ ਗੱਲ ਕਰਦਿਆਂ ਬੀਤੇ ਦਿਨੀਂ ਫੈਡੇਲੀ ਨੇ ਆਖਿਆ ਕਿ ਬ੍ਰਾਊਨ ਨੇ ਆਪਣੀ ਬੁੱਕ ਵਿੱਚ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ (ਫੈਡੇਲੀ) ਵੱਲੋਂ ਇੱਕ ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੇ ਅਕਸ ਨੂੰ ਗੰਧਲਾ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਉਹ ਇਸ ਲਈ ਚੁੱਪ ਹਨ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।
ਦੂਜੇ ਪਾਸੇ ਬ੍ਰਾਊਨ ਦੇ ਵਕੀਲ ਹੌਵਰਡ ਵਿੰਕਲਰ ਨੇ ਕੋਰਟਸ ਆਫ ਜਸਟਿਸ ਐਕਟ ਤਹਿਤ ਕੇਸ ਨੂੰ ਡਿੱਸਮਿੱਸ ਕਰਵਾਉਣ ਲਈ ਇੱਕ ਮਤਾ ਲਿਆਂਦਾ। ਉਨ੍ਹਾਂ ਇਸ ਨੂੰ ਜਨਤਾ ਦੀ ਸ਼ਮੂਲੀਅਤ ਦੇ ਖਿਲਾਫ ਰਣਨੀਤਕ ਕੇਸ ਦੱਸਿਆ। ਇਹ ਪ੍ਰੋਵਿਜ਼ਨ ਚਾਰ ਸਾਲ ਪਹਿਲਾਂ ਲਾਗੂ ਹੋਈ ਸੀ, ਉਹ ਵੀ ਇਸ ਲਈ ਤਾਂ ਕਿ ਜਨਤਕ ਹਿਤਾਂ ਵਾਲੇ ਮੁੱਦਿਆਂ ਵਿੱਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨਾਲ ਤਾਲਮੇਲ ਬਿਠਾਇਆ ਜਾ ਸਕੇ। ਇਹ ਪ੍ਰੋਵਿਜ਼ਨ ਇਸ ਲਈ ਲਿਆਂਦੀ ਗਈ ਸੀ ਕਿਉਂਕਿ ਪ੍ਰੋਵਿੰਸ ਚਾਹੁੰਦੀ ਸੀ ਕਿ ਲੋਕ ਬਿਨਾਂ ਕਿਸੇ ਡਰ ਤੋਂ ਅਜਿਹੇ ਮਾਮਲਿਆਂ ਉੱਤੇ ਆਪਣੀ ਗੱਲ ਰੱਖ ਸਕਣ।
ਅਜੇ ਵੀ ਸੁਣਵਾਈ ਸੁ਼ਰੂ ਹੋਣ ਤੋਂ ਪਹਿਲਾਂ ਅਦਾਲਤ ਵੱਲੋਂ ਮਾਮਲੇ ਨੂੰ ਡਿੱਸਮਿੱਸ ਕਰਨ ਲਈ ਇਸ ਸਬੰਧੀ ਜਿਰ੍ਹਾ ਸੁਣੀ ਜਾਣੀ ਬਾਕੀ ਹੈ। ਜਿ਼ਕਰਯੋਗ ਹੈ ਕਿ ਇਸ ਮਾਮਲੇ ਵਿੱਚ ਟਿੱਪਣੀ ਕਰਨ ਤੋਂ ਵਾਰੀ ਵਾਰੀ ਇਨਕਾਰ ਕਰ ਚੁੱਕੇ ਫੈਡੇਲੀ ਨੂੰ ਇਨ੍ਹਾਂ ਦੋਸ਼ਾਂ ਕਾਰਨ ਸੱਚਮੁੱਚ ਨੁਕਸਾਨ ਪਹੁੰਚਿਆਂ ਹੈ ਇਹ ਮੁੱਦਾ ਅਜੇ ਵਿਚਾਰਿਆ ਜਾਣਾ ਬਾਕੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ