ਨਵੀਂ ਦਿੱਲੀ, 10 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅਯੁੱਧਿਆ 'ਤੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਇਹ ਇੱਕ ਅਜਿਹਾ ਕੇਸ ਹੈ ਜੋ ਪੁਰਾਤੱਤਵ ਦੇ ਹਵਾਲਿਆਂ ਨਾਲ ਭਰਿਆ ਹੋਇਆ ਹੈ। ਇਸ ਬਾਰੇ ਯਾਦ ਰੱਖਣਾ ਜ਼ਰੂਰੀ ਹੈ ਕਿ ਕਾਨੂੰਨ ਹੀ ਸਾਡੇ ਬਹੁ-ਸੰਸਕ੍ਰਿਤ ਸਮਾਜ ਦੀ ਇਮਾਰਤ ਤਿਆਰ ਕਰਦਾ ਹੈ। ਕਾਨੂੰਨ ਉਹ ਆਧਾਰ ਤਿਆਰ ਕਰਦਾ ਹੈ ਜਿਸ 'ਤੇ ਇਤਿਹਾਸ, ਵਿਚਾਰਧਾਰਾ ਤੇ ਧਰਮ ਦੇ ਅਨੇਕ ਪਹਿਲੂਆਂ 'ਚ ਮੁਕਾਬਲੇ ਹੁੰਦੇ ਹਨ।
ਇਨ੍ਹਾਂ ਹੱਦਾਂ ਨੂੰ ਮਿੱਥ ਕੇ ਇਸ ਅਦਾਲਤ ਨੂੰ ਆਖਰੀ ਪੰਜ ਦੇ ਤੌਰ ਉਤੇ ਸੰਤੁਲਨ ਬਣਾਉਣਾ, ਜਿਸ ਤਹਿਤ ਇੱਕ ਆਸਥਾ ਦਾ ਨਾਗਰਿਕ ਦੂਜੀ ਆਸਥਾ ਦੇ ਨਾਗਰਿਕਾਂ ਦੇ ਕੰਮਾਂ ਵਿੱਚ ਦਖਲ ਨਾ ਦੇਣ ਅਤੇ ਨਾ ਹੀ ਇੱਕ ਦੂਜੇ 'ਤੇ ਦਬਦਬਾ ਕਾਇਮ ਕਰਨ। ਅਦਾਲਤ ਨੇ ਕਿਹਾ ਕਿ 15 ਅਗਸਤ 1947 ਨੂੰ ਦੇਸ਼ ਨੇ ਆਤਮ ਫੈਸਲਾ ਦੀ ਧਾਰਨਾ ਨੂੰ ਸਾਕਾਰ ਕੀਤਾ ਸੀ। 26 ਜਨਵਰੀ 1950 ਨੂੰ ਅਸੀਂ ਨਿਸ਼ਠਾ ਨਾਲ ਖੁਦ ਨੂੰ ਭਾਰਤ ਦਾ ਸੰਵਿਧਾਨ ਦਿੱਤਾ, ਜੋ ਸਾਡੇ ਸਮਾਜ ਨੂੰ ਪਰਿਭਾਸ਼ਿਤ ਕਰਦਾ ਹੈ। ਸੰਵਿਧਾਨ 'ਚ ਸਾਰੇ ਧਰਮ, ਆਸਥਾ, ਵਿਸ਼ਵਾਸ ਦੇ ਲੋਕ ਬਰਾਬਰ ਹਨ। ਇਸ ਅਦਾਲਤ ਦਾ ਹਰ ਜੱਜ ਸਿਰਫ ਜ਼ਿੰਮੇਵਾਰ ਨਹੀਂ, ਬਲਕਿ ਬੰਨ੍ਹਿਆ ਹੋਇਆ ਹੈ। ਸੰਵਿਧਾਨ ਧਰਮ ਤੇ ਆਸਥਾ ਵਿੱਚ ਕੋਈ ਭੇਦਭਾਵ ਨਹੀਂ ਕਰਦਾ। ਉਸ ਦੀ ਨਜ਼ਰ 'ਚ ਪੂਜਾ ਤੇ ਪ੍ਰਾਰਥਨਾ ਬਰਾਬਰ ਹੈ। ਉਸ ਦੀ ਨਜ਼ਰ 'ਚ ਪੂਜਾ ਤੇ ਪ੍ਰਾਰਥਨਾ ਬਰਾਬਰ ਹੈ। ਜਿਨ੍ਹਾਂ ਲੋਕਾਂ 'ਤੇ ਸਮਾਜ ਦੀ ਵਿਆਖਿਆ ਕਰਨ, ਇਸ ਨੂੰ ਲਾਗੂ ਕਰਨ ਤੇ ਇਸ ਮੁਤਾਬਕ ਚੱਲਣ ਦੀ ਜ਼ਿੰਮੇਵਾਰੀ ਹੈ, ਉਹ ਸਮਾਜ ਜਾਂ ਦੇਸ਼ ਉਤੇ ਜੋਖਮ ਦੀ ਹਾਲਤ ਵਿੱਚ ਹੀ ਇਸ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਨ।
ਕੋਰਟ ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਇਸ ਅਦਾਲਤ 'ਤੇ ਤੱਥਾਂ ਦੀ ਛਾਣਬੀਣ ਦੀ ਜ਼ਿੰਮੇਵਾਰੀ ਹੈ। ਵਿਵਾਦ ਇੱਕ ਅਚੱਲ ਜਾਇਦਾਦ ਹੈ। ਇਹ ਅਦਾਲਤ ਮਾਲਕਾਨਾ ਹੱਕ ਦਾ ਫੈਸਲਾ। ਆਸਥਾ ਅਤੇ ਵਿਸ਼ਵਾਸ ਦੇ ਆਧਾਰ 'ਚ ਨਹੀਂ ਬਲਕਿ ਪ੍ਰਮਾਣਾਂ ਦੇ ਆਧਾਰ 'ਤੇ ਕਰ ਰਹੀ ਹੈ। ਕਾਨੂੰਨ ਵਿੱਚ ਮਾਲਕਾਨਾ ਹੱਕ ਅਤੇ ਸਪੁਰਦਗੀ ਦੇ ਵਿਆਪਕ ਮਾਪਦੰਡ ਤੈਅ ਕੀਤੇ ਗਏ ਹਨ। ਵਿਵਾਦਤ ਜਾਇਦਾਦ ਦੇ ਹੱਕ ਦਾ ਫੈਸਲਾ ਕਰਦੇ ਸਮੇਂ ਅਦਾਲਤ ਸਿਧਾਂਤਾਂ 'ਤੇ ਅਮਲ ਕਰਦੀ ਹੈ। ਸੰਭਾਵਨਾਵਾਂ ਦੇ ਸੰਤੁਲਨ ਨੂੰ ਦੇਖਿਆ ਜਾਵੇ ਤਾਂ ਸਬੂਤ ਸਾਫ ਸੰਕੇਤ ਕਰਦੇ ਹਨ ਕਿ 1857 ਵਿੱਚ ਗਰਿੱਡ ਤੇ ਇੱਟਾਂ ਦੀ ਕੰਧ ਬਣਨ ਦੇ ਬਾਵਜੂਦ ਹਿੰਦੂ ਲਗਾਤਾਰ ਤੇ ਬੇਰੋਕ-ਟੋਕ ਕੰਪਲੈਕਸ ਵਿੱਚ ਪੂਜਾ ਕਰਦੇ ਰਹੇ। ਇਥੇ ਹਿੰਦੂਆਂ ਦੇ ਅਧਿਕਾਰ ਦਾ ਦਾਅਵਾ ਉਨ੍ਹਾਂ ਦੇ ਕਬਜ਼ੇ ਦੇ ਅਧਿਕਾਰ ਦਾ ਦਾਅਵਾ ਉਨ੍ਹਾਂ ਦੇ ਕਬਜ਼ੇ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਥਾਪਤ ਜਿਹਾ ਲੱਗਦਾ ਹੈ। ਕੋਰਟ ਨੇ ਕਿਹਾ ਕਿ ਜਿੱਥੇ ਤੱਕ ਅੰਦਰ ਦੇ ਕੋਟੇ ਦੀ ਗੱਲ ਹੈ, ਇਹ ਸਥਾਪਤ ਕਰਨ ਲਈ ਲੋੜੀਂਦਾ ਸਬੂਤ ਹੈ ਕਿ ਅੰਗਰੇਜ਼ਾਂ ਵੱਲੋਂ 1857 ਵਿੱਚ ਅਵਧ ਸੂਬਾ ਬਣਾਉਣ ਤੋਂ ਪਹਿਲਾਂ ਇਥੇ ਹਿੰਦੂ ਪੂਜਾ ਕਰਦੇ ਰਹੇ ਹਨ। ਕੋਰਟ ਨੇ ਕਿਹਾ ਕਿ ਮੁਸਲਿਮ ਪੱਖ ਨੇ ਇਸ ਗੱਲ ਦੇ ਕੋਈ ਸਬੂਤ ਨਹੀਂ ਮੁਹੱਈਆ ਕਰਵਾਏ ਕਿ 1857 ਤੋਂ ਪਹਿਲਾਂ ਤੋਂ ਲੈ ਕੇ 16ਵੀਂ ਸ਼ਤਾਬਦੀ ਤੱਕ ਜਦ ਵਿਵਾਦਤ ਜ਼ਮੀਨ ਢਾਂਚਾ ਬਣਿਆ, ਇਸ ਥਾਂ 'ਤੇ ਉਨ੍ਹਾਂ ਦੀ ਖੁਦਮੁਖਤਿਆਰੀ ਸੀ।