Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਅੱਤਵਾਦ ਉੱਤੇ ਸਖਤ ਹੋਈ ਐੱਫ ਏ ਟੀ ਐੱਫ ਵੱਲੋਂ ਆਦੇਸ਼ ਜਾਰੀ

November 07, 2019 10:33 PM

ਪੈਰਿਸ, 7 ਨਵੰਬਰ (ਪੋਸਟ ਬਿਊਰੋ)- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਨੇ ਆਪਣੇ ਮੈਂਬਰ ਦੇਸ਼ਾਂ ਨੂੰ ਅੱਤਵਾਦ ਨਾਲ ਸੰਬੰਧਿਤ ਯਾਤਰਾਵਾਂ ਦੀ ਫੰਡਿੰਗ ਨੂੰ ਅਪਰਾਧ ਬਣਾਉਣ ਦੇ ਲਈ ਅਪੀਲ ਕੀਤੀ ਹੈ। ਜਾਰੀ ਕੀਤੇ ਨਿਰਦੇਸ਼ਾਂ ਵਿੱਚ ਟਾਸਕ ਫੋਰਸ ਨੇ ਮੈਂਬਰ ਦੇਸ਼ਾਂ ਨੂੰ ਕਿਹਾ ਕਿ ਉਹ ਅਪਰਾਧ, ਅਪਰਾਧ ਦੀ ਯੋਜਨਾਬੰਦੀ, ਤਿਆਰੀ ਜਾਂ ਭਾਗੀਦਾਰੀ ਅਤੇ ਅੱਤਵਾਦੀ ਸਿਖਲਾਈ ਦੇ ਉਦੇਸ਼ ਦੀ ਫੰਡਿੰਗ ਹੋਣ ਨੂੰ ਰੋਕਣ।
ਪੈਰਿਸ ਵਿੱਚੋਂ ਚੱਲਦੀ ਇਸ ਨਿਗਰਾਨੀ ਏਜੰਸੀ ਨੇ ਮੈਂਬਰ ਦੇਸ਼ਾਂ ਨੂੰ ਅੱਤਵਾਦੀ ਫੰਡਿੰਗ ਲਈ ਰਣਨੀਤਿਕ ਕਮੀ ਦੀ ਸਮੱਸਿਆ ਨਾਲ ਨਿਪਟਣ ਤੇ ਪਛਾਣ ਕਰਨ ਅਤੇ ਯਤਨ ਕਰਨ ਲਈ ਨਿਰਦੇਸ਼ ਦਿੱਤੇ ਹਨ। ਬਿਆਨ ਮੁਤਾਬਕ ਅੱਤਵਾਦੀ ਫੰਡਿੰਗ ਨਾਲ ਨਿਪਟਣ ਲਈ ਗਲੋਬਲੀ ਸੁਰੱਖਿਆ ਖੇਤਰ ਸਿਰਫ ਉਨੇ ਹੀ ਮਜ਼ਬੂਤ ਹਨ, ਜਿੰਨਾ ਸਭ ਤੋਂ ਕਮਜ਼ੋਰ ਉਪਾਆਂ ਦੇ ਨਾਲ ਅਧਿਕਾਰਤ ਖੇਤਰ ਹੈ। ਮੈਂਬਰਾਂ ਨੂੰ ਯਾਦ ਦਿਵਾਇਆ ਗਿਆ ਹੈ ਕਿ ਐੱਫ ਏ ਟੀ ਐੱਫ ਦਾ ਮੁੱਖ ਟੀਚਾ ਆਪਣੇ ਨਾਲ ਸੰਬੰਧਤ ਦੇਸ਼ਾਂ ਵਿੱਚ ਮਹੱਤਵ ਪੂਰਨ ਦਖਲ ਨਾਲ ਖੇਤਰੀ ਅਧਿਕਾਰ ਦੀ ਲਗਾਤਾਰ ਪਛਾਣ ਕਰਨਾ ਹੈ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਨਾਲ ਕੰਮ ਕਰਨਾ ਹੈ।
ਐੱਫ ਏ ਟੀ ਐੱਫ ਨੇ ਆਪਣੇ ਮੈਂਬਰਾਂ ਨੂੰ ਇਹ ਦੱਸਿਆ ਹੈ ਕਿ ਅੱਤਵਾਦੀ ਤੇ ਅੱਤਵਾਦੀ ਗਰੁੱਪ ਵੱਖ-ਵੱਖ ਸਾਧਨਾਂ ਦੀ ਵਰਤੋਂ ਨਾਲ ਧਨ ਜੁਟਾਉਣਾ ਜਾਰੀ ਰੱਖਦੇ ਹਨ ਤੇ ਇਸ ਲਈ ਦੇਸ਼ਾਂ ਨੂੰ ਅੱਤਵਾਦੀ ਫੰਡਿੰਗ ਨਾਲ ਹੋਣ ਵਾਲੇ ਖਤਰੇ ਨੂੰ ਸਮਝਾਉਣ ਤੇ ਇਸ ਦੇ ਸਾਰੇ ਪਹਿਲੂਆਂ ਲਈ ਨੀਤੀਗਤ ਪ੍ਰਤੀਕਿਰਿਆਵਾਂ ਵਿਕਸਿਤ ਕਰਨ ਲਈ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ। ਐੱਫ ਏ ਟੀ ਐੱਫ ਨੇ ਸਾਰੀਆਂ ਅਦਾਲਤਾਂ ਦੇ ਸੰਗਠਨ ਦੇ ਖੇਤਰੀ ਨਿਗਮ ਅਤੇ ਯੂ ਐੱਨ ਵਰਗੇ ਹੋਰ ਮੁੱਖ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ