Welcome to Canadian Punjabi Post
Follow us on

29

March 2024
 
ਸੰਪਾਦਕੀ

ਮਾਨਸਿਕ ਸਦਮੇ ਵਿੱਚ ਮੈਡੀਟੇਸ਼ਨ ਦੇ ਯੋਗਦਾਨ ਨੂੰ ਪਹਿਚਾਨਣ ਦੀ ਲੋੜ

November 07, 2019 07:26 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੇ ਸ਼ਹਿਰ ਕਿੰਗਸਟਨ ਤੋਂ ਕੱਲ ਖਬ਼ਰ ਆਈ ਕਿ ਕਈ ਸਾਲਾਂ ਤੋਂ ਮਾਨਸਿਕ ਸਦਮੇ ਤੋਂ ਪੀੜਤ ਕੈਨੇਡੀਅਨ ਵੈਟਰਨ (ਸਾਬਕਾ ਫੌਜੀ) ਮੈਥਿਊ ਟੋਫਲਮਾਇਰ ਨੇ ਇੱਕ ਖਾਸ ਕਿਸਮ ਦੀ ਮੈਡੀਟੇਸ਼ਨ ਭਾਵ ਧਿਆਨ ਸਾਧਨਾ ਵਿਧੀ ਅਪਣਾ ਕੇ ਜੀਵਨ ਨੂੰ ਮੁੜ ਲੀਹ ਉੱਤੇ ਕਰ ਲਿਆ ਹੈ। 17 ਸਾਲ ਦੀ ਉਮਰ ਵਿੱਚ ਮੈਥਿਊ ਨੇ ਕੈਨੇਡੀਅਨ ਫੌਜ ਵਿੱਚ ਨੌਕਰੀ ਕਰ ਲਈ ਸੀ ਅਤੇ ਅਮਰੀਕਾ ਵਿੱਚ ਹੋਏ 9/11 ਦੇ ਅਤਿਵਾਦੀ ਹਮਲੇ ਤੋਂ ਬਾਅਦ ਉਸਨੂੰ ਮੱਧ ਪੂਰਬ ਵਿੱਚ ਦੋ ਵਾਰ ਤਾਇਨਾਤ ਕੀਤਾ ਗਿਆ। ਕੁੱਝ ਸਾਲਾਂ ਬਾਅਦ ਉਸਨੂੰ ਅਫਗਾਨਸਤਾਨ ਵਿੱਚ ਭੇਜਿਆ ਗਿਆ ਜਿੱਥੇ ਉਸਨੇ 7 ਮਹੀਨੇ ਬਹੁਤ ਹੀ ਔਖੇ ਹਾਲਾਤਾਂ ਵਿੱਚ ਬਿਤਾਏ। ਬੇਸ਼ੱਕ ਮਿਲਟਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਫਾਇਰ ਫਾਈਟਰ ਬਣ ਗਿਆ ਪਰ ਓਟਾਵਾ ਵਿੱਚ ਲੱਗੀ ਇੱਕ ਅੱਗ ਦੌਰਾਨ ਦੋ ਬੱਚਿਆਂ ਦੀ ਜਾਨ ਬਚਾਉਂਦੇ ਹੋਏ ਉਹ ਦੁਬਾਰਾ ਮਾਨਸਿਕ ਸਦਮੇ ਵਿੱਚ ਚਲਾ ਗਿਆ ਜਿਸਨੂੰ ਆਮ ਭਾਸ਼ਾ ਵਿੱਚ Post Traumatic Stress Disorder (PTSD) ਆਖਦੇ ਹਨ। ਖੁਦ ਨੂੰ ਪੁੱਜੇ ਸਦਮੇ ਕਾਰਣ ਮੈਥਿਊ ਨੂੰ ਨੌਕਰੀ ਛੱਡਣੀ ਪਈ ਜਿਸ ਦੌਰਾਨ ਉਸਦਾ ਇੱਕ ਫਿਜ਼ੀਓਥੈਰਪਿਸਟ ਬਿੱਲ ਮੈਕਲਾਗਲਿਨ ਨਾਲ ਮੇਲ ਹੋਇਆ ਜਿਸਨੇ ਮੈਡੀਟੇਸ਼ਨ ਦੇ ਰਸਤੇ ਮੈਥਿਊ ਨੂੰ ਠੀਕ ਕੀਤਾ।

ਅੱਜ ਦੇ ਤਣਾਅ ਭਰੇ ਜੀਵਨ ਵਿੱਚ ਲੋਕਾਂ ਨੂੰ ਪੈਰ 2 ਉੱਤੇ ਸਦਮਾ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਅਸੀਂ ਅਜਿਹਾ ਜੀਵਨ ਜਿਉਂਦੇ ਹਾਂ ਕਿ ਕਿਸੇ ਸੱਜਣ ਮਿੱਤਰ ਦੀ ਅਣਆਈ ਮੌਤ, ਬਿਮਾਰੀ, ਨੌਕਰੀ ਦਾ ਚਲੇ ਜਾਣਾ, ਆਰਥਕ ਸਥਿਤੀ ਦਾ ਖਰਾਬ ਹੋਣਾ, ਤਲਾਕ ਆਦਿ ਕਿੰਨੇ ਹੀ ਕਾਰਣ ਹਨ ਜਿਹਨਾਂ ਬਦੌਲਤ ਲੋਕ ਅਮੂਮਨ ਹੀ ਸਦਮੇ ਵਿੱਚ ਚਲੇ ਜਾਂਦੇ ਹਨ। ਸਦਮੇ ਦੀ ਖਤਰਨਾਕ ਹਾਲਤ ਵਿੱਚ ਦਾਖ਼ਲ ਹੋਣਾ ਸੌਖਾ ਹੈ ਪਰ ਨਿਕਲਣਾ ਉੱਨਾ ਹੀ ਕਠਿਨ ਹੈ। ਇੱਕ ਕਾਰਣ ਇਹ ਕਿ ਸਦਮੇ ਵਿੱਚ ਜਾਣਾ ਸਾਡੇ ਕੰਟਰੋਲ ਤੋਂ ਬਾਹਰਲੇ ਕਾਰਣਾਂ ਕਰਕੇ ਹੁੰਦਾ ਹੈ ਜਦੋਂ ਕਿ ਇਸ ਤੋਂ ਬਾਹਰ ਨਿਕਲਣਾ ਮਨੁੱਖ ਦੇ ਅੰਦਰ ਵੱਸਦੇ ਮਨ ਉੱਤੇ ਨਿਰਭਰ ਕਰਦਾ ਹੈ। ਦਵਾਈਆਂ ਦੁਆਰਾ ਲਿਆ ਗਿਆ ਸਹਾਰਾ ਜਰੂਰ ਸਹਾਈ ਹੁੰਦਾ ਹੈ ਪਰ ਅਕਸਰ ਵੇਖਿਆ ਗਿਆ ਹੈ ਕਿ ਦਵਾਈ ਇਸ ਬਿਮਾਰੀ ਦਾ ਸਦੀਵੀ ਇਲਾਜ ਨਹੀਂ ਹੈ। ਇਸਦਾ ਇੱਕ ਕਾਰਣ ਇਹ ਹੋ ਸਕਦਾ ਹੈ ਕਿ ਦਵਾਈ ਦੇ ਅਸਰ ਨਾਲ ਮਨ ਵਿੱਚ ਉੱਗਦੇ ਚੰਗੇ ਬੁਰੇ ਖਿਆਲ ਸਿ਼ੱਥਲ ਪੈ ਜਾਂਦੇ ਹੋਣ ਪਰ ਬੰਦ ਨਹੀਂ ਹੁੰਦੇ। ਉਹ ਬੈਕਗਰਾਉਂਡ ਭਾਵ ਪਿੱਠਭੂਮੀ ਵਿੱਚ ਆਪਣਾ ਕੰਮ ਜਾਰੀ ਰੱਖਦੇ ਹਨ।

ਮੈਥਿਊ ਵਰਗੇ ਅਨੇਕਾਂ ਲੋਕ ਹਨ ਜਿਹਨਾਂ ਨੇ ਮੈਡੀਟੇਸ਼ਨ ਅਤੇ ਯੋਗਾ ਆਦਿ ਵਿਧੀਆਂ ਨਾਲ ਸਦਮੇ ਦੇ ਰੋਗ ਉੱਤੇ ਕਾਬੂ ਪਾਇਆ ਹੈ। Harvard Medical School ਵਿੱਚ ਛਪੇ ਇੱਕ ਆਰਟੀਕਲ ਮੁਤਾਬਕ ਮਾਨਸਿਕ ਤਣਾਅ ਵਿੱਚ ਮੈਡੀਟੇਸ਼ਨ ਦਾ ਵਿਸ਼ੇਸ਼ ਰੋਲ ਹੈ। Journal of American Medical Association (JAMA) ਵੱਲੋਂ 19000 ਲੋਕਾਂ ਉੱਤੇ ਕੀਤੇ ਗਏ ਕਲਿਨੀਕਲ ਟਰਾਇਲ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਦਿਲ ਦਿਮਾਗ ਉੱਤੇ ਛਾਏ ਗਮ ਦੇ ਹਨੇਰੇ ਨੂੰ ਦੂਰ ਕਰਨ ਵਿੱਚ ਮੈਡੀਟੇਸ਼ਨ ਤੋਂ ਮਦਦ ਮਿਲਦੀ ਹੈ ਅਤੇ ਮਨੁੱਖ ਨੂੰ ਆਉਣ ਵਾਲੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਚੰਗੀ ਸਿਹਤ ਵਾਸਤੇ ਮੈਡੀਟੇਸ਼ਨ ਤੋਂ ਲਾਭ ਲੈਣ ਦੇ ਚਾਹਵਾਨਾਂ ਲਈ ਦੋ ਗੱਲਾਂ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ। ਪਹਿਲਾ ਹੈ ਕਿ ਮੈਡੀਟੇਸ਼ਨ ਕਿਸੇ ਧਰਮ ਨਾਲ ਬਾਵਾਸਤਾ ਨਹੀਂ ਹੈ ਪਰ ਸਾਰੇ ਧਰਮਾਂ ਵਿੱਚ ਮੈਡੀਟੇਸ਼ਨ ਦਾ ਰੋਲ ਨਿਰਧਾਰਤ ਜਰੂਰ ਹੈ। ਇਸ ਵਾਸਤੇ ਮੈਡੀਟੇਸ਼ਨ ਲਈ ਰਸਤਾ ਆਪਣੇ ਧਰਮ ਅਨੁਸਾਰ ਅਪਣਾਇਆ ਜਾ ਸਕਦਾ ਹੈ ਜਾਂ ਫੇਰ ਪ੍ਰਚੱਲਿਤ ਆਧੁਨਕਿ ਵਿਧੀਆਂ ਵਾਲਾ ਅਪਣਾਇਆ ਜਾਇਆ ਜਾ ਸਕਦਾ ਹੈ। ਦੂਜੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਅੱਜ ਦੇ ਖਪਤਕਾਰੀ ਦੇ ਜਮਾਨੇ ਵਿੱਚ ਮੈਡੀਟੇਸ਼ਨ ਵੀ ਇੱਕ ਧੰਦਾ ਬਣ ਚੁੱਕਾ ਹੈ। 2015 ਵਿੱਚ ਇੱਕਲੇ ਅਮਰੀਕਾ ਵਿੱਚ ਮੈਡੀਟੇਸ਼ਨ ਇੰਡਸਟਰੀ ਇੱਕ ਬਿਲੀਅਨ ਡਾਲਰ ਦੇ ਬਰਾਬਰ ਦਾ ਧੰਦਾ ਸੀ ਜੋ ਪਿਛਲੇ ਤਿੰਨ ਸਾਲਾਂ ਵਿੱਚ ਵੱਧ ਕੇ ਡੇਢ ਬਿਲੀਅਨ ਹੋ ਚੁੱਕੀ ਹੈ। ਕਿਤੇ ਇਹ ਨਾ ਹੋਵੇ ਕਿ ਮਨ ਨੂੰ ਆਰਾਮ ਦੇਣ ਦੇ ਚੱਕਰ ਵਿੱਚ ਅਸੀਂ ਪੈਸੇ ਗੁਆ ਦੇਣ ਦੀ ਸਿਰਦਰਦੀ ਖਰੀਦ ਲਈਏ। ਜਿ਼ਆਦਾਤਰ ਕਰਕੇ ਮੈਡੀਟੇਸ਼ਨ ਵਿਧੀਆਂ ਸਵੈ ਯਤਨ ਨਾਲ ਸੌਖਿਆਂ ਹੀ ਸਿੱਖੀਆਂ ਜਾ ਸਕਦੀਆਂ ਹਨ ਅਤੇ ਮਨ ਦੀ ਹੋਰ ਨਿਘਾਰ ਵੱਲ ਯਾਤਰਾ ਨੂੰ ਰੋਕਿਆ ਹੀ ਨਹੀਂ ਜਾ ਸਕਦਾ ਸਗੋਂ ਮਨ ਨੂੰ ਖਰਾਬ ਕਰਨ ਵਾਲੀਆਂ ਕਈ ਅਲਾਮਤਾਂ ਨੂੰ ਦੂਰ ਰੱਖਿਆ ਜਾਣਾ ਸੰਭਵ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ