Welcome to Canadian Punjabi Post
Follow us on

01

June 2020
ਕੈਨੇਡਾ

ਕਾਕਸ ਮੀਟਿੰਗ ਵਿੱਚ ਕੰਜ਼ਰਵੇਟਿਵ ਐਮਪੀਜ਼ ਨੇ ਸ਼ੀਅਰ ਖਿਲਾਫ ਵੋਟਿੰਗ ਨਾ ਕਰਨ ਦਾ ਕੀਤਾ ਫੈਸਲਾ

November 07, 2019 06:00 AM

ਓਟਵਾ, 6 ਨਵੰਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਹੋਈ ਕੰਜ਼ਰਵੇਟਿਵ ਕਾਕਸ ਦੀ ਮੀਟਿੰਗ ਵਿੱਚ ਐਮਪੀਜ਼ ਨੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਖਿਲਾਫ ਵੋਟਿੰਗ ਨਾ ਕਰਨ ਦਾ ਫੈਸਲਾ ਕੀਤਾ। ਇਸ ਨਾਲ ਸ਼ੀਅਰ ਪਾਰਟੀ ਆਗੂ ਬਣੇ ਰਹਿਣਗੇ।
ਕਾਕਸ ਦੀ ਮੀਟਿੰਗ ਵਿੱਚ ਸ਼ੀਅਰ ਨੇ ਸਿੱਧੇ ਤੌਰ ਉੱਤੇ ਟੋਰੀ ਐਮਪੀਜ਼ ਅਤੇ ਸੈਨੇਟਰਜ਼ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਵੀ ਸ਼ੀਅਰ ਨਾਲ ਸਪਸ਼ਟ ਗੱਲਾਂ ਕੀਤੀਆਂ। ਅੰਤ ਵਿੱਚ ਸਾਰਿਆਂ ਨੇ ਸ਼ੀਅਰ ਨੂੰ ਹੀ ਪਾਰਟੀ ਆਗੂ ਬਣਾਈ ਰੱਖਣ ਉੱਤੇ ਸਹਿਮਤੀ ਦਿੱਤੀ। ਇਸ ਮੀਟਿੰਗ ਵਿੱਚ ਜਾਂਦੇ ਸਮੇਂ, ਉੱਥੋਂ ਆਉਂਦਿਆਂ ਹੋਇਆਂ ਤੇ ਨਵੇਂ ਚੁਣੇ ਗਏ ਕੰਜ਼ਰਵੇਟਿਵ ਐਮਪੀਜ਼ ਨੇ ਸ਼ੀਅਰ ਨੂੰ ਸਮਰਥਨ ਦੇਣ ਦੀ ਗੱਲ ਆਖੀ। ਇਸ ਤੋਂ ਇਲਾਵਾ ਕਿਸੇ ਨੇ ਵੀ ਲੀਡਰਸਿ਼ਪ ਲਈ ਵੋਟਿੰਗ ਕਰਵਾਉਣ ਦੀ ਹਾਮੀ ਨਹੀਂ ਭਰੀ।
ਕੰਜ਼ਰਵੇਟਿਵ ਸੂਤਰ ਮੁਤਾਬਕ ਲੀਡਰਸਿ਼ਪ ਬਾਰੇ ਮੁਲਾਂਕਣ ਦਾ ਮੁੱਦਾ ਅਜੇ ਖ਼ਤਮ ਨਹੀਂ ਹੋਇਆ। ਐਮਪੀਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਵਾਲੀ ਮੀਟਿੰਗ ਵਿੱਚ ਤਾਂ ਪਾਰਟੀ ਆਗੂਆਂ ਵੱਲੋਂ ਇਹੋ ਵਿਚਾਰ ਵਟਾਂਦਰਾ ਕੀਤਾ ਗਿਆ ਕਿ 2019 ਦੀ ਕੈਂਪੇਨ ਵਿੱਚ ਪਾਰਟੀ ਲਈ ਕਿਹੜਾ ਨੁਕਤਾ ਕੰਮ ਕੀਤਾ ਤੇ ਕਿਹੜਾ ਨਹੀਂ। ਇਸ ਤੋਂ ਇਲਾਵਾ ਮੁੱਖ ਵਿਰੋਧੀ ਧਿਰ ਵਜੋਂ ਕੰਜ਼ਰਵੇਟਿਵਾਂ ਨੂੰ ਨਵੀਂ ਘੱਟ ਗਿਣਤੀ ਪਾਰਲੀਆਮੈਂਟ ਵਿੱਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਹੋਵੇਗੀ ਇਸ ਬਾਰੇ ਵੀ ਕਾਕਸ ਮੀਟਿੰਗ ਵਿੱਚ ਸਲਾਹ ਮਸ਼ਵਰਾ ਕੀਤਾ ਗਿਆ।
ਕਿਸੇ ਐਮਪੀ, ਕਾਕਸ ਚੇਅਰ, ਪਾਰਟੀ ਆਗੂ ਨੂੰ ਹਟਾਉਣ ਤੇ ਅੰਤਰਿਮ ਆਗੂ ਦੀ ਚੋਣ ਕਰਨ ਵਿੱਚ ਕਾਕਸ ਦੀ ਸਮਰੱਥਾ ਤੈਅ ਕਰਨ ਦੇ ਸਬੰਧ ਵਿੱਚ ਵੀ ਮੁੱਦਾ ਬੁੱਧਵਾਰ ਨੂੰ ਵਿਚਾਰਿਆ ਗਿਆ। ਬੁੱਧਵਾਰ ਵਾਲੀ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਾਂਦੇ ਸਮੇਂ ਕਈ ਕਾਕਸ ਮੈਂਬਰਾਂ ਨੇ 2019 ਦੀ ਕੰਜ਼ਰਵੇਟਿਵ ਕੈਂਪੇਨ ਦਾ ਮੁਕੰਮਲ ਲੇਖਾ ਜੋਖਾ ਕਰਨ ਦੀ ਆਪਣੀ ਮੰਸ਼ਾ ਦਾ ਪ੍ਰਗਟਾਵਾ ਵੀ ਕੀਤਾ। ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਕੰਜ਼ਰਵੇਟਿਵ ਪਾਰਟੀ ਲਈ ਕਿਹੜੀ ਚੀਜ਼ ਕਾਰਗਰ ਰਹੀ ਤੇ ਕਿਹੜੀ ਨਹੀਂ। ਐਮਪੀਜ਼ ਨੇ ਆਖਿਆ ਕਿ ਸ਼ੀਅਰ ਪਹਿਲਾਂ ਹੀ ਇਸ ਪਾਸੇ ਵੱਲ ਸੁਧਾਰ ਕਰਨ ਲਈ ਕਦਮ ਚੁੱਕ ਚੁੱਕੇ ਹਨ ਤੇ ਉਨ੍ਹਾਂ ਦੀ ਟੀਮ ਦੀ ਪੂਰੀ ਗੱਲ ਵੀ ਸੁਣਦੇ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਕਾਕਸ ਦੀ ਇਸ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਸ਼ੀਅਰ ਨੇ ਆਪਣੀ ਸਟੌਰਨੋਵੇਅ ਸਥਿਤ ਸਰਕਾਰੀ ਰਿਹਾਇਸ਼ ਉੱਤੇ ਐਮਪੀਜ਼ ਨਾਲ ਗੈਰ ਰਸਮੀ ਮੁਲਾਕਾਤ ਵੀ ਕੀਤੀ ਸੀ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਰੈਪਰ ਹੁਡਿਨੀ ਨੂੰ ਮਾਰੀਆਂ ਗਈਆਂ ਗੋਲੀਆਂ ਸਮੇਂ ਮਸ੍ਹਾਂ ਬਚੀ ਛੇ ਸਾਲਾ ਬੱਚੇ ਦੀ ਜਾਨ
ਮਹਾਂਮਾਰੀ ਨਾਲ ਲੜਨ ਲਈ ਟਰੂਡੋ ਨੇ ਦਿੱਤਾ ਗਲੋਬਲ ਸਹਿਯੋਗ ਦਾ ਸੱਦਾ
ਓਨਟਾਰੀਓ ਵਿੱਚ ਕੋਵਿਡ-19 ਦੇ 383 ਨਵੇਂ ਮਾਮਲੇ ਆਏ ਸਾਹਮਣੇ
ਪਹਿਲੀ ਜੂਨ ਤੋਂ ਪੀਅਰਸਨ ਏਅਰਪੋਰਟ ਉੱਤੇ ਸਿਰਫ ਯਾਤਰੀ ਹੋ ਸਕਣਗੇ ਦਾਖਲ
ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪਾਰਕ ਵਿੱਚ ਬਣਾਏ ਗਏ ਗੋਲੇ
ਇਮਾਰਤ ਤੋਂ ਡਿੱਗਣ ਕਾਰਨ 29 ਸਾਲਾ ਮਹਿਲਾ ਦੀ ਮੌਤ
ਇੰਪਲਾਇਰਜ਼ ਨੂੰ ਆਪਣੇ ਕਰਮਚਾਰੀਆਂ ਨੂੰ ਮੁੜ ਹਾਇਰ ਕਰਨਾ ਚਾਹੀਦਾ ਹੈ : ਟਰੂਡੋ
ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਸਾਂਭੇਗੀ: ਫੋਰਡ
ਬੀਸੀ ਦੀ ਜੱਜ ਨੇ ਹੁਆਵੇਈ ਦੀ ਮੈਂਗ ਵਾਨਜ਼ੋਊ ਖਿਲਾਫ ਸੁਣਾਇਆ ਫੈਸਲਾ
ਜਗਮੀਤ ਸਿੰਘ ਨੇ ਕੈਨੇਡਾ ਦੇ ਸਭ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਹਾਸਲ ਕੀਤੀ