Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਟਰੂਡੋ ਉੱਤੇ ਕਿੰਨਾ ਕੁ ਪ੍ਰਭਾਵ ਪਾ ਸਕੇਗਾ ਜਗਮੀਤ ਸਿੰਘ

October 31, 2019 08:43 AM

ਪੰਜਾਬੀ ਪੋਸਟ ਸੰਪਾਦਕੀ

ਚੋਣਾਂ ਤੋਂ ਬਾਅਦ ਜਗਮੀਤ ਸਿੰਘ ਨੇ ਐਨ ਡੀ ਪੀ ਕਾਕਸ ਦੀ ਪਹਿਲੀ ਮੀਟਿੰਗ ਤੋਂ ਬਾਅਦ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਦੋ ਮੁੱਖ ਗੱਲਾਂ ਉੱਤੇ ਨੋਟਿਸ ਦਿੱਤਾ ਹੈ। ਜਗਮੀਤ ਸਿੰਘ ਮੁਤਾਬਕ 43ਵੀਂ ਪਾਰਲੀਮੈਂਟ ਦੇ ਪਲੇਠੇ ਸੈਸ਼ਨ ਦੌਰਾਨ ਹੀ ਐਨ ਡੀ ਪੀ ਵੱਲੋਂ ਯੂਨੀਵਰਸਲ ਫਰਮਾਕੇਅਰ ਲਾਗੂ ਕਰਨ ਲਈ ਇੱਕ ਮੋਸ਼ਨ ਪੇਸ਼ ਕੀਤਾ ਜਾਵੇਗਾ। ਦੂਜਾ ਐਨ ਡੀ ਪੀ ਫੈਡਰਲ ਸਰਕਾਰ ਉੱਤੇ ਦਬਾਅ ਪਾਵੇਗੀ ਕਿ ਕੈਨੇਡਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਉਸ ਫੈਸਲੇ ਨੂੰ ਲੈ ਕੇ ਕੀਤੀ ਅਪੀਲ ਨੂੰ ਵਾਪਸ ਲਿਆ ਜਿਸ ਵਿੱਚ ਫਸਟ ਨੇਸ਼ਨ ਬੱਚਿਆਂ ਨੂੰ ਕਈ ਬਿਲੀਅਨ ਡਾਲਰਾਂ ਦਾ ਹਰਜਾਨਾ ਦੇਣ ਲਈ ਕਿਹਾ ਗਿਆ ਸੀ।

ਉਪਰੋਕਤ ਦੋਵੇਂ ਮੁੱਦੇ ਅਜਿਹੇ ਹਨ ਜਿਹਨਾਂ ਉੱਤੇ ਲਿਬਰਲ ਸਰਕਾਰ ਨੂੰ ਬੈਕਫੁੱਟ ਉੱਤੇ ਜਾ ਕੇ ਬੈਟਿੰਗ ਕਰਨ ਲਈ ਮਜਬੂਰ ਹੋਣਾ ਪਵੇਗਾ ਪਰ ਸੁਆਲ ਹੈ ਕਿ ਲਿਬਰਲ ਸਰਕਾਰ ਕਿੰਨੀ ਕੁ ਹੱਦ ਤੱਕ 24 ਸੀਟਾਂ ਵਾਲੀ ਐਨ ਡੀ ਪੀ ਦੇ ਸਹਾਰੇ ਉੱਤੇ ਹੈ? ਪ੍ਰਧਾਨ ਮੰਤਰੀ ਟਰੂਡੋ ਅਤੇ ਉਸਦੇ ਸਲਾਹਕਾਰਾਂ ਨੂੰ ਇਹ ਗੱਲ ਭਲੀਭਾਂਤ ਪਤਾ ਹੈ ਕਿ ਘੱਟ ਗਿਣਤੀ ਹੋਣ ਕਾਰਣ ਉਹਨਾਂ ਨੂੰ ਕਈ ਪਾਸਿਆਂ ਤੋਂ ਦਬਾਅ ਝੱਲਣਾ ਪਵੇਗਾ। ਵੈਸੇ ਵੀ ਪਾਰਲੀਮੈਂਟ ਵਿੱਚ ਨੰਬਰਾਂ ਦੀ ਗਿਣਤੀ ਮਿਣਤੀ ਅਜਿਹੀ ਹੈ ਕਿ ਟਰੂਡੋ ਸਰਕਾਰ ਹੌਲੀ 2 ਆਪਣੀ ਚਾਲ ਚੱਲਦੇ ਹੋਏ ਦੋ ਤੋਂ ਤਿੰਨ ਸਾਲ ਤਾਂ ਆਰਾਮ ਨਾਲ ਤੁਰਦੀ ਰਹੇਗੀ। ਇਸ ਸੋਚ ਪਿੱਛੇ ਕੁੱਝ ਯਥਾਰਤਕ ਕਾਰਣ ਹਨ। ਪਹਿਲਾ ਹੈ ਕਿ ਬਲਾਕ ਕਿਉਬਕੋਆ ਕੋਲ 32 ਸੀਟਾਂ ਹਨ ਅਤੇ ਉਹ ਅਜਿਹੇ ਕਿਸੇ ਵੀ ਮੁੱਦੇ ਉੱਤੇ ਲਿਬਰਲਾਂ ਦਾ ਸਾਥ ਦੇਵੇਗੀ ਜਿਸ ਉੱਤੇ ਸਰਕਾਰ ਦਾ ਵਿਰੋਧ ਕਰਨ ਨਾਲ ਐਨ ਡੀ ਪੀ ਦਾ ਹੱਥ ਉੱਚਾ ਹੁੰਦਾ ਵਿਖਾਈ ਦੇਂਦਾ ਹੋਵੇ। ਜਗਮੀਤ ਸਿੰਘ ਲਈ ਭੱਵਿਖ ਵਿੱਚ ਕਿਉਬਿੱਕ ਵਿੱਚ ਸਨਮਾਨਯੋਗ ਸਥਾਨ ਬਣਾਉਣਾ ਇੱਕ ਅਹਿਮ ਉਦੇਸ਼ ਰਹੇਗਾ ਜਦੋਂ ਕਿ ਬਲਾਕ ਕਿਉਬਕੋਆ ਇਸ ਸੰਭਾਵਨਾ ਨੂੰ ਘੱਟ ਕਰਨ ਲਈ ਕੰਮ ਕਰੇਗੀ।

ਆਉਣ ਵਾਲੇ ਸਮੇਂ ਵਿੱਚ ਐਨ ਡੀ ਪੀ ਨੂੰ ਸਰਕਾਰ ਦੇ ਕੰਮਕਾਜ ਉੱਤੇ ਕਰੜੀ ਨਜ਼ਰ ਰੱਖਣ ਦੇ ਨਾਲ ਨਾਲ ਪਾਰਟੀ ਦੇ ਅੰਦਰੂਨੀ ਮਸਲਿਆਂ ਬਾਰੇ ਸੋਚਣ ਦੀ ਮਜ਼ਬੂਰੀ ਲਗਾਤਾਰ ਬਣੀ ਰਹੇਗੀ। ਐਨ ਡੀ ਪੀ ਲਈ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨਾ ਅਹਿਮ ਗੱਲ ਹੈ। ਆਡਿਟ ਕੀਤੇ ਅੰਕੜੇ ਦੱਸਦੇ ਹਨ ਕਿ ਪਾਰਟੀ ਨੇ 2018-19 ਵਿੱਚ ਆਮਦਨ ਨਾਲੋਂ 4.5 ਮਿਲੀਅਨ ਡਾਲਰ ਵੱਧ ਖਰਚੇ ਕੀਤੇ ਹਨ। ਇਹੋ ਜਿਹੇ ਨਾਜ਼ੁਕ ਵਿੱਤੀ ਹਾਲਾਤਾਂ ਦਾ ਪਾਰਟੀ ਨੂੰ ਪਿਛਲੇ 17 ਸਾਲ ਵਿੱਚ ਪਹਿਲੀ ਵਾਰ ਸਾਹਮਣਾ ਕਰਨਾ ਪੈ ਰਿਹਾ ਹੈ।

ਜਿੱਥੇ ਤੱਕ ਜਗਮੀਤ ਸਿੰਘ ਵੱਲੋਂ ਉਠਾਏ ਗਏ ਯੂਨੀਵਰਸਲ ਫਰਮਾਕੇਅਰ ਅਤੇ ਮੂਲਵਾਸੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਹਰਜਾਨੇ ਦੇ ਮੁੱਦਿਆਂ ਦਾ ਸੁਆਲ ਹੈ, ਆਸ ਕੀਤੀ ਜਾਣੀ ਚਾਹੀਦੀ ਹੈ ਕਿ ਲਿਬਰਲ ਅਤੇ ਐਨ ਡੀ ਪੀ ਆਪੋ ਵਿੱਚ ਇੱਕ ਅੱਛਾ ਮੁਕਾਬਲਾ ਕਰਨਗੇ। ਫਰਮਾਕੇਅਰ ਲਾਗੂ ਕਰਨ ਲਈ ਲਿਬਰਲ ਸਰਕਾਰ ਵੱਲੋਂ ਉਂਟੇਰੀਓ ਦੇ ਸਾਬਕਾ ਸਿਹਤ ਮੰਤਰੀ ਡਾਕਗਰ ਐਰਿਕ ਹੌਸਕਿਨਸ ਦੀ ਅਗਵਾਈ ਵਿੱਚ ਇੱਕ ਸਲਾਹਕਾਰ ਕਮੇਟੀ ਕਾਇਮ ਕੀਤੀ ਗਈ ਸੀ। ਜੇ ਇਸ ਕਮੇਟੀ ਵੱਲੋਂ ਸਿਫਾਰਸ਼ ਕੀਤੀ ਫਰਮਾਕੇਅਰ ਯੋਜਨਾ ਨੂੰ 2022 ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਇਸਦਾ ਖਰਚਾ 3.5 ਬਿਲੀਅਨ ਡਾਲਰ ਸਾਲਾਨਾ ਤੋਂ ਆਰੰਭ ਹੋ ਕੇ ਅਗਲੇ ਦਸ ਸਾਲਾਂ ਵਿੱਚ 15.3 ਬਿਲੀਅਨ ਡਾਲਰ ਸਾਲਾਨਾ ਤੱਕ ਅੱਪੜ ਜਾਵੇਗਾ। ਟਰੂਡੋ ਹੋਰੀਂ ਇਸ ਨੂੰ ਖਰਚੇ ਨੂੰ ਪ੍ਰੋਵਿੰਸਾਂ ਦੀ ਮਦਦ ਨਾਲ ਪੂਰਾ ਕਰਨਾ ਚਾਹੁੰਦੇ ਹਨ ਜਦੋਂ ਕਿ ਐਨ ਡੀ ਪੀ ਦੇ ਪਲੇਟਫਾਰਮ ਵਿੱਚ ਪਹਿਲੇ ਸਾਲ ਹੀ 10 ਬਿਲੀਅਨ ਡਾਲਰ ਰੱਖੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਐਨੇ ਵੱਡੇ ਫਰਕ ਨੂੰ ਮੇਲਣ ਲਈ ਐਨ ਡੀ ਪੀ ਨੂੰ ਖੁਸ਼ ਕਰਨ ਲਈ ਲਿਬਰਲ ਆਪਣੇ ਟੀਚੇ ਤੋਂ ਕਿੰਨਾ ਕੁ ਥੱਲੇ ਖਿਸਕਣ ਦੀ ਹਿੰਮਤ ਕਰਨਗੇ।

ਇਸੇ ਤਰੀਕੇ ਮੂਲਵਾਸੀ ਬੱਚਿਆਂ ਨੂੰ ਮਿਲਣ ਵਾਲੇ ਹਰਜਾਨੇ ਦੀ ਗੱਲ ਹੈ। ਇਹ ਹਰਜਾਨਾ ਇਸ ਲਈ ਲਾਇਆ ਗਿਆ ਹੈ ਕਿਉਂਕਿ ਰੀਜ਼ਰਵਾਂ ਵਿੱਚ ਰਹਿੰਦੇ ਬੱਚਿਆਂ ਨੂੰ ਬੀਤੇ ਵਿੱਚ ਸਰਕਾਰ ਵੱਲੋਂ ਸਹੀ ਸੇਵਾਵਾਂ ਅਤੇ ਸਹੀ ਵਿੱਤੀ ਮਦਦ ਨਹੀਂ ਸੀ ਦਿੱਤੀ ਜਾਂਦੀ। ਸਿੱਟੇ ਵਜੋਂ ਮੂਲਵਾਸੀ ਬੱਚਿਆਂ ਦਾ ਸਹੀ ਵਿਕਾਸ ਨਹੀਂ ਹੋ ਸਕਿਆ। ਟਰੂਡੋ ਸਰਕਾਰ ਦਾ ਆਖਣਾ ਹੈ ਕਿ ਇਸ ਹਰਜਾਨੇ ਬਾਰੇ ਹੋਰ ਸਲਾਹ ਮਸ਼ਵਰਾ ਕਰਨ ਵਧੇਰੇ ਸਮਾਂ ਦਿੱਤੇ ਜਾਣ ਦੀ ਲੋੜ ਹੈ। ਇਸਦਾ ਇੱਕ ਕਾਰਣ ਖਜਾਨੇ ਵਿੱਚ ਡਾਲਰਾਂ ਦੀ ਘਾਟ ਹੋਣਾ ਵੀ ਹੋ ਸਕਦਾ ਹੈ। ਐਨ ਡੀ ਪੀ ਆਪਣੀਆਂ ਗੱਲਾਂ ਨੂੰ ਕਿੰਨਾ ਕੁ ਮਨਵਾ ਸਕੇਗੀ, ਇਸਦਾ ਪਤਾ ਤਾਂ ਅਗਲੇ ਇੱਕ ਦੋ ਸਾਲ ਦੇ ਅਰਸੇ ਤੋਂ ਬਾਅਦ ਲੱਗੇਗਾ ਪਰ ਲਿਬਰਲ ਸਰਕਾਰ ਦਾ ਬੱਜਟ ਹੋਰ ਵੱਡੇ ਘਾਟੇ ਦੇ ਰਾਹ ਪੈਣਾ ਲਾਜ਼ਮੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?