Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਦੁਬਈ ਦੇ ਪ੍ਰਸਿੱਧ ਵਪਾਰੀ ਜਸਜੀਤ ਸਿੰਘ ਝੱਜ ਦੀ ਬਰੈਂਪਟਨ ’ਚ ਸੜਕ ਹਾਦਸੇ ਦੌਰਾਨ ਮੌਤ

October 30, 2019 10:58 AM

ਬਰੈਂਪਟਨ, 30 ਅਕਤੂਬਰ (ਪੋਸਟ ਬਿਊਰੋ)- ਦੁਬਈ ਵਿਚ ਬੜੇ ਲੰਬੇ ਸਮੇਂ ਤੋਂ ਆਪਣਾ ਨਾਮ ਬਣਾ ਚੁੱਕੇ ਤੇ ਪ੍ਰਸਿੱਧ ਵਪਾਰੀ ਜਸਜੀਤ ਸਿੰਘ ਝੱਜ ਦੀ ਕੱਲ੍ਹ ਬਰੈਂਪਟਨ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।ਇਹ ਘਟਨਾ ਸੋਮਵਾਰ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਹਾਈਵੇਅ 10 ਉਤੇ ਹੋਈ ਜਦੋਂ ਜਸਜੀਤ ਸਿੰਘ ਝੱਜ ਆਪਣੇ ਬਰੈਪਟਨ ਸਥਿਤ ਅਪਾਰਟਮੈਂਟ ਵਿਚੋਂ ਕੁੱਝ ਸ਼ਾਪਿੰਗ ਕਰਨ ਲਈ ਬਾਹਰ ਨਿੱਕਲੇ ਸਨ।ਜਦੋਂ ਹੀ ਉਹ ਹਾਈਵੇਅ 10 ਨੂੰ ਕ੍ਰਾਸ ਕਰਨ ਲਈ ਅੱਗੇ ਵਧੇ ਤਾਂ ਇਕ ਕਾਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਅਤੇ ਹਸਪਤਾਲ ’ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਉਨ੍ਹਾਂ ਨੇ ਨਜ਼ਦੀਕੀ ਮਿੱਤਰ ਪਾਲ ਮਿਨਹਾਸ ਨੇ ਦੱਸਿਆ ਕਿ ਉਹ ਹਾਲੇ ਦੀਵਾਲੀ ਤੋਂ ਪਹਿਲਾਂ ਹੀ ਇਥੇ ਬਰੈਂਪਟਨ ਵਿਚ ਆਏ ਸਨ ਤੇ ਆ ਕੇ ਉਨ੍ਹਾਂ ਨੇ ਸਾਰੇ ਮਿੱਤਰਾਂ ਨੂੰ ਫ਼ੋਨ ਕਾਲਜ਼ ਕੀਤੀਆਂ ਕਿ ਆਪਾਂ ਛੇਤੀ ਹੀ ਗੈਟ ਟੂਗੈਦਰ ਰੱਖਣੀ ਹੈ।ਪਰ ਉਹ ਗੈਟ ਟੂਗੈਦਰ ਕਦੇ ਵੀ ਨਹੀਂ ਹੋ ਸਕੀ।ਇਸ ਦੁਰਘਟਨਾ ਦੀ ਖ਼ਬਰ ਨਾਲ ਦੁਬਈ ਸਮੇਤ ਸੰਸਾਰ ’ਚ ਵੱਖ-ਵੱਖ ਥਾਵਾਂ ’ਤੇ ਜਿਥੇ ਪੰਜਾਬੀ ਵਸਦੇ ਹਨ ਤੇ ਉਨ੍ਹਾਂ ਨੂੰ ਜਾਣਦੇ ਹਨ, ’ਚ ਸੋਗ ਦੀ ਲਹਿਰ ਫੈਲ ਗਈ।ਪਾਲ ਮਿਨਹਾਸ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਦੇ ਫਿਊਨਰਲ ਦੀਆਂ ਰਸਮਾਂ ਬਾਰੇ ਵੀ ਦੱਸ ਦਿੱਤਾ ਜਾਵੇਗਾ।ਉਹ ਲਗਭਗ 70 ਵਰ੍ਹਿਆ ਦੇ ਸਨ।

 
Have something to say? Post your comment